ਪੰਜਾਬ

punjab

ETV Bharat / state

ਸ਼ਿਵ ਸ਼ੈਨਾ ਆਗੂਆਂ 'ਤੇ ਭੜਕੇ ਨਿਹੰਗ ਸਿੰਘ, ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ, ਦੇਖੋ ਤਾਂ ਜਰਾ ਕੀ ਕਿਹਾ... - Nihang Singh and Shiv Sena leader - NIHANG SINGH AND SHIV SENA LEADER

ਇੱਕ ਵਾਰ ਮੁੜ ਤੋਂ ਸ਼ਿਵ ਸੈਨਾ ਆਗੂ ਅਤੇ ਨਿਹੰਗ ਸਿੰਘ ਆਹਮੋ-ਸਾਹਮਣੇ ਹੋ ਗਏ ਹਨ। ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਆਗੂ ਖਿਲਾਫ਼ ਪਰਚਾ ਦਰਜ ਕਰਵਾਇਆ ਹੈ। ਪੜ੍ਹੋ ਪੂਰੀ ਖ਼ਬਰ...

Nihang Singh, furious at the Shiv Sena leader, gave a demand letter to the Police Commissioner
ਸ਼ਿਵ ਸ਼ੈਨਾ ਆਗੂਆਂ 'ਤੇ ਭੜਕੇ ਨਿਹੰਗ ਸਿੰਘ, ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ (NIHANG SINGH AND SHIV SENA LEADER)

By ETV Bharat Punjabi Team

Published : Jul 15, 2024, 9:22 PM IST

ਸ਼ਿਵ ਸ਼ੈਨਾ ਆਗੂਆਂ 'ਤੇ ਭੜਕੇ ਨਿਹੰਗ ਸਿੰਘ, ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ (NIHANG SINGH AND SHIV SENA LEADER)

ਲੁਧਿਆਣਾ:ਸ਼ਿਵ ਸੈਨਾ ਅਤੇ ਨਿਹੰਗ ਸਿੰਘ ਜੱਥੇਬੰਦੀਆਂ ਦਾ ਕੋਈ ਨਾ ਕੋਈ ਵਿਵਾਦ ਚੱਲਦਾ ਹੀ ਰਹਿੰਦਾ ਹੈ।ਹੁਣ ਨਿਹੰਗ ਸਿੰਘ ਜਥੇਬੰਦੀਆਂ ਵੱਡੇ ਪੱਧਰ 'ਤੇ ਇਕੱਠੇ ਹੋ ਕੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਨੂੰ ਇੱਕ ਮੰਗ ਪੱਤਰ ਦੇਣ ਲਈ ਪਹੁੰਚੀਆਂ । ਇਸ ਮੰਗ ਪੱਤਰ ਦੇ ਵਿੱਚ ਸ਼ਿਵ ਸੈਨਾ ਆਗੂਆਂ ਵੱਲੋਂ ਸਿੱਖ ਭਾਈਚਾਰੇ ਦੀਆਂ ਧੀਆਂ ਭੈਣਾਂ ਬਾਰੇ ਗਲਤ ਟਿੱਪਣੀ ਕਰਨ ਦਾ ਵਿਰੋਧ ਜਤਾਇਆ ਗਿਆ। ਇਸ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਇੱਕ ਸ਼ਿਵ ਸੈਨਾ ਦੇ ਆਗੂ ਵੱਲੋਂ ਕੁਝ ਨਿਹੰਗ ਸਿੰਘਾਂ ਵੱਲੋਂ ਜਾਗੋ ਕੱਢੇ ਜਾਣ ਦਾ ਮਜ਼ਾਕ ਬਣਾਉਂਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਧੀਆਂ ਭੈਣਾਂ ਹਨ ਤਾਂ ਉਹਨਾਂ ਦੇ ਵਿਆਹ ਕਰਨ ਲਈ ਉਹ ਜਾਗੋ ਲੈ ਕੇ ਆ ਸਕਦੇ ਹਨ।

ਪਹਿਲਾ ਵੀ ਪਰਚਾ ਦਰਜ: ਨਿਹੰਗ ਸਿੰਘਾਂ ਨੇ ਕਿਹਾ ਕਿ ਧੀਆਂ ਭੈਣਾਂ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਸਹੀ ਨਹੀਂ ਹੈ। ਕਿਸੇ ਨੂੰ ਵੀ ਭੜਕਾਊ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਭਾਵੇਂ ਉਹ ਨਿਹੰਗ ਸਿੰਘ ਹੋਣ ਜਾਂ ਫਿਰ ਸ਼ਿਵ ਸੈਨਾ ਆਗੂ। ਕਾਬਲੇਜ਼ਿਕਰ ਹੈ ਕਿ ਸ਼ਿਵ ਸੈਨਾ ਆਗੂ 'ਤੇ ਪਹਿਲਾ ਵੀ ਪਰਚਾ ਦਰਜ ਕੀਤਾ ਹੋਇਆ। ਨਿਹੰਗ ਸਿੰਘ ਨੇ ਆਖਿਆ ਕਿ ਅਜਿਹੀ ਸ਼ਬਦਾਵਲੀ ਵਰਤਣ ਵਾਲੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਇੱਕ ਵਿਅਕਤੀ 'ਤੇ ਮਾਮਲਾ ਦਰਜ: ਦਸ ਦਈਏ ਕਿ ਬੀਤੇ ਦਿਨੀਂ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਨੀਰਜ਼ ਨਾਮ ਦੇ ਇੱਕ ਵਿਅਕਤੀ 'ਤੇ ਮਾਮਲਾ ਦਰਜ ਕੀਤਾ, ਜੋ ਕਿ ਆਪਣੀ ਜਾੳਲੀ ਆਈਡੀ ਗੈਵਿਨ ਗਿੱਲ ਦੇ ਨਾਮ ਤੋਂ ਬਣਾ ਕੇ ਭੜਕਾਊ ਬਿਆਨਬਾਜ਼ੀ ਕਰ ਰਿਹਾ ਸੀ।ਜਿਸ 'ਤੇ ਪੁਲਿਸ ਕਮਿਸ਼ਨਰ ਨੇ 199, 299 ਅਤੇ 79 ਬੀਐਨਐਸ ਧਾਰਾ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਸਨ।

ABOUT THE AUTHOR

...view details