ਪੰਜਾਬ

punjab

ETV Bharat / state

ਤੜਕਸਾਰ ਹੀ NIA ਨੇ ਪੰਜਾਬ 'ਚ ਕਈ ਥਾਵਾਂ 'ਤੇ ਦਿੱਤੀ ਦਸਤਕ, ਨਿਸ਼ਾਨੇ 'ਤੇ ਗੈਂਗਸਟਰ ਤੇ ਨਸ਼ਾ ਤਸਕਰ - NIA RAID IN PUNJAB

NIA ਨੇ ਅੱਜ ਤੜਕਸਾਰ ਪੰਜਾਬ 'ਚ ਕਈ ਥਾਵਾਂ 'ਤੇ ਰੇਡ ਕੀਤੀ ਹੈ। ਜਿਸ 'ਚ ਗੈਂਗਸਟਰ ਤੇ ਨਸ਼ਾ ਤਸਕਰ ਨਿਸ਼ਾਨੇ 'ਤੇ ਦੱਸੇ ਜਾ ਰਹੇ।

ਪੰਜਾਬ ਚ NIA ਦੀ ਰੇਡ
ਪੰਜਾਬ ਚ NIA ਦੀ ਰੇਡ (ETV BHARAT ਪੱਤਰਕਾਰ)

By ETV Bharat Punjabi Team

Published : Dec 11, 2024, 10:15 AM IST

Updated : Dec 13, 2024, 12:34 PM IST

ਚੰਡੀਗੜ੍ਹ:ਅਕਸਰ ਹੀ ਪੰਜਾਬ ਦੇ ਨਾਲ ਜੁੜੇ ਕਈ ਵੱਡੇ ਅਪਰਾਧਿਕ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਐਨਆਈਏ ਜੁੜੀ ਰਹਿੰਦੀ ਹੈ। ਇਸ ਦੇ ਚੱਲਦੇ ਐਨਆਈਏ ਵਲੋਂ ਕਈ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੰਜਾਬ 'ਚ ਰੇਡ ਵੀ ਕੀਤੀ ਜਾਂਦੀ ਰਹੀ ਹੈ। ਇਸ ਦੇ ਚੱਲਦੇ ਅੱਜ ਤੜਕਸਾਰ ਇੱਕ ਵਾਰ ਫਿਰ ਤੋਂ ਐਨਆਈਏ ਨੇ ਪੰਜਾਬ 'ਚ ਦਸਤਕ ਦਿੱਤੀ ਹੈ। ਐਨਆਈਏ ਵਲੋਂ ਬਠਿੰਡਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ 'ਚ ਰੇਡ ਕੀਤੀ ਦੱਸੀ ਜਾ ਰਹੀ ਹੈ।

ਪੰਜਾਬ ਚ NIA ਦੀ ਰੇਡ (ETV BHARAT ਪੱਤਰਕਾਰ)

ਬਠਿੰਡਾ 'ਚ ਕਈ ਥਾਵਾਂ 'ਤੇ ਦਸਤਕ

ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਦਿਨ ਚੜਦੇ ਹੀ ਐਨਆਈਏ ਦੀ ਟੀਮ ਵੱਲੋਂ ਜ਼ਿਲ੍ਹਾ ਬਠਿੰਡਾ ਵਿੱਚ ਦਸਤਕ ਦਿੱਤੀ ਗਈ। ਜਿਥੇ ਐਨਆਈਏ ਵਲੋਂ ਵਿਦੇਸ਼ ਬੈਠੇ ਗੈਂਗਸਟਰ ਅਰਸ਼ ਡੱਲਾ ਦੇ ਨਜ਼ਦੀਕੀ ਸੰਦੀਪ ਢਿੱਲੋਂ ਦੇ ਟਿਕਾਣਿਆਂ 'ਤੇ ਰੇਡ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬਠਿੰਡਾ ਦੇ ਕਸਬਾ ਮੌੜ ਮੰਡੀ, ਅਮਰਪੁਰਾ ਬਸਤੀ ਅਤੇ ਪਿੰਡ ਜੰਡਾਂਵਾਲਾ ਸਮੇਤ ਕਰੀਬ ਅੱਧੀ ਦਰਜਨ ਥਾਵਾਂ 'ਤੇ ਐਨਆਈਏ ਵੱਲੋਂ ਇਹ ਰੇਡ ਕੀਤੀ ਗਈ। ਐਨਆਈਏ ਵੱਲੋਂ ਸੰਦੀਪ ਢਿੱਲੋਂ ਦੇ ਰਿਸ਼ਤੇਦਾਰ ਵੈਦ ਬੂਟਾ ਸਿੰਘ ਜੰਡਾਂਵਾਲਾ ਅਤੇ ਮੌੜ ਮੰਡੀ ਵਿਖੇ ਬੋਬੀ ਨਾਮਕ ਵਿਅਕਤੀ ਦੇ ਰਿਸ਼ਤੇਦਾਰਾਂ ਦੇ ਘਰ ਰੇਡ ਕੀਤੀ ਗਈ।

ਮਾਨਸਾ 'ਚ ਵੀ ਮਾਰੀ ਰੇਡ

ਇਸ ਦੇ ਨਾਲ ਹੀ ਮਾਨਸਾ ਦੇ ਰਹਿਣ ਵਾਲੇ ਵਿਸ਼ਾਲ ਸਿੰਘ ਉਰਫ ਸੁਖਵੀਰ ਸਿੰਘ ਦੇ ਘਰ ਵੀ ਐਨਆਈਏ ਵੱਲੋ ਛਾਪੇਮਾਰੀ ਕੀਤੀ ਗਈ ਹੈ। ਦੱਸ ਦਈਏ ਕਿ ਵਿਸ਼ਾਲ ਸਿੰਘ ਇਸ ਸਮੇ ਪਟਿਆਲਾ ਜੇਲ੍ਹ ਅੰਦਰ ਬੰਦ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਸ਼ਾਲ ਸਿੰਘ ਦੇ ਅਰਸ਼ ਡੱਲਾ ਨਾਲ ਸੰਬਧਿਤ ਹੋਣ ਕਾਰਣ ਇਹ ਛਾਪੇਮਾਰੀ ਕੀਤੀ ਗਈ ਹੈ। ਐਨਆਈਏ ਨਾਲ ਕੀਤੀ ਇਸ ਛਾਪੇਮਾਰੀ 'ਚ ਪੰਜਾਬ ਪੁਲਿਸ ਵੀ ਟੀਮ ਨਾਲ ਹੈ।

ਮਾਨਸਾ 'ਚ NIA ਦੀ ਰੇਡ (ETV BHARAT ਪੱਤਰਕਾਰ)

ਪਿਤਾ ਦਾ ਮੋਬਾਈਲ ਫੋਨ ਕਬਜ਼ੇ ਵਿੱਚ ਲਿਆ

ਉੱਥੇ ਹੀ ਗੈਂਗਸਟਰ ਅਰਸ਼ ਡੱਲਾ ਮਾਮਲੇ ਵਿੱਚ ਜ਼ੇਲ੍ਹ ਵਿੱਚ ਬੰਦ ਮਾਨਸਾ ਨਿਵਾਸੀ ਵਿਸ਼ਾਲ ਸਿੰਘ ਦੇ ਘਰ ਤੇ NIA ਦੀ ਟੀਮ ਵੱਲੋਂ ਸਵੇਰੇ ਸਮੇਂ ਰੇਡ ਕੀਤੀ ਗਈ ਹੈ। ਜੋ ਲਗਭਗ ਪੰਜ ਘੰਟਿਆਂ ਤੱਕ ਜਾਰੀ ਰਹੀ ਹੈ। NIA ਦੀ ਟੀਮ ਵੱਲੋਂ ਕੋਈ ਵੀ ਜਾਣਕਾਰੀ ਮੀਡੀਆ ਨਾਲ ਸਾਂਝਾ ਨਹੀਂ ਕੀਤੀ ਪਰ ਟੀਮ ਵੱਲੋਂ ਵਿਸ਼ਾਲ ਸਿੰਘ ਦੇ ਪਿਤਾ ਦਾ ਮੋਬਾਈਲ ਫੋਨ ਕਬਜ਼ੇ ਵਿੱਚ ਲਿਆ ਗਿਆ ਹੈ। ਜਿਸ ਦੌਰਾਨ NIA ਦੀ ਟੀਮ ਵੱਲੋਂ ਸਵੇਰੇ ਸਮੇਂ ਗੈਂਗਸਟਰ ਅਰਸ਼ ਡੱਲਾ ਦੇ ਕਰੀਬੀ ਤੇ ਪਟਿਆਲਾ ਜ਼ੇਲ੍ਹ ਵਿੱਚ ਬੰਦ ਮਾਨਸਾ ਨਿਵਾਸੀ ਵਿਸ਼ਾਲ ਸਿੰਘ ਦੇ ਘਰ 'ਤੇ ਰੇਡ ਕੀਤੀ ਗਈ ਹੈ। NIA ਦੀ ਟੀਮ ਵੱਲੋਂ ਲੱਗਭਗ ਪੰਜ ਘੰਟਿਆਂ ਤੱਕ ਪਰਿਵਾਰ ਤੋਂ ਪੁੱਛਗਿੱਛ ਕੀਤੀ ਪਰ NIA ਦੀ ਟੀਮ ਨੂੰ ਕੁੱਝ ਵੀ ਪ੍ਰਾਪਤ ਨਹੀਂ ਹੋਇਆ। ਫਿਰ ਵੀ NIA ਦੀ ਟੀਮ ਵੱਲੋਂ ਵਿਸ਼ਾਲ ਸਿੰਘ ਦੇ ਪਿਤਾ ਦਾ ਮੋਬਾਈਲ ਫੋਨ ਕਬਜ਼ੇ ਵਿੱਚ ਲਿਆ ਗਿਆ ਹੈ।

NIA ਦੀ ਟੀਮ ਵੱਲੋਂ ਘਰ ਵਿੱਚ ਸਮਾਨ ਦੀ ਲਈ ਗਈ ਤਲਾਸ਼ੀ

ਵਿਸ਼ਾਲ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਪੰਜ ਵਜੇ ਘਰ ਆਏ ਸਨ ਅਤੇ ਮੇਰੇ ਲੜਕੇ ਵਿਸ਼ਾਲ ਸਿੰਘ ਬਾਰੇ ਪੁੱਛਣ ਲੱਗੇ। ਉਨ੍ਹਾਂ ਨੇ ਦੱਸਿਆ ਕਿ NIA ਦੀ ਟੀਮ ਵੱਲੋਂ ਘਰ ਵਿੱਚ ਸਮਾਨ ਦੀ ਤਲਾਸ਼ੀ ਲਈ ਗਈ ਪਰ ਕੁੱਝ ਵੀ ਬਰਾਮਦ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਕੁੱਝ ਵੀ ਪ੍ਰਾਪਤ ਕਰਨ ਲਈ ਤਲਾਸ਼ੀ ਲਈ ਗਈ ਸੀ ਜਿਵੇਂ ਵਿਸ਼ਾਲ ਸਿੰਘ ਦੇ ਵਿਦੇਸ਼ ਜਾਣ ਦਾ ਕੋਈ ਦਸਤਾਵੇਜ਼ ਬਗੈਰਾ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿਸ਼ਾਲ ਸਿੰਘ ਇਸ ਸਮੇਂ ਪਟਿਆਲਾ ਜ਼ੇਲ੍ਹ ਵਿੱਚ ਬੰਦ ਹੈ ਅਤੇ ਉਨ੍ਹਾਂ ਦੇ ਖਿਲਾਫ ਲੜਾਈ ਝਗੜੇ ਦੇ ਦੋ ਮਾਮਲੇ ਦਰਜ ਹਨ। ਉਨ੍ਹਾਂ ਨੇ ਦੱਸਿਆ ਕਿ ਟੀਮ ਨੂੰ ਘਰ ਵਿੱਚੋਂ ਕੁੱਝ ਨਹੀਂ ਮਿਲਿਆ ਪਰ ਉਹ ਜਾਣ ਸਮੇਂ ਮੇਰਾ ਮੋਬਾਈਲ ਫੋਨ ਆਪਣੇ ਕਬਜ਼ੇ ਵਿੱਚ ਲੈ ਕੇ ਚਲੇ ਗਏ।

ਮੁਕਤਸਰ ਨਸ਼ਾ ਤਸਕਰ ਦੇ ਘਰ ਛਾਪਾ

ਉਥੇ ਹੀ ਸ੍ਰੀ ਮੁਕਤਸਰ ਸਾਹਿਬ 'ਚ ਵੀ ਨਸ਼ੇ ਦੇ ਮਾਮਲੇ ਨੂੰ ਲੈਕੇ ਐਨਆਈਏ ਵਲੋਂ ਰੇਡ ਦੀ ਖ਼ਬਰ ਸਾਹਮਣੇ ਆਈ ਹੈ। ਜਿਸ 'ਚ ਦੱਸਿਆ ਜਾ ਰਿਹਾ ਕਿ ਅਮਨਦੀਪ ਨਾਮ ਦੇ ਵਿਅਕਤੀ ਦੇ ਘਰ ਐਨਆਈਏ ਵਲੋਂ ਰੇਡ ਕੀਤੀ ਗਈ ਹੈ, ਜਦਕਿ ਅਮਨਦੀਪ ਨਾਭਾ ਜੇਲ੍ਹ 'ਚ ਬੰਦ ਹੈ। ਦੱਸਿਆ ਜਾ ਰਿਹਾ ਕਿ ਅਮਨਦੀਪ 'ਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਦਾ ਪਰਿਵਾਰ ਗੰਨੇ ਦੇ ਜੂਸ ਦੀ ਰੇਹੜੀ ਲਗਾਉਂਦਾ ਹੈ। ਹਾਲਾਂਕਿ ਐਨਆਈਏ ਵੱਲੋਂ ਮੀਡੀਆ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ।

ਅਧਿਕਾਰਿਤ ਬਿਆਨ ਆਉਣਾ ਹਾਲੇ ਬਾਕੀ

ਗੌਰਤਲਬ ਹੈ ਕਿ ਬਠਿੰਡਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ 'ਚ ਐਨਆਈਏ ਵਲੋਂ ਇਹ ਰੇਡ ਕਿਸ ਸੰਦਰਭ 'ਚ ਤੇ ਕਿਸ ਮਾਮਲਿਆਂ ਨੂੰ ਲੈਕੇ ਕੀਤੀ ਗਈ, ਇਸ ਸਬੰਧੀ ਅਧਿਕਾਰਿਤ ਬਿਆਨ ਆਉਣਾ ਬਾਕੀ ਹੈ। ਇਸ ਸਬੰਧੀ ਅਧਿਕਾਰਿਤ ਬਿਆਨ ਤੋਂ ਹੀ ਐਨਆਈਏ ਵਲੋਂ ਕੀਤੀ ਕਾਰਵਾਈ ਸਬੰਧੀ ਸਪੱਸ਼ਟ ਹੋ ਸਕੇਗਾ।

Last Updated : Dec 13, 2024, 12:34 PM IST

ABOUT THE AUTHOR

...view details