ਗਿੱਦੜਬਾਹਾ ਟ੍ਰੈਫ਼ਿਕ ਪੁਲਿਸ ਦੀ ਨਵੇਕਲੀ ਪਹਿਲ (ETV Bharat (ਸ੍ਰੀ ਮੁਕਤਸਰ ਸਾਹਿਬ , ਪੱਤਰਕਾਰ))
ਸ੍ਰੀ ਮੁਕਤਸਰ ਸਾਹਿਬ: ਇਸ ਸਾਲ 15 ਅਗਸਤ ਨੂੰ ਦੇਸ਼ ਭਰ 'ਚ 78ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਦੇਸ਼ ਭਰ ਦੇ ਸਕੂਲਾਂ/ਕਾਲਜਾਂ ਦੇ ਨਾਲ-ਨਾਲ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿੱਚ ਸੁਤੰਤਰਤਾ ਦਿਵਸ ਦੀਆਂ ਤਿਆਰੀਆਂ ਹੋ ਰਹੀਆਂ ਹਨ। ਸਕੂਲਾਂ/ਕਾਲਜਾਂ ਦੇ ਨਾਲ-ਨਾਲ ਆਜ਼ਾਦੀ ਦਿਵਸ ਮੌਕੇ ਜ਼ਿਆਦਾਤਰ ਸਰਕਾਰੀ ਦਫ਼ਤਰਾਂ ਵਿੱਚ ਝੰਡਾ ਲਹਿਰਾਉਣ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜੇਕਰ ਤੁਸੀਂ ਵੀ ਝੰਡਾ ਲਹਿਰਾਉਣ ਜਾ ਰਹੇ ਹੋ ਤਾਂ ਇਸ ਲਈ ਬਣਾਏ ਗਏ ਨਿਯਮਾਂ ਦਾ ਖਾਸ ਖਿਆਲ ਰੱਖੋ ਤਾਂ ਜੋ ਸਾਡੇ ਤਿਰੰਗੇ ਦਾ ਕਿਸੇ ਵੀ ਤਰ੍ਹਾਂ ਅਪਮਾਨ ਨਾ ਹੋਵੇ।
ਝੰਡਾ ਲਹਿਰਾਉਣ ਲਈ ਕਾਨੂੰਨ ਬਣਾਇਆ:ਝੰਡਾ ਲਹਿਰਾਉਣ ਲਈ ਸਾਡੇ ਦੇਸ਼ ਵਿੱਚ ਭਾਰਤੀ ਝੰਡਾ ਕੋਡ ਲਾਗੂ ਹੈ, ਇਹ 26 ਜਨਵਰੀ 2002 ਨੂੰ ਲਾਗੂ ਕੀਤਾ ਗਿਆ ਸੀ। ਇਸ ਤਹਿਤ ਝੰਡਾ ਲਹਿਰਾਉਣ ਲਈ ਕਾਨੂੰਨ ਬਣਾਇਆ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਤਿਰੰਗੇ ਝੰਡੇ ਦਾ ਅਪਮਾਨ ਨਾ ਹੋ ਸਕੇ। ਇਸ ਨਿਯਮ ਅਨੁਸਾਰ ਤਿਰੰਗੇ ਦੀ ਵਰਤੋਂ, ਝੰਡਾ ਲਹਿਰਾਉਣ ਦੇ ਨਿਯਮ ਅਤੇ ਤਿਰੰਗੇ ਦਾ ਮਾਪ ਆਦਿ ਤੈਅ ਕੀਤੇ ਗਏ ਹਨ।
ਟ੍ਰੈਫ਼ਿਕ ਪੁਲਿਸ ਵੱਲੋਂ ਵੀਹਕਲਾਂ ਨੂੰ ਰੋਕ ਲੋਕਾਂ ਨੂੰ ਤਿਰੰਗਾ ਝੰਡਾ ਦਿੱਤਾ ਗਿਆ: ਉੱਥੇ ਹੀ ਗਿੱਦੜਬਾਹਾ ਟ੍ਰੈਫ਼ਿਕ ਪੁਲਿਸ ਨੇ ਵੱਖਰੇ ਹੀ ਢੰਗ ਨਾਲ ਆਜ਼ਾਦੀ ਦਿਹਾੜਾ ਮਨਾਇਆ ਹੈ। ਟ੍ਰੈਫ਼ਿਕ ਪੁਲਿਸ ਵੱਲੋਂ ਵੀਹਕਲਾਂ ਨੂੰ ਰੋਕ ਲੋਕਾਂ ਨੂੰ ਤਿਰੰਗਾ ਝੰਡਾ ਦੇ ਕੇ ਆਜ਼ਾਦੀ ਦਿਹਾੜੇ ਦੀਆਂ ਵਧਾਈਆ ਦਿੱਤੀਆਂ ਗਈਆ ਹਨ। ਜਿੱਥੇ ਦੇਸ਼ ਵਿੱਚ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਉੱਥੇ ਹਲਕਾ ਗਿੱਦੜਬਾਹਾ ਟ੍ਰੈਫ਼ਿਕ ਪੁਲਿਸ ਵਲੋਂ ਅੱਜ ਦੇ ਦਿਨ ਵਹੀਕਲਾਂ ਰੋਕ ਕੇ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਦੱਸਿਆ ਗਿਆ। ਉੱਥੇ ਵਹੀਕਲ ਚਲਾਉਣ ਵਾਲਿਆਂ ਨੂੰ ਤਿਰੰਗਾ ਝੰਡਾ ਦੇ ਕੇ ਆਜ਼ਾਦੀ ਦਿਹਾੜੇ ਦੀਆ ਮੁਬਾਰਕਾਂ ਦਿੰਦੇ ਦਿਖਾਈ ਦਿੱਤੇ ਹਨ।
ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ:ਟ੍ਰੈਫ਼ਿਕ ਇੰਚਾਰਜ ਜਗਸੀਰ ਪੂਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਆਜ਼ਾਦੀ ਦਿਹਾੜੇ ਮੌਕੇ ਤਿਰੰਗਾ ਝੰਡਾ ਦੇ ਲੋਕਾਂ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਾਲ ਨਾਲ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਅੱਜ ਦੇ ਦਿਨ ਪਿਆਰ ਨਾਲ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਦੱਸਿਆ ਜਾ ਰਿਹਾ ਹੈ। ਹਰ ਇੱਕ ਨੂੰ ਪਿਆਰ ਨਾਲ ਸਮਝਾ ਕੇ ਉਨ੍ਹਾਂ ਨੂੰ ਤਿਰੰਗਾ ਦਾ ਝੰਡਾ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਨੂੰ 18 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਵਹੀਕਲ ਨਹੀਂ ਚਲਾਉਣ ਦੇਣੇ ਚਾਹੀਦੇ।