Murder case of Vishwa Hindu Parishad leader ਰੂਪਨਗਰ: ਬੀਤੇ ਦਿਨੀ ਵਿਸ਼ਵ ਹਿੰਦੂ ਪਰਿਸ਼ਦ ਦੇ ਸਥਾਨਕ ਨੇਤਾ ਵਿਕਾਸ ਬੱਗਾ ਦਾ ਦੋ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੇ ਸਥਾਨਕ ਲੋਕਾਂ ਅਤੇ ਪਰਿਵਾਰ ਵਾਲਿਆਂ ਨੇ ਗੁੱਸਾ ਜਾਹਿਰ ਵੀ ਕੀਤਾ ਸੀ ਅਤੇ ਆਰੋਪੀ ਫੜੇ ਵੀ ਗਏ ਸਨ । ਵਿਕਾਸ ਬੱਗਾ ਦੇ ਘਰ ਵੱਖ-ਵੱਖ ਰਾਜਨੀਤਿਕ ਆਗੂਆਂ ਦਾ ਪਹੁੰਚਣਾ ਜਾਰੀ ਹੈ ਅਤੇ ਇਹ ਆਗੂ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਭਾਜਪਾ ਨੇਤਾ ਹਰਜੀਤ ਗਰੇਵਾਲ ਅਤੇ ਵਿਨੀਤ ਜੋਸ਼ੀ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਨੀਤ ਜੋਸ਼ੀ ਨੇ ਕਿਹਾ ਕਿ ਕਤਲ ਹੋਣਾ ਮੰਦ ਭਾਗਾ ਹੈ ਅਤੇ ਇਹ ਸਾਰਾ ਕੁਝ ਪੁਲਿਸ ਅਤੇ ਇੰਟੈਲੀਜੈਂਸ ਫੇਲੀਅਰ ਦਾ ਮਾਮਲਾ ਹੈ ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ:ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਲੁੱਟਾਂ ਖੋਹਾਂ ਅਤੇ ਡਕੈਤੀ ਦੀਆਂ ਵਾਰਦਾਤਾਂ ਵਧੀਆਂ ਹਨ । ਉਨ੍ਹਾਂ ਸੂਬਾ ਸਰਕਾਰ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਹੈ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਤੋਂ ਹਿੱਸਾ ਲੈ ਰਹੇ ਹਨ ਆਉਣ ਵਾਲੇ ਦਿਨਾਂ ਵਿੱਚ ਇਹ ਉਨ੍ਹਾਂ ਲਈ ਸਿਰਦਰਦੀ ਬਣ ਜਾਣਗੇ। ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਾਂ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਲੁੱਟਾਂ ਖੋਹਾਂ ਦੇ ਨਾਲ-ਨਾਲ ਅਤੰਕੀ ਗਤੀਵਿਧੀਆਂ ਵੀ ਵਧੀਆਂ : ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਨੇਤਾ ਹਰਜੀਤ ਗਰੇਵਾਲ ਨੇ ਕਿਹਾ ਕਿ ਅੱਜ ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਨ । ਉਨ੍ਹਾਂ ਕਿਹਾ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਲੁੱਟਾਂ ਖੋਹਾਂ ਦੇ ਨਾਲ-ਨਾਲ ਅਤੰਕੀ ਗਤੀਵਿਧੀਆਂ ਵੀ ਵਧੀਆਂ ਹਨ। ਪੰਜਾਬ ਦੇ ਲੋਕ ਹੁਣ ਚਾਹੁੰਦੇ ਹਨ ਕਿ ਯੋਗੀ ਵਰਗਾ ਹੀ ਮੁੱਖ ਮੰਤਰੀ ਪੰਜਾਬ ਵਿੱਚ ਬਣੇ। ਜਿਸ ਤਰ੍ਹਾਂ ਯੋਗੀ ਨੇ ਆਪਣੇ ਰਾਜ ਵਿੱਚ ਕ੍ਰਾਈਮ ਨੂੰ ਨੱਥ ਪਾਈ ਹੈ, ਪੰਜਾਬ ਵਿੱਚ ਵੀ ਪਾਈ ਜਾਵੇ। ਗਰੇਵਾਲ ਨੇ ਵੀ ਕਤਲ ਪਿੱਛੇ ਇੰਟੈਲੀਜੈਂਸ ਫੇਲੀਅਰ ਕਾਰਨ ਦੱਸਿਆ ਹੈ। ਕਿਸਾਨਾਂ ਦੁਆਰਾ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤੇ ਜਾਣ ਦੇ ਸਵਾਲ ਤੇ ਬੋਲਦੇ ਹੋਏ।
ਰਾਜਨੀਤਿਕ ਨੂੰ ਕਿਹਾ ਆਤੰਕਵਾਦ :ਉਨ੍ਹਾਂ ਕਿਹਾ ਕਿ ਇਸ ਵਿਰੋਧ ਨਾਲ ਉਨ੍ਹਾਂ ਦੀ ਪਾਰਟੀ ਨੂੰ ਹਮਦਰਦੀ ਮਿਲ ਰਹੀ ਹੈ ਜੋ ਵਿਰੋਧ ਕਰ ਰਹੇ ਹਨ। ਇਸ ਨੂੰ ਰਾਜਨੀਤਿਕ ਆਤੰਕਵਾਦ ਕਿਹਾ ਜਾਂਦਾ ਹੈ ਜੋ ਕਿ ਮੌਜੂਦਾ ਸਰਕਾਰ ਦੀ ਸ਼ੈਅ ਤੇ ਹੋ ਰਿਹਾ ਹੈ। ਬੀਤੇ ਦਿਨ ਸਟੇਜ ਤੇ ਭਾਜਪਾ ਵਰਕਰਾਂ ਦੀ ਆਪਸੀ ਲੜਾਈ ਤੇ ਬੋਲਦੇ ਹੋਏ। ਉਨ੍ਹਾਂ ਕਿਹਾ ਕਿ ਕੁਝ ਲੋਕ ਪਾਰਟੀ ਵਿੱਚ ਨਵੇਂ ਹੁੰਦੇ ਹਨ, ਉਨ੍ਹਾਂ ਵਿੱਚ ਪਾਰਟੀ ਦੇ ਸੰਸਕਾਰ ਨਹੀਂ ਹੁੰਦੇ ਇਸ ਕਰਕੇ ਇਹੋ ਜਿਹੀ ਘਟਨਾ ਹੋ ਜਾਂਦੀ ਹੈ।