ਲੁਧਿਆਣਾ:ਸਥਾਨਕ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਅਤੇ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਮੁੜ ਤੋਂ ਆਹਮੋ ਸਾਹਮਣੇ ਹਨ। ਰਵਨੀਤ ਬਿੱਟੂ ਨੇ ਇਲਜ਼ਾਮ ਲਗਾਇਆ ਕਿ ਇੱਕ ਸਾਲ ਹੋ ਚੁੱਕਾ ਹੈ ਪਰ ਸਰਕਾਰ ਨਗਰ ਨਿਗਮ ਦੀਆਂ ਚੋਣਾਂ ਨਾ ਕਰਵਾ ਕੇ ਲੋਕਾਂ ਤੋਂ ਵੋਟ ਪਾਉਣ ਦਾ ਅਧਿਕਾਰ ਖੋ ਰਹੀ ਹੈ। ਉਹਨਾਂ ਕਿਹਾ ਕਿ ਵਿਕਾਸ ਕਾਰਜ ਰੁਕੇ ਹੋਏ ਹਨ, ਪੰਜਾਬ ਦੇ ਹਰ ਵਾਰਡ ਦੇ 95 ਦੇ 95 ਵਾਰਡ ਖਾਲੀ ਪਏ ਹਨ। ਉੱਥੇ ਵਿਕਾਸ ਕਾਰਜ ਬੰਦ ਹੋ ਗਏ ਹਨ ਤੇ ਜੋ ਕੇਂਦਰ ਵੱਲੋਂ ਕਰੋੜਾਂ ਰੁਪਏ ਦਾ ਫੰਡ ਆਉਂਦਾ ਹੈ, ਉਹ ਵੀ ਰੁਕਿਆ ਹੋਇਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਖੁਦ ਤਾਂ ਜੇਲ੍ਹ ਜਾਣ ਤੋਂ ਭੱਜ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਸਰਕਾਰ ਚੋਣਾਂ ਨਹੀਂ ਕਰਵਾ ਰਹੀ। ਉਹਨਾਂ ਕਿਹਾ ਕਿ ਇੱਥੋਂ ਤੱਕ ਕਿ ਲੋਕਾਂ ਤੋਂ ਵੋਟ ਪਾਉਣ ਦਾ ਅਧਿਕਾਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖੋਹ ਲਿਆ ਹੈ। ਉਹਨਾਂ ਕਿਹਾ ਕਿ ਵਿਧਾਇਕ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ।
ਕਾਰਪੋਰੇਸ਼ਨ ਚੋਣਾਂ ਅਤੇ ਲੁਧਿਆਣਾ ਦੇ ਮੁੱਦਿਆਂ ਨੂੰ ਲੈ ਕੇ MP ਬਿੱਟੂ ਤੇ ਵਿਧਾਇਕ ਗੋਗੀ ਦਾ ਇੱਕ ਦੂਜੇ 'ਤੇ ਨਿਸ਼ਾਨਾ, ਆਖੀਆਂ ਇਹ ਗੱਲਾਂ - Ludhiana corporation elections
ਕਾਰਪੋਰੇਸ਼ਨ ਚੋਣਾਂ ਅਤੇ ਲੁਧਿਆਣਾ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਲੈਕੇ ਸਾਂਸਦ ਰਵਨੀਤ ਬਿੱਟੂ ਨੇ ਆਪ ਵਿਧਾਇਕ ਗੋਗੀ 'ਤੇ ਕਈ ਇਲਜ਼ਾਮ ਲਗਾਏ ਹਨ। ਜਿਸ ਤੋਂ ਬਾਅਦ ਵਿਧਾਇਕ ਨੇ ਵੀ ਸਾਂਸਦ ਬਿੱਟੂ ਨੂੰ ਠੋਕਵਾਂ ਜਵਾਬ ਦਿੱਤਾ ਹੈ।
Published : Feb 20, 2024, 6:11 PM IST
ਵਿਧਾਇਕ ਗੋਗੀ ਨੂੰ ਸੁਣਾਈਆਂ ਖਰੀਆਂ:ਰਵਨੀਤ ਬਿੱਟੂ ਨੇ ਕਿਹਾ ਕਿ ਬੁੱਢੇ ਨਾਲੇ ਦੀ ਸਫਾਈ ਲਈ ਜੋ 650 ਕਰੋੜ ਰੁਪਏ ਦੇ ਪ੍ਰੋਜੈਕਟ ਦੇ ਤਹਿਤ 14 ਕਰੋੜ ਰੁਪਏ ਦੇ ਜਾਲ ਬੁੱਢੇ ਨਾਲੇ ਦੇ ਕੰਢੇ ਲਗਾਏ ਗਏ ਸਨ, ਉਹਨਾਂ ਨੂੰ ਤੋੜਿਆ ਜਾ ਰਿਹਾ ਹੈ। ਵਿਧਾਇਕ ਗੋਗੀ ਪੈਸੇ ਦੀ ਬਰਬਾਦੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਉੱਥੇ ਸੜਕ ਬਣਾਉਣ ਦੀ ਗੱਲ ਕਰ ਰਹੇ ਨੇ ਜਦੋਂ ਕਿ ਬੁੱਢਾ ਨਾਲ ਓਵਰਫਲੋ ਹੁੰਦਾ ਹੈ ਤਾਂ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਅਸੀਂ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ।
ਵਿਧਾਇਕ ਦਾ ਬਿੱਟੂ ਨੂੰ ਪਲਟਵਾਰ: ਇਸ ਸਬੰਧੀ ਦੂਜੇ ਪਾਸੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਵੀ ਰਵਨੀਤ ਬਿੱਟੂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੂੰ ਜਵਾਬ ਦਿੰਦੇ ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਸਾਲ 2017 ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਸਨ ਤਾਂ ਇਹਨਾਂ ਦੀ ਸਰਕਾਰ ਵੇਲੇ 13 ਮਹੀਨੇ ਚੋਣਾਂ ਦੇਰੀ ਨਾਲ ਕਰਵਾਈਆਂ ਗਈਆਂ ਸਨ। ਉਹਨਾਂ ਕਿਹਾ ਕਿ ਖੁਦ ਇਹ ਆਪਣੀ ਵਾਰੀ ਭੁੱਲ ਗਏ ਹਨ, ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਾਨੂੰ ਸਾਰੇ ਫੰਡ ਬਕਾਇਦਾ ਮਿਲ ਰਹੇ ਹਨ ਇਸ ਦੇ ਤਹਿਤ ਕੰਮ ਵੀ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਹੁਣ ਆਪਣੀ ਫੋਕੀ ਸਿਆਸਤ ਚਮਕਾਉਣ ਦੇ ਲਈ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ, ਕਿਉਂਕਿ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਗਈਆਂ ਹਨ। ਵਿਧਾਇਕ ਗੋਗੀ ਨੇ ਕਿਹਾ ਕਿ ਸਾਰੇ ਕੰਮ ਜੋ ਇਹਨਾਂ ਵੱਲੋਂ ਗਲਤ ਕੀਤੇ ਗਏ ਸਨ, ਉਹਨਾਂ ਨੂੰ ਸਗੋਂ ਠੀਕ ਕਰਵਾਇਆ ਜਾ ਰਿਹਾ ਹੈ।
- ਕੇਂਦਰ ਦਾ ਪ੍ਰਸਤਾਵ ਰੱਦ ਕਰਨ ਮਗਰੋਂ ਕਿਸਾਨ ਆਗੂਆਂ ਦਾ ਬਿਆਨ, ਕਿਹਾ- ਭਲਕੇ 11 ਵਜੇ ਤੱਕ ਦੀ ਕੇਂਦਰ ਨੂੰ ਦਿੱਤੀ ਡੈੱਡਲਾਈਨ
- ਚੰਡੀਗੜ੍ਹ ਦੇ ਮੇਅਰ ਚੋਣ ਨਤੀਜੇ ਰੱਦ, ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ, ਮੇਅਰ ਚੋਣ 'ਚ AAP ਉਮੀਦਵਾਰ ਜੇਤੂ ਐਲਾਨਿਆ
- ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈਕੇ ਹਾਈਕੋਰਟ 'ਚ ਹੋਈ ਸੁਣਵਾਈ, ਜੱਜ ਨੇ ਆਖੀਆਂ ਇਹ ਗੱਲਾਂ, ਅਗਲੇ ਹਫ਼ਤੇ ਹੋਵੇਗੀ ਹੁਣ ਸੁਣਵਾਈ