ਪੰਜਾਬ

punjab

ETV Bharat / state

ਪੰਜਾਬ 'ਚ ਮੌਨਸੂਨ ਆਉਣ ਕਰਕੇ ਡੇਂਗੂ ਅਤੇ ਮਲੇਰੀਆ ਦਾ ਮੰਡਰਾ ਰਿਹਾ ਖ਼ਤਰਾ, ਜ਼ਿਲ੍ਹੇ ਵਿੱਚ ਡੇਂਗੂ ਦੇ 25 ਕੇਸਾਂ ਦੀ ਹੋਈ ਪੁਸ਼ਟੀ - Monsoon season - MONSOON SEASON

Increased Risk of Dengue and Malaria: ਮੌਨਸੂਨ ਸੀਜ਼ਨ ਸ਼ੁਰੂ ਹੁੰਦਿਆਂ ਹੀ ਡੇਂਗੂ ਅਤੇ ਮਲੇਰੀਆ ਦਾ ਖਤਰਾ ਵਧ ਗਿਆ ਹੈ। ਲੁਧਿਆਣਾ ਦੇ ਵਿੱਚ ਡੇਂਗੂ ਦੇ 25 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਿਨਾਂ ਦੇ ਵਿੱਚ 13 ਕੇਸ ਰੂਰਲ ਇਲਾਕੇ ਦੋ ਅਤੇ 12 ਕੇਸ ਸ਼ਹਿਰੀ ਖੇਤਰ ਤੋਂ ਆਏ ਹਨ। ਪੜ੍ਹੋ ਪੂਰੀ ਖਬਰ...

Increased risk of dengue and malaria
ਲੁਧਿਆਣਾ 'ਚ ਡੇਂਗੂ ਦੇ 25 ਕੇਸਾਂ ਦੀ ਹੋ ਚੁੱਕੀ ਪੁਸ਼ਟੀ (ETV Bharat (ਰਿਪੋਰਟ- ਪੱਤਰਕਾਰ, ਲੁਧਿਆਣਾ))

By ETV Bharat Punjabi Team

Published : Jul 4, 2024, 3:09 PM IST

ਲੁਧਿਆਣਾ 'ਚ ਡੇਂਗੂ ਦੇ 25 ਕੇਸਾਂ ਦੀ ਹੋ ਚੁੱਕੀ ਪੁਸ਼ਟੀ (ETV Bharat (ਰਿਪੋਰਟ- ਪੱਤਰਕਾਰ, ਲੁਧਿਆਣਾ))

ਲੁਧਿਆਣਾ:ਪੰਜਾਬ ਦੇ ਵਿੱਚ ਮੌਨਸੂਨ ਸੀਜ਼ਨ ਸ਼ੁਰੂ ਹੁੰਦਿਆਂ ਹੀ ਡੇਂਗੂ ਅਤੇ ਮਲੇਰੀਆ ਦਾ ਖਤਰਾ ਮੰਡਰਾਉਣ ਲੱਗਾ ਪਿਆ। ਖਾਸ ਕਰਕੇ ਸੰਘਣੀ ਆਬਾਦੀ ਵਾਲੇ ਸ਼ਹਿਰਾਂ 'ਚ ਇਸ ਦਾ ਖਤਰਾ ਜਿਆਦਾ ਵਿਖਾਈ ਦੇ ਰਿਹਾ ਹੈ। ਲੁਧਿਆਣਾ ਦੇ ਵਿੱਚ ਡੇਂਗੂ ਦੇ 25 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨਾਂ ਦੇ ਵਿੱਚ 13 ਕੇਸ ਰੂਰਲ ਇਲਾਕੇ ਦੋ ਅਤੇ 12 ਕੇਸ ਸ਼ਹਿਰੀ ਖੇਤਰ ਤੋਂ ਆਏ ਹਨ ਜਦੋਂ ਕਿ ਮੁਹਾਲੀ ਦੇ ਵਿੱਚ 15 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸੇ ਤਰ੍ਹਾਂ ਪੰਜਾਬ ਦੇ ਬਾਕੀ ਜਿਲ੍ਹਿਆਂ ਦੇ ਵਿੱਚ ਵੀ ਡੇਂਗੂ ਦੇ ਕੇਸ ਲਗਾਤਾਰ ਵੱਧ ਰਹੇ ਹਨ। ਪਿਛਲੇ ਸਾਲ ਡੇਂਗੂ ਦੇ 11272 ਮਾਮਲੇ ਸਾਹਮਣੇ ਆਏ ਸਨ। ਇਹ ਇਕੱਲੇ ਹੁਸ਼ਿਆਰਪੁਰ ਦੇ ਵਿੱਚ ਹੀ 1361 ਕੇਸ ਡੇਂਗੂ ਦੇ ਸਾਹਮਣੇ ਆਏ। ਜਦੋਂ ਕਿ ਲੁਧਿਆਣਾ ਤੋਂ ਕੁਲ 2023 ਦੇ ਵਿੱਚ 1298 ਡੇਂਗੂ ਦੇ ਕੇਸ ਦੇ ਸਾਹਮਣੇ ਆਏ ਸਨ।

ਪਿਛਲੇ ਸਾਲਾਂ ਦੇ ਆਂਕੜੇ:ਪੰਜਾਬ ਦੇ ਜੇਕਰ ਪਿਛਲੇ ਸਾਲਾਂ ਦੇ ਆਂਕੜਿਆਂ ਦੀ ਗੱਲ ਕੀਤੀ ਜਾਵੇ ਤਾਂ 2018 'ਚ 14 ਹਜ਼ਾਰ 980 ਮਾਮਲੇ, 2019 'ਚ 10 ਹਜ਼ਾਰ 289 ਕੇਸ 14 ਮੌਤਾਂ, 2020 'ਚ 8345 ਕੇਸ 22 ਮੌਤਾਂ 2021 'ਚ 23 ਹਜ਼ਾਰ 389 ਕੇਸ 55 ਮੌਤਾਂ, 2022 'ਚ 11 ਹਜ਼ਾਰ 30 ਕੇਸ 41 ਮੌਤਾਂ ਅਤੇ 2023 'ਚ 13 ਹਜ਼ਾਰ 687 ਕੇਸ 39 ਮੌਤਾਂ।

ਲੁਧਿਆਣਾ 'ਚ ਡੇਂਗੂ ਦੇ 25 ਕੇਸਾਂ ਦੀ ਹੋ ਚੁੱਕੀ ਪੁਸ਼ਟੀ (ETV Bharat (ਰਿਪੋਰਟ- ਪੱਤਰਕਾਰ, ਲੁਧਿਆਣਾ))

ਦੇਸ਼ ਦੀ ਗੱਲ ਕੀਤੀ ਜਾਵੇ ਤਾਂ 2019 'ਚ 166 ਮੌਤਾਂ, 2020 'ਚ 56 ਮੌਤਾਂ, 2021 'ਚ 346 ਮੌਤਾਂ, 2022 'ਚ 303 ਮੌਤਾਂ ਅਤੇ ਪਿਛਲੇ ਸਾਲ ਦੇਸ਼ 'ਚ ਡੇਂਗੂ ਨਾਲ ਸਭ ਤੋਂ ਵੱਧ 485 ਮੌਤਾਂ ਹੋ ਚੁੱਕੀਆਂ ਹਨ। ਜਦਕਿ 2024 'ਚ ਹਾਲੇ ਤੱਕ ਦੇਸ਼ ਚ 19 ਹਜ਼ਾਰ 447 ਕੇਸ ਆ ਚੁੱਕੇ ਹਨ ਅਤੇ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਆਂਕੜੇ ਸਿਹਤ ਵਿਭਾਗ ਦੇ ਨੈਸ਼ਨਲ ਸੈਂਟਰ ਫਾਰ ਵੈਕਟਰ ਬੋਰਨ ਡਿਸੀਜ਼ ਕੰਟਰੋਲ ਵੱਲੋਂ ਜਾਰੀ ਕੀਤੇ ਗਏ ਹਨ।

ਸਿਹਤ ਮਹਿਕਮੇ ਦੀ ਤਿਆਰੀ: ਇਸ ਸਾਲ ਵੀ ਸਿਹਤ ਮਹਿਕਮੇ ਨੇ ਪ੍ਰਬੰਧਾਂ ਨੂੰ ਲੈ ਕੇ ਦਾਅਵੇ ਕੀਤੇ ਗਏ ਹਨ। ਲੁਧਿਆਣਾ ਦੇ ਸਿਵਿਲ ਸਰਜਨ ਡਾਕਟਰ ਜਸਬੀਰ ਸਿੰਘ ਔਲਖ਼ ਨੇ ਦੱਸਿਆ ਕਿ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਲੁਧਿਆਣਾ ਦੇ ਵੱਖ-ਵੱਖ ਵਿਭਾਗਾਂ ਦੀ ਡਿਪਟੀ ਕਮਿਸ਼ਨਰ ਨਾਲ ਬੈਠਕ ਵੀ ਹੋਈ ਹੈ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਲਾਰਵੇ ਦੇ ਨਮੂਨੇ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਸਬੰਧੀ ਮੁਹਿੰਮ ਵੀ ਚਲਾਈ ਗਈ ਹੈ। ਜਿਸ ਕਿਸੇ ਦੇ ਘਰ ਤੋਂ ਲਾਪਰਵਾਹੀ ਸਾਹਮਣੇ ਆਵੇਗੀ ਉਨ੍ਹਾਂ ਦੇ ਨਗਰ ਨਿਗਮ ਵੱਲੋਂ ਚਲਾਨ ਵੀ ਕਟੇ ਜਾਣਗੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੂੰ ਫੌਗਿੰਗ ਆਦਿ ਕਰਨ ਦੇ ਲਈ ਵੀ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਲੋਕ ਜਰੂਰ ਸਹਿਯੋਗ ਦੇਣ ਆਪਣੇ ਆਲਾ-ਦੁਆਲਾ ਸਾਫ਼ ਰੱਖਣ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਵੇ। ਜਿਸ ਨਾਲ ਡੇਂਗੂ ਨੂੰ ਫੈਲਣ ਤੋਂ ਬਚਾਅ ਕੀਤਾ ਜਾ ਸਕਦਾ ਹੈ।

ABOUT THE AUTHOR

...view details