ਪੰਜਾਬ

punjab

ETV Bharat / state

ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਗੁਪਤ ਸੂਚਨਾ ਦੇ ਅਧਾਰ 'ਤੇ ਨਸ਼ਾ ਤਸਕਰ ਜੀਜਾ-ਸਾਲਾ ਕਾਬੂ, 1ਕਿੱਲੋ ਹੈਰੋਇਨ ਬਰਾਮਦ - drug smugglers arrested

ਮੋਗਾ ਵਿੱਚ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਐਕਸ਼ਨ ਕਰਦਿਆਂ ਜੀਜਾ ਅਤੇ ਸਾਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਿਕ ਮੁਲਵਜ਼ਮ ਹਿਸਟਰੀ ਸ਼ੀਟਰ ਹਨ ਅਤੇ ਹੁਣ ਇਨ੍ਹਾਂ ਕੋਲੋਂ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ।

2 drug smugglers
ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ (etv bharat (ਰਿਪੋਟਰ ਮੋਗਾ))

By ETV Bharat Punjabi Team

Published : Jun 17, 2024, 6:25 PM IST

ਗੁਪਤ ਸੂਚਨਾ ਦੇ ਅਧਾਰ 'ਤੇ ਨਸ਼ਾ ਤਸਕਰ ਜੀਜਾ-ਸਾਲਾ ਕਾਬੂ (etv bharat (ਰਿਪੋਟਰ ਮੋਗਾ))

ਮੋਗਾ: ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ ਵੱਲੋ ਨਸ਼ਿਆਂ ਅਤੇ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਵਿਵੇਕ ਸ਼ੀਲ ਸੋਨੀ ਐੱਸ ਐੱਸ ਪੀ ਮੋਗਾ ਅਤੇ ਪਰਮਜੀਤ ਸਿੰਘ ਡੀ ਐਸ ਪੀ ਨਿਹਾਲ ਸਿੰਘ ਵਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਐੱਸ.ਆਈ ਹਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਅਜੀਤਵਾਲ ਦੀ ਯੋਗ ਅਗਵਾਈ ਹੇਠ ਪੁਲਿਸ ਵੱਲੋਂ ਇੱਕ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਗੁਪਤ ਸੂਚਨਾ ਮਗਰੋਂ ਐਕਸ਼ਨ: ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਥਾਣਾਂ ਨਿਹਾਲ ਸਿੰਘ ਦੇ ਡੀਐਸਪੀ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਚੂਹੜ ਚੱਕ ਦੇ ਇਲਾਕੇ ਵਿੱਚ ਦੋ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਹਨ ਅਤੇ ਉਹ ਵੱਡੇ ਪੱਧਰ ਉੱਤੇ ਹੈਰੋਇਨ ਲੈਕੇ ਆਪਣੇ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਇਤਲਾਹ ਮਿਲਣ ਮਗਰੋਂ ਅਜੀਤਵਾਲ ਦੇ ਐਸਆਈ ਹਰਵਿੰਦਰ ਸਿੰਘ ਨੇ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਕੀਤੀ ਅਤੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ।

ਹਿਸਟਰੀ ਸ਼ੀਟਰ ਹਨ ਮੁਲਜ਼ਮ:ਪੁਲਿਸ ਮੁਤਾਬਿਕ ਦੋਵੇਂ ਮੁਲਜ਼ਮ ਆਪਸ ਵਿੱਚ ਜੀਜਾ-ਸਾਲਾ ਹਨ। ਬੇਅੰਤ ਸਿੰਘ ਚੂਹੜ ਚੱਕ ਦਾ ਰਹਿਣ ਵਾਲਾ ਹੈ ਅਤੇ ਦੂਜਾ ਸੁਖਦੀਪ ਸਿੰਘ ਪਿੰਡ ਰਾਮਾ ਥਾਣਾ ਬਧਣੀ ਦਾ ਰਹਿਣ ਵਾਲਾ ਹੈ । ਦੋਵਾਂ ਨੂੰ ਕਾਬੂ ਕਰਕੇ ਇਹਨਾਂ ਦੇ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਦੋਵਾਂ ਉੱਤੇ ਐਨਡੀਪੀਐਸ ਐਕਟ ਤਹਿਤ ਥਾਣਾਂ ਅਜੀਤ ਵਾਲ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਬੇਅੰਤ ਸਿੰਘ ਪੁੱਤਰ ਸ਼ਿੰਦਰ ਪਾਲ ਸਿੰਘ ਵਾਸੀ ਚੂਹੜ ਚੱਕ ਉੱਤੇ ਪਹਿਲਾ ਵੀ ਐਨਡੀਪੀਐਸ ਐਕਟ ਦੇ ਪੰਜ ਮਾਮਲੇ ਦਰਜ ਹਨ ਅਤੇ ਸੁਖਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਰਾਮਾ ਉੱਤੇ ਵੱਖ-ਵੱਖ ਥਾਣਿਆਂ ਵਿੱਚ ਐਨਡੀਪੀਐਸ ਦੇ 6 ਮਾਮਲੇ ਦਰਜ ਹਨ। ਪੁਲਿਸ ਮੁਤਾਬਿਕ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

ABOUT THE AUTHOR

...view details