ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਮੁੱਦੇ ਅਤੇ ਸੁਖਬੀਰ ਬਾਦਲ ਨੂੰ ਲੈ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸਿੰਘ ਬੁੱਧੀਜੀਵੀਆਂ ਦੀ ਇੱਕ ਮੀਟਿੰਗ ਸੱਦੀ ਗਈ ਹੈ। ਦੱਸ ਦੇਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਮਲੇ 'ਚ ਇੱਕ ਬਹੁਤ ਹੀ ਅਹਿਮ ਇਕੱਤਰਤਾ ਸੱਦੀ ਗਈ ਹੈ। ਜਥੇਦਾਰ ਰਘਬੀਰ ਸਿੰਘ ਵੱਲੋਂ ਇਕੱਤਰਤਾ ਲਈ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਸਮੇਤ ਪੱਤਰਕਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਉਪਰੰਤ ਇਸ ਮੀਟਿੰਗ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵੀ ਹੋਵੇਗੀ।
ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥਕ ਮੁੱਦੇ ਤੇ ਸੁਖਬੀਰ ਬਾਦਲ ਨੂੰ ਲੈ ਕੇ ਮੀਟਿੰਗ (ETV Bharat (ਪੱਤਰਕਾਰ , ਅੰਮ੍ਰਿਤਸਰ)) 'ਸੁਖਬੀਰ ਬਾਦਲ ਨੂੰ ਸਜ਼ਾ'
ਦੱਸ ਦਈਏ ਬੀਤੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ ਅਤੇ ਹੁਣ ਿਸ ਮਸਲੇ ਵਿੱਚ ਅੱਜ ਦੀ ਇਕੱਤਰਤਾ ਦੌਰਾਨ ਸੁਖਬੀਰ ਬਾਦਲ ਨੂੰ ਕੋਈ ਸਜ਼ਾ ਵੀ ਅਕਾਲ ਤਖ਼ਤ ਸਾਹਿਬ ਵਜੋਂ ਸੁਣਾਏ ਜਾਣ ਦੀ ਪੂਰੀ ਸੰਭਾਵਨਾ ਹੈ।
ਸਿੱਖ ਪੰਥ ਦੇ ਮਸਲੇ
ਇਸ ਮੀਟਿੰਗ ਵਿੱਚ ਪੰਥਕ ਮਸਲਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਸੈਕਟਰੀ ਅਤੇ ਜਨਰਲ ਚੇਅਰਮੈਨ ਪਾਰਲੀਮੈਂਟ ਸਰਬਜੀਤ ਸਿੰਘ ਸੋਹਲ ਵੀ ਅਕਾਲ ਤਖਤ ਸਾਹਿਬ ਪਹੁੰਚੇ ਹਨ। ਇਸ ਮੌਕੇ ਇੰਜੀਨੀਅਰ ਸਰਬਜੀਤ ਸਿੰਘ ਸੋਹਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਦੀ ਮੀਟਿੰਗ ਲਈ ਸਿੰਘ ਸਾਹਿਬ ਜੀ ਵੱਲੋਂ ਸੱਦਾ ਆਇਆ ਸੀ। ਅੱਜ ਦੀ ਮੀਟਿੰਗ ਦੇ ਵਿੱਚ ਜੋ ਵੀ ਏਜੰਡੇ ਆਉਣਗੇ, ਉਨ੍ਹਾਂ ਮਾਮਲਿਆ 'ਤੇ ਗੰਭੀਰ ਵਿਚਾਰ ਕੀਤੇ ਜਾਣੇ ਹਨ ਕਿਉਂਕਿ ਇਹ ਸਿੱਖ ਪੰਥ ਦੇ ਮਸਲੇ ਹਨ ਅਤੇ ਬਹੁਤ ਗੰਭੀਰ ਹਨ।
ਮੀਟਿੰਗ ਵਿੱਚ ਬੜੇ ਗੰਭੀਰ ਮੁੱਦੇ ਅਤੇ ਚੰਗੇ ਵਿਚਾਰ
ਸਰਬਜੀਤ ਸਿੰਘ ਸੋਹਲ ਨੇ ਕਿਹਾ ਕਿ ਗੁਰੂਘਰ ਦੇ ਵਿੱਚੋਂ ਹਮੇਸ਼ਾ ਹੀ ਝੋਲੀਆਂ ਭਰੀਆਂ ਜਾਂਦੀਆਂ ਹਨ। ਇਥੋਂ ਸਜ਼ਾਵਾਂ ਨਹੀਂ ਮਿਲਦੀਆਂ ਬਲਕਿ ਇਥੋਂ ਗੁਰੂ ਦੇ ਅਸ਼ੀਰਵਾਦ ਹੀ ਮਿਲਦੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਮਰਿਆਦਾ ਅਤੇ ਗੁਰੂ ਦੇ ਭੈਅ ਨੂੰ ਮੰਨ ਕੇ ਚੱਲਣਾ ਚਾਹੀਦਾ ਹੈ ਉਹਦੇ ਅਨੁਸਾਰ ਹੀ ਆਪਾਂ ਨੂੰ ਜੋ ਮਸਲੇ ਉਲਝੇ ਹਨ ਉਨ੍ਹਾਂ ਨੂੰ ਸੁਲਝਾਉਣ ਦਾ ਯਤਨ ਵੀ ਚੰਗੇ ਤਰੀਕੇ ਨਾਲ ਕਰਨਾ ਚਾਹੀਦਾ ਹੈ। ਸਰਬਜੀਤ ਸਿੰਘ ਸੋਹਲ ਨੇ ਕਿਹਾ ਕਿ ਇੱਥੇ ਜਿਹੜੀਆਂ ਵੀ ਸਿਆਸੀ ਤੌਰ 'ਤੇ ਜੋ ਕਮੀਆਂ ਆਈਆਂ ਹਨ ਉਨ੍ਹਾਂ ਨੂੰ ਦੂਰ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀਆਂ ਜਿਸ ਮਕਸਦ ਲਈ ਬਣੀਆਂ ਸੀ ਉਸ ਤਰ੍ਹਾਂ ਦਾ ਕੰਮ ਕਰ ਸਕਣ।