ਬਰਨਾਲਾ:ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਨੂੰ ਲੈਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਰ ਉਮੀਦਵਾਰ ਆਪਣੀ ਚੋਣ ਮੁਹਿੰਮ ਜ਼ੋਰ ਸ਼ੋਰ ਨਾਲ ਚਲਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਲਈ ਝੋਨੇ ਦੀ ਫ਼ਸਲ ਅਤੇ ਬਾਗੀ ਗੁਰਦੀਪ ਸਿੰਘ ਬਾਠ ਤੋਂ ਬਾਅਦ ਵੱਖ ਵੱਖ ਵਰਗਾਂ ਦੇ ਸੰਘਰਸ਼ਾਂ ਨੇ ਪ੍ਰੇਸ਼ਾਨੀ ਖੜੀ ਕੀਤੀ ਹੋਈ ਹੈ। ਇਸ ਵਿਚਾਲੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਸੰਘਰਸ਼ਾਂ ਦਾ ਕੇਂਦਰ ਬਿੰਦੂ ਬਣੀ ਹੋਈ ਹੈ। ਰੋਜ਼ਾਨਾ ਔਸਤਨ ਦੋ ਤੋਂ ਤਿੰਨ ਧਰਨੇ ਮੀਤ ਹੇਅਰ ਦੀ ਕੋਠੀ ਅੱਗੇ ਲੱਗ ਰਹੇ ਹਨ, ਜਿਸਦਾ ਪ੍ਰਭਾਵ ਸ਼ਹਿਰ ਵਾਸੀਆਂ ਵਿੱਚ ਪੈਂਦਾ ਦਿਖਾਈ ਦੇ ਰਿਹਾ ਹੈ।
ਮੀਤ ਹੇਅਰ ਦੀ ਰਿਹਾਇਸ਼ ਬਣੀ ਸੰਘਰਸ਼ਾਂ ਦਾ ਕੇਂਦਰ ਬਿੰਦੂ, ਦੋ ਦਿਨਾਂ 'ਚ 9 ਜੱਥੇਬੰਦੀਆਂ ਨੇ ਲਾਏ ਧਰਨੇ
ਬਰਾਨਾਲਾ ਵਿਖੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਦੇ ਘਰ ਮੁਹਰੇ ਮੰਗਾ ਨੂੰ ਲੈਕੇ ਜਥੇਬੰਦੀਆਂ ਵੱਲੋਂ ਧਰਨੇ ਲਾਏ ਜਾ ਰਹੇ ਹਨ ।
Published : Nov 11, 2024, 11:13 AM IST
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦਾ ਚੋਣ ਦਫ਼ਤਰ ਵੀ ਮੀਤ ਹੇਅਰ ਦੀ ਕੋਠੀ ਤੋਂ ਹੀ ਚੱਲ ਰਿਹਾ ਹੈ। ਜਿਸ ਕਾਰਨ ਆਮ ਆਦਮੀ ਪਾਰਟੀ ਲਈ ਇਹ ਧਰਨੇ ਅਤੇ ਸੰਘਰਸ਼ ਵੱਡੀ ਸਿਰਦਰਦੀ ਬਣੇ ਹੋਏ ਹਨ। ਮੀਤ ਹੇਅਰ ਦੀ ਕੋਠੀ ਪੁਲਿਸ ਬੈਰੀਕੇਟਿੰਡ ਨਾਲ ਸੀਲ ਕੀਤੀ ਹੋਈ ਹੈ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਕੋਠੀ ਅੱਗੇ ਤਾਇਨਾਤ ਹਨ।
ਦੋ ਦਿਨਾਂ ਵਿੱਚ ਲੱਗੇ 9 ਜੱਥੇਬੰਦੀਆਂ ਦੇ ਧਰਨੇ
ਜਿਸ ਦੌਰਾਨ ਉਹਨਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਖਹਿਬਾਜ਼ੀ ਵੀ ਹੋਈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਕੱਚੇ ਕਾਮਿਆਂ, ਸਰਕਾਰੀ ਸਕੂਲਾਂ ਦੇ ਵੋਕੇਸ਼ਨਲ ਅਧਿਆਪਕਾਂ ਅਤੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵਲੋਂ ਆਪ ਸੰਸਦ ਮੈਂਬਰ ਦੇ ਘਰ ਬਾਹਰ ਧਰਨਾ ਲਗਾ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਗਏ।