ਸ੍ਰੀ ਮੁਕਤਸਰ ਸਾਹਿਬ:ਪੰਜਾਬ ਵਿੱਚ ਪੰਚਾਇਤੀ ਚੋਣਾਂ ਹੂੰਦੇ ਹੀ ਚੋਣ ਕਮਿਸ਼ਨ ਵੱਲੋਂ ਜ਼ਿਮਣੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸਿਆਸੀ ਪਾਰਟੀਆਂ ਪੱਬਾਂ ਭਾਰ ਨਜ਼ਰ ਆ ਰਹੀਆਂ ਹਨ। ਉਥੇ ਹੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜ ਸਕਦੇ ਹਨ। ਹਾਲਾਂਕਿ ਇਸ ਬਾਬਤ ਭਾਜਪਾ ਆਗੂ ਮਨਪ੍ਰੀਤ ਬਾਦਲ ਨੇ ਖੁਲ੍ਹ ਕੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ ਪਰ ਗੱਲਾਂ ਹੀ ਗੱਲਾਂ ਵਿੱਚ ਉਹਨਾਂ ਕਿਹਾ ਕਿ ਜੋ ਪਾਰਟੀ ਨੂੰ ਮਨਜ਼ੂਰ ਹੋਵੇਗਾ ਉਹ ਉਹੀ ਕਰਨਗੇ।
ਪੰਜਾਬ 'ਚ ਕਮਲ ਦਾ ਫੁੱਲ ਖਿਲਣਾ ਤੈਅ
ਗਿੱਦੜਬਾਹਾ ਤੋਂ ਜ਼ਿਮਨੀ ਚੋਣਾਂ ਦੇ ਉਮੀਦਵਾਰ ਹੋ ਸਕਦੇ ਹਨ ਮਨਪ੍ਰੀਤ ਬਾਦਲ (ਸ੍ਰੀ ਮੁਕਤਸਰ ਸਾਹਿਬ ਪੱਤਰਕਾਰ (ਈਟੀਵੀ ਭਾਰਤ)) ਦੱਸਣਯੋਗ ਹੈ ਕਿ ਗਿਦੜਬਾਹਾਂ ਜ਼ਿਮਨੀ ਚੋਣ ਲਈ BJP ਵੱਲੋਂ ਲਗਾਏ ਇੰਚਾਰਜ ਅਵਿਨਾਸ਼ ਰਾਏ ਖੰਨਾ ਦੇ ਨਾਲ ਬੀਤੇ ਦਿਨ ਭਾਜਪਾ ਆਗੂ ਮਨਪ੍ਰੀਤ ਬਾਦਲ ਗਿੱਦੜਬਾਹਾ ਪਹੁੰਚੇ ਸਨ। ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਿਥੇ ਗਿੱਦੜਬਾਹਾ ਜ਼ਿਮਨੀ ਚੋਣ ਪ੍ਰਚਾਰ 'ਚ ਆਪਣੀ ਰਣਨੀਤੀ ਦੱਸੀ ਉਥੇ ਹੀ ਕਿਹਾ ਕਿ BJP ਚੋਣਾਂ ਲੜਨ ਲਈ ਨਹੀਂ ਬਲਕਿ ਜਿੱਤਣ ਲਈ ਚੋਣਾਂ ਵਿੱਚ ਉਤਰਦੀ ਹੈ ਅਤੇ ਪੰਜਾਬ ਵਿੱਚ ਕਮਲ ਦਾ ਫੂੱਲ ਹੀ ਖਿਲੇਗਾ। ਉਥੇ ਹੀ AAP 'ਤੇ ਸਿਆਸੀ ਤੀਰ ਛੱਡਦੇ ਹੋਏ ਕਿਹਾ ਕੀ ਪੰਜਾਬ ਵਿੱਚ AAP ਦੀ ਪਰਫੋਰਮੇਨਸ ਜੀਰੋ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਝੂਠ ਦੀ PHD ਕੀਤੀ ਹੋਈ ਹੈ। ਇਕਲਾ ਮਸ਼ਹੂਰੀ 'ਤੇ ਖਰਚਾ ਕੀਤਾ ਕੰਮ ਕੋਈ ਨਹੀਂ ਕੀਤਾ। ਪੰਜਾਬ ਦੀ ਕਾਨੂਨ ਵਿਵਸਥਾ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਥੇ ਹੁਣ ਕੋਈ ਪਤਾ ਨਹੀਂ ਕਦੋਂ ਕਿਹੜੇ ਸ਼ਹਿਰ ਵਿੱਚ ਗੋਲੀ ਚੱਲਣ ਦੀ ਖਬਰ ਸਾਹਮਣੇ ਆ ਜਾਵੇ।
ਚੋਣ ਮੈਦਾਨ 'ਚ ਉਤਰਨਗੇ ਜਗਮੀਤ ਸਿੰਘ ਬਰਾੜ
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗਿੱਦੜਬਾਹਾ ਤੋਂ ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਜ਼ਿਮਨੀ ਚੋਣ ਲੜ ਸਕਦੇ ਹਨ। ਇਸ ਸੰਬੰਧੀ ਵੀਡੀਓ ਜਾਰੀ ਕਰਕੇ ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆਂ ਹੈ ਟੰਗੇ ਹੋਏ ਹਥਿਆਰ ਚੁੱਕਣ ਦਾ। ਦੱਸ ਦੇਈਏ ਕਿ 2 ਵਾਰ ਪ੍ਰਕਾਸ਼ ਸਿੰਘ ਬਾਦਲ ਅਤੇ 5 ਵਾਰ ਉਨ੍ਹਾਂ ਸੁਖਬੀਰ ਬਾਦਲ ਸਾਹਮਣੇ ਉਨ੍ਹਾਂ ਚੋਣ ਲੜੀ, ਉਨ੍ਹਾਂ ਦਾਅਵਾ ਕੀਤਾ ਕਿ ਕਦੇ ਵੀ 50 ਹਜ਼ਾਰ ਤੋਂ ਘੱਟ ਵੋਟਾਂ ਹਾਸਿਲ ਨਹੀਂ ਹੋਈਆ। ਬਰਾੜ ਨੇ ਕਿਹਾ ਕਿ ਹਲਕਾ ਵਾਸੀਆਂ ਵਲੋਂ ਉਨ੍ਹਾਂ ਨੂੰ ਲਗਾਤਾਰ ਫ਼ੋਨ ਆ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਸੋਸ਼ਲ ਮੀਡੀਆ ’ਤੇ ਵੀਡੀਓ ਅਪਲੋਡ ਕਰ ਜ਼ਿਮਨੀ ਚੋਣ ਲੜਨ ਦੇ ਸੰਕੇਤ ਦਿੱਤੇ। ਉਨ੍ਹਾਂ ਸੋਸ਼ਲ ਮੀਡੀਆ ’ਤੇ ਵੀਡੀਓ ਰਾਹੀਂ ਦਾਅਵਾ ਕੀਤਾ ਕਿ ਗਿੱਦੜਬਾਹਾ ਉਨ੍ਹਾਂ ਦੀ ਕਰਮਭੂਮੀ ਅਤੇ ਹੁਣ ਹਥਿਆਰ ਚੁੱਕਾ ਦਾ ਮੌਕਾ ਹੈ।