ਲੁਧਿਆਣਾ:ਅਕਸਰ ਹੀ ਸਕੂਲ ਬੱਸਾਂ ਹਾਦਸੇ ਦਾ ਸ਼ਿਕਾਰ ਹੋ ਰਹੀਆਂ ਹਨ। ਅਜਿਹਾ ਹੀ ਅੱਜ ਵੱਡਾ ਅਤੇ ਦਰਦਨਾਕ ਹਾਦਸਾ ਲੁਧਿਆਣਾ ਦੇ ਜਗਰਾਉਂ 'ਚ ਵਾਪਰਿਆ ਹੈ। ਦਰਅਸਲ, ਸਾਇੰਸ ਕਾਲਜ ਨੇੜੇ ਅਚਾਨਕ ਸਕੂਲ ਬੱਸ ਦਾ ਸੰਤੁਲਨ ਵਿਗੜ ਗਿਆ, ਜੋ ਸੜਕ ਕਿਨਾਰੇ ਲੱਗੇ ਦਰੱਖ਼ਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ 'ਚੋਂ ਇਕ ਵਿਦਿਆਰਥੀ ਬਾਹਰ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਪਿੰਡ ਅਖਾੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਦੀ ਪਛਾਣ ਹਰਮਨ ਵਜੋਂ ਹੋਈ ਹੈ। ਇਹ ਬੱਸ ਹਾਦਸਾ ਹਰਸਾ ਰਾਏਕੋਟ ਰੋਡ ਦੇ ਨੇੜੇ ਹੋਇਆ ਹੈ। ਸਥਾਨਕ ਲੋਕਾਂ ਦੇ ਮੁਤਾਬਿਕ ਸਕੂਲ ਵੈਨ ਦੀ ਰਫਤਾਰ ਕਾਫੀ ਤੇਜ਼ ਸੀ ਅਤੇ ਵੈਨ ਦੀ ਹਾਲਤ ਪੂਰੀ ਤਰ੍ਹਾਂ ਵਿਗੜ ਗਈ ਹੈ। ਹਾਦਸੇ 'ਚ ਜ਼ਖ਼ਮੀ ਹੋਏ ਵਿਦਿਆਰਥੀਆਂ ਨੂੰ ਰਾਹਗੀਰਾਂ ਨੇ ਵੱਖ-ਵੱਖ ਵਾਹਨਾਂ ਰਾਹੀਂ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਸਥਾਨਕ ਪ੍ਰਾਈਵੇਟ ਸਕੂਲ ਦੀ ਬੱਸ ਲਾਗਲੇ ਪਿੰਡਾਂ 'ਚੋਂ ਰੋਜ਼ਾਨਾ ਵਾਂਗ ਵਿਦਿਆਰਥੀਆਂ ਨੂੰ ਸਕੂਲ ਲੈ ਕੇ ਆ ਰਹੀ ਸੀ।
ਜਗਰਾਓਂ ਸਕੂਲ ਬੱਸ ਹਾਦਸਾ; 1 ਮਾਸੂਮ ਦੀ ਮੌਤ, ਪਰਿਵਾਰ ਲਾਸ਼ ਰੱਖ ਕੇ ਕਰ ਰਿਹਾ ਪ੍ਰਦਰਸ਼ਨ, ਟਰਾਂਸਪੋਰਟ ਮੰਤਰੀ ਨੇ ਸਕੱਤਰ ਤੋਂ ਮੰਗੀ ਰਿਪੋਰਟ - JAGRAON SCHOOL BUS ACCIDENT
Jagraon School Bus Accident : ਲੁਧਿਆਣਾ 'ਚ ਸਵੇਰੇ 'ਚ ਸਕੂਲ ਬੱਸ ਨਾਲ ਦਰਦਾਨਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਪਹਿਲੀ ਕਲਾਸ ਦੇ ਵਿਦਿਆਰਥੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕਿਵੇਂ ਹੋਇਆ, ਕਿਸ ਦੀ ਗ਼ਲਤੀ ਨਾਲ ਹੋਇਆ, ਜਾਣਨ ਲਈ ਪੜ੍ਹੋ ਪੂਰੀ ਖ਼ਬਰ
Published : Aug 6, 2024, 9:38 AM IST
|Updated : Aug 6, 2024, 1:48 PM IST
ਸਕੂਲ ਪ੍ਰਸਾਸ਼ਨ 'ਤੇ ਉੱਠੇ ਸਵਾਲ: ਦੱਸ ਦਈਏ ਕਿ ਹਾਦਸੇ ਤੋਂ ਬਾਅਦ ਜਿੱਥੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਮ੍ਰਿਤਕ ਬੱਚੇ ਦੇ ਮਾਪਿਆਂ ਅਤੇ ਸਰਪੰਚ ਨੇ ਸਕੂਲ ਪ੍ਰਸਾਸ਼ਨ 'ਤੇ ਵੱਡੇ ਸਵਾਲ ਖੜ੍ਹੇ ਕਰਦੇ ਆਖਿਆ ਕਿ ਕੋਈ ਵੀ ਸਕੂਲ ਪ੍ਰਸਾਸ਼ਨ ਦਾ ਅਧਿਕਾਰੀ ਹਾਦਸੇ ਵਾਲੀ ਥਾਂ ਨਹੀਂ ਪਹੁੰਚਿਆ, ਜਿਸ ਕਾਰਨ ਪਿੰਡ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਇਸ ਹਾਦਸੇ ਦਾ ਜਿਵੇਂ ਹੀ ਪਿੰਡ ਵਾਲਿਆਂ ਨੂੰ ਪਤਾ ਲੱਗਾ, ਤਾਂ ਉਹ ਮੌਕੇ ਉੱਤੇ ਪਹੁੰਚ ਗਏ। ਇਸ ਤੋਂ ਬਾਅਦ ਆ ਕੇ ਸਰਪੰਚ ਨੇ ਕਿਹਾ ਕਿ ਇੱਕ ਘੰਟੇ ਬਾਅਦ ਪ੍ਰਸ਼ਾਸਨ ਦੇ ਦੋ ਪੁਲਿਸ ਮੁਲਾਜ਼ਮ ਮੌਕੇ ਉੱਤੇ ਪਹੁੰਚੇ ਹਨ। ਜਦਕਿ, ਸਕੂਲ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਟੀਚਰ ਜਾਂ ਪ੍ਰਿੰਸੀਪਲ ਮੌਕੇ ਉੱਤੇ ਨਹੀਂ ਪਹੁੰਚਿਆਂ। ਉੱਥੇ ਹੀ ਲੋਕਾਂ ਨੇ ਕਿਹਾ ਕਿ ਬੱਸ ਦਾ ਹਾਲਤ ਬਹੁਤ ਘੱਟੀਆ ਹਾਲਤ ਵਿੱਚ ਹੈ।ਲੋਕਾਂ ਨੂੰ ਸ਼ੱਕ ਹੈ ਕਿ ਸਕੂਲ ਬੱਸ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਉਸ ਨੇ ਇੰਨੀ ਤੇਜ਼ ਰਫ਼ਤਾਰ ਵਿੱਚ ਬੱਸ ਦੌੜਾਈ ਅਤੇ ਸਿੱਧਾ ਦਰੱਖਤ ਦੇ ਵਿੱਚ ਜਾ ਮਾਰੀ।
ਆਖਰ ਗ਼ਲਤੀ ਕਿਸ ਦੀ?ਇਸ ਹਾਦਸੇ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖਰ ਇਹ ਹਾਦਸਾ ਕਿਸ ਦੀ ਗ਼ਲਤੀ ਕਾਰਨ ਵਾਪਰਿਆ ਹੈ। ਬੱਸ ਡਰਾਈਵਰ ਦੀ ਗ਼ਲਤੀ ਸੀ? ਕੀ ਕੋਈ ਓਵਰਟੇਕ ਕਰਨ ਲੱਗੇ ਹਾਦਸਾ ਹੋਇਆ ਜਾਂ ਕੋਈ ਹੋਰ ਕਾਰਨ ਹੈ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ, ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗਣਗੇ।
- ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ; ਮੌਤ ਤੋਂ ਪਹਿਲਾਂ ਬਣਾਈ ਵੀਡੀਓ, ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ - young man committed suicide
- ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਬਣੀ ਵਿਦਿਆਰਥੀਆਂ ਦੀ ਸਹਿਮਤੀ, ਇਨ੍ਹਾਂ ਸ਼ਰਤਾਂ 'ਤੇ ਚੁੱਕਿਆ ਧਰਨਾ - GNDU Protest Over
- ਸਕੂਲ ਵੈਨ ਨੇ ਕੁਚਲੀ 3 ਸਾਲ ਦੀ ਮਾਸੂਮ ਬੱਚੀ, ਇਸ ਤਰ੍ਹਾਂ ਵਾਪਰੀ ਪੂਰੀ ਘਟਨਾ - Punjab road accident