ਪੰਜਾਬ

punjab

ETV Bharat / state

ਰਵਨੀਤ ਬਿੱਟੂ ਦੇ ਸੁਰੱਖਿਆ ਗਾਰਡ ਦੀ ਗੋਲੀ ਲੱਗਣ ਨਾਲ ਭੇਤਭਰੇ ਹਾਲਾਤਾਂ 'ਚ ਮੌਤ, 32 ਸਾਲ ਦਾ ਜਵਾਨ ਸੰਦੀਪ ਕੁਮਾਰ ਯੂਪੀ ਦਾ ਸੀ ਵਸਨੀਕ

Security guard shot: ਲੁਧਿਆਣਾ ਵਿੱਚ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਸੁਰੱਖਿਆ ਗਾਰਡ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਮੁਲਜ਼ਮ ਦੀ ਆਪਣੀ ਹੀ ਸਰਵਿਸ ਰਿਵਾਲਵਰ ਵਿੱਚੋਂ ਚੱਲੀ ਗੋਲੀ ਉਸ ਦੇ ਗਲ਼ੇ ਦੇ ਆਰ-ਪਾਰ ਹੋ ਗਈ।

Ludhiana MP Ravneet Bittus security guard died due to bullet injury
ਰਵਨੀਤ ਬਿੱਟੂ ਦੇ ਸੁਰੱਖਿਆ ਗਾਰਡ ਦੀ ਗੋਲੀ ਲੱਗਣ ਨਾਲ ਭੇਤਭਰੇ ਹਾਲਾਤਾਂ 'ਚ ਮੌਤ

By ETV Bharat Punjabi Team

Published : Jan 20, 2024, 8:55 AM IST

32 ਸਾਲ ਦਾ ਜਵਾਨ ਸੰਦੀਪ ਕੁਮਾਰ ਯੂਪੀ ਦਾ ਸੀ ਵਸਨੀਕ

ਲੁਧਿਆਣਾ: ਸੰਸਦ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੀ ਸੁਰੱਖਿਆ ਵਿੱਚ ਤਾਇਨਾਤ ਜਵਾਨ ਦੀ ਗੋਲੀ ਲੱਗਣ ਨਾਲ ਭੇਤਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਸੰਦੀਪ ਕੁਮਾਰ 32 ਸਾਲ ਵਜੋਂ ਹੋਈ ਹੈ। ਮ੍ਰਿਤਕ ਮੁਲਾਜ਼ਮ ਉੱਤਰ ਪ੍ਰਦੇਸ਼ (ਯੂਪੀ) ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਿਕ ਦੇਰ ਸ਼ਾਮ ਸੰਦੀਪ ਦੀ ਆਪਣੀ ਹੀ ਪਿਸਤੌਲ ਦੀ ਗੋਲੀ ਗਲੇ ਤੋਂ ਆਰ-ਪਾਰ ਹੋ ਗਈ। ਗੋਲੀ ਦੀ ਅਵਾਜ਼ ਸੁਣਦੇ ਹੀ ਬਾਕੀ ਸੁਰੱਖਿਆ ਮੁਲਾਜ਼ਮ ਅੰਦਰ ਗਏ ਤਾਂ ਮ੍ਰਿਤਕ ਦੇ ਆਪਣੇ ਹੀ ਪਿਸਤੌਲ ਵਿੱਚੋਂ ਗੋਲੀ ਚੱਲਣ ਦੀ ਗੱਲ ਸਪੱਸ਼ਟ ਹੋਈ।

ਗੋਲੀ ਕਿਵੇਂ ਚੱਲੀ ਫਿਲਹਾਲ ਨਹੀਂ ਹੋਇਆ ਖ਼ੁਲਾਸਾ:ਇਸ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਸੁਰੱਖਿਆ ਮੁਲਾਜ਼ਮ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਜਵਾਨ ਦੀ ਮੌਤ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਜਦੋਂ ਇਹ ਘਟਨਾ ਹੋਈ ਉਸ ਵੇਲੇ ਐਮਪੀ ਬਿੱਟੂ ਕਿਸੇ ਸਮਾਗਮ ਵਿੱਚ ਸਨ। ਥਾਣਾ ਡਵੀਜ਼ਨ 3 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਾਲਾਂਕਿ ਗੋਲੀ ਕਿਵੇਂ ਲੱਗੀ ਇਸ ਦਾ ਫਿਲਹਾਲ ਕੋਈ ਖੁਲਾਸਾ ਨਹੀਂ ਹੋ ਸਕਿਆ ਹੈ।

ਪੋਸਟਮਾਰਟਮ ਦੀ ਰਿਪੋਰਟ ਕਰੇਗਾ ਮਾਮਲਾ ਸਪੱਸ਼ਟ:ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਪ੍ਰੋਗਰਾਮ ਤੋਂ ਵਾਪਿਸ ਆਏ। ਸੀਆਈਐਸਐਫ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਕਿਵੇਂ ਚਲਾਈ ਗਈ ਜਾਂ ਆਪਣੇ ਆਪ ਚੱਲੀ। ਅਧਿਕਾਰੀ ਦੇਰ ਰਾਤ ਤੱਕ ਬਿੱਟੂ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਦੇ ਰਹੇ। ਕੇਂਦਰ ਸਰਕਾਰ ਦੀ ਸੁਰੱਖਿਆ ਫੋਰਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਾਕੀ ਖੁਲਾਸੇ ਹੋਣਗੇ। ਰਵਨੀਤ ਬਿੱਟੂ ਦੇ ਪੀਏ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐਮਪੀ ਬਿੱਟੂ ਕਾਫੀ ਸਮੇਂ ਤੋਂ ਆਪਣੇ ਹਲਕੇ ਵਿੱਚ ਹੀ ਹਨ। ਹਾਲਾਂਕਿ ਇਸ ਮਾਮਲੇ ਉੱਤੇ ਐੱਮਪੀ ਬਿੱਟੂ ਨੇ ਫਿਲਹਾਲ ਕੁਝ ਨਹੀਂ ਬੋਲਿਆ ਪਰ ਪੁਲਿਸ ਕੋਲ ਜ਼ਰੂਰ ਮਾਮਲਾ ਪਹੁੰਚ ਚੁੱਕਾ ਹੈ। ਦੇਰ ਰਾਤ ਬਿੱਟੂ ਦੀ ਕੋਠੀ ਤੋਂ ਮ੍ਰਿਤਕ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ।

ABOUT THE AUTHOR

...view details