ਪੰਜਾਬ

punjab

ETV Bharat / state

ਲੁਧਿਆਣਾ ਨੂੰ ਇੰਦਰਜੀਤ ਕੌਰ ਦੇ ਰੂਪ ’ਚ ਮਿਲੀ ਪਹਿਲੀ ਮਹਿਲਾ ਮੇਅਰ, ਕਿਹਾ- ਭ੍ਰਿਸ਼ਟਾਚਾਰ ਮੁਕਤ ਕੰਮ ਨੂੰ ਪਹਿਲ, ਭਾਜਪਾ ਨੇ ਕੀਤਾ ਵਿਰੋਧ - LUDHIANA FIRST WOMAN MAYOR

ਅਮਨ ਅਰੋੜਾ ਨੇ ਕਿਹਾ ਕਿ ਲੋਕਾਂ ਦਾ ਸਮਰਥਨ ਸਾਨੂੰ ਮਿਲਿਆ ਹੈ। ਵਿਰੋਧੀ ਪਾਰਟੀਆਂ ਦਾ ਕੰਮ ਹੀ ਵਿਰੋਧ ਕਰਨਾ ਹੁੰਦਾ ਹੈ।

LUDHIANA MAYOR
ਲੁਧਿਆਣਾ ਨੂੰ ਇੰਦਰਜੀਤ ਕੌਰ ਦੇ ਰੂਪ ’ਚ ਮਿਲੀ ਪਹਿਲੀ ਮਹਿਲਾ ਮੇਅਰ (Etv Bharat)

By ETV Bharat Punjabi Team

Published : Jan 20, 2025, 1:34 PM IST

ਲੁਧਿਆਣਾ:ਲੁਧਿਆਣਾ ਨੂੰ ਪਹਿਲੀ ਮਹਿਲਾ ਮੇਅਰ ਦੇ ਰੂਪ ਦੇ ਵਿੱਚ ਇੰਦਰਜੀਤ ਕੌਰ ਮਿਲ ਗਈ ਹੈ। ਲੁਧਿਆਣਾ ਦੇ ਗੁਰੂ ਨਾਨਕ ਭਵਨ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਆਪਣੇ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦਾ ਐਲਾਨ ਕੀਤਾ ਗਿਆ। ਡਿਪਟੀ ਮੇਅਰ ਦੇ ਰੂਪ ਦੇ ਵਿੱਚ ਪ੍ਰਿੰਸ ਜੋਹਰ ਦੀ ਚੋਣ ਹੋਈ ਹੈ ਇਸ ਤੋਂ ਇਲਾਵਾ ਰਾਕੇਸ਼ ਪਰਾਸ਼ਰ ਸੇਨ ਜੋ ਕਿ ਐੱਮਐੱਲਏ ਅਸ਼ੋਕ ਪੱਪੀ ਦੇ ਭਰਾ ਹਨ, ਉਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ ਹੈ।

ਲੁਧਿਆਣਾ ਨੂੰ ਇੰਦਰਜੀਤ ਕੌਰ ਦੇ ਰੂਪ ’ਚ ਮਿਲੀ ਪਹਿਲੀ ਮਹਿਲਾ ਮੇਅਰ (Etv Bharat)

ਪ੍ਰਾਈਵੇਟ ਸਕੂਲ ਵਿੱਚ ਪ੍ਰਿੰਸੀਪਲ ਹਨ ਇੰਦਰਜੀਤ ਕੌਰ

ਮੇਅਰ ਇੰਦਰਜੀਤ ਕੌਰ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੀ ਜੇਤੂ ਕੌਂਸਲਰ ਹੈ ਉਹ 2013 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਈ ਸੀ। ਉਹ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਬਤੌਰ ਪ੍ਰਿੰਸੀਪਲ ਪੜ੍ਹਾ ਰਹੇ ਹਨ। ਉਹਨਾਂ ਦੇ ਪਤੀ ਇੱਕ ਵਪਾਰੀ ਹਨ। ਪਹਿਲੀ ਵਾਰ ਲੁਧਿਆਣੇ ਦੇ ਵਿੱਚ ਮਹਿਲਾ ਮੇਅਰ ਬਣੀ ਹੈ।

ਭਾਜਪਾ ਨੇ ਕੀਤਾ ਵਿਰੋਧ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੱਲੋਂ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਉਹਨਾਂ ਕਿਹਾ ਕਿ ਸਰਬ ਸੰਮਤੀ ਦੇ ਨਾਲ ਇਹਨਾਂ ਦੀ ਚੋਣ ਹੋਈ ਹੈ ਹਾਲਾਂਕਿ ਇਸ ਦੌਰਾਨ ਭਾਜਪਾ ਦੇ ਕੌਂਸਲਰਾਂ ਵੱਲੋਂ ਸਵਾਲ ਵੀ ਖੜੇ ਕੀਤੇ ਗਏ ਕਿ ਬੈਲਟ ਪੇਪਰ ਉੱਤੇ ਵੋਟਿੰਗ ਹੋਣੀ ਸੀ ਜੋ ਕਿ ਨਹੀਂ ਕਰਵਾਈ ਗਈ ਜਦੋਂ ਕਿ ਦੂਜੇ ਪਾਸੇ ਅਮਨ ਅਰੋੜਾ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਐਕਟ ਦੇ ਵਿੱਚ ਸਾਫ ਕਿਹਾ ਗਿਆ ਹੈ ਕਿ ਹੱਥ ਖੜੇ ਕਰਕੇ ਹੀ ਵੋਟਾਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਇਸੇ ਦੇ ਤਹਿਤ ਹੀ ਵੋਟਿੰਗ ਹੋਈ ਹੈ ਜਿਸ ਦੇ ਵਿੱਚ ਤਿੰਨੇ ਸਾਡੇ ਉਮੀਦਵਾਰ ਜਿੱਤੇ ਹਨ।

ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਹੀ ਇਸ ਸੰਬੰਧੀ ਟਵੀਟ ਕਰਕੇ ਆਪਣੀ ਉਮੀਦਵਾਰਾਂ ਦੀ ਜਾਣਕਾਰੀ ਦੇ ਦਿੱਤੀ ਗਈ ਸੀ। ਇਸ ਦੌਰਾਨ ਮੈਨੂੰ ਅਰੋੜਾ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਨਾ ਸਿਰਫ ਲੁਧਿਆਣਾ ਦੇ ਵਿੱਚ ਸਗੋਂ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਆਪਣੇ ਮੇਅਰ ਅਤੇ ਆਪਣੀ ਕਾਰਪੋਰੇਸ਼ਨਾਂ ਬਣਾਈਆਂ ਹਨ। ਉਹਨਾਂ ਕਿਹਾ ਕਿ ਹੁਣ ਤੱਕ 100 ਫੀਸਦੀ ਨਤੀਜੇ ਰਹੇ ਹਨ।

ਭਾਜਪਾ ਨੇ ਕੀਤਾ ਵਿਰੋਧ (Etv Bharat)

ਇਸ ਦੌਰਾਨ ਨਵੀਂ ਬਣੀ ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਉਹਨਾਂ ਦਾ ਮੁੱਖ ਮੰਤਵ ਰਹੇਗਾ ਕਿ ਲੁਧਿਆਣਾ ਦੇ ਜਿੰਨੇ ਵੀ ਪੈਂਡਿੰਗ ਪ੍ਰੋਜੈਕਟ ਹਨ ਉਹਨਾਂ ਨੂੰ ਪਹਿਲ ਦੇ ਅਧਾਰ ਉੱਤੇ ਪੂਰਾ ਕੀਤਾ ਜਾਵੇ। ਉਹਨਾਂ ਕਿਹਾ ਇਸ ਤੋਂ ਇਲਾਵਾ ਬੁੱਢੇ ਨਾਲੇ ਦੀ ਜੋ ਸਮੱਸਿਆ ਹੈ ਉਸ ਉੱਤੇ ਨੂੰ ਉਹ ਜਰੂਰ ਹੱਲ ਕਰਨਗੇ। ਜੋ ਵਿਰੋਧੀ ਧਿਰ ਹਨ ਉਹਨਾਂ ਦੇ ਕੌਂਸਲਰਾਂ ਨੂੰ ਵੀ ਨਾਲ ਲੈ ਕੇ ਹੀ ਚੱਲਿਆ ਜਾਵੇਗਾ। ਅਮਨ ਅਰੋੜਾ ਨੇ ਇਸ ਦੌਰਾਨ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਲੋਕਾਂ ਦਾ ਸਮਰਥਨ ਸਾਨੂੰ ਮਿਲਿਆ ਹੈ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਕੰਮ ਹੀ ਵਿਰੋਧ ਕਰਨਾ ਹੁੰਦਾ ਹੈ।

ABOUT THE AUTHOR

...view details