ਲੁਧਿਆਣਾ :ਅੱਜ ਵੱਡੀ ਗਿਣਤੀ 'ਚ ਬਿਜਲੀ ਮੁਲਾਜ਼ਮਾਂ ਵੱਲੋਂ ਲੁਧਿਆਣਾ ਚੀਫ ਦਫਤਰ ਦੇ ਬਾਹਰ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਬਿਜਲੀ ਕਾਮਿਆਂ ਨੇ ਕਿਹਾ ਕਿ ਸਾਡੇ ਕੋਲ ਸੇਫਟੀ ਕਿੱਟਾਂ ਨਹੀਂ ਹਨ ਪਰ ਇਸ ਦੇ ਬਾਵਜੂਦ ਸਾਨੂੰ ਹਾਈਟੈਂਸ਼ਨ ਤਾਰਾਂ ਭਾਵ 11 ਕੇਵੀ ਲਾਈਨਾਂ ਤੇ ਕੰਮ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਸੇਫਟੀ ਕਿੱਟ ਦੇ ਬਾਅਦ ਇਹ ਸਾਨੂੰ ਪੂਰਾ ਸਮਾਂ ਨਹੀਂ ਦਿੱਤਾ ਗਿਆ। ਅਜਿਹੇ ਦੇ ਵਿੱਚ ਸਾਡੀ 12,000 ਰੁਪਏ ਤਨਖਾਹ ਹੈ ਜੇਕਰ ਤੁਹਾਨੂੰ ਕੁਝ ਹੋ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ।
ਲੁਧਿਆਣਾ ਦੇ ਬਿਜਲੀ ਕਰਮਚਾਰੀਆਂ ਨੇ ਲਾਇਆ ਧਰਨਾ (Etv Bharat) 'ਨੌਕਰੀ ਚੋਂ ਕੱਢਣ ਦੀ ਦਿੰਦੇ ਧਮਕੀ'
ਉਹਨਾਂ ਕਿਹਾ ਕਿ ਇਸ ਸਬੰਧੀ ਸਾਡੀ ਚੀਫ ਦੇ ਨਾਲ ਮੀਟਿੰਗ ਹੋਈ ਸੀ। ਜਿਸ ਨੇ ਸਾਫ ਤੌਰ 'ਤੇ ਇਹ ਧਮਕੀ ਦਿੱਤੀ ਹੈ ਕਿ ਜੇਕਰ ਅਸੀਂ ਕੰਮ ਨਹੀਂ ਕਰਾਂਗੇ ਤਾਂ ਸਾਨੂੰ ਕੱਢ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਚੀਫ ਆਪਣੀ ਮਨਮਾਨੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਆਪਣੀ ਜਾਨ ਜਖਮ ਦੇ ਵਿੱਚ ਪਾ ਕੇ 11 ਕੇਵੀ ਲਾਈਨਾਂ ਤੇ ਕੰਮ ਬਿਨਾਂ ਸੇਫਟੀ ਕਿੱਟਾਂ ਦੇ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਨੇ ਅੱਜ ਮਜਬੂਰੀ ਵਸ ਧਰਨਾ ਪ੍ਰਦਰਸ਼ਨ ਕੀਤਾ ਹੈ।
ਅਧਿਕਾਰੀਆਂ ਨੇ ਰੱਖਿਆ ਆਪਣਾ ਪੱਖ
ਦੂਜੇ ਪਾਸੇ ਚੀਫ ਨੇ ਕਿਹਾ ਹੈ ਕਿ ਬੀਤੇ ਦਿਨ ਇਹਨਾਂ ਦੀ ਮੀਟਿੰਗ ਹੋਈ ਸੀ ਉਹਨਾਂ ਕਿਹਾ ਕਿ ਕੰਪਨੀ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਹੈ ਉਹਨਾਂ ਕਿਹਾ ਕਿ ਜਿਨਾਂ ਦੇ ਥਰੂ ਇਹਨਾਂ ਨੂੰ ਕੰਮ ਤੇ ਰੱਖਿਆ ਗਿਆ ਸੀ। ਉਸ ਕੋਂਟਰੈਕਟ ਦੇ ਵਿੱਚ ਸਾਫ ਕਿਹਾ ਗਿਆ ਸੀ ਕਿ ਇਹ 11 ਕੇਵੀ ਲਾਈਨਾਂ ਤੇ ਵੀ ਕੰਮ ਕਰਨਗੇ ਪਰ ਹੁਣ ਇਹਨਾਂ ਵੱਲੋਂ ਘਰੇਲੂ ਲਾਈਨਾਂ ਤੇ ਤਾਂ ਕੰਮ ਕੀਤਾ ਜਾ ਰਿਹਾ ਹੈ।11 ਕੇਵੀ ਲਾਈਨਾਂ ਤੇ ਕੰਮ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਬੀਤੇ ਲੰਬੇ ਸਮੇਂ ਤੋਂ ਇਹ ਕੰਮ ਨਹੀਂ ਕਰ ਰਹੇ, ਜਿਸ ਕਰਕੇ ਸ਼ਿਕਾਇਤਾਂ ਵੱਧ ਗਈਆਂ ਹਨ। ਉਹਨਾਂ ਕਿਹਾ ਕਿ ਸਿ ਰਵੱਈਏ ਨਾਲ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਇਹਨਾਂ ਨੂੰ ਕੰਮ ਕਰਨ ਲਈ ਕਿਹਾ ਗਿਆ ਤਾਂ ਇਹਨਾਂ ਵੱਲੋਂ ਇਨਕਾਰ ਕਰ ਦਿੱਤਾ ਇਹਨਾਂ ਨਾਲ ਮੀਟਿੰਗ ਵੀ ਹੋਈ ਹੈ ਅਤੇ ਸਾਫ ਕਿਹਾ ਗਿਆ ਹੈ ਕਿ ਜੇਕਰ ਇਹ ਕੰਮ ਨਹੀਂ ਕਰਦੇ ਤੇ ਇਹਨਾਂ ਨੂੰ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਲੋਕਾਂ ਦੀ ਮੁਸ਼ਕਿਲਾਂ ਹੱਲ ਕਰਨਾ ਵਿਭਾਗ ਦਾ ਕੰਮ ਹੈ।