ਪੰਜਾਬ

punjab

ETV Bharat / state

ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ BSF ਦੇ ਜਵਾਨਾਂ ਦੇ ਗੁੱਟ 'ਤੇ ਸਜਾਈ ਰੱਖੜੀ, ਦਿੱਤਾ ਇਹ ਸੰਦੇਸ਼ - Rakhi festival 2024

Rakhi festival: ਅੰਮ੍ਰਿਤਸਰ ਵਿਖੇ ਬੀਜੇਪੀ ਦੀ ਸਰਕਾਰ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਬਾਰਡਰ 'ਤੇ ਬੀਐਸਐਫ ਦੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਦੇ ਲਈ ਆਏ ਹਾਂ। ਉਨ੍ਹਾਂ ਵੱਲੋਂ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ। ਪੜ੍ਹੋ ਪੂਰੀ ਖਬਰ...

Rakhi festival
ਲਕਸ਼ਮੀ ਕਾਂਤਾ ਚਾਵਲਾ ਨੇ BSF ਦੇ ਜਵਾਨਾਂ ਦੇ ਬੰਨ੍ਹੀ ਰੱਖੜੀ (ETV Bharat (ਅੰਮ੍ਰਿਤਸਰ , ਪੱਤਰਕਾਰ))

By ETV Bharat Punjabi Team

Published : Aug 19, 2024, 4:25 PM IST

Updated : Aug 19, 2024, 4:44 PM IST

ਲਕਸ਼ਮੀ ਕਾਂਤਾ ਚਾਵਲਾ ਨੇ BSF ਦੇ ਜਵਾਨਾਂ ਦੇ ਬੰਨ੍ਹੀ ਰੱਖੜੀ (ETV Bharat (ਅੰਮ੍ਰਿਤਸਰ , ਪੱਤਰਕਾਰ))

ਅੰਮ੍ਰਿਤਸਰ:ਰੱਖੜੀ ਦੇ ਪਾਵਨ ਤਿਉਹਾਰ ਮੌਕੇ ਅੱਜ ਅੰਮ੍ਰਿਤਸਰ ਵਿਖੇ ਬੀਜੇਪੀ ਦੀ ਸਰਕਾਰ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਟਾਰੀ ਵਾਹਗਾ ਸਰਹੱਦ 'ਤੇ ਡਿਉਟੀ ਨਿਭਾ ਰਹੇ ਅਤੇ ਪਰਿਵਾਰਾਂ ਤੋਂ ਦੂਰ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਜਵਾਨਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਅੱਜ ਰੱਖੜੀ ਦਾ ਇਹ ਤਿਉਹਾਰ ਮਨਾਇਆ ਹੈ। ਇਨ੍ਹਾਂ ਵੀਰਾ ਦੀ ਲੰਮੀ ਉਮਰ ਦੀ ਸੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨਾਲ ਸਕੂਲ ਵਿਦਿਆਰਥਣਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੀ ਮੈਬਰਾਂ ਵੀ ਮੌਜੂਦ ਸਨ।

ਬੀਐਸਐਫ ਦੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਦੇ ਲਈ ਆਏ : ਇਸ ਸੰਬਧੀ ਗੱਲਬਾਤ ਕਰਦਿਆਂ ਲਕਸ਼ਮੀ ਕਾਂਤਾ ਚਾਵਲਾ ਨੇ ਦੱਸਿਆ ਕਿ ਬਾਰਡਰ 'ਤੇ ਬੀਐਸਐਫ ਦੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਦੇ ਲਈ ਆਏ ਹਾਂ। ਉਨ੍ਹਾਂ ਵੱਲੋਂ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਰੱਖੜੀ ਬੰਨ੍ਹ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ। ਇਹ ਭਰਾ ਜੋ ਸਰਹੱਦ 'ਤੇ ਡਿਉਟੀ ਨਿਭਾ ਰਹੇ ਹਨ, ਦੇਸ਼ ਦੇ ਲੋਕਾਂ ਦੀ ਰੱਖਿਆ ਕਰਦੇ ਹਨ ਅਤੇ ਘਰਾਂ ਤੋਂ, ਆਪਣੇ ਪਰਿਵਾਰਕ ਮੈਂਬਰਾਂ ਦੋ ਦੂਰ ਰਹਿੰਦੇ ਹਨ।

ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾ :ਉਨ੍ਹਾਂ ਲਈ ਅਸੀਂ ਹਰ ਸਾਲ ਰੱਖੜੀ ਲੈ ਕੇ ਪਹੁੰਚਦੇ ਹਾਂ ਅਤੇ ਉਨ੍ਹਾਂ ਦੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ। ਇਨ੍ਹਾਂ ਦੇ ਘਰ ਨਹੀਂ ਅੱਜ ਅਸੀਂ ਖੁੱਲੀ ਹਵਾ 'ਚ ਸਾਹ ਲੈ ਰਹੇ ਹਾਂ ਅਤੇ ਰਾਤ ਨੂੰ ਚੈਨ ਦੀ ਨੀਂਦ ਸੌਂਦੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਜਵਾਨਾਂ ਨੇ ਜਦੋਂ ਵੀ ਦੁਸ਼ਮਣ ਨੇ ਸਾਡੇ ਦੇਸ਼ 'ਤੇ ਹਮਲਾ ਕੀਤਾ ਤੇ ਮੂੰਹ ਤੋੜ ਜਵਾਬ ਦਿੱਤਾ ਹੈ।

ਸਾਡੇ ਜਵਾਨਾਂ ਦੇ ਵਿੱਚ ਇੱਕ ਸ਼ਕਤੀ ਪੈਦਾ ਹੁੰਦੀ ਹੈ:ਉੱਥੇ ਅਸੀਂ ਬੀਐਸਐਫ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਡਮ ਲਕਸ਼ਮੀ ਕਾਂਤਾ ਚਾਵਲਾ ਹਰ ਸਾਲ ਸਾਡੇ ਬੀਐਸਐਫ ਦੇ ਅਧਿਕਾਰੀਆਂ ਨੂੰ ਰੱਖੜੀ ਬੰਨ੍ਹਣ ਦੇ ਲਈ ਆਉਂਦੇ ਹਨ ਅਤੇ ਸਾਨੂੰ ਬਹੁਤ ਚੰਗਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਜਵਾਨਾਂ ਦੇ ਵਿੱਚ ਇੱਕ ਸ਼ਕਤੀ ਪੈਦਾ ਹੁੰਦੀ ਹੈ, ਉਨ੍ਹਾਂ ਕਿਹਾ ਕਿ ਰੱਖੜੀ ਦਾ ਤਿਉਹਾਰ ਇਕੱਲਾ ਭੈਣ ਭਰਾ ਦਾ ਤਿਉਹਾਰ ਹੀ ਨਹੀਂ ਦੇਸ਼ ਪ੍ਰੇਮ ਦਾ ਤਿਉਹਾਰ ਵੀ ਹੈ।

ਆਪਣੇ ਦੇਸ਼ ਦੀ ਰੱਖਿਆ ਕਰਨ ਦੇ ਲਈ ਵੀ ਬਚਨ ਲੈਦੇ ਹਾਂ:ਉਨ੍ਹਾਂ ਕਿਹਾ ਕਿ ਕਿਹਾ ਜਾਂਦਾ ਕਿ ਭੈਣ ਭਰਾ ਦੀ ਰੱਖਿਆ ਕਰਨ ਦੇ ਲਈ ਵਚਨ ਲੈਂਦਾ ਹੈ ਪਰ ਉੱਥੇ ਅਸੀਂ ਸਾਰੇ ਹੀ ਆਪਣੇ ਦੇਸ਼ ਦੀ ਰੱਖਿਆ ਕਰਨ ਦੇ ਲਈ ਵੀ ਬਚਨ ਲੈਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀ ਰਕਸ਼ਾ ਆਪਣੀ ਜੀ ਜਾਨ ਨਾਲ ਕਰਾਂਗੇ। ਉਨ੍ਹਾਂ ਕਿਹਾ ਕਿ ਸਾਰੇ ਹੀ ਜਵਾਨ ਅੱਜ ਆਪਣੇ ਘਰਾਂ ਤੋਂ ਦੂਰ ਬੈਠੇ ਹਨ ਅਤੇ ਉੱਥੇ ਹੀ ਅੱਜ ਇੱਥੇ ਆਈਆਂ ਹੋਈਆਂ ਭੈਣਾਂ ਕੋਲੋਂ ਰੱਖੜੀ ਬੰਨ੍ਹਵਾਂ ਰਹੇ ਹਨ, ਮਨ ਨੂੰ ਬਹੁਤ ਚੰਗਾ ਲੱਗਾ ਅਤੇ ਖੁਸ਼ੀ ਵੀ ਹੋਈ।

Last Updated : Aug 19, 2024, 4:44 PM IST

ABOUT THE AUTHOR

...view details