ਪੰਜਾਬ

punjab

ETV Bharat / state

ਸ਼ਹੀਦ ਦੇ ਨਾਮ 'ਤੇ ਬਣੇ ਸਰਕਾਰੀ ਸਕੂਲ ਨੇ ਧਾਰਿਆ ਖੰਡਰ ਦਾ ਰੂਪ, ਅਧਿਆਪਕਾਂ ਦੀ ਘਾਟ ਕਾਰਨ ਬੱਚੇ ਹੋ ਰਹੇ ਖੱਜਲ ਖੁਆਰ - Fatehgarh Sahib - FATEHGARH SAHIB

FATEHGARH SAHIB : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਜਲਵੇੜਾ ਦਾ ਸ਼ਹੀਦ ਲਲਿਤ ਕੁਮਾਰ ਸਰਕਾਰੀ ਮਿਡਲ ਸੈਲਫ ਸਮਾਰਟ ਸਕੂਲ ਅਜਿਹਾ ਹੈ ਜਿੱਥੇ ਅਧਿਆਪਕਾਂ ਦੀ ਕਮੀ ਹੈ। ਜਾਣਕਾਰੀ ਮੁਤਾਬਿਕ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਪੰਜਾਬੀ ਦਾ ਅਧਿਆਪਕ ਹੀ ਨਹੀਂ ਹੈ ਅਤੇ ਸਕੂਲ ਦਾ ਗਰਾਊਂਡ ਜੰਗਲ ਦਾ ਰੂਪ ਧਾਰਨ ਕਰ ਗਿਆ।

Lack of Punjabi teacher in Government Middle School of District Fatehgarh Sahib
ਖੰਡਰ ਬਣਿਆ ਸ਼ਹੀਦ ਦੇ ਨਾਮ 'ਤੇ ਬਣਿਆ ਸਰਕਾਰੀ ਸਕੂਲ (Fatehgarh Sahib Reporter)

By ETV Bharat Punjabi Team

Published : Sep 1, 2024, 3:11 PM IST

ਅਧਿਆਪਕਾਂ ਦੀ ਘਾਟ ਕਾਰਨ ਬੱਚੇ ਹੋ ਰਹੇ ਖੱਜਲ ਖੁਆਰ (Fatehgarh Sahib Reporter)

ਫਤਿਹਗੜ੍ਹ ਸਾਹਿਬ :ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਲਈ ਜਿਥੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੇ ਪ੍ਰਬੰਧ ਕਰਨ ਦੀ ਗੱਲ ਕਹੀ ਜਾ ਰਹੀ ਹੈ, ਪਰ ਉੱਥੇ ਹੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਜਲਵੇੜਾ ਦਾ ਸ਼ਹੀਦ ਲਲਿਤ ਕੁਮਾਰ ਸਰਕਾਰੀ ਮਿਡਲ ਸੈਲਫ ਸਮਾਰਟ ਸਕੂਲ ਅਜਿਹਾ ਹੈ, ਜਿੱਥੇ ਅਧਿਆਪਕਾਂ ਦੀ ਕਮੀ ਹੈ,ਪੰਜਾਬੀ ਅਧਿਆਪਕ ਦੀ ਤਾਂ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਪੰਜਾਬੀ ਦਾ ਅਧਿਆਪਕ ਹੀ ਨਹੀਂ ਹੈ ਅਤੇ ਸਕੂਲ ਦਾ ਗਰਾਊਂਡ ਜੰਗਲ ਦਾ ਰੂਪ ਧਾਰਨ ਕਰ ਗਿਆ।

ਬੱਚੇ ਪੜ੍ਹਾਈ ਦੇ ਲਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ : ਇਸ ਸੰਬਧੀ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਸਰਕਾਰ ਬੱਚਿਆਂ ਨੂੰ ਚੰਗੇ ਸਿੱਖਿਆ ਦੇਣ ਦੀ ਗੱਲ ਕਰਦੇ ਹੈ ਪਰ ਉੱਥੇ ਹੀ ਉਹਨਾਂ ਦੇ ਮਿਡਲ ਸਕੂਲ ਦੇ ਵਿੱਚ ਅਧਿਆਪਕਾਂ ਦੀ ਕਮੀ ਕਾਰਨ ਬੱਚੇ ਪੜ੍ਹਾਈ ਦੇ ਲਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਪੰਜਾਬੀ ਦੇ ਅਧਿਆਪਕ ਦੀ ਬੜੇ ਲੰਬੇ ਸਮੇਂ ਤੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਜਿਸ ਕਾਰਨ ਇੱਥੇ ਇੱਕ ਅਧਿਆਪਕ ਨੂੰ ਦੋ ਤੋਂ ਤਿੰਨ ਕਲਾਸਾਂ ਨੂੰ ਪੜਾਉਣਾ ਪੈ ਰਿਹਾ ਹੈ।

ਸਕੂਲ ਦੇ ਹਾਲਾਤ ਮਾੜੇ : ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਇਹ ਸਕੂਲ ਦਾ ਨਾਮ ਸ਼ਹੀਦ ਲਲਿਤ ਕੁਮਾਰ ਰੱਖਿਆ ਗਿਆ ਸੀ ਪਰ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਸਕੂਲ ਦੇ ਹਾਲਾਤ ਮਾੜੇ ਹੋਣ ਲੱਗ ਪਏ ਹਨ, ਹਾਲਾਤ ਇਹ ਹਨ ਕਿ ਕਈ ਅਧਿਆਪਕਾਂ ਦੀ ਪੋਸਟ ਇੱਥੇ ਕਾਫੀ ਲੰਮੇ ਸਮੇਂ ਤੋਂ ਖਾਲੀ ਹੈ। ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਪੰਜਾਬੀ ਦਾ ਅਧਿਆਪਕ ਹੀ ਨਹੀਂ ਹੈ।ਉਹਨਾਂ ਕਿਹਾ ਕਿ ਸਕੂਲ ਦੇ ਹਾਲਾਤ ਇਹ ਹਨ ਕਿ ਗਰਾਊਂਡ ਦੇ ਵਿੱਚ ਟੈਂਟ ਦੀਆਂ ਚਦਰਾ ਸੁਕਾਈ ਜਾ ਰਹੀਆਂ ਹਨ ਅਤੇ ਗਰਾਊਂਡ ਜੰਗਲ ਦਾ ਰੂਪ ਧਾਰਨ ਕਰ ਚੁੱਕਿਆ,ਉੱਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਸਕੂਲ ਦੇ ਸਾਇੰਸ ਅਧਿਆਪਕ ਸੁਧੀਰ ਕੁਮਾਰ ਨੇ ਕਿਹਾ ਕਿ ਇੱਥੇ ਅਧਿਆਪਕਾਂ ਦੀ ਕਮੀ ਪਿਛਲੇ ਲੰਬੇ ਸਮੇਂ ਤੋਂ ਹੈ ਜਿਸ ਦੇ ਬਾਰੇ ਉਹਨਾਂ ਵੱਲੋਂ ਮਹਿਕਮੇ ਨੂੰ ਲਿਖ ਕੇ ਵੀ ਦਿੱਤਾ ਗਿਆ ਹੈ। ਵਿਦਿਆਰਥੀਆਂ ਦੀ ਗਿਣਤੀ ਇੱਥੇ 28 ਹੈ।

ABOUT THE AUTHOR

...view details