ਫਿਲਮ 'ਐਂਮਰਜੈਂਸੀ' ਦਾ ਦੇਸ਼ ਭਰ ਵਿੱਚ ਹੋਵੇ ਬਾਈਕਾਟ (ETV Bharat (ਪੱਤਰਕਾਰ, ਬਠਿੰਡਾ)) ਬਠਿੰਡਾ:ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਦਾ ਵਿਰੋਧ ਕਰਦਿਆਂ ਕਿਹਾ ਕਿ ਕੰਗਨਾ ਰਣੌਤ ਨੇ ਹਮੇਸ਼ਾ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤਹਿਤ ਕੰਗਨਾ ਨੇ ਫਿਲਮ ਐਮਰਜੈਂਸੀ ਵਿੱਚ ਸਿੱਖਾਂ ਨੂੰ ਗ਼ਲਤ ਤਰੀਕੇ ਨਾਲ ਦਿਖਾਇਆ ਹੈ। ਬਾਦਲ ਨੇ ਕਿਹਾ ਕਿ ਭਾਜਪਾ ਨੂੰ ਆਪਣੇ ਸੰਸਦ ਮੈਂਬਰ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਹੈ।
ਮਾਤਾਵਾਂ ਦੇ ਲਈ ਵੀ ਕੰਗਨਾ ਰਣੌਤ ਮੱਦਸਬਦਾਵਲੀ ਵਰਤਦੀ: ਹਰਸਿਮਰਤ ਕੌਰ ਬਾਦਲ ਨੇ ਕੰਗਨਾ ਰਣੌਤ ਦੀ ਐਮਰਜੈਸੀ ਫਿਲਮ ਬਾਰੇ ਕਿਹਾ ਕਿ ਉਨ੍ਹਾਂ ਨੂੰ ਬੜਾ ਦੁੱਖ ਹੈ ਕਿ ਕੰਗਨਾ ਰਣੌਤ ਵੱਲੋਂ ਹਰ ਵਕਤ ਵਿਵਾਦਤ ਬਿਆਨ ਦਿੱਤੇ ਜਾ ਰਹੇ ਹਨ ਭਾਵੇਂ ਸਾਡੀਆਂ ਮਾਵਾਂ ਜੋ ਬਾਰਡਰਾਂ 'ਤੇ ਬੈਠ ਕੇ ਸਾਡੇ ਕਿਸਾਨਾਂ ਦੇ ਹੱਕਾਂ ਦੇ ਲਈ ਧਰਨਾ ਪ੍ਰਦਰਸ਼ਨ ਕਰਦੀਆਂ ਸੀ ਉਨ੍ਹਾਂ ਮਾਤਾਵਾਂ ਦੇ ਲਈ ਵੀ ਕੰਗਨਾ ਰਣੌਤ ਮੱਦਸਬਦਾਵਲੀ ਵਰਤਦੀ ਹੈ। ਇੱਕ ਸੀਐਸਐਫ ਦੀ ਜਵਾਨ ਮਹਿਲਾ ਜੋ ਏਅਰਪੋਰਟ 'ਤੇ ਡਿਊਟੀ ਕਰ ਰਹੀ ਸੀ, ਉਸ ਦੇ ਨਾਲ ਵੀ ਕੰਗਨਾ ਨੇ ਹੱਥੋਪਾਈ ਕੀਤੀ ਸੀ।
ਸਿੱਖਾਂ ਨੂੰ ਗਲਤ ਤਰੀਕੇ ਨਾਲ ਦਿਖਾਇਆ:ਹਰਸਿਮਰਤ ਕੌਰ ਬਾਦਲ ਨੇ ਕਿਹਾ ਹੁਣ ਕੰਗਨਾ ਫਿਲਮਾਂ ਵਿੱਚ ਵੀ ਇਹੋ ਜਿਹੇ ਹੀ ਕੰਮ ਕਰ ਰਹੀ ਹੈ ਜਿਸ ਵਿੱਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ। ਕੰਗਨਾ ਨੇ ਇੱਕ ਹੋਰ ਬਿਆਨ ਦਿੱਤਾ ਜਿੱਥੇ ਇਹਦੀ ਪਾਰਟੀ ਨੇ ਹੀ ਇਸਨੂੰ ਟੋਕ ਦਿੱਤਾ। ਪਰ ਜੋ ਇਹ ਸਿੱਖਾਂ ਬਾਰੇ ਕਹਿ ਰਹੀ ਹੈ, ਪੰਜਾਬੀਆਂ ਬਾਰੇ ਕਹਿ ਰਹੀ ਹੈ ਤਾਂ ਫਿਰ ਕੋਈ ਕਿਉਂ ਇਸਦੀ ਪਾਰਟੀ ਇਸਨੂੰ ਨਹੀਂ ਰੋਕ ਰਹੀ। ਕੀ ਇਸ ਬਾਰੇ ਭਾਜਪਾ ਦੀ ਸਹਿ ਹੈ ਕਿ ਤੁੰ ਸਿੱਖਾਂ ਬਾਰੇ ਕੁਝ ਵੀ ਬੋਲੀ ਚੱਲ? ਕਿਸਾਨਾ ਬਾਰੇ ਬੋਲੀ ਚੱਲ ਜਾਂ ਇਹੋ ਜਿਹੀਆਂ ਫਿਲਮਾਂ 'ਚ ਕੰਮ ਕਰ।
ਲੋਕਾਂ ਦੇ ਮਨਾਂ ਵਿੱਚ ਗਲਤ ਭਾਵਨਾ ਪੈਦਾ ਕਰ ਰਹੇ:ਹਰਸਿਮਰਤ ਬਾਦਲ ਨੇ ਕਿਹਾ ਕਿ ਕੰਗਨਾ ਦੀ ਇੱਕ ਫਿਲਮ ਹੈ ਜਿਸਦਾ ਨਾਮ 'ਐਮਰਜੈਸੀ' ਹੈ। ਇਸ ਵਿੱਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਤਰ੍ਹਾਂ ਕੋਈ ਵੀ ਸਿੱਖ ਬਰਦਾਸਤ ਨਹੀਂ ਕਰੂਗਾ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਹ ਫਿਲਮ ਐਸਜੀਪੀਸੀ ਨੂੰ ਦਿਖਾਉਣੀ ਚਾਹੀਦੀ ਹੈ। ਜੇਕਰ ਇਸ ਵਿੱਚ ਸਿੱਖਾਂ ਵਿਰੁੱਧ ਕੁੱਝ ਗਲਤ ਹੈ ਤਾਂ ਉਸ ਨੂੰ ਕੱਟ ਦਿਓ। ਕਿਹਾ ਕਿ ਕਿਉਂ ਤੁਸੀਂ ਸਿੱਖ ਕਮਿਊਨਟੀ ਨੂੰ ਗਲਤ ਠਹਿਰਾਉਣ 'ਤੇ ਕੋਸ਼ਿਸ਼ ਕਰ ਰਹੇ ਹਨ। ਇਹ ਉਹ ਕਮਿਊਨਟੀ ਹੈ ਜੋ ਲੋਕਾਂ ਦਾ ਢਿੱਡ ਭਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੀ ਹੈ। ਇਹ ਕਹਿੰਦੇ ਹਨ ਕਿ ਅਸੀਂ ਲੋਕਾਂ ਨੂੰ ਫਰੀ ਰਾਸ਼ਨ ਦਿੰਦੇ ਹਾਂ ਪਰ ਸਭ ਤੋਂ ਵੱਡਾ ਯੋਗਦਾਨ ਤਾਂ ਫਰੀ ਰਾਸ਼ਨ ਦੇਣ ਵਿੱਚ ਸਿੱਖਾਂ ਦਾ ਤੇ ਕਿਸਾਨਾਂ ਦਾ ਯੋਗਦਾਨ ਹੈ। ਉਨ੍ਹਾਂ ਕਿ ਆਖਿਰ ਕਿਉਂ ਫਿਰ ਇਹੋ ਜਿਹੀਆਂ ਫਿਲਮਾਂ 'ਚ ਲੋਕਾਂ ਨੂੰ ਸਿੱਖਾਂ ਦੀ ਗਲਤ ਕਿਰਦਾਰ ਦਿੱਖਾ ਕੇ ਲੋਕਾਂ ਦੇ ਮਨਾਂ ਵਿੱਚ ਗਲਤ ਭਾਵਨਾ ਪੈਦਾ ਕਰ ਰਹੇ ਹਨ।
ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ:ਹਰਸਿਮਰਤ ਕੌਰ ਬਾਦਲ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ ਭਾਵੇਂ ਉਹ ਸਿੱਖ, ਹਿੰਦੂ ਇਸਾਈ ਜਾਂ ਕੋਈ ਵੀ ਕਮਿਊਨਟੀ ਹੈ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਗਲਤ ਨਜ਼ਰੀਏ ਦੇ ਨਾਲ ਫਿਲਮ ਉਨ੍ਹਾਂ ਦੇ ਖਿਲਾਫ ਇਹ ਫਿਲਮ ਦਿਖਾਈ ਗਈ ਹੈ ਤਾਂ ਇਹੋ ਜਿਹੀਆਂ ਫਿਲਮਾਂ ਦਾ ਸਾਨੂੰ ਬਾਈਕਾਟ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਿਨੇਮਾਂ ਵਾਲਿਆਂ ਨੂੰ ਵੀ ਅਪੀਲ ਕੀਤੀ ਕੀ ਤੁਸੀਂ ਲੋਕਾਂ ਨੂੰ ਇਹੋ ਜਿਹੀਆਂ ਫਿਲਮਾਂ ਨਾ ਦਿਖਾਓ ਕਿ ਜਿਸ ਨਾਲ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੇ ਅਤੇ ਕੱਲ ਨੂੰ ਜਾ ਕੇ ਮਾਹੌਲ ਖਾਰਾਬ ਹੋ ਜਾਵੇ।
ਮਹਿਲਾ ਕਾਂਸਟੇਬਲ ਨਾਲ ਬਦਸਲੂਕੀ:ਸਾਂਸਦ ਬਾਦਲ ਨੇ ਕਿਹਾ ਕਿ ਐਮਰਜੈਂਸੀ ਵਾਲੀ ਫਿਲਮ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਦਿਖਾਈ ਜਾਵੇ। ਜੇ ਸਿੱਖਾਂ ਲਈ ਇਸ ਵਿੱਚ ਕੋਈ ਇਤਰਾਜ਼ਯੋਗ ਹਿੱਸਾ ਹੈ ਤਾਂ ਉਸ ਨੂੰ ਹਟਾ ਦਿੱਤਾ ਜਾਵੇ। ਸਾਂਸਦ ਬਾਦਲ ਨੇ ਕਿਹਾ ਕਿ ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਪਹਿਲਾਂ ਬਜ਼ੁਰਗ ਔਰਤਾਂ ਲਈ ਭੱਦੀ ਭਾਸ਼ਾ ਵਰਤੀ, ਫਿਰ ਏਅਰਪੋਰਟ 'ਤੇ ਇੱਕ ਮਹਿਲਾ ਕਾਂਸਟੇਬਲ ਨਾਲ ਬਦਸਲੂਕੀ ਕੀਤੀ ਅਤੇ ਹਰਿਆਣਾ 'ਚ ਵੀ ਭੱਦਾ ਭਾਸ਼ਣ ਦਿੱਤਾ ਪਰ ਹੁਣ ਫਿਲਮ ਐਮਰਜੈਂਸੀ ਵਿੱਚ ਸਿੱਖਾਂ ਨੂੰ ਗਲਤ ਰੋਸ਼ਨੀ ਵਿੱਚ ਦਿਖਾ ਕੇ ਉਹ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦਾ ਸਬੂਤ ਦੇ ਰਿਹਾ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਾਨੂੰਨ ਦਾ ਤਾਂ ਕਿਸੇ ਨੂੰ ਡਰ ਹੀ ਨਹੀਂ:ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ ਹੀ ਨਹੀਂ ਹੈ। ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਦਿਨ ਦਿਹਾੜੇ ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਮੁੱਖ ਮੰਤਰੀ ਨੂੰ ਬੁਲਟਪਰੂਫ ਗੱਡੀ ਵਿੱਚ ਬੈਠ ਕੇ 15 ਅਗਸਤ ਦਾ ਭਾਸ਼ਣ ਦੇਣਾ ਪੈ ਰਿਹਾ, ਇਸਦਾ ਸਾਫ ਮਤਲਬ ਇਹ ਹੈ ਕਿ ਜਦੋਂ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਤਾਂ ਫਿਰ ਆਮ ਲੋਕ ਕਿਵੇਂ ਸੁਰੱਖਿਅਤ ਰਹਿਣਗੇ।