ਪੰਜਾਬ

punjab

ETV Bharat / state

OMG!...ਬਠਿੰਡਾ ਜੇਲ੍ਹ 'ਚ ਵਾਰਡਨ ਹੀ ਕਰ ਰਿਹਾ ਸੀ ਵੱਡਾ ਕਾਰਾ, ਜਾਣਕੇ ਉੱਡ ਜਾਣਗੇ ਹੋਸ਼, ਖਬਰ 'ਚ ਜਾਣੋ ਕੀ-ਕੀ ਕੀਤੇ ਕਾਰਨਾਮੇ - Jail warden arrested - JAIL WARDEN ARRESTED

Warden used to supply drugs in the prison: ਬਠਿੰਡਾ ਦੀ ਹਾਈ ਸਿਕਿਉਰਟੀ ਜੇਲ੍ਹ ਵਿੱਚ ਤੈਨਾਤ ਜੇਲ੍ਹ ਵਾਰਡਨ ਨੂੰ ਕੈਦੀ ਅਤੇ ਹਵਾਲਾਤੀ ਨੂੰ ਚਿੱਟੇ ਦਾ ਨਸ਼ਾ ਸਪਲਾਈ ਕਰਨ ਦੇ ਦੋਸ਼ਾਂ ਤਹਿਤ ਥਾਣਾ ਕੈਂਟ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।

JAIL WARDEN ARRESTED
ਜੇਲ੍ਹ ਵਾਰਡਨ ਕਰਦਾ ਸੀ ਨਸ਼ਾ ਸਪਾਲਈ (ETV Bharat Bathinda)

By ETV Bharat Punjabi Team

Published : Jul 23, 2024, 6:10 PM IST

ਜੇਲ੍ਹ ਵਾਰਡਨ ਕਰਦਾ ਸੀ ਨਸ਼ਾ ਸਪਾਲਈ (ETV Bharat (ਪੱਤਰਕਾਰ,ਬਠਿੰਡਾ))

ਬਠਿੰਡਾ:ਬਠਿੰਡਾ ਦੀ ਹਾਈ ਸਿਕਿਉਰਟੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਕਿਉਂਕਿ ਇੱਥੇ ਸੁਰੱਖਿਆ ਵਿੱਚ ਤੈਨਾਤ ਜੇਲ੍ਹ ਵਾਰਡਨ ਨੂੰ ਕੈਦੀ ਅਤੇ ਹਵਾਲਾਤੀ ਨੂੰ ਚਿੱਟੇ ਦਾ ਨਸ਼ਾ ਸਪਲਾਈ ਕਰਨ ਦੇ ਦੋਸ਼ਾਂ ਤਹਿਤ ਥਾਣਾ ਕੈਂਟ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐਸ ਐਚ ਓ ਥਾਣਾ ਕੈਂਟ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਪਾਸ ਜੇਲ੍ਹ ਅਧਿਕਾਰੀਆਂ ਵੱਲੋਂ ਇੱਕ ਪੱਤਰ ਭੇਜਿਆ ਗਿਆ ਸੀ।

ਸਰਚ ਅਭਿਆਨ ਦੌਰਾਨ ਦੌਰਾਨ ਹੋਇਆ ਖੁਲਾਸਾ:ਪੱਤਰ ਵਿੱਚ ਲਿਖਿਆ ਗਿਆ ਸੀ ਕਿ ਜੇਲ੍ਹ ਵਿੱਚ ਲਾਏ ਸਰਚ ਅਭਿਆਨ ਦੌਰਾਨ ਹਵਾਲਾਤੀ ਪ੍ਰਦੀਪ ਸਿੰਘ ਅਤੇ ਕੈਦੀ ਸੁਖਚੈਨ ਸਿੰਘ ਤੋਂ ਤਿੰਨ ਗ੍ਰਾਮ ਚਿੱਟਾ ਬਰਾਮਦ ਹੋਇਆ ਸੀ। ਇਹ ਦੋਵੇਂ ਐਨਡੀਪੀਐਸ ਐਕਟ ਤਹਿਤ ਬਠਿੰਡਾ ਦੀ ਹਾਈ ਸਕਿਉਰਟੀ ਜੇਲ ਵਿੱਚ ਬੰਦ ਹਨ। ਜਦੋਂ ਇਹਨਾਂ ਦੋਨਾਂ ਵਿਅਕਤੀਆਂ ਤੋਂ ਜਿਲ੍ਹਾ ਅਧਿਕਾਰੀਆਂ ਵੱਲੋਂ ਪੁੱਛਕਿਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਚਿੱਟਾ ਜੇਲ੍ਹ ਵਾਰਡਨ ਲਵਪ੍ਰੀਤ ਸਿੰਘ ਵੱਲੋਂ ਇਹਨਾਂ ਨੂੰ ਸਪਲਾਈ ਕੀਤਾ ਗਿਆ ਸੀ।

ਵੱਡੇ ਖੁਲਾਸੇ ਹੋਣ ਦੀ ਉਮੀਦ:ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਤੇ ਥਾਣਾ ਕੈਂਟ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਜੇਲ੍ਹ ਵਾਰਡਨ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਉਸ ਵੱਲੋਂ ਇਹ ਚਿੱਟਾ ਕਿੱਥੋਂ ਲਿਆਂਦਾ ਗਿਆ ਸੀ ਅਤੇ ਉਹ ਕਿੰਨੇ ਸਮੇਂ ਤੋਂ ਇਹ ਸਭ ਕਾਰੋਬਾਰ ਕਰ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇਲ੍ਹ ਵਾਰਡਨ ਲਵਪ੍ਰੀਤ ਸਿੰਘ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ABOUT THE AUTHOR

...view details