ਪੰਜਾਬ

punjab

ETV Bharat / state

"ਜਿੱਤ ਦੇ ਨੇੜੇ ਪਹੁੰਚੇ ਕਿਸਾਨ", ਹੁਣ ਪਿੱਛੇ ਮੁੜਨ ਦਾ ਨਹੀਂ ਸਮਾਂ ਨਹੀਂ, ਡੱਲੇਵਾਲ ਦੀ ਸੁਰੱਖਿਆ 'ਚ ਕੀਤੇ ਜਾ ਰਹੇ ਬਦਲਾਅ - PUNJAB BANDH UPDATE

ਕਿਸਾਨ ਆਗੂਆਂ ਨੇ ਮੀਡੀਆ ਨੂੰ ਸਬੰਧੋਨ ਕਰੇ ਆਖਿਆ ਕਿ ਅੱਜ ਸਮਾਂ ਹੈ ਕਿ ਬਾਅਦ 'ਚ ਪਛਤਾਉਣ ਦੀ ਥਾਂ ਅਸੀਂ ਆਪਣੀ ਸੁਰੱਖਿਆ ਆਪ ਕਰਨੀ ਹੈ।

PUNJAB BANDH UPDATE
"ਜਿੱਤ ਦੀ ਦਿਹਲੀਜ਼ 'ਤੇ ਪਹੁੰਚੇ ਕਿਸਾਨ" (ETV Bharat (ਗ੍ਰਾਫਿਕਸ ਟੀਮ))

By ETV Bharat Punjabi Team

Published : Dec 29, 2024, 4:07 PM IST

Updated : Dec 29, 2024, 6:46 PM IST

ਹੈਦਰਾਬਾਦ ਡੈਸਕ: 13 ਫਰਵਰੀ ਤੋਂ ਆਪਣੀਆਂ ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਦੀ ਕਿਸਾਨਾਂ ਵੱਲੋਂ ਮੋਰਚੇ ਲਗਾਏ ਗਏ ਹਨ। ਕਿਸਾਨਾਂ ਦੇ ਮੋਰਚੇ ਨੂੰ ਤਕਰੀਨ ਇੱਕ ਸਾਲ ਪੂਰਾ ਹੋਣ ਵਾਲਾ ਹੈ। ਇਸ ਇੱਕ ਸਾਲ 'ਚ ਕਿਸਾਨਾਂ ਨੇ ਅੱਤ ਦੀ ਗਰਮੀ, ਬਰਸਾਤ ਅਤੇ ਕੜਾਕੇ ਦੀ ਠੰਡ ਦਾ ਸਮਾਂ ਲੰਘਾਇਆ ਹੈ। ਇੰਨ੍ਹੀ ਮੁਸ਼ਕਿਲਾਂ ਚੋਂ ਲੰਘਣ ਦੇ ਬਾਅਦ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ।ਇਸੇ ਬੁਲੰਦ ਹੌਂਸਲੇ ਦੇ ਕਾਰਨ ਕਿਸਾਨ ਹੁਣ ਜਿੱਤ ਦੀ ਦਹਿਲੀਜ਼ 'ਤੇ ਪਹੁੰਚ ਗਏ ਹਨ।

"ਡੱਲੇਵਾਲ ਨੇ ਲਗਾਈ ਜਾਨ ਦੀ ਬਾਜ਼ੀ"

ਕਿਸਾਨਾਂ ਦਾ ਮੁੱਦਾ ਸਰਕਾਰਾਂ ਅਤੇ ਅਦਾਲਤਾਂ ਤੱਕ ਪਹੁੰਚ ਗਿਆ ਹੈ। ਇਸੇ ਕਾਰਨ ਅਦਾਲਤ 'ਚ ਇਸ ਮਾਮਲੇ ਦੀ ਸੁਣਵਾਈ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਸੁਪਰੀਮ ਕੋਰਟ ਵੱਲੋਂ ਵੀ ਸਖ਼ਤ ਟਿੱਪਣੀ ਕੀਤੀ ਗਈ ਹੈ। ਜਿਸ ਤੋਂ ਬਾਅਦ ਕਿਸਾਨਾਂ 'ਚ ਰੋਸ ਪਾਇਆ ਜਾ ਰਿਹਾ। ਖਨੌਰੀ ਬਾਰਡਰ ਤੋਂ ਕਿਸਾਨ ਆਗੂਆਂ ਨੇ ਮੀਡੀਆ ਨੂੰ ਸਬੰਧੋਨ ਕਰੇ ਆਖਿਆ ਕਿ ਅੱਜ ਸਮਾਂ ਹੈ ਕਿ ਬਾਅਦ 'ਚ ਪਛਤਾਉਣ ਦੀ ਥਾਂ ਅਸੀਂ ਆਪਣੀ ਸੁਰੱਖਿਆ ਆਪ ਕਰਨੀ ਹੈ। ਕਿਸਾਨ ਆਗੂਆਂ ਨੇ ਆਖਿਆ ਕਿ ਸਰਕਾਰ ਨੇ ਵੱਡੀ ਗਿਣਤੀ 'ਚ ਫੋਰਸ ਨੂੰ ਸੱਦ ਲਿਆ ਹੈ ਸਰਕਾਰ ਨੇ ਜੋ ਕਰਨਾ ਹੈ ਉਹ ਬਾਅਦ ਦੀ ਗੱਲ ਹੈ ਪਰ ਸਾਡੇ ਵੱਲੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਆਖਿਆ ਕਿ ਮਰਨ ਵਰਤ 'ਤੇ ਬੈਠੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਉਹ ਮਰਨ ਵਰਤ ਦਿਨ ਟਪਾਉਣ ਲਈ ਨਹੀਂ ਰੱਖ ਰਹੇ ਬਲਕਿ ਆਪਣੀ ਸ਼ਹਾਦਤ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸੇ ਲਈ ਉਨ੍ਹਾਂ ਨੇ ਆਪਣੀ ਜਾਇਦਾਦ ਅਤੇ ਪਰਿਵਾਰਕ ਮੈਂਬਰਾਂ ਦੇ ਨਾਮ ਕਰ ਦਿੱਤੀ ਸੀ।

ਪੰਜਾਬ ਸਰਕਾਰ ਦਾ ਸਟੈਂਡ ਸਪੱਸ਼ਟ ਨਹੀਂ

ਕਿਸਾਨ ਆਗੂਆਂ ਨੇ ਆਖਿਆ ਕਿ ਬੇਸ਼ੱਕ ਸਾਡੀ ਲੜਾਈ ਕੇਂਦਰ ਨਾਲ ਹੈ ਪਰ ਪੰਜਾਬ ਸਰਕਾਰ ਨੂੰ ਅਸੀਂ ਉਸ ਦਾ ਸਟੈਂਡ ਸਪੱਸ਼ਟ ਕਰਨ ਲਈ ਆਖਿਆ ਸੀ ਪਰ ਹੁਣ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ ਬਲਕਿ ਸਰਹਿੰਦ ਗਈ ਹੋਈ ਪੁਲਿਸ ਨੂੰ ਵੀ ਬੁਲਾ ਲਿਆ ਹੈ। ਇਸੇ ਕਾਰਨ ਅਸੀਂ ਲੋਕਾਂ ਨੂੰ ਅਪੀਲ਼ ਕਰਦੇ ਹਾਂ ਕਿ ਆਪਣੇ ਪਰਿਵਾਰਾਂ ਨਾਲ ਇਸ ਮੋਰਚੇ 'ਚ ਸ਼ਾਮਿਲ ਹੋਵੇ ਤਾਂ ਜੋ ਪੰਜਾਬ ਬੰਦ ਨੂੰ ਸਫ਼ਲ ਵੀ ਬਣਾਇਆ ਜਾਵੇ ਅਤੇ ਮੋਰਚੇ ਨੂੰ ਬੁਲੰਦੀਆਂ 'ਤੇ ਵੀ ਪਹੁੰਚਾਇਆ ਜਾਵੇ।

Last Updated : Dec 29, 2024, 6:46 PM IST

ABOUT THE AUTHOR

...view details