ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਚਾਰ ਦਿਨੀ 12 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਇੰਟਰਨੈਸ਼ਨਲ ਕਾਨਫਰੰਸ ਹੋ ਰਹੀ ਹੈ। ਇਸ ਵਿੱਚ ਅੱਜ ਮੰਗਲਵਾਰ ਨੂੰ ਪੰਜਾਬ ਦੇ ਗਵਰਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਇਸ ਕਾਨਫਰੰਸ ਵਿੱਚ 400 ਤੋਂ ਵਧੇਰੇ ਖੇਤੀਬਾੜੀ ਮਾਹਿਰ ਡਾਕਟਰ ਹਿੱਸਾ ਲੈਣਗੇ, ਜੋ ਕਿ ਖੇਤੀ ਵਿੱਚ ਆ ਰਹੀਆਂ ਵਾਤਾਵਰਣ ਤਬਦੀਲੀਆਂ ਦੇ ਪ੍ਰਭਾਵ ਉੱਤੇ ਚਿੰਤਾ ਜਾਹਿਰ ਕਰਨਗੇ ਅਤੇ ਵਿਚਾਰ ਵਟਾਂਦਰਾ ਕਰਨਗੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਇੰਟਰਨੈਸ਼ਨਲ ਕਾਨਫਰੰਸ ਦਾ ਆਗਾਜ਼ (ETV Bharat [ਲੁਧਿਆਣਾ, ਪੱਤਰਕਾਰ]) ਕਾਨਫਰੰਸ ਦਾ ਹਿੱਸਾ ਨਹੀ ਬਣ ਸਕੇ ਉਪ ਰਾਸ਼ਟਰਪਤੀ
ਧੁੰਦ ਕਾਰਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਫਲਾਈਟ ਅੰਮ੍ਰਿਤਸਰ ਵਿਖੇ ਹੀ ਉਤਾਰ ਦਿੱਤੀ ਗਈ। ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਰਕੇ ਅਜਿਹਾ ਕੀਤਾ ਗਿਆ। ਇਸ ਤੋਂ ਇਲਾਵਾ ਸੀਆਮ ਭਗਵੰਤ ਮਾਨ ਅਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਪੀਏਯੂ ਪਹੁੰਚ ਚੁੱਕੇ ਹਨ। ਕਾਨਫਰੰਸ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਅੰਮ੍ਰਿਤਸਰ ਏਅਰਪੋਰਟ ਉੱਤੇ ਸੂਬੇ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਸਵਾਗਤ ਕੀਤਾ।
ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਸਵਾਗਤ ਕਰਦੇ ਹੋਏ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ। (ETV Bharat (ਪੱਤਰਕਾਰ, ਅੰਮ੍ਰਿਤਸਰ)) ਗਵਰਨਰ ਨੇ ਸਟੇਜ ਤੋਂ ਦਿੱਤੀ ਬਦਲਤੇ ਜਲਵਾਯੂ ਦੇ ਪ੍ਰਭਾਵ ਦੀ ਤਾਜ਼ਾ ਉਦਾਹਰਨ
ਇਸ ਸੰਬੰਧੀ ਪੰਜਾਬ ਤੋਂ ਗਵਰਨਰ ਨੇ ਜਾਣਕਾਰੀ ਸਟੇਜ ਤੋਂ ਸਾਂਝੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਆਉਣ ਦਾ ਦਿਲ ਸੀ, ਪਰ ਜਲਵਾਯੂ ਪਰਿਵਰਤਨ ਜਿਸ ਵਿਸ਼ੇ ਉੱਤੇ ਅੱਜ ਦੀ ਕਾਨਫਰੰਸ ਰੱਖੀ ਗਈ ਹੈ, ਉਸ ਦਾ ਅਸਰ ਵੀ ਵੇਖਣ ਨੂੰ ਮਿਲਿਆ ਕਿ ਉਹ ਸਾਡੇ ਵਿੱਚ ਨਹੀ ਪਹੁੰਚੇ ਸਕੇ। ਉਨ੍ਹਾਂ ਕਿਹਾ ਕਿ ਘੰਟਾ ਉਹ ਹਵਾ ਚੋਂ ਘੁੰਮਦੇ ਰਹੇ, ਪਰ ਹੇਠਾਂ ਨਹੀਂ ਆ ਸਕੇ। ਉਹਨਾਂ ਕਿਹਾ ਕਿ ਇਹੀ ਕਾਰਨ ਸੀ ਕਿ ਅਸੀਂ ਕੱਲ ਰਾਤ ਹੀ ਇੱਥੇ ਆ ਗਏ ਸਨ। ਜਿਸ ਤੋਂ ਬਾਅਦ ਕਾਨਫਰੰਸ ਦਾ ਆਗਾਜ਼ ਹੋਇਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਗਵਰਨਰ ਪੰਜਾਬ ਵੀਸੀ ਪੀਏਯੂ ਲੁਧਿਆਣਾ ਵੱਲੋਂ ਰਸਮੀ ਤੌਰ ਤੇ ਇਸ ਕਾਨਫਰੰਸ ਦਾ ਆਗਾਜ਼ ਕੀਤਾ ਗਿਆ।
ਦੇਸ਼ ਵਿੱਚ ਅੰਨ ਦੀ ਕਮੀ ਹੋਵੇ, ਤਾਂ ਉਹ ਪੰਜਾਬ ਵੱਲ ਦੇਖਦੇ
ਇਸ ਕਾਨਫਰੰਸ ਦਾ ਮੁੱਖ ਵਿਸ਼ਾ ਜਲਵਾਯੂ ਪਰਿਵਰਤਨ ਦਾ ਫਸਲਾਂ ਉੱਤੇ ਅਸਰ ਸੀ। ਜਿਸ ਨੂੰ ਲੈ ਕੇ ਗਵਰਨਰ ਪੰਜਾਬ ਨੇ ਕਿਹਾ ਕਿ ਜਦੋਂ ਵੀ ਦੇਸ਼ ਦੇ ਵਿੱਚ ਕਿਤੇ ਅੰਨ ਦੀ ਕਮੀ ਹੁੰਦੀ ਹੈ, ਤਾਂ ਉਸ ਦੀ ਨਜ਼ਰ ਪੰਜਾਬ ਉੱਤੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਹਾਲੇ ਸਾਡਾ ਕਿਸਾਨ ਇੰਨਾ ਸੰਪੂਰਨ ਨਹੀਂ ਹੋਇਆ ਹੈ ਕਿ ਉਹ ਆਪਣੇ ਪ੍ਰੋਡਕਟ ਬਣਾ ਕੇ ਵੇਚਣੇ ਸ਼ੁਰੂ ਕਰ ਦੇਵੇ, ਪਰ ਗਵਰਨਰ ਕਟਾਰੀਆ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਪਰਾਲੀ ਤੋਂ ਫਿਊਲ ਬਣਾਉਣ ਵਾਲੀ ਫੈਕਟਰੀ ਲੱਗੀ ਹੈ ਅਤੇ ਉਹ ਕਾਫੀ ਫਾਇਦੇ ਵਿੱਚ ਜਾ ਰਹੀ ਹੈ। ਅਜਿਹੀਆਂ ਫੈਕਟਰੀਆਂ ਹੋਰ ਖੁੱਲਣੀਆਂ ਚਾਹੀਦੀਆਂ ਹਨ।
ਪੰਜਾਬ ਦੇ ਗਵਰਨਰ (ETV Bharat (ਗ੍ਰਾਫਿਕਸ ਟੀਮ)) ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਣਾ ਜ਼ਰੂਰੀ
ਗਵਰਨਰ ਨੇ ਕਿਹਾ ਕਿ ਕਿਸਾਨਾਂ ਨੂੰ ਅਜਿਹੀ ਫ਼ਸਲ ਦੇਣੀ ਚਾਹੀਦੀ ਹੈ ਜਿਸ ਨਾਲ ਉਨ੍ਹਾਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਆਮਦਨ ਵਧਾਉਣਾ ਚਾਹੁੰਦਾ ਹੈ ਉਸ ਨੂੰ ਫਸਲ ਨੂੰ ਲੈ ਕੇ ਕੋਈ ਦਿੱਕਤ ਨਹੀਂ ਹੈ, ਉਹ ਕੋਈ ਵੀ ਫ਼ਸਲ ਉਗਾ ਸਕਦਾ ਹੈ। ਉਹਨਾਂ ਕਿਹਾ ਕਿ ਪਰ ਉਸ ਦੀ ਆਮਦਨ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਪੀਏਯੂ ਅਤੇ ਹੋਰ ਯੂਨੀਵਰਸਿਟੀਆਂ ਕਿਸਾਨਾਂ ਨੂੰ ਕੋਈ ਅਜਿਹਾ ਬਦਲ ਦੇਵੇ ਜਿਸ ਨਾਲ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਹੋਵੇ ਅਤੇ ਫਸਲ ਵੱਧ ਤੋਂ ਵੱਧ ਪੈਦਾ ਹੋਵੇ ਕਿਸਾਨਾਂ ਨੂੰ ਉਸ ਦਾ ਚੰਗਾ ਮੁਆਵਜ਼ਾ ਮਿਲੇ।
ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ (ETV Bharat (ਗ੍ਰਾਫਿਕਸ ਟੀਮ)) ਇਨਸਾਨੀ ਜ਼ਿੰਦਗੀ 'ਤੇ ਵੀ ਜਲਵਾਯੂ ਪਰਿਵਰਤਨ ਦਾ ਪ੍ਰਬੰਧ
ਇਸ ਮੌਕੇ ਗਵਰਨਰ ਕਟਾਰੀਆ ਨੇ ਜਲਵਾਯੂ ਪਰਿਵਰਤਨ ਸਬੰਧੀ ਵੀ ਇਸ਼ਾਰਾ ਕਰਦੇ ਹੋਏ ਕਿਹਾ ਕਿ ਅੱਜ ਦੇ ਮੌਸਮ ਨੇ ਸਾਨੂੰ ਦੱਸ ਦਿੱਤਾ ਹੈ ਕਿ ਇਸ ਦਾ ਸਿਰਫ ਫਸਲਾਂ ਉੱਤੇ ਹੀ ਨਹੀਂ, ਸਗੋਂ ਇਨਸਾਨੀ ਜ਼ਿੰਦਗੀ 'ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗਲੋਬਲ ਵਾਰਮਿੰਗ ਹੈ ਅਤੇ ਇਸ ਨਾਲ ਪੂਰਾ ਵਿਸ਼ਵ ਪ੍ਰਭਾਵਿਤ ਹੋਇਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਇੰਟਰਨੈਸ਼ਨਲ ਕਾਨਫਰੰਸ ਦਾ ਆਗਾਜ਼ (ETV Bharat [ਲੁਧਿਆਣਾ, ਪੱਤਰਕਾਰ]) ਮਾਹਿਰ ਨੂੰ ਪੰਜਾਬ ਦੇ ਖੇਤ ਉੱਤੇ ਰਿਸਰਚ ਕਰਨ ਦਾ ਸੱਦਾ
ਇਸ ਦੌਰਾਨ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਆਪਣੇ ਸੰਬੋਧਨ ਦੇ ਵਿੱਚ ਜਲਵਾਯੂ ਪਰਿਵਰਤਨ ਸਬੰਧੀ ਗੱਲਬਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਰੇ ਮਾਹਿਰ ਪ੍ਰੋਫੈਸਰਾਂ ਦੇ ਨਾਲ ਇਸ ਕਾਨਫਰੰਸ ਦੇ ਵਿੱਚ ਪਹੁੰਚੇ ਡਾਕਟਰਾਂ ਦਾ ਰਸਮੀ ਤੌਰ ਉੱਤੇ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਰਿਸਰਚ ਕਰਨ ਲਈ ਪੰਜਾਬ ਦੇ ਕਿਸੇ ਵੀ ਖੇਤ ਦੇ ਵਿੱਚ ਜਾਣਾ ਚਾਹੁੰਦਾ ਹੈ ਜਾਂ ਫੀਲਡ ਜਾਣਾ ਚਾਹੁੰਦਾ ਹੈ, ਤਾਂ ਪੰਜਾਬ ਸਰਕਾਰ ਉਨ੍ਹਾਂ ਦਾ ਸਾਰਾ ਪ੍ਰਬੰਧ ਕਰਕੇ ਦੇਵੇਗੀ।
ਕਿਸਾਨਾਂ ਨੂੰ ਉਨ੍ਹਾਂ ਨੇ ਕਿਹਾ ਸੀ ਕਿ ਜਿਹੜੀ ਫਸਲ ਪਾਣੀ ਧਰਤੀ ਹੇਠਾਂ ਖਤਮ ਹੋਣ ਤੋਂ ਬਾਅਦ ਲਾਓਗੇ ਉਹ ਹੁਣ ਲਾ ਸਕਦੇ ਹੋ। ਉਹਨਾਂ ਕਿਹਾ ਕਿ ਸਾਡੀ ਪੰਜਾਬ ਦੀ ਧਰਤੀ ਅਜਿਹੀ ਹੈ, ਜਿੱਥੇ ਕੋਈ ਵੀ ਫਸਲ ਹੋ ਸਕਦੀ ਹੈ। ਇਸ ਕਰਕੇ ਅਸੀਂ ਇਸ ਗੱਲ ਉੱਤੇ ਮਾਣ ਵੀ ਮਹਿਸੂਸ ਕਰਦੇ ਹਨ।
ਕੀ ਹੈ ਕਾਨਫਰੰਸ ਦਾ ਟੀਚਾ
ਇਸ ਕਾਨਫਰੰਸ ਵਿੱਚ ਕਿਸਾਨਾਂ ਦੀ ਬੇਹਤਰੀ ਲਈ ਖੇਤੀਬਾੜੀ ਨੂੰ ਹੋਰ ਸੁਖਾਵਾਂ ਕਰਨ ਸਬੰਧੀ ਵੀ ਗੱਲਬਾਤ ਹੋਵੇਗੀ। ਹਾਲਾਂਕਿ ਇਸ ਕਾਨਫਰੰਸ ਵਿੱਚ ਮੀਡੀਆ ਦੀ ਐਂਟਰੀ ਫਿਲਹਾਲ ਬੰਦ ਰੱਖੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਯੂਨੀਵਰਸਿਟੀ ਦੇ ਗੇਟ ਉੱਤੇ ਸਟਾਫ ਤੋਂ ਇਲਾਵਾ ਹੋਰ ਕਿਸੇ ਦੀ ਐਂਟਰੀ ਉੱਤੇ ਪਾਬੰਦੀ ਹੈ। 12 ਤੋਂ 15 ਨਵੰਬਰ ਤੱਕ ਦਿਨ ਚੱਲਣ ਵਾਲੀ ਇਸ ਕਾਨਫਰੰਸ ਉਪ ਰਾਸ਼ਟਰਪਤੀ 'ਇੱਕ ਪੇੜ ਮਾਂ ਦੇ ਨਾਮ' ਦੀ ਯੋਜਨਾ ਦੀ ਵੀ ਸ਼ੁਰੂਆਤ ਕਰਨਗੇ।
ਕਾਨਫਰੰਸ ਵਿੱਚ ਜਲਵਾਯੂ ਪਰਿਵਰਤਨ ਅਤੇ ਊਰਜਾ ਪਰਿਵਰਤਨ ਦੇ ਮੱਦੇਨਜ਼ਰ ਖੇਤੀ ਭੋਜਨ ਪ੍ਰਣਾਲੀਆਂ ਨੂੰ ਬਦਲਣ ਅਤੇ ਹੋਰਨਾਂ ਵਿਸ਼ਿਆਂ 'ਤੇ ਚਰਚਾਵਾਂ ਹੋਣਗੀਆਂ। ਕਾਨਫਰੰਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵੱਲੋਂ ਬੀਤੇ ਦਿਨੀ ਵੀ ਜਾਇਜ਼ਾ ਲਿਆ ਗਿਆ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਵੀ ਪ੍ਰਬੰਧ ਕੀਤੇ ਗਏ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਇਹ ਕਾਨਫਰੰਸ ਕਰਵਾਈ ਜਾ ਰਹੀ ਹੈ।
ਦੇਸ਼ ਦੇ ਕੋਨਿਆਂ ਤੋਂ ਮਾਹਿਰ ਲੈ ਰਹੇ ਹਿੱਸਾ
ਇਸ ਕਾਨਫਰੰਸ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰਨਾਂ ਕੋਨਿਆਂ ਤੋਂ ਖੇਤੀਬਾੜੀ ਮਾਹਿਰ ਅਤੇ ਨਾਲ ਹੀ ਇੰਟਰਨੈਸ਼ਨਲ ਮੇਜ਼ (ਦਾਲਾਂ) ਅਤੇ ਵ੍ਹੀਟ (ਆਟਾ) ਇੰਪਰੂਵਮੈਂਟ ਸੈਂਟਰ, ਅਲਾਇੰਸ ਆਫ ਬਾਓਵਰਸਿਟੀ ਇੰਟਰਨੈਸ਼ਨਲ ਅਤੇ ਸੀਆਈਏਟੀ, ਦਾ ਐਵਰ ਗਰੀਨ ਸਟੇਟ ਕਾਲਜ ਵਾਸ਼ਿੰਗਟਨ ਯੂਐਸਏ, ਇੰਟਰਨੈਸ਼ਨਲ ਸੈਂਟਰ ਆਫ ਇਨਸੈਕਟ ਅਤੇ ਇਕਾਲੋਜੀ ਨੋਰਬੀ, ਨੇਪਾਲ ਦੇ ਰਿਸਰਚ ਸੈਂਟਰ ਤ੍ਰਿਭਵਨ ਯੂਨੀਵਰਸਿਟੀ ਨੇਪਾਲ ਅਤੇ ਹੋਰ ਅਮਰੀਕਾ ਅਤੇ ਆਈਲੈਂਡ ਦੀਆਂ ਯੂਨੀਵਰਸਿਟੀਆਂ ਵੀ ਇਸ ਖੇਤੀਬਾੜੀ ਕਾਨਫਰੰਸ ਦੇ ਵਿੱਚ ਸ਼ਾਮਿਲ ਹੋ ਰਹੀਆਂ ਹਨ ਜਿਨਾਂ ਵੱਲੋਂ ਕੌਮਾਂਤਰੀ ਪੱਧਰ ਉੱਤੇ ਖੇਤੀਬਾੜੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।