ਪੰਜਾਬ

punjab

ETV Bharat / state

ਕੁੱਤੇ ਦੀ ਨਕਲ ਕਰਨ 'ਤੇ 5 ਸਾਲ ਦੇ ਮਾਸੂਮ ਨਾਲ ਬੇਰਹਿਮੀ, ਪਹਿਲਾਂ ਕੁੱਟਿਆ, ਫਿਰ ਸੀਨੇ 'ਤੇ ਚੜ੍ਹਿਆ, ਵੀਡੀਓ ਦੇਖ ਕੇ ਕੰਬ ਜਾਵੇਗੀ ਰੂਹ - BEATING OF AN INNOCENT CHILD - BEATING OF AN INNOCENT CHILD

BEATING OF AN CHILD: ਮੋਹਾਲੀ ਦੇ ਫੇਜ਼ 3 'ਚ ਇੱਕ 5 ਸਾਲ ਦੇ ਬੱਚੇ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਹੈ। ਜਾਣੋ ਪੂਰਾ ਮਾਮਲਾ।

BEATING OF AN INNOCENT CHILD
5 ਸਾਲ ਦੇ ਮਾਸੂਮ ਦੀ ਕੀਤੀ ਕੁੱਟਮਾਰ (ETV Bharat (ਪੱਤਰਕਾਰ, ਮੋਹਾਲੀ))

By ETV Bharat Punjabi Team

Published : Oct 6, 2024, 2:33 PM IST

ਮੋਹਾਲੀ: ਮੋਹਾਲੀ ਦੇ ਫੇਜ਼ 3 'ਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਇਹ ਹੈ ਕਿ ਇੱਕ ਬੱਚੇ ਵੱਲੋਂ ਕੁੱਤੇ ਦੀ ਨਕਲ ਕਰਨ 'ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਕੁੱਟਮਾਰ ਕਰਨ ਵਾਲੇ ਵਿਅਕਤੀ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਇਸ ਤੋਂ ਬਾਅਦ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ।

ਕੁੱਤੇ ਦੀ ਨਕਲ ਕਰਨ 'ਤੇ 5 ਸਾਲ ਦੇ ਮਾਸੂਮ ਨਾਲ ਬੇਰਹਿਮੀ (Etv Bharat)

ਕੁੱਤੇ ਦੀ ਨਕਲ ਕਰਨ ਤੋਂ ਕੀਤੀ ਕੁੱਟਮਾਰ

ਦੱਸ ਦੇਈਏ ਕਿ ਮੋਹਾਲੀ ਦੇ ਫੇਜ਼ 3 ਵਿੱਚ ਇੱਕ ਵਿਅਕਤੀ ਨੇ ਫੁੱਟਪਾਥ 'ਤੇ 5 ਸਾਲ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਫਿਰ ਉਸ ਦੀ ਛਾਤੀ 'ਤੇ ਪੈਰ ਰੱਖਿਆ। ਬੱਚੇ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਕੁੱਤੇ ਦੀ ਨਕਲ ਕੀਤੀ ਸੀ। ਇਸ ਗੱਲ ਤੋਂ ਵਿਅਕਤੀ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈਆਂ।

ਬੱਚਾ ਟਿਊਸ਼ਨ ਪੜ੍ਹਨ ਲਈ ਜਾ ਰਿਹਾ ਸੀ

ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਮਾਸੂਮ ਬੱਚਾ ਫੇਜ਼ 3 ਦੇ ਪਾਰਕ ਤੋਂ ਆਪਣੇ ਦੋਸਤਾਂ ਨਾਲ ਟਿਊਸ਼ਨ ਲਈ ਨਿਕਲਿਆ ਸੀ। ਉੱਥੇ ਇੱਕ ਕੁੱਤਾ ਭੌਂਕਣ ਲੱਗਾ। ਮਾਸੂਮ ਬੱਚੇ ਨੇ ਉਸ ਦੀ ਨਕਲ ਕਰਕੇ "ਭਊਂ-ਭਊਂ" ਬੋਲਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਹੀ. ਉੱਥੇ ਮੌਜੂਦ ਵਿਅਕਤੀ ਗੁੱਸੇ 'ਚ ਆ ਗਿਆ ਅਤੇ ਬੱਚੇ ਨੂੰ ਫੁੱਟਪਾਥ 'ਤੇ ਹੀ ਕੁੱਟਣ ਲੱਗਾ। ਇਹ ਸਭ ਦੇਖ ਕੇ ਆਸ-ਪਾਸ ਦੇ ਬੱਚੇ ਵੀ ਡਰ ਗਏ ਅਤੇ ਖੜ੍ਹੇ ਹੋ ਕੇ ਇਹ ਸਭ ਕੁਝ ਦੇਖਦੇ ਰਹੇ ਹਨ। ਇਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਪਹੁੰਚਿਆ।

ਬੱਚੇ ਦੀ ਕੁੱਟਮਾਰ ਕਰਨ ਵਾਲਾ ਗ੍ਰਿਫਤਾਰ

ਪੀੜਤ ਬੱਚੇ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕੇਸ ਦਰਜ ਕਰਕੇ ਮੁਲਜ਼ਮ ਗ੍ਰਿਫਤਾਰ ਕਰ ਲਈ ਹੈ।

ABOUT THE AUTHOR

...view details