ਲੁਧਿਆਣਾ : ਦੇਸ਼ ਭਰ ਵਿੱਚ ਸਾਈਬਰ ਕ੍ਰਾਈਮ ਲਗਾਤਾਰ ਵੱਧਦਾ ਜਾ ਰਿਹਾ ਹੈ। 2024 ਤੇ ਪਹਿਲੇ ਨੌ ਮਹੀਨਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੰਡੀਅਨ ਸਾਈਬਰ ਕ੍ਰਾਈਮ ਕੋਡੀਨੇਸ਼ਨ ਸੈਂਟਰ ਜੋ ਕਿ ਹੋਮ ਅਫੇਅਰ ਭਾਗ ਦਾ ਹਿੱਸਾ ਹੈ। ਉਸ ਮੁਤਾਬਿਕ 11333 ਕਰੋੜ ਰੁਪਏ ਦੀ ਸਾਈਬਰ ਠੱਗੀ 2024 ਦੇ ਪਹਿਲੇ 9 ਮਹੀਨਿਆਂ ਵਿੱਚ ਰਿਪੋਰਟ ਹੋਈ ਹੈ। ਜਿਸ ਵਿੱਚ ਕੁੱਲ 2 ਲੱਖ 28 ਹਜ਼ਾਰ 94 ਮਾਮਲੇ ਦਰਜ ਕੀਤੇ ਗਏ ਹਨ। ਜ਼ਿਆਦਾ ਮਾਮਲੇ ਨਿਵੇਸ਼ ਕਰਨ ਦੇ ਨਾਲ ਸੰਬੰਧਿਤ ਹਨ। ਇਕ ਲੱਖ ਤੋਂ ਵੱਧ ਮਾਮਲਿਆਂ ਦੇ ਵਿੱਚ ਦੇਸ਼ ਦੇ ਲੋਕਾਂ ਨੂੰ 3216 ਕਰੋੜ ਰੁਪਏ ਨਿਵੇਸ਼ ਕਰਨ ਦੇ ਨਾਂ ਉੱਤੇ ਧੋਖਾਧੜੀ ਦੇ ਅੰਦਰ ਗਵਾਹ ਹਨ। ਇਸ ਤੋਂ ਇਲਾਵਾ ਡਿਜੀਟਲ ਅਰੈਸਟ ਫਰੋਡ ਦੇ ਵਿੱਚ 1616 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ। ਪੰਜਾਬ ਦੇ ਵਿੱਚ ਵੀ ਸਾਲ 2024 ਦੇ ਅੰਦਰ ਹਜ਼ਾਰਾਂ ਕੇਸ ਕਰੋੜਾਂ ਰੁਪਏ ਦੀ ਠੱਗੀ ਦੇ ਦਰਜ ਕੀਤੇ ਗਏ ਹਨ।
ਕੇਂਦਰੀ ਗ੍ਰਹਿ ਮੰਤਰੀ ਦੀ ਅਪੀਲ
ਇਸ ਸਬੰਧੀ ਬਕਾਇਦਾ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਚਿੰਤਾ ਵੀ ਜਤਾਈ ਗਈ ਹੈ ਅਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਸਤਰਕ ਰਹਿਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਸਾਈਬਰ ਠੱਗੀ ਦਾ ਕੋਈ ਮਾਮਲਾ ਕਿਸੇ ਨਾਲ ਹੁੰਦਾ ਹੈ ਤਾਂ ਉਹ ਤੁਰੰਤ 1930 'ਤੇ ਕਾਲ ਕਰਨ। ਅਮਿਤ ਸ਼ਾਹ ਵੱਲੋਂ ਆਪਣੇ ਐਕਸ ਅਕਾਊਂਟ 'ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਹੈ ਕਿ ਨੌਕਰੀ ਦੇ ਲਈ ਅਪਲਾਈ ਕਰਨ ਦੇ ਲਈ ਹਮੇਸ਼ਾ ਹੀ ਅਧਿਕਾਰਿਕ ਵੈੱਬਸਾਈਟ 'ਤੇ ਹੀ ਅਪਲਾਈ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਉਹਨਾਂ ਅਮਿਤਾਬ ਬੱਚਨ ਦਾ ਧੰਨਵਾਦ ਵੀ ਕੀਤਾ ਹੈ ਕਿ ਉਹ ਮੋਦੀ ਸਰਕਾਰ ਦਾ ਸਾਥ ਦੇ ਰਹੇ ਹਨ, ਅਮਿਤਾਬ ਬੱਚਨ ਲਗਾਤਾਰ ਸਾਈਬਰ ਕ੍ਰਾਈਮ ਤੋਂ ਦੇਸ਼ ਦੇ ਲੋਕਾਂ ਨੂੰ ਬਚਾਉਣ ਦੇ ਲਈ ਮੁਹਿੰਮ ਦੇ ਵਿੱਚ ਸਾਥ ਦੇ ਰਹੇ ਹਨ।
70 ਕਰੋੜ ਤੋਂ ਵਧੇਰੇ ਦੀ ਠੱਗੀ
ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ 2024 ਦੇ ਵਿੱਚ 70 ਕਰੋੜ ਤੋਂ ਵਧੇਰੇ ਸਾਈਬਰ ਠੱਗੀ ਦੇ ਮਾਮਲੇ ਆਏ ਹਨ। ਜਿਨ੍ਹਾਂ ਵਿੱਚੋਂ ਇੰਸਪੈਕਟਰ ਸਾਈਬਰ ਕ੍ਰਾਈਮ ਜਤਿੰਦਰ ਸਿੰਘ ਦੇ ਮੁਤਾਬਿਕ 10 ਕਰੋੜ ਰੁਪਏ ਤੋਂ ਉੱਤੇ ਦੇ ਮਾਮਲਿਆਂ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਪੈਸੇ ਵਾਪਿਸ ਵੀ ਕਰਵਾਏ ਹਨ। ਉਹਨਾਂ ਕਿਹਾ ਕਿ ਸਾਈਬਰ ਠੱਗੀ ਦੇ ਨਵੇਂ-ਨਵੇਂ ਮਾਮਲੇ ਰਿਪੋਰਟ ਹੋ ਰਹੇ ਹਨ। ਲੁਧਿਆਣਾ ਦੇ ਵਿੱਚ ਰੋਜ਼ਾਨਾ 10 ਤੋਂ 15 ਕੇਸ ਆ ਰਹੇ ਹਨ। ਪਿਛਲੇ ਸਾਲ 5000 ਦੇ ਕਰੀਬ ਮਾਮਲੇ ਦਰਜ ਹੋਏ ਹਨ। ਜਿਨ੍ਹਾਂ ਵਿੱਚ ਕਰੋੜਾਂ ਦੀ ਠੱਗੀ ਹੋਈ ਹੈ। ਲੋਕਾਂ ਨੂੰ ਨਿਵੇਸ਼ ਦੇ ਨਾਂ 'ਤੇ, ਆਨਲਾਈਨ ਖਰੀਦਦਾਰੀ ਦੇ ਨਾਂ 'ਤੇ, ਕ੍ਰੈਡਿਟ ਕਾਰਡ ਡੈਬਿਟ ਕਾਰਡ ਦੇ ਪਾਸਵਰਡ ਨਵੇਂ ਰੱਖਣ ਦੇ ਨਾਂ 'ਤੇ ਅਤੇ ਡਿਜੀਟਲ ਅਰੈਸਟ ਦੇ ਨਾਂ 'ਤੇ ਸਾਈਬਰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਿਸ ਤੋਂ ਸਤਰਕ ਰਹਿਣ ਦੀ ਲੋੜ ਹੈ।
ਪਿਛਲੇ ਹਫਤੇ 'ਚ ਲੱਖਾਂ ਦੇ ਮਾਮਲੇ ਦਰਜ
- ਥਾਣਾ ਸਾਈਬਰ ਕ੍ਰਾਈਮ ਦੇ ਵਿੱਚ ਬੀਤੇ ਦਿਨ ਮਾਮਲਾ ਦਰਜ ਹੋਇਆ ਸੀ, ਜਿਸ ਵਿੱਚ ਰਾਹੁਲ ਜੋਸ਼ੀ ਵੱਲੋਂ ਮੱਧ ਪ੍ਰਦੇਸ਼ ਦੇ ਮਨੋਜ ਖਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ ਕਿ ਸਾਲ 2020 ਦੇ ਵਿੱਚ ਪਬਜੀ ਗੇਮ ਖੇਡਦੇ ਹੋਏ ਉਸ ਦੀ ਭੈਣ ਮਨੀਸ਼ਾ ਜੋਸ਼ੀ, ਜਿਸ ਦੀ ਉਮਰ ਲਗਭਗ 28 ਸਾਲ ਦੀ ਸੀ, ਉਸ ਦੀ ਦੋਸਤੀ ਮਨੋਜਰੇ ਦੇ ਨਾਲ ਹੋਈ ਸੀ। ਜਿਸ ਤੋਂ ਬਾਅਦ ਉਸ ਨੇ ਉਸ ਦੀ ਭੈਣ ਦੀਆਂ ਤਸਵੀਰਾਂ ਅਤੇ ਕੁਝ ਵੀਡੀਓ ਸੋਸ਼ਲ ਮੀਡੀਆ ਰਾਹੀਂ ਇੰਸਟਾਗਰਾਮ ਆਈਡੀ 'ਤੇ ਪਾਉਣ ਦੀ ਧਮਕੀ ਦੇ ਕੇ ਉਸ ਦੀ ਭੈਣ ਨੂੰ ਡਰਾਉਣ ਦੀ ਨੀਅਤ ਦੇ ਨਾਲ ਅਪਲੋਡ ਕੀਤੀਆਂ ਹਨ। ਜਿਸ ਕਰਕੇ ਉਸ ਨੇ ਉਸ ਦੀ ਭੈਣ ਤੋਂ 41 ਹਜ਼ਾਰ ਰੁਪਏ ਡਰਾ ਧਮਕਾ ਕੇ ਹਾਸਿਲ ਕੀਤੇ ਹਨ।
- ਇਸੇ ਤਰ੍ਹਾਂ ਰਜਿੰਦਰ ਸਿੰਘ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਵਿੱਚ ਉਸ ਨੇ ਲਿਖਿਆ ਕਿ ਵਟਸਐਪ ਕਾਲ ਰਾਹੀਂ ਇੱਕ ਨਾਮਾਲੂਮ ਵਿਅਕਤੀ ਵੱਲੋਂ ਹੈਲਥ ਕਾਰਡ ਦਾ ਝਾਂਸਾ ਦੇ ਕੇ ਉਸ ਕੋਲੋਂ ਫਾਰਮ ਭਰਵਾਏ ਗਏ ਅਤੇ ਉਸ ਦੇ ਅਕਾਊਂਟ ਵਿੱਚੋਂ 14 ਲੱਖ 93,000 ਰੁਪਏ ਕਢਵਾ ਲਏ ਗਏ।
- ਇਸੇ ਤਰ੍ਹਾਂ ਲੁਧਿਆਣਾ ਵਾਸੀ ਸਾਹਿਲ ਗੋਇਲ ਵੱਲੋਂ ਵੀ ਮਾਮਲਾ ਦਰਜ ਕਰਵਾਇਆ ਗਿਆ, ਜਿਸ ਵਿੱਚ ਉਸ ਨੇ ਦੱਸਿਆ ਕਿ ਅਣਜਾਣ ਵਿਅਕਤੀ ਨੇ ਵਟਸਐਪ ਉੱਤੇ ਕਾਲ ਰਾਹੀਂ ਆਪਣੇ ਆਪ ਨੂੰ ਸਕਾਈਵੇਰਾ ਕੰਪਨੀ ਦਾ ਅਧਿਕਾਰੀ ਦੱਸ ਕੇ ਉਸ ਦੇ ਕੋਲ ਇੰਡੀਆ ਵਿੱਚ ਚੱਲ ਰਹੀ ਕਿਸੇ ਮੀਟਿੰਗ ਦਾ ਹਵਾਲਾ ਦੇ ਕੇ ਐਮਾਜ਼ੋਨ ਅਤੇ ਐਪਲ ਦਾ ਗਿਫਟ ਵਾਊਚਰ ਦੇਣ ਸਬੰਧੀ ਝਾਂਸਾ ਦੇ ਕੇ ਇਕ ਲੱਖ ਰੁਪਏ ਦੀ ਉਸ ਨਾਲ ਠੱਗੀ ਮਾਰ ਲਈ।
- ਚੌਥਾ ਮਾਮਲਾ ਤਰਨਜੀਤ ਸਿੰਘ ਪੁੱਤਰ ਫਤਿਹ ਸਿੰਘ ਵੱਲੋਂ ਦਰਜ ਕਰਵਾਇਆ ਗਿਆ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਅਣਜਾਣ ਵਿਅਕਤੀ ਨੇ ਵਟਸਐਪ ਰਾਹੀਂ ਕਾਲ ਕਰਕੇ ਸਿੱਕੇ ਖਰੀਦਣ ਦਾ ਝਾਂਸਾ ਦੇ ਕੇ ਬਾਅਦ ਵਿੱਚ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਉਸ ਨੂੰ ਡਰਾ ਧਮਕਾ ਕੇ 15 ਲੱਖ ਰੁਪਏ ਦੀ ਧੋਖਾਧੜੀ ਕੀਤੀ।
ਡਿਜੀਟਲ ਅਰੈਸਟ
ਡਿਜੀਟਲ ਅਰੈਸਟ ਠੱਗੀ ਮਾਰਨ ਦਾ ਇੱਕ ਨਵਾਂ ਤਰੀਕਾ ਹੈ। ਜਿਸ ਦੇ ਤਹਿਤ ਸਾਈਬਰ ਠੱਗ ਖੁਦ ਨੂੰ ਸੀਬੀਆਈ, ਈਡੀ, ਜਾਂ ਫਿਰ ਕਿਸੇ ਹੋਰ ਏਜੰਸੀ ਦਾ ਅਧਿਕਾਰੀ ਦੱਸ ਕੇ ਆਡੀਓ ਅਤੇ ਵੀਡੀਓ ਕਾਲ ਕਰਕੇ ਡਰਾਉਂਦੇ ਹਨ। ਉਹਨਾਂ ਨੂੰ ਗ੍ਰਿਫਤਾਰੀ ਦਾ ਡਰਾਵਾ ਦਿੰਦੇ ਹਨ। ਉਹਨਾਂ ਨੂੰ ਘਰ ਦੇ ਵਿੱਚ ਹੀ ਡਿਜੀਟਲ ਤੌਰ ਉੱਤੇ ਬੰਧਕ ਬਣਾ ਲੈਂਦੇ ਹਨ ਅਤੇ ਫਿਰ ਉਹਨਾਂ ਤੋਂ ਠੱਗੀ ਮਾਰਦੇ ਹਨ। ਲੁਧਿਆਣਾ ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਵਰਧਮਾਨ ਗਰੁੱਪ ਦੇ ਮਾਲਿਕ ਨੂੰ ਡਿਜੀਟਲ ਅਰੈਸਟ ਕਰਕੇ 7 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਸੀ।
ਨਿਵੇਸ਼ ਦੇ ਨਾਂ 'ਤੇ ਠੱਗੀ
ਪੂਰੇ ਦੇਸ਼ ਦੇ ਵਿੱਚ ਸਭ ਤੋਂ ਜਿਆਦਾ ਲੋਕ ਜਿਸ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਉਹ ਹੈ ਨਿਵੇਸ਼ ਕਰਵਾਉਣ ਸਬੰਧੀ,ਇਸ ਵਿੱਚ ਲੋਕਾਂ ਨੂੰ ਨਿਵੇਸ਼ ਕਰਨ ਦੇ ਨਾਂ ਉੱਤੇ ਵਰਗਲਾਇਆ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਝਾਂਸਾ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਪੈਸੇ ਇੱਕ ਸਾਲ ਦੇ ਵਿੱਚ ਦੋ ਸਾਲ ਦੇ ਵਿੱਚ ਜਾਂ ਫਿਰ ਕਿਸੇ ਹੋਰ ਢੰਗ ਦੇ ਨਾਲ ਡਬਲ ਕਰ ਦਿੱਤੇ ਜਾਣਗੇ ਜਾਂ ਫਿਰ ਵੱਧ ਵਿਆਜ ਦਰ ਦਿੱਤੀ ਜਾਵੇਗੀ ਜਾਂ ਫਿਰ ਇਹ ਪੈਸੇ ਮਾਰਕੀਟ ਦੇ ਵਿੱਚ ਕਿਸੇ ਨਵੇਂ ਪ੍ਰੋਜੈਕਟ ਤੇ ਨਿਵੇਸ਼ ਕਰਕੇ ਉਹਨਾਂ ਨੂੰ ਵਾਧੂ ਵਿਆਜ ਦਿੱਤਾ ਜਾਵੇਗਾ। ਇਸ ਤਰ੍ਹਾਂ ਲਾਲਚ ਦੇ ਕੇ ਵੀ ਵੱਡੇ ਪੱਧਰ ਉੱਤੇ ਪੂਰੇ ਦੇਸ਼ ਦੇ ਵਿੱਚ ਠੱਗੀਆਂ ਹੋ ਰਹੀਆਂ ਹਨ।
ਕੇ ਵਾਈ ਸੀ