ਪੰਜਾਬ

punjab

ETV Bharat / state

ਪੰਜਾਬ ਵਿੱਚ ਬਣੀ ਬਾਇਓਮਾਸ ਗਉਕਰੀਟ ਮਟੀਰੀਅਲ ਨਾਲ ਪੁਲਿਸ ਪੋਸਟ, ਆਖਿਰ ਕੀ ਹੈ ਖਾਸੀਅਤ - Biomass Gaucret Police Post - BIOMASS GAUCRET POLICE POST

Biomass Gaucret Material Punjab Police Post: ਪੰਜਾਬ ਦੀ ਪਹਿਲੀ ਪੁਲਿਸ ਪੋਸਟ ਹੈ, ਜੋ ਕਿ ਬਾਇਓਮਾਸ ਮਟੀਰੀਅਲ ਦੁਆਰਾ ਬਣਾਈ ਗਈ ਹੈ। ਇਹ ਟ੍ਰੈਫਿਕ ਪੁਲਿਸ ਦੀ ਸਹੂਲਤ ਲਈ ਤਿਆਰ ਕੀਤੀ ਗਈ ਹੈ। ਇਸ ਦਾ ਐਸ.ਐਸ.ਪੀ ਮੋਗਾ ਅਤੇ ਐਮ.ਐਲ.ਏ ਧਰਮਕੋਟ ਵੱਲੋਂ ਕੋਟ ਈਸੇ ਖਾਂ ਵਿਖੇ ਪੁਲਿਸ ਪੋਸਟ ਦਾ ਉਦਘਾਟਨ ਕੀਤਾ ਗਿਆ। ਜਾਣੋ ਇਸ ਪੁਲਿਸ ਪੋਸਟ ਕੀ ਖਾਸੀਅਤ ਹੈ, ਪੜ੍ਹੋ ਪੂਰੀ ਖ਼ਬਰ...

BIOMASS GAUCRET MATERIAL
ਪੰਜਾਬ ਦੀ ਪਹਿਲੀ ਪੁਲਿਸ ਪੋਸਟ ਦਾ ਕੀਤਾ ਉਦਘਾਟਨ (ETV Bharat (ਪੱਤਰਕਾਰ , ਮੋਗਾ))

By ETV Bharat Punjabi Team

Published : Aug 23, 2024, 1:39 PM IST

ਪੰਜਾਬ ਦੀ ਪਹਿਲੀ ਪੁਲਿਸ ਪੋਸਟ ਦਾ ਕੀਤਾ ਉਦਘਾਟਨ (ETV Bharat (ਪੱਤਰਕਾਰ , ਮੋਗਾ))

ਮੋਗਾ: ਬਾਇਓਮਾਸ ਗਾਉਕਰੀਟ ਮਟੀਰੀਅਲ ਦੁਆਰਾ ਤਿਆਰ ਕੀਤੀ ਗਈ ਹੈ। ਪੰਜਾਬ ਦੀ ਪਹਿਲੀ ਪੁਲਿਸ ਪੋਸਟ ਦਾ ਐਸਐਸਪੀ ਮੋਗਾ ਡਾਕਟਰ ਅੰਕੁਰ ਗੁਪਤਾ ਅਤੇ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਂਸ ਵੱਲੋਂ ਮੋਗਾ ਦੇ ਕਸਬਾ ਕੋਟ ਈਸੇ ਖਾਂ ਵਿਖੇ ਉਦਘਾਟਨ ਕੀਤਾ ਗਿਆ। ਇਸ ਲਈ ਨਾ ਹੀ ਕੋਈ ਬਿਜਲੀ ਚਾਹੀਦੀ ਭਾਵ ਕੋਈ ਵੀ ਮਸ਼ੀਨਰੀ ਨਹੀਂ ਚਾਹੀਦੀ। ਇਸ ਦਾ ਮਤਲਬ ਇਹ ਹੈ ਕਿ ਜਦੋਂ ਇਹ ਇਸ ਤਰ੍ਹਾਂ ਦਾ ਮਟੀਰੀਅਲ ਬਣੇਗਾ ਤਾਂ ਕਾਰਬਨ ਡਾਈਆਕਸਾਈਡ ਰਿਲੀਜ਼ ਨਹੀਂ ਹੋਵੇਗਾ ਅਤੇ ਕਾਰਬਨ ਨਹੀਂ ਰਿਲੀਜ਼ ਹੋਵੇਗਾ ਤਾਂ ਕੁਦਰਤੀ ਤੌਰ ਉੱਤੇ ਆਕਸੀਜਨ ਲੈਵਲ ਮੈਨਟੇਨ ਹੁੰਦਾ ਰਹੇਗਾ।

ਕੁਦਰਤੀ ਧਰਤੀ ਦੇ ਉੱਪਰ ਆਕਸੀਜਨ ਲੈਵਲ ਮੈਨਟੇਨ ਹੁੰਦਾ ਰਹੇਗਾ:ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਵਰਿੰਦਰ ਭੁੱਲਰ ਨੇ ਦੱਸਿਆ ਕਿ ਅਸੀਂ ਇਸ ਤਰ੍ਹਾਂ ਦਾ ਮਟੀਰੀਅਲ ਤਿਆਰ ਕਰਦੇ ਚਾਹੇ ਇੱਟ ਹੈ, ਪਲਸਤਰ ਹੈ, ਚਾਹੇ ਪੇਂਟ ਹੈ। ਇਸ ਵਿੱਚ ਨਾ ਤੇ ਕੋਈ ਪਾਣੀ ਦੀ ਖਪਤ ਹੁੰਦੀ ਹੈ, ਨਾ ਹੀ ਕਿਸੇ ਅੱਗ ਦੀ ਲਾਗਤ ਹੁੰਦੀ ਹੈ ਅਤੇ ਨਾ ਹੀ ਬਾਲਣ ਚਾਹੀਦਾ ਹੈ।

ਤੁਹਾਡੀ ਸਕਿਨ ਅਤੇ ਤੁਹਾਡੇ ਫੇਫੜੇ ਉਸ ਪ੍ਰੈਸ਼ਰ ਤੋਂ ਬਚ ਜਾਂਦੇ: ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਜਿੰਨਾ ਆਨੰਦ ਅੱਪਾ ਨੂੰ ਪਹਿਲਾਂ ਬੋਰਡ ਦੇ ਥੱਲੇ , ਪਿੱਪਲ ਦੇ ਥੱਲੇ ਜਾਂ ਨਿੰਮ ਦੇ ਥੱਲੇ ਬਹਿ ਕੇ ਆਉਂਦਾ ਸੀ। ਉਨ੍ਹਾਂ ਹੀ ਅਨੰਦ ਤੁਹਾਨੂੰ ਇਸ ਚੈੱਕ ਪੋਸਟ ਦੇ ਅੰਦਰ ਬੈਠ ਕੇ ਆਈਏਗਾ। ਕਿਹਾ ਕਿ ਜਿੰਨਾਂ ਵੀ ਨੈਨੋ ਪਾਰਟੀਕਲ ਜਿਹੜੇ ਹਵਾ ਰਾਹੀਂ ਸਾਡੇ ਫੇਫੜਿਆਂ ਤੱਕ ਜਾਂਦੇ ਹਨ। ਉਹ ਅਗਰ ਤੁਸੀਂ ਇਨ੍ਹਾਂ ਕੰਧਾਂ ਦੇ ਅੰਦਰ ਬੈਠੇ ਹੋਏ ਹੋ ਤਾਂ ਇਹ ਕੰਧਾਂ ਆਪਣੇ ਅੰਦਰ ਸੋਕ ਲੈਂਦੀਆਂ ਹਨ। ਭਾਵ ਇਹ ਪਾਰਟਿਕਲ ਕੰਧਾਂ ਸੋਕ ਲੈਂਦੀਆਂ ਹਨ ਜਿਸ ਨਾਲ ਤੁਹਾਡੀ ਸਕਿਨ ਅਤੇ ਤੁਹਾਡੇ ਫੇਫੜੇ ਪ੍ਰੈਸ਼ਰ ਤੋਂ ਬਚ ਜਾਂਦੇ ਹਨ ਤੇ ਤੁਸੀ ਸਿਹਤਮੰਦ ਰਹਿੰਦੇ ਹੋ।

ABOUT THE AUTHOR

...view details