ਸੰਗਰੂਰ: ਆਮ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਅੱਜ ਤੋਂ ਢਾਈ ਸਾਲ ਪਹਿਲਾਂ ਜਿੱਤਦਾ ਫਤਵਾ ਦਿੱਤਾ ਸੀ। ਸੰਗਰੂਰ ਦੇ ਵਿੱਚ ਸਾਬਕਾ ਐਮਐਲਏ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਅੱਜ ਨਗਰ ਨਿਗਮ ਚੋਣਾਂ ਦੇ ਵਿੱਚ ਆਮ ਜਨਤਾ ਵੱਲੋਂ ਆਮ ਆਦਮੀ ਪਾਰਟੀ ਨੂੰ ਸਿਰਫ ਸੱਤ ਵਾਰਡਾਂ ਦੇ ਵਿੱਚ ਜਿੱਤ ਦਵਾਈ ਇੱਥੋਂ ਸਾਫ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵਿਕਾਸ ਕਾਰਜ ਅਸਫਲ ਰਹੀ ਹੈ। ਸੰਗਰੂਰ ਦੇ ਵਿੱਚ ਸਾਬਕਾ ਐਮਐਲਏ ਵਿਜੈ ਇੰਦਰ ਸਿੰਗਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਉਹ ਵਾਰਡ ਦੇ ਨੌ ਕਾਂਗਰਸੀਆਂ ਨੂੰ ਜਿੰਨਾਂ ਨੇ ਜਿੱਤ ਹਾਸਿਲ ਕੀਤੀ ਹੈ, ਉਨ੍ਹਾਂ ਨੂੰ ਖੁਸ਼ੀ ਹੈ ਅਤੇ ਉਹ ਮੁਬਾਰਕਬਾਦ ਦੇਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਹੁਣ ਇਸ ਚੀਜ਼ ਤੋਂ ਸਾਫ ਪਤਾ ਚੱਲ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਕਿਸ ਜਗ੍ਹਾ 'ਤੇ ਖੜੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਸਿਰਫ 7 ਸੀਟਾਂ ਮਿਲੀਆਂ ਹਨ ਅਤੇ 10 ਆਜ਼ਾਦ ਉਮੀਦਵਾਰ ਜਿੱਤੇ ਹਨ, ਜਿਸ ਦੇ ਵਿੱਚ ਤਿੰਨ ਕਾਂਗਰਸ ਪਾਰਟੀ ਤੋਂ ਹੀ ਸਨ।
ਵਿਜੈ ਇੰਦਰ ਸਿੰਗਲਾ ਨੇ 'ਆਪ' ਪਾਰਟੀ ਦੀ ਕਾਰਜਕਾਰੀ 'ਤੇ ਖੜੇ ਕੀਤੇ ਸਵਾਲ, ਕਿਹਾ-ਨਹੀਂ ਕੀਤਾ ਆਪਣੇ ਕੀਤੇ ਵਾਅਦਿਆ 'ਤੇ ਕੰਮ - MUNICIPAL CORPORATION ELECTIONS
ਸੰਗਰੂਰ ਵਿੱਚ ਵਿਜੈ ਇੰਦਰ ਸਿੰਗਲਾ ਨੇ ਨਗਰ ਨਿਗਮ ਚੋਣਾਂ ਦੇ ਵਿੱਚ ਆਮ ਜਨਤਾ ਵੱਲੋਂ 'ਆਪ' ਪਾਰਟੀ ਨੂੰ ਸਿਰਫ ਸੱਤ ਵਾਰਡਾਂ ਦੇ ਵਿੱਚ ਜਿੱਤ ਦਵਾਈ।
Published : Dec 22, 2024, 10:19 PM IST
|Updated : Dec 22, 2024, 11:09 PM IST
ਐਮਐਲਏ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਜਿੱਤ ਤੋਂ ਸਾਫ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸੀ। ਉਹ ਸਾਰੇ ਵਾਅਦੇ ਆਮ ਜਨਤਾ ਨੂੰ ਨਹੀਂ ਪਹੁੰਚੇ ਅਤੇ ਨਾ ਹੀ ਆਮ ਆਦਮੀ ਪਾਰਟੀ ਨੇ ਆਪਣੇ ਵਾਅਦਿਆਂ 'ਤੇ ਕੰਮ ਕੀਤਾ ਹੈ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਆਮ ਜਨਤਾ ਆਮ ਆਦਮੀ ਪਾਰਟੀ ਦੀ ਕਾਰਜਗਾਰੀਆਂ ਤੋਂ ਖੁਸ਼ ਨਹੀਂ ਹੈ ਅਤੇ ਇਹ ਫਤਵਾ ਉਨ੍ਹਾਂ ਨੇ ਸੁਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਰਹਿ ਕੇ ਉਨ੍ਹਾਂ ਨੇ ਹਮੇਸ਼ਾ ਵਿਕਾਸ ਕਾਰਜ ਦੀ ਗੱਲ ਕੀਤੀ ਹੈ ਅਤੇ ਸੰਗਰੂਰ ਦੇ ਵਿੱਚ ਚਾਹੇ ਸਿਹਤ ਸੇਵਾਵਾਂ ਹੋਣ, ਚਾਹੇ ਉਹ ਸੰਗਰੂਰ ਦੀ ਦਿੱਖ ਦੀ ਗੱਲ ਹੋਵੇ।
ਹਰ ਪਾਸਿਓਂ ਉਨ੍ਹਾਂ ਨੇ ਕੰਮ ਕੀਤਾ ਹੈ ਅਤੇ ਉਨ੍ਹਾਂ ਦੇ ਕੰਮਾਂ ਨੂੰ ਲੈ ਕੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਇਹ ਮਾਨ ਸਤਿਕਾਰ ਦਿੱਤਾ ਹੈ ਅਤੇ ਹੁਣ ਉਹ ਕੋਸ਼ਿਸ਼ ਕਰਨਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਜ਼ਾਦ ਉਮੀਦਵਾਰਾਂ ਦੇ ਨਾਲ ਸੋਚ ਸਹੀ ਬਣਦੀ ਹੈ ਤਾਂ ਉਹ ਨਗਰ ਕੌਂਸਲ ਦੇ ਵਿੱਚ ਕਾਂਗਰਸ ਦੀ ਪੈਠ ਬਣਾਉਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਕਾਸ ਕਾਰਜਾਂ ਤੇ ਕੰਮ ਕਰਦੇ ਹੋਏ ਉਹ 2027 ਦੇ ਵਿੱਚ ਵੀ ਮੱਲਾਂ ਮਾਰਨਗੇ। ਉੱਥੇ ਹੀ ਐਮਐਲਏ ਵਿਜੈ ਇੰਦਰ ਸਿੰਗਲਾ ਨੇ ਕਿਹਾ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਭੀਮ ਰਾਓ ਅਬੰਦੇਕਰ ਬਾਰੇ ਜੋ ਟਿੱਪਣੀ ਹੈ, ਉਸ ਟਿੱਪਣੀ ਦੀ ਉਨ੍ਹਾਂ ਨੇ ਸਖ਼ਤ ਨਿੰਦਿਆਂ ਕੀਤੀ ਹੈ।
- ਆਪਣੇ ਗ੍ਰਹਿ ਨਿਵਾਸ 'ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਕਿਹਾ- ਆਪਣੇ ਵਰਕਰਾਂ ਦੇ ਲਈ ਹਮੇਸ਼ਾ ਖੜਾ ਰਹਾਂਗਾ
- ਪੁਲਿਸ ਨੇ 10 ਕਿਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, ਪਹਿਲਾਂ ਵੀ ਕਈ ਮਾਮਲੇ ਹਨ ਦਰਜ
- ਵੇਖੋ ਕਿਵੇਂ ਤਾਸ਼ ਦੇ ਪੱਤਿਆਂ ਵਾਂਗ ਦੇਖਦੇ-ਦੇਖਦੇ ਹੀ ਡਿੱਗ ਗਈ ਇਮਾਰਤ? ਲੜਕੀ ਅਤੇ ਲੜਕੇ ਦੀ ਮੌਤ, ਜਾਣੋ ਕਿਸ ਦੀ ਗਲਤੀ ਕਾਰਨ ਵਾਪਰਿਆ ਹਾਦਸਾ?