ਰੂਪਨਗਰ:ਰੂਪਨਗਰ'ਚਸ਼੍ਰੀ ਅਨੰਦਪੁਰ ਸਾਹਿਬ ਤੋਂ ਬਸਪਾ ਸੂਬਾ ਪ੍ਰਧਾਨ ਜਸਵੀਰ ਗੜੀ ਵੱਲੋਂ ਚੋਣਾਂ ਲੜਨ ਦੇ ਲਈ ਨਾਮਜਦਗੀ ਕਾਰਨ ਭਰਿਆ ਗਿਆ। ਨਾਮਜਦਗੀ ਭਰਨ ਤੋਂ ਪਹਿਲਾਂ ਰੋਡ ਸ਼ੋਅ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਦਿਖਾਇਆ ਗਿਆ।
ਰੋਪੜ ਦੇ ਬੇਲਾ ਚੌਂਕ:ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਦੀ ਟਿਕਟ ਉੱਤੇ ਆਪਣੇ ਕਿਸਮਤ ਅਜ਼ਮਾ ਰਹੇ ਜਸਵੀਰ ਸਿੰਘ ਗੜੀ ਵੱਲੋਂ ਅੱਜ ਰੋਪੜ ਦੇ ਵਿੱਚ ਨਾਮਜਦਗੀ ਫਾਰਮ ਭਰੇ ਗਏ। ਇਸ ਮੌਕੇ ਨਾਮਜਦਗੀ ਫਾਰਮ ਭਰਨ ਤੋਂ ਪਹਿਲਾਂ ਜਸਵੀਰ ਸਿੰਘ ਗੜੀ ਵੱਲੋਂ ਸ਼ਕਤੀ ਪ੍ਰਦਰਸ਼ਨ ਕਰਦਿਆਂ ਹੋਇਆਂ ਰੋਪੜ ਦੇ ਬੇਲਾ ਚੌਂਕ ਤੋਂ ਕੋਟ ਕੰਪਲੈਕਸ ਤੱਕ ਇੱਕ ਵੱਡੀ ਰੈਲੀ ਆਪਣੇ ਸਮਰਥਕਾਂ ਦੇ ਨਾਲ ਸਕੱਤਰੇਤ ਪੁੱਜੇ। ਜਿੱਥੇ ਉਨ੍ਹਾਂ ਵੱਲੋਂ ਆਪਣੇ ਨਾਮਜ਼ਦਗੀ ਫਾਰਮ ਭਰਿਆ ਗਿਆ।
ਇਹ ਉਮੀਦਵਾਰੀ ਫਾਰਮ ਉਨ੍ਹਾਂ ਵੱਲੋਂ ਰਿਟਰਨਿੰਗ ਅਫਸਰ ਕੰਮ ਅਫਸਰ ਡਿਪਟੀ ਕਮਿਸ਼ਨਰ ਆਈ ਏ ਐਸ ਡਾਕਟਰ ਪ੍ਰੀਤੀ ਯਾਦਵ ਨੂੰ ਸਪੁਰਤ ਕੀਤਾ ਗਿਆ।
ਸੀਟ ਹੋਂਦ ਦੇ ਵਿੱਚ ਆਈ: ਜ਼ਿਕਰ ਯੋਗ ਹੈ ਕਿ 2008 ਦੇ ਵਿੱਚ ਇਹ ਸੀਟ ਹੋਂਦ ਦੇ ਵਿੱਚ ਆਈ ਸੀ ਜਿਸ ਤੋਂ ਬਾਅਦ ਹਰ ਵਾਰੀ ਵੱਖ-ਵੱਖ ਨੁਮਾਇੰਦਿਆਂ ਵੱਲੋਂ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕੀਤੀ ਗਈ ਹੈ। ਇੱਥੇ ਦੇਖਣ ਵਾਲੀ ਇਹ ਵੱਡੀ ਗੱਲ ਰਹੀ ਹੈ ਕਿ ਹਰ ਵਾਰੀ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਨੁਮਾਇੰਦੀਆਂ ਨੂੰ ਆਮ ਲੋਕਾਂ ਵੱਲੋਂ ਉਨ੍ਹਾਂ ਦੀ ਆਵਾਜ਼ ਦੇਸ਼ ਦੀ ਸੰਸਦ ਵਿੱਚ ਚੁੱਕਣ ਦੇ ਲਈ ਚੁਣਿਆ ਗਿਆ। ਫਿਲਹਾਲ ਜੇਕਰ ਗੱਲ ਕੀਤੀ ਜਾਵੇ ਜਦੋਂ ਦੀ ਇਹ ਸੀਟ ਹੋਂਦ ਵਿੱਚ ਆਈ ਹੈ ਕੋਈ ਵੀ ਇੱਕ ਉਮੀਦਵਾਰ ਜੋ ਇੱਕ ਵਾਰੀ ਇਸ ਜਗ੍ਹਾ ਤੋਂ ਸਾਂਸਦ ਬਣ ਕੇ ਗਿਆ ਹੈ ਲਗਾਤਾਰ ਦੂਸਰੀ ਵਾਰ ਇਸ ਜਗ੍ਹਾ ਤੋਂ ਜਿੱਤ ਪ੍ਰਾਪਤ ਨਹੀਂ ਕਰ ਪਾਇਆ।
ਪਾਰਟੀ ਵੱਲੋਂ ਬਹੁਜਨ ਸਮਾਜ ਨੂੰ ਅੱਗੇ ਲੈ ਕੇ ਆਉਣ ਦੀ ਗੱਲ:ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਇਸ ਵਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਦੇ ਫੈਸਲੇ ਨਾਲ ਕਈ ਸਮੀਕਰਨ ਵਿੱਚ ਫਰਕ ਪਵੇਗਾ। ਜਿੱਥੇ ਬਹੁਜਨ ਸਮਾਜ ਪਾਰਟੀ ਵੱਲੋਂ ਬਹੁਜਨ ਸਮਾਜ ਨੂੰ ਅੱਗੇ ਲੈ ਕੇ ਆਉਣ ਦੀ ਗੱਲ ਕਹੀ ਜਾਏਗੀ। ਉੱਥੇ ਹੀ ਪਹਿਲੀ ਵਾਰੀ ਇਹ ਹੋਏਗਾ ਕਿ ਕੋਈ ਸੂਬਾ ਪ੍ਰਧਾਨ ਜੋ ਬਹੁਜਨ ਸਮਾਜ ਪਾਰਟੀ ਦਾ ਹੈ। ਉਹ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਚੋਣਾਂ ਦੇ ਵਿੱਚ ਸ਼ਿਰਕਤ ਕਰੇਗਾ ਅਤੇ ਆਪਣੀ ਕਿਸਮਤ ਅਜ਼ਮਾਵੇਗਾ। ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਬਾਕੀ ਜੋ ਉਮੀਦਵਾਰ ਹਨ ਲੋਕ ਇਨ੍ਹਾਂ ਸਾਰਿਆਂ ਵਿੱਚੋਂ ਕਿਸ ਨੂੰ ਫਤਵਾ ਦਿੰਦੇ ਹਨ ਅਤੇ ਕਿਸ ਨੂੰ ਇਹ ਸਮਝਦੇ ਨੇ ਕਿ ਜਿੰਮੇਵਾਰੀ ਦਿੰਦੇ ਨੇ ਕਿ ਉਨ੍ਹਾਂ ਦੀ ਆਵਾਜ਼ ਨੂੰ ਦੇਸ਼ ਦੇ ਸੰਸਦ ਤੱਕ ਜਾ ਕੇ ਪਹੁੰਚਾਇਆ ਜਾਵੇ। ਮੌਜੂਦਾ ਮਾਮਲਿਆਂ ਦਾ ਹੱਲ ਕੀਤਾ ਜਾ ਸਕੇਗਾ ਜਾਂ ਕੋਰੇ ਸਿਆਸੀ ਲਾਰੇ ਹੀ ਰਹਿਣਗੇ।