ਪੰਜਾਬ

punjab

ETV Bharat / state

ਵੇਖੋ ਲੋਕ ਸਭਾ ਚੋਣਾਂ ਦੇ ਵੱਖੋ ਵੱਖ ਰੰਗ, 12 ਸਾਲ ਦੇ ਪੁੱਤਰ ਨੇ ਪਿਤਾ ਲਈ ਮੰਗੀਆਂ ਵੋਟਾਂ - 12 year old boy became a leader - 12 YEAR OLD BOY BECAME A LEADER

12 year old boy became a leader : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੇ ਪੁੱਤਰ ਬ੍ਰਹਮਵੀਰ ਸਿੰਘ ਨੇ ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ।

12 YEAR OLD BOY BECAME A LEADER
12 ਸਾਲਾਂ ਪੁੱਤਪ ਲੀਡਰ ਬਣਿਆ (ETV Bharat Amritsar)

By ETV Bharat Punjabi Team

Published : May 30, 2024, 6:27 PM IST

12 ਸਾਲਾਂ ਪੁੱਤਪ ਲੀਡਰ ਬਣਿਆ (ETV Bharat Amritsar)

ਅੰਮ੍ਰਿਤਸਰ : ਲੋਕ ਸਭਾ ਚੋਣਾਂ 2024 ਦੇ ਵਿੱਚ ਸਿਆਸਤ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ ਅਤੇ ਇਹਨਾਂ ਰੰਗਾਂ ਦੇ ਵਿੱਚ ਕਈ ਅਜਿਹੇ ਪਲ ਵੀ ਹਨ। ਜਿਸ ਵਿੱਚ ਪਾਰਟੀ ਉਮੀਦਵਾਰ ਜਿੱਤੇ ਜਾਂ ਹਾਰੇ ਸ਼ਾਇਦ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਚੋਣ ਪ੍ਰਚਾਰ ਦੀਆਂ ਅਮਿੱਟ ਯਾਦਾਂ ਛੱਡਦੇ ਹੋਏ ਅੱਜ ਲੋਕ ਸਭਾ ਚੋਣਾਂ 2024 ਦਾ ਚੋਣ ਪ੍ਰਚਾਰ ਸ਼ਾਮ ਨੂੰ ਥੰਮਣ ਵਾਲਾ ਹੈ। ਪਰ ਇਸ ਚੋਣ ਪ੍ਰਚਾਰ ਦੌਰਾਨ ਚੋਣ ਅਖਾੜੇ ਵਿੱਚ ਨਿਤਰੇ ਸਿਆਸੀ ਪਾਰਟੀ ਦੇ ਉਮੀਦਵਾਰ ਦਾ ਸਾਥ ਦੇਣ ਵਾਲੇ ਲੋਕ ਕੈਮਰਿਆਂ ਦੇ ਵਿੱਚ ਕੈਦ ਹਨ ਅਤੇ ਨਾਲ ਹੀ ਕੈਮਰਿਆਂ ਦੇ ਵਿੱਚ ਕੁਝ ਅਜਿਹੇ ਪਲ ਵੀ ਕੈਦ ਹਨ ਜੋ ਸ਼ਾਇਦ ਉਮੀਦਵਾਰ ਨੂੰ ਰੂਹ ਦਾ ਸਕੂਨ ਦੇਣ ਲਈ ਕਾਫੀ ਹਨ।

12 ਸਾਲਾਂ ਦੇ ਵਿੱਚ ਹੀ ਲੀਡਰ ਬਣਿਆ ਪੁੱਤ : ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੇ ਪੁੱਤਰ ਬ੍ਰਹਮਵੀਰ ਸਿੰਘ ਦੀ, ਜਿਸ ਦੀ ਨਿੱਕੀ ਉਮਰੇ ਵੱਡੀ ਸਪੀਚ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਨੇਤਾ ਜੀ ਦਾ ਪੁੱਤਰ ਤਾਂ 12 ਸਾਲਾਂ ਦੇ ਵਿੱਚ ਹੀ ਲੀਡਰ ਬਣਿਆ ਪਿਆ ਹੈ। ਚੋਣ ਪ੍ਰਚਾਰ ਦੌਰਾਨ ਕੁਲਬੀਰ ਸਿੰਘ ਜੀਰਾ ਦੇ ਪੁੱਤਰ ਬ੍ਰਹਮਵੀਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਇਸ ਸੰਬੋਧਨ ਦੇ ਵਿੱਚ ਚੋਣ ਅਜੰਡੇ ਦੇ ਤੌਰ ਉੱਤੇ ਨਸ਼ਿਆਂ ਦੇ ਖਾਤਮੇ ਲਈ ਕੁਲਬੀਰ ਸਿੰਘ ਜੀਰਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

4 ਜੂਨ ਨੂੰ ਤਸਵੀਰ ਸਾਫ ਹੋਵੇਗੀ : ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬ੍ਰਹਮਵੀਰ ਸਿੰਘ ਆਪਣੇ ਪਿਤਾ ਦੇ ਲਈ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਿਹਾ ਹੈ ਅਤੇ ਨਾਲ ਹੀ ਕੁਲਬੀਰ ਸਿੰਘ ਜੀਰਾ ਜਦ ਆਪਣੇ ਬੇਟੇ ਦੀ ਸਪੀਚ ਸੁਣਦੇ ਹਨ ਤਾਂ ਮਨ ਹੀ ਮਨ ਮੁਸਕਰਾਉਂਦੇ ਹੋਏ ਲੋਕਾਂ ਦਾ ਪਿਆਰ ਕਬੂਲ ਰਹੇ ਹਨ। ਇਹ ਚੋਣਾਂ ਕਿਸ ਨੂੰ ਜਿੱਤ ਦਵਾਉਂਦੀਆਂ ਹਨ ਅਤੇ ਕਿਸ ਨੂੰ ਹਾਰ ਇਹ ਤਾਂ 4 ਜੂਨ ਨੂੰ ਤਸਵੀਰ ਸਾਫ ਹੋਵੇਗੀ, ਪਰ ਲੋਕ ਸਭਾ ਚੋਣਾਂ 2024 ਦਾ ਚੋਣ ਪ੍ਰਚਾਰ ਅੱਜ ਅੰਤਿਮ ਪੜਾਅ ਦੇ ਨਾਲ ਸ਼ਾਮ ਨੂੰ ਸਮਾਪਤ ਹੋ ਜਾਵੇਗਾ ਅਤੇ ਫਿਰ 1 ਜੂਨ ਨੂੰ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਕੈਦ ਹੋਵੇਗੀ।

ABOUT THE AUTHOR

...view details