ਵਿਸ਼ੇਸ਼ ਮਾਹਿਰ ਕੋਲੋਂ ਸੁਣੋ ਕਿਵੇਂ ਬਚਾਉਣੀ ਹੈ ਫ਼ਸਲ (Etv Bharat (ਰਿਪੋਰਟ- ਪੱਤਰਕਾਰ, ਲੁਧਿਆਣਾ)) ਲੁਧਿਆਣਾ:ਪੰਜਾਬ ਦੇ ਵਿੱਚ ਝੋਨਾ ਲੱਗ ਚੁੱਕਾ ਹੈ ਅਤੇ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਾਰਿਸ਼ ਵੀ ਪੈ ਰਹੀ ਹੈ। ਇਸ ਨਾਲ ਝੋਨੇ ਲਈ ਪਾਣੀ ਦੀ ਪੂਰਤੀ ਹੋਈ ਹੈ, ਪਰ ਉੱਥੇ ਹੀ ਕੁਝ ਹੇਠਲੇ ਇਲਾਕਿਆਂ ਦੇ ਵਿੱਚ ਪਾਣੀ ਭਰਨ ਕਰਕੇ ਝੋਨਾ ਪੀਲਾ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਨੂੰ ਲੈ ਕੇ ਕਿਸਾਨ ਚਿੰਤਿਤ ਨੇ। ਝੋਨਾ ਪੀਲਾ ਜ਼ਿਆਦਾਤਰ ਉਨ੍ਹਾਂ ਦੇ ਇਲਾਕਿਆਂ ਵਿੱਚ ਹੋਇਆ ਹੈ, ਜਿੱਥੇ ਖੇਤ ਵਿੱਚ ਪਾਣੀ ਜਿਆਦਾ ਦੇਰ ਖੜ੍ਹਾ ਰਿਹਾ ਹੈ। ਜਿਸ ਕਰਕੇ ਉਸਦੇ ਬੂਝੇ ਪੀਲੇ ਪੈਣੇ ਸ਼ੁਰੂ ਹੋ ਗਏ ਹਨ।
ਇਹ ਪੀਲਾਪਣ ਕਿਸੇ ਇੱਕ ਵਿਸ਼ੇਸ਼ ਵਰਾਇਟੀ ਦੇ ਵਿੱਚ ਨਹੀਂ, ਸਗੋਂ ਸਾਰੀਆਂ ਹੀ ਵਰਾਇਟੀਆਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਭਾਵੇਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਹੀ ਕਿਉਂ ਨਾ ਹੋਣ, ਪਰ ਕਿਸਾਨ ਵੀਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਇਸ ਦਾ ਵੀ ਹੱਲ ਹੋ ਸਕਦਾ ਹੈ।
ਕਿਵੇਂ ਬਚਾਈਏ ਫਸਲ:ਸਭ ਤੋਂ ਪਹਿਲਾਂ ਸਵਾਲ ਇਹੀ ਹੈ ਕਿ ਜੇਕਰ ਝੋਨਾ ਪੀਲਾ ਹੋ ਗਿਆ ਹੈ, ਤਾਂ ਉਸ ਨੂੰ ਕਿਵੇਂ ਬਚਾਇਆ ਜਾਵੇ ? ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਸਲ ਵਿਗਿਆਨੀ ਡਾਕਟਰ ਬੂਟਾ ਸਿੰਘ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਝੋਨੇ ਦੇ ਪੱਤੇ ਪੀਣੇ ਪੈ ਰਹੇ ਹਨ, ਤਾਂ ਇਸ ਦਾ ਕਾਰਨ ਸਟਰੈਸ ਹੈ, ਕਿਉਂਕਿ ਜ਼ਿਆਦਾ ਪਾਣੀ ਫਸਲ ਵਿੱਚ ਖੜਾ ਰਹਿਣ ਕਰਕੇ ਹੀ ਝੋਨੇ ਨੂੰ ਇਹ ਸਟਰੈਸ ਲੱਗਦਾ ਹੈ ਉਹਨੇ ਕਿਹਾ ਕਿ ਇਸ ਦਾ ਹੱਲ ਇਹੀ ਹੈ ਕਿ ਉਸ ਵਿੱਚ ਯੂਰੀਆ ਪਾ ਦਿੱਤਾ ਜਾਵੇ, ਜੇਕਰ ਪਹਿਲਾਂ ਹੀ ਯੂਰੀਆ ਪਾਇਆ ਹੈ, ਤਾਂ ਉਸ ਦੀ ਇੱਕ ਸਪਰੇਅ ਕੀਤੀ ਜਾ ਸਕਦੀ ਹੈ ਜਿਸ ਨਾਲ ਝੋਨੇ 'ਚ ਨਾਈਟ੍ਰੋਜਨ ਦੀ ਘਾਟ ਪੂਰੀ ਹੋ ਜਾਵੇਗੀ।
ਵਿਸ਼ੇਸ਼ ਮਾਹਿਰ (Etv Bharat (ਰਿਪੋਰਟ- ਪੱਤਰਕਾਰ, ਲੁਧਿਆਣਾ)) ਇਸ ਢੰਗ ਨਾਲ ਕਰੋ ਸਪਰੇਅ: ਡਾਕਟਰ ਬੂਟਾ ਨੇ ਦੱਸਿਆ ਕਿ ਦੂਜਾ ਜਿੰਕ ਦੀ ਕਮੀ ਨੂੰ ਵੀ ਪੂਰਾ ਕਰਨਾ ਪੈਂਦਾ ਹੈ, ਉਹਨਾਂ ਕਿਹਾ ਜੇਕਰ ਪਹਿਲਾਂ ਹੀ ਜ਼ਿੰਕ ਜਮੀਨ ਦੇ ਵਿੱਚ ਪਾਈ ਹੋਈ ਹੈ ਤਾਂ ਠੀਕ ਹੈ, ਜੇਕਰ ਨਹੀਂ ਪਾਈ ਤਾਂ ਕਿਸਾਨ ਇਸ 'ਤੇ ਸਪਰੇਅ ਕਰ ਸਕਦੇ ਹਨ ਜਾਂ ਫ਼ਿਰ ਮਾਰਕਿਟ ਵਿੱਚ ਉਪਲਬਧ 33% ਵਾਲੀ ਜਿੰਕ ਮਿਲਦੀ ਹੈ, ਤਾਂ ਕਿਸਾਨ 300 ਗ੍ਰਾਮ ਜ਼ਿੰਕ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਉਸ ਦਾ ਛਿੜਕਾਅ ਕਰ ਸਕਦੇ ਹਨ ਜਿਸ ਨਾਲ ਪਲਾਂਟ ਦੀ ਸਿਹਤ ਵਿੱਚ ਥੋੜਾ ਜਿਹਾ ਸੁਧਾਰ ਹੋਵੇਗਾ। ਇਸੇ ਤਰ੍ਹਾਂ ਜੇਕਰ 21 ਫੀਸਦੀ ਵਾਲੀ ਜਿੰਕ ਹੈ, ਤਾਂ 500 ਗ੍ਰਾਮ ਮਾਤਰਾ ਲੈ ਕੇ 100 ਲੀਟਰ ਪਾਣੀ ਵਿੱਚ ਘੋਲ ਕੇ ਉਸ ਦਾ ਛਿੜਕਾਅ ਕੀਤਾ ਜਾ ਸਕਦਾ ਹੈ ਜਿਸ ਨਾਲ ਝੋਨੇ ਦਾ ਪੀਲਾਪਣ ਖ਼ਤਮ ਹੋ ਜਾਵੇਗਾ।
ਝੋਨਾ ਪੀਲਾ ਹੋਣ ਦੇ ਕਾਰਨ: ਝੋਨਾ ਪੀਲਾ ਹੋਣ ਦੇ ਮੁੱਖ ਕਾਰਨਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਝੋਨੇ ਦਾ ਸਟਰੈਸ ਹੈ ਜੋ ਕਿ ਜਿਆਦਾ ਦੇਰ ਪਾਣੀ ਖੜਾ ਰਹਿਣ ਕਰਕੇ ਹੁੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਸਲ ਵਿਗਿਆਨੀ ਡਾਕਟਰ ਬੂਟਾ ਨੇ ਦੱਸਿਆ ਕਿ ਝੋਨਾ ਇੱਕ ਅਜਿਹੀ ਫਸਲ ਹੈ, ਜੋ ਪਾਣੀ ਨੂੰ ਸਭ ਤੋਂ ਵੱਧ ਅਬਜੋਰਬ ਕਰਦਾ ਹੈ, ਪਰ ਜੇਕਰ ਪਾਣੀ ਦੀ ਮਾਤਰਾ ਬੇਹਿਸਾਬ ਨਾਲ ਦੇ ਦਿੱਤੀ ਜਾਵੇ, ਤਾਂ ਫਿਰ ਉਹ ਵੀ ਪੀਲਾ ਪੀਣਾ ਸ਼ੁਰੂ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜਿਆਦਾਤਰ ਇਹ ਸਮੱਸਿਆ ਹੇਠਲੇ ਇਲਾਕਿਆਂ ਵਿੱਚ ਆਉਂਦੀ ਹੈ, ਜਿੱਥੇ ਪਹਿਲਾਂ ਹੀ ਜ਼ਮੀਨ ਹੇਠਾਂ ਪਾਣੀ ਹੈ ਅਤੇ ਉੱਤੋਂ ਹੋਰ ਪਾਣੀ ਕਿਸਾਨਾਂ ਵੱਲੋਂ ਲਾਇਆ ਜਾਂਦਾ ਹੈ ਜਾਂ ਫਿਰ ਜਦੋਂ ਮਾਨਸੂਨ ਸੀਜ਼ਨ ਵਿੱਚ ਲਗਾਤਾਰ ਬਾਰਿਸ਼ ਪੈਂਦੀ ਹੈ, ਤਾਂ ਫਿਰ ਪਾਣੀ ਧਰਤੀ ਵਿੱਚ ਨਹੀਂ ਜੀਰਦਾ, ਇਹ ਪਾਣੀ ਉੱਪਰ ਸੱਤਾ ਉੱਤੇ ਰਹਿ ਜਾਂਦਾ ਹੈ ਜਿਸ ਕਰਕੇ ਝੋਨਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਸਿੱਧੀ ਬਿਜਾਈ ਦੀ ਵਰਤੋਂ ਕਰਦੇ ਹਨ, ਤਾਂ ਫਿਰ ਉਨ੍ਹਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਕਿਉਂਕਿ ਸਿੱਧੀ ਬਿਜਾਈ ਵਾਲੀ ਜ਼ਮੀਨ ਦੇ ਮੁਕਾਬਲੇ ਆਮ ਝੋਨਾ ਲਾਉਣ ਵਾਲੀ ਜ਼ਮੀਨ 10 ਤੋਂ 20 ਫੀਸਦੀ ਤੱਕ ਪਾਣੀ ਘੱਟ ਜੀਰਦੀ ਹੈ।
ਉਨ੍ਹਾਂ ਕਿਹਾ ਕਿ ਇਸੇ ਕਰਕੇ ਲਗਾਤਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਵੀਰਾਂ ਨੂੰ ਸਿੱਧੀ ਬਿਜਾਈ ਅਪਣਾਉਣ ਲਈ ਅਪੀਲ ਕਰ ਰਹੀ ਹੈ ਜਿਸ ਨਾਲ ਲੇਬਰ ਵੀ ਬਚਦੀ ਹੈ ਅਤੇ ਨਾਲ ਹੀ ਪਾਣੀ ਵੀ ਬਚਦਾ ਹੈ, ਜੋ ਕਿ ਅੱਜ ਦੇ ਸਮੇਂ ਦੀ ਲੋੜ ਹੈ।