ਪੰਜਾਬ

punjab

ETV Bharat / state

ਰਵਨੀਤ ਸਿੰਘ ਬਿੱਟੂ ਨੂੰ ਵਾਪਸ ਲਿਆਉਣ ਦੀ ਮੈਂ ਕਰਾਂਗਾ ਪੂਰੀ ਕੋਸ਼ਿਸ਼ : ਗੁਰਜੀਤ ਔਜਲਾ - BJP Leader Ravneet Bittu

ਰਵਨੀਤ ਬਿੱਟੂ ਕਾਂਗਰਸ ਨੂੰ ਅਲਵਿਦਾ ਆਖ ਬੇਸ਼ੱਕ ਭਾਜਪਾ 'ਚ ਚੱਲ ਗਏ ਹਨ ਪਰ ਉਨ੍ਹਾਂ ਦੇ ਦੋਸਤ ਗੁਰਜੀਤ ਔਜਲਾ ਦਾ ਕਹਿਣਾ ਕਿ ਉਹ ਰਵਨੀਤ ਬਿੱਟੂ ਨੂੰ ਮੁੜ ਤੋਂ ਕਾਂਗਰਸ 'ਚ ਲਿਆਉਣ ਲਈ ਪੂਰੀ ਕੋਸ਼ਿਸ਼ ਕਰਨਗੇ।

ਰਵਨੀਤ ਸਿੰਘ ਬਿੱਟੂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼
ਰਵਨੀਤ ਸਿੰਘ ਬਿੱਟੂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼

By ETV Bharat Punjabi Team

Published : Mar 30, 2024, 3:55 PM IST

ਰਵਨੀਤ ਸਿੰਘ ਬਿੱਟੂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼

ਅੰਮ੍ਰਿਤਸਰ: ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵਲੋਂ ਬੀਤੇ ਕੁਝ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਫੁੱਲ ਫੜ ਕੇ ਕਾਂਗਰਸ ਦਾ ਹੱਥ ਛੱਡ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਇੱਕ ਅਲੱਗ ਹੀ ਭੁਚਾਲ ਆਉਂਦਾ ਹੋਇਆ ਨਜ਼ਰ ਆਇਆ ਸੀ। ਹੁਣ ਉਹਨਾਂ ਨੂੰ ਵਾਪਸ ਲਿਆਉਣ ਲਈ ਗੁਰਜੀਤ ਸਿੰਘ ਔਜਲਾ ਵੱਲੋਂ ਲਗਾਤਾਰ ਹੀ ਆਪਣੇ ਢੰਗ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਦੇ ਤਹਿਤ ਹੀ ਗੁਰਜੀਤ ਸਿੰਘ ਔਜਲਾ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਜਲਦ ਹੀ ਉਹ ਰਵਨੀਤ ਸਿੰਘ ਬਿੱਟੂ ਨਾਲ ਗੱਲਬਾਤ ਕਰ ਕੇ ਉਹਨਾਂ ਨੂੰ ਕਾਂਗਰਸ 'ਚ ਵਾਪਸ ਜ਼ਰੂਰ ਲਿਆਉਣਗੇ।

ਔਜਲਾ ਨੇ ਖੁਦ ਨੂੰ ਦੱਸਿਆ ਸੀ ਕਾਂਗਰਸ ਦਾ ਸਿਪਾਹੀ:ਕਾਬਿਲੇਗੌਰ ਹੈ ਕਿ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਜਿਵੇਂ ਹੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ, ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਖਰਾ ਹੀ ਭੁਚਾਲ ਆਉਂਦਾ ਹੋਇਆ ਨਜ਼ਰ ਆਇਆ, ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਵੀ ਭਾਜਪਾ ਦੀ ਬੇੜੀ 'ਚ ਸਵਾਰ ਹੋ ਸਕਦੇ ਹਨ। ਹਾਲਾਂਕਿ ਅਜਿਹਾ ਤਾਂ ਨਹੀਂ ਹੋਇਆ ਪਰ ਔਜਲਾ ਦਾ ਦਾਅਵਾ ਹੈ ਕਿ ਉਹ ਰਵਨੀਤ ਬਿੱਟੂ ਨੂੰ ਕਾਂਗਰਸ 'ਚ ਮੁੜ ਵਾਪਸੀ ਲਈ ਯਤਨ ਜ਼ਰੂਰ ਕਰਨਗੇ। ਗੌਰਤਲਬ ਹੈ ਕਿ ਗੁਰਜੀਤ ਔਜਲਾ ਅਤੇ ਰਵਨੀਤ ਬਿੱਟੂ ਦੋਵੇਂ ਦੋਸਤ ਨੇ ਅਤੇ ਉਨ੍ਹਾਂ ਦੀ ਨਜ਼ਦੀਕੀ ਕਾਰਨ ਹੀ ਔਜਲਾ ਦੇ ਵੀ ਭਾਜਪਾ 'ਚ ਜਾਣ ਦੇ ਚਰਚੇ ਤੁਰੇ ਸੀ। ਜਦਕਿ ਉਨ੍ਹਾਂ ਬੀਤੇ ਦਿਨੀਂ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਕਾਂਗਰਸ ਦੇ ਸਿਪਾਹੀ ਹਨ ਤੇ ਆਖਿਰ ਤੱਕ ਉਹ ਕਾਂਗਰਸ 'ਚ ਹੀ ਰਹਿਣਗੇ।

ਬਿੱਟੂ ਨੂੰ ਵਾਪਸ ਲਿਆਉਣ ਦੀ ਕਰਾਂਗਾ ਕੋਸ਼ਿਸ਼: ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਉਹ ਜ਼ਰੂਰ ਕੋਸ਼ਿਸ਼ ਕਰਨਗੇ ਕਿ ਰਵਨੀਤ ਸਿੰਘ ਬਿੱਟੂ ਨੂੰ ਉਹਨਾਂ ਦੀ ਘਰ ਵਾਪਸੀ ਕਰਵਾਈ ਜਾ ਸਕੇ। ਉਥੇ ਉਹਨਾਂ ਨੇ ਕਿਹਾ ਕਿ ਜੋ ਬੀਤੇ ਦਿਨਾਂ 'ਚ ਸ਼ਬਦੀ ਹਮਲੇ ਰਵਨੀਤ ਸਿੰਘ ਬਿੱਟੂ ਅਤੇ ਹਰਜੀਤ ਗਰੇਵਾਲ ਦੇ ਵਿੱਚ ਸੁਣਨ ਨੂੰ ਮਿਲ ਰਹੇ ਹਨ, ਉਹਨਾਂ ਨੂੰ ਨਹੀਂ ਲੱਗਦਾ ਕਿ ਉਹ ਜਿਆਦਾ ਸਮਾਂ ਭਾਰਤੀ ਜਨਤਾ ਪਾਰਟੀ ਵਿੱਚ ਰਹਿ ਸਕਣਗੇ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਬੇਸ਼ੱਕ ਇਹ ਉਹਨਾਂ ਦਾ ਆਪਸੀ ਮਾਮਲਾ ਹੈ ਲੇਕਿਨ ਜਿੰਨਾ ਕੁ ਉਹ ਰਵਨੀਤ ਸਿੰਘ ਬਿੱਟੂ ਨੂੰ ਜਾਣਦੇ ਹਨ, ਉਹ ਕਦੀ ਵੀ ਇਸ ਮਾਹੌਲ ਵਿੱਚ ਭਾਰਤ ਜਨਤਾ ਪਾਰਟੀ ਵਿੱਚ ਨਹੀਂ ਰਹਿ ਪਾਉਣਗੇ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਰਵਨੀਤ ਸਿੰਘ ਬਿੱਟੂ ਕਾਂਗਰਸ ਵਿੱਚ ਦੁਬਾਰਾ ਤੋਂ ਸ਼ਾਮਿਲ ਹੋ ਸਕਣ ਅਤੇ ਕਾਂਗਰਸ ਨੂੰ ਦੁਬਾਰਾ ਤੋਂ ਜਿੱਤ ਵੱਲ ਲੈ ਕੇ ਜਾਣ।

ABOUT THE AUTHOR

...view details