ਅੰਮ੍ਰਿਤਸਰ :ਅੰਮ੍ਰਿਤਸਰ ਦੇ ਨਾਵਲਟੀ ਚੌਂਕ ਵਿੱਚ ਉਸ ਸਮੇਂ ਮਾਹੌਲ ਤਨਾਵਪੂਰਨ ਹੋ ਗਿਆ, ਜਦੋਂ ਲਾਈਟਾਂ ਵਾਲੇ ਚੌਂਕ ਦੇ ਵਿੱਚ ਦੋ ਕਾਰਾਂ ਦੀ ਮਾਮੂਲੀ ਜਿਹੀ ਟੱਕਰ ਹੋ ਗਈ ਜਿਸ ਤੋਂ ਬਾਅਦ ਦੋਵੇਂ ਕਾਰ ਚਾਲਕਾਂ ਵਿਚਾਲੇ ਖੂਬ ਝਗੜਾ ਹੋਇਆ। ਇਸ ਦੌਰਾਨ ਇੱਕ ਕਾਰ ਚਾਲਕ ਨੇ ਦੱਸਿਆ ਕਿ ਉਹ ਜੰਮੂ ਤੋਂ ਅੰਮ੍ਰਿਤਸਰ ਆਏ ਹਨ ਅਤੇ ਲਾਈਟਾਂ ਵਾਲੇ ਚੌਂਕ ਵਿੱਚ ਲਾਲ ਬੱਤੀ ਹੋਣ ਕਰਕੇ ਉਹਨਾਂ ਨੇ ਆਪਣੀ ਕਾਰ ਖੜੀ ਕੀਤੀ ਤਾਂ ਪਿੱਛੇ ਤੋਂ ਆਈ ਇੱਕ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਮਾਮੂਲੀ ਜਿਹੀ ਹੋਈ ਬਹਿਸਬਾਜ਼ੀ ਤੋਂ ਬਾਅਦ ਦੂਸਰੇ ਕਾਰ ਚਾਲਕਾਂ ਵੱਲੋਂ ਆਪਣੇ ਕੁਝ ਹੋਰ ਸਾਥੀ ਬੁਲਾ ਲਏ ਗਏ ਅਤੇ ਉਹਨਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਨਾਂ ਹੀ ਨਹੀਂ ਉਨ੍ਹਾਂ ਸਾਡੀ ਦਸਤਾਰ ਉਤਾਰੀ ਸਾਡੇ ਉਹਨਾਂ ਨਾਲ ਬੁਰੀ ਤਰੀਕੇ ਕੁੱਟ ਮਾਰ ਵੀ ਕੀਤੀ ਗਈ।
ਦੋ ਗੱਡੀਆਂ ਦੀ ਟੱਕਰ ਹੋਣ ਤੋਂ ਬਾਅਦ ਹੋਇਆ ਹਾਈਵੋਲਟੇਜ ਡਰਾਮਾ (Etv Bharat) 'ਕਾਰ ਵਿੱਚ ਬੈਠੀਆਂ ਔਰਤਾਂ ਵੱਲੋਂ ਵੀ ਕੀਤੀ ਗਈ ਹੱਥੋਪਾਈ'
ਇਸ ਦੌਰਾਨ ਦੂਸਰੀ ਕਾਰ ਚਾਲਕ ਨੌਜਵਾਨ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਕਾਰ ਦਾ ਕੰਮ ਤੋਂ ਆਈ ਕਾਰ ਨਾਲ ਐਕਸੀਡੈਂਟ ਹੋਇਆ। ਇਸ ਤੋਂ ਬਾਅਦ ਕਾਰ ਸਵਾਰ ਵਿਅਕਤੀਆਂ ਵੱਲੋਂ ਤੇ ਕਾਰ ਵਿੱਚ ਬੈਠੀਆਂ ਔਰਤਾਂ ਵੱਲੋਂ ਉਹਨਾਂ ਨਾਲ ਹੱਥੋਪਾਈ ਵੀ ਕੀਤੀ ਗਈ ਹੈ। ਇਸ ਤੋਂ ਅੱਗੇ ਉਨ੍ਹਾਂ ਕਿਹਾ ਉਹਨਾਂ ਨਾਲ ਧੱਕੇਸ਼ਾਹੀ ਵੀ ਕੀਤੀ ਗਈ। ਅਸੀਂ ਆਪਣੇ ਬਚਾਅ ਤੇ ਲਈ ਜਦੋਂ ਆਪਣੇ ਦੂਸਰੇ ਸਾਥੀਆਂ ਨੂੰ ਬੁਲਾਇਆ ਤਾ ਉਹਨਾਂ ਨਾਲ ਵੀ ਇਹਨਾਂ ਵੱਲੋਂ ਕੁੱਟ ਮਾਰ ਕੀਤੀ ਗਈ।
ਇਸ ਦੇ ਨਾਲ ਹੀ ਇਸ ਸਾਰੇ ਮਾਮਲੇ ਤੋਂ ਬਾਅਦ ਉੱਥੇ ਮੌਜੂਦ ਟਰੈਫਿਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਨਾਵਲਟੀ ਚੌਂਕ ਵਿੱਚ ਖੜ ਕੇ ਆਪਣੇ ਡਿਊਟੀ ਕਰ ਰਹੇ ਸਨ ਤੇ ਟਰੈਫਿਕ ਕੰਟਰੋਲ ਕਰ ਰਹੇ ਸਨ। ਇਸ ਦੌਰਾਨ ਦੋ ਕਾਰਾਂ ਵਿਚਾਲੇ ਟੱਕਰ ਹੋਈ ਹੈ ਅਤੇ ਇਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਦੋਨਾਂ ਪਾਰਟੀਆਂ ਨੂੰ ਲੈ ਜਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਾਂਚ ਕਰਨ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।