ਪੰਜਾਬ

punjab

ETV Bharat / state

ਔਰਤਾਂ ਨੂੰ ਦੇਖ ਕੇ ਰੋਡਵੇਜ਼ ਡਰਾਈਵਰ ਨੇ ਭਜਾਈ ਬੱਸ, ਮਾਂ ਨੂੰ ਪਿੱਛੇ ਦੇਖ ਲੜਕੀ ਨੇ ਮਾਸੂਮ ਬੱਚੇ ਸਮੇਤ ਮਾਰੀ ਛਾਲ, ਗੰਭੀਰ ਜਖ਼ਮੀ - KHANNA ROAD ACCIDENT

ਪੰਜਾਬ ਰੋਡਵੇਜ਼ ਦੀਅ ਬੱਸਾਂ 'ਚ ਮਹਿਲਾਵਾਂ ਨੂੰ ਸਫ਼ਤ ਮੁਫ਼ਤ ਹੈ ਪਰ ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਜਾਂਦਾ ਹੈ ਜਦੋਂ ਇਸ ਸਫ਼ਰ ਨੂੰ ਲੈਕੇ ਵਿਵਾਦ ਖੜਾ ਹੋ ਜਾਂਦਾ ਹੈ। ਖੰਨਾ 'ਚ ਲੜਕੀ ਨੇ ਬੱਸ ਤੋਂ ਬੱਚੇ ਨੂੰ ਲੈਕੇ ਛਾਲ ਮਾਰ ਦਿੱਤੀ। ਪੜ੍ਹੋ ਕੀ ਹੈ ਮਾਮਲਾ...

ਬੱਸ ਵਿਚੋਂ ਲੜਕੀ ਨੇ ਮਾਰੀ ਛਾਲ
ਬੱਸ ਵਿਚੋਂ ਲੜਕੀ ਨੇ ਮਾਰੀ ਛਾਲ (ETV BHARAT)

By ETV Bharat Punjabi Team

Published : Jul 20, 2024, 6:15 PM IST

ਬੱਸ ਵਿਚੋਂ ਲੜਕੀ ਨੇ ਮਾਰੀ ਛਾਲ (ETV BHARAT)

ਲੁਧਿਆਣਾ/ਖੰਨਾ : ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ 'ਚ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਮਹਿਲਾ ਸਵਾਰੀਆਂ ਨੂੰ ਦੇਖ ਕੇ ਬੱਸ ਰੋਕਣ ਦੀ ਬਜਾਏ ਭਜਾ ਲਈ। ਬੱਸ 'ਚ ਸਫ਼ਰ ਕਰ ਰਹੀ ਲੜਕੀ ਦਾ ਪਰਿਵਾਰ ਪਿੱਛੇ ਰਹਿ ਗਿਆ ਸੀ, ਇਸ ਲਈ 18 ਸਾਲਾ ਲੜਕੀ ਨੇ ਆਪਣੇ ਮਾਸੂਮ ਭਾਣਜੇ ਸਮੇਤ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ। ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ। ਜ਼ਖ਼ਮੀਆਂ ਦੀ ਪਛਾਣ ਆਰਤੀ (18) ਅਤੇ ਰਾਜਵੀਰ (3) ਵਾਸੀ ਗਿਆਸਪੁਰਾ (ਲੁਧਿਆਣਾ) ਵਜੋਂ ਹੋਈ। ਆਰਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਰੈਫਰ ਕਰਨਾ ਪਿਆ।

ਖਾਟੂ ਸ਼ਿਆਮ ਧਾਮ ਆਇਆ ਸੀ ਪਰਿਵਾਰ : ਮੂਲ ਰੂਪ ਵਿੱਚ ਬਿਹਾਰ ਦੀ ਰਹਿਣ ਵਾਲੀ ਕੁੰਤੀ ਦੇਵੀ ਨੇ ਦੱਸਿਆ ਕਿ ਉਹ ਪੰਜਾਬ ਦੇ ਲੁਧਿਆਣਾ ਦੇ ਗਿਆਸਪੁਰਾ ਵਿਖੇ ਰਹਿੰਦੇ ਹਨ। ਉਹ ਆਪਣੀਆਂ ਦੋ ਧੀਆਂ ਅਤੇ ਦੋਹਤੇ ਨਾਲ ਸਮਰਾਲਾ ਰੋਡ ਖੰਨਾ ਵਿਖੇ ਸਥਿਤ ਖਾਟੂ ਸ਼ਿਆਮ ਧਾਮ ਵਿਖੇ ਆਏ ਸੀ। ਇਸ ਤੋਂ ਬਾਅਦ ਉਹ ਲੁਧਿਆਣਾ ਜਾਣ ਵਾਲੀ ਸਰਕਾਰੀ ਬੱਸ ਫੜਨ ਲਈ ਖੰਨਾ ਬੱਸ ਸਟੈਂਡ ਪਹੁੰਚੇ। ਜਦੋਂ ਰੋਡਵੇਜ਼ ਦੀ ਬੱਸ ਉੱਥੇ ਪਹੁੰਚੀ ਤਾਂ ਉਸ ਦੀ ਛੋਟੀ ਬੇਟੀ ਆਰਤੀ ਆਪਣੇ ਭਾਣਜੇ ਰਾਜਵੀਰ ਨਾਲ ਬੱਸ ਵਿੱਚ ਸਵਾਰ ਹੋ ਗਈ। ਇਸ ਦੌਰਾਨ ਡਰਾਈਵਰ ਬੱਸ ਭਜਾ ਕੇ ਲੈ ਗਿਆ। ਉਹ ਪਿੱਛਿਓ ਆਵਾਜਾਂ ਮਾਰਦੇ ਰਹੇ। ਬੱਸ ਵਿੱਚ ਸਫ਼ਰ ਕਰ ਰਹੀ ਆਰਤੀ ਨੇ ਵੀ ਬੱਸ ਰੋਕਣ ਲਈ ਰੌਲਾ ਪਾਇਆ ਪਰ ਬੱਸ ਨਹੀਂ ਰੋਕੀ ਗਈ। ਕਿਉਂਕਿ ਆਰਤੀ ਕੋਲ ਹੀ ਬੈਗ ਸੀ ਤੇ ਬੈਗ ਵਿੱਚ ਪੈਸੇ ਅਤੇ ਮੋਬਾਈਲ ਸੀ। ਜਿਸ ਕਾਰਨ ਆਰਤੀ ਨੇ ਆਪਣੇ ਭਾਣਜੇ ਅਤੇ ਬੈਗ ਸਮੇਤ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਲੜਕੀ ਦੇ ਛਾਲ ਮਾਰਨ ਤੋਂ ਬਾਅਦ ਵੀ ਡਰਾਈਵਰ ਅਤੇ ਕੰਡਕਟਰ ਨੇ ਬੱਸ ਨਹੀਂ ਰੋਕੀ ਅਤੇ ਭੱਜ ਗਏ। ਰਾਹਗੀਰਾਂ ਨੇ ਜ਼ਖਮੀ ਆਰਤੀ ਅਤੇ ਮਾਸੂਮ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ।

ਆਰਤੀ ਦੇ ਸਿਰ ਅਤੇ ਮੂੰਹ ਉਪਰ ਗੰਭੀਰ ਸੱਟਾਂ : ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਫਰੈਂਕੀ ਨੇ ਦੱਸਿਆ ਕਿ ਆਰਤੀ ਦੇ ਸਿਰ ਅਤੇ ਮੂੰਹ ’ਤੇ ਗੰਭੀਰ ਸੱਟਾਂ ਹਨ। ਜਿਸ ਕਾਰਨ ਉਸ ਨੂੰ ਵੱਡੇ ਹਸਪਤਾਲ ਰੈਫਰ ਕਰਨਾ ਪਿਆ। ਬੱਚੇ ਦੇ ਸਿਰ ਵਿੱਚ ਸੱਟ ਜ਼ਰੂਰ ਲੱਗੀ ਹੈ ਪਰ ਉਸ ਦੀ ਹਾਲਤ ਸਥਿਰ ਹੈ ਅਤੇ ਸੀਟੀ ਸਕੈਨ ਕਰਵਾਇਆ ਜਾ ਰਿਹਾ ਹੈ। ਸੜਕ ਹਾਦਸੇ ਦੀ ਸੂਚਨਾ ਹਸਪਤਾਲ ਪ੍ਰਸ਼ਾਸਨ ਵੱਲੋਂ ਸਬੰਧਤ ਥਾਣੇ ਨੂੰ ਭੇਜ ਦਿੱਤੀ ਗਈ ਹੈ।

ABOUT THE AUTHOR

...view details