ਚੰਡੀਗੜ੍ਹ: ਕਾਂਗਰਸੀ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਦਰਅਸਲ ਸਾਬਕਾ ਸੰਸਦ ਮੈਂਬਰ ਅਤੇ ਮੌਜੂਦਾ ਭਾਜਪਾ ਆਗੂ ਸੁਸ਼ੀਲ ਰਿੰਕੂ ਨੇ ਚਰਨਜੀਤ ਚੰਨੀ ਨੂੰ 5 ਕਰੋੜ ਰੁਪਏ ਮਾਣਹਾਨੀ ਦਾ ਨੋਟਿਸ ਭੇਜਿਆ। ਇਸ ਨੋਟਿਸ ਵਿੱਚ ਰਿੰਕੂ ਨੇ ਚੰਨੀ ਉੱਤੇ ਭੰਡੀ ਪ੍ਰਚਾਰ ਕਰਕੇ ਉਸ ਦਾ ਅਕਸ ਖਰਾਬ ਕਰਨ ਦਾ ਇਲਜ਼ਾਮ ਲਗਾਇਆ ਹੈ।
ਅਕਸ ਖਰਾਬ ਹੋ ਰਿਹਾ: ਸੁਸ਼ੀਲ ਰਿੰਕੂ ਸਪੱਸ਼ਟ ਸ਼ਬਦਾਂ ਵਿੱਚ ਨੇ ਕਿਹਾ ਕਿ ਚਰਨਜੀਤ ਚੰਨੀ ਸਮਾਜ ਵਿੱਚ ਉਸ ਦਾ ਅਕਸ ਖਰਾਬ ਕਰ ਰਿਹਾ ਹੈ। ਇਸ ਕਾਰਨ ਉਸ ਨੂੰ ਮਾਨਸਿਕ ਤਪਰੇਸ਼ਾਨੀ ਵੀ ਝੱਲਣੀ ਪੈ ਰਹੀ ਹੈ। ਸੁਸ਼ੀਲ ਰਿੰਕੂ ਨੇ ਕਿਹਾ ਕਿ ਉਸ 'ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ। ਚੰਨੀ ਇਹ ਸਭ ਕੁਝ ਸਿਆਸੀ ਫਾਇਦੇ ਲਈ ਕਰ ਰਹੇ ਹਨ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਸਮਾਜ ਵਿੱਚ ਉਨ੍ਹਾਂ ਦਾ ਅਕਸ ਖਰਾਬ ਹੋ ਰਿਹਾ ਹੈ।
- ਹਿੰਦੂ ਧਰਮ 'ਤੇ ਟਿੱਪਣੀ ਦਾ ਭੱਖਿਆ ਮੁੱਦਾ, ਅੰਮ੍ਰਿਤਸਰ 'ਚ ਭਗਵਾ ਸੈਨਾ ਆਗੂਆਂ ਨੇ ਫੂਕਿਆ ਰਾਹੁਲ ਗਾਂਧੀ ਦਾ ਪੁਤਲਾ - Rahul Gandhis effigy in Amritsar
- ਪਾਣੀ ਕੱਢਣ ਨੂੰ ਲੈ ਕੇ ਪਿੰਡ ਦੇ ਹੀ ਕੁਝ ਲੋਕਾਂ ਨੇ ਕਿਸਾਨ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ - Farmer killed For Water
- ਨਵੇਂ ਲਾਗੂ ਕੀਤੇ ਤਿੰਨ ਕਾਨੂੰਨਾਂ ਤੋਂ ਨਾਖੁਸ਼ ਵਕੀਲ ! ਕਈ ਨਵੇਂ ਕਾਨੂੰਨਾਂ 'ਚ 'ਵਾਜਿਬ ਸੋਧ ਨਹੀਂ', ਜਾਣੋ ਕੀ-ਕੀ ਕੀਤੀ ਗਈ ਸਜ਼ਾ ਲਈ ਵਿਵਸਥਾ - New Law In India