ਪੰਜਾਬ

punjab

ETV Bharat / state

ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ, ਕਿਸਾਨਾਂ ਨੂੰ ਮਿਲੇਗੀ MSP ਦੀ ਗਰੰਟੀ ਤੇ ਲਾਗੂ ਹੋਵੇਗੀ ਸਵਾਮੀਨਾਥਨ ਰਿਪੋਰਟ! - LATEST UPDATE ON THE FARMERS STRIKE

ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਬਣੇ ਡੈੱਡਲਾਕ ਨੂੰ ਤੋੜਨ ਦੀ ਅਪੀਲ, ਕੇਂਦਰੀ ਮੰਤਰੀ ਨੇ ਦਿੱਤੀ ਵਚਨਬੱਧਤਾ...

KISAN PROTEST
ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ (ETV Bharat (ਗ੍ਰਾਫ਼ਿਕਸ ਟੀਮ))

By ETV Bharat Punjabi Team

Published : 7 hours ago

ਚੰਡੀਗੜ੍ਹ: ਸਾਬਕਾ ਸਾਂਸਦ ਜਗਮੀਤ ਸਿੰਘ ਬਰਾੜ ਨੇ ਅੱਜ ਦੇਰ ਸ਼ਾਮ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਬਰਾੜ ਨੇ ਪੰਜਾਬ ਦੇ ਕਿਸਾਨਾਂ ਦੀ ਦਿਨ-ਬ-ਦਿਨ ਹੋ ਰਹੀ ਤਰਸਯੋਗ ਹਾਲਾਤ ਤੋਂ ਜਿੱਥੇ ਜਾਣੂ ਕਰਵਾਇਆ ਉਥੇ ਹੀ ਮੌਜੂਦਾ ਕਿਸਾਨੀ ਘੋਲ ਲੜਨ ਦੀ ਮਜ਼ਬੂਰੀ ਅਤੇ ਕਿਸਾਨ ਆਗੂਆਂ ਦੇ ਜਜ਼ਬੇ ਅਤੇ ਹੌਸਲੇ ਤੋਂ ਉਹਨਾਂ ਨੂੰ ਜਾਣੂ ਕਰਵਾਇਆ। ਕਰੀਬ ਇੱਕ ਘੰਟਾ ਚੱਲੀ ਮੀਟਿੰਗ ਦੌਰਾਨ ਬਰਾੜ ਵੱਲੋਂ ਉਠਾਏ ਮੁੱਦਿਆਂ 'ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਸੰਵੇਦਨਸ਼ੀਲਤਾ ਅਤੇ ਹਮਦਰਦੀ ਜ਼ਾਹਿਰ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕਿਸਾਨਾਂ ਪ੍ਰਤੀ ਜਤਾਈ ਜਾ ਰਹੀ ਚਿੰਤਾ ਨੂੰ ਵੀ ਪ੍ਰਗਟਾਇਆ।

ਕਿਸਾਨਾਂ ਲਈ ਐੱਮਐੱਸਪੀ ਗਾਰੰਟੀ

ਸਾਬਕਾ ਐਮ.ਪੀ ਨੇ ਆਖਿਆ ਕਿ ਦੇਸ਼ ਦੇ ਕਿਸਾਨਾਂ ਖਾਸ ਕਰ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਪੇਸ਼ ਕੀਤੀਆਂ ਦਲੀਲ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਵੱਲੋਂ ਨਾ ਸਿਰਫ ਭਰੋਸਾ ਦਿੱਤਾ ਗਿਆ ਸਗੋਂ ਵਾਅਦਾ ਕੀਤਾ ਗਿਆ ਕਿ ਦੇਸ਼ ਦੇ ਕਿਸਾਨਾਂ ਲਈ 24 ਤੋਂ ਉੱਪਰ ਫਸਲਾਂ 'ਤੇ ਐੱਮਐੱਸਪੀ ਗਰੰਟੀ ਦੇ ਨਾਲ ਜਾਰੀ ਸੈਸ਼ਨ ਵਿੱਚ ਸਵਾਮੀਨਾਥਨ ਰਿਪੋਰਟ ਲਈ ਕਦਮ ਉਠਾਏ ਜਾਣ ਦੀ ਗੱਲ ਵੀ ਆਖੀ ਹੈ। ਇਸ ਦੇ ਨਾਲ ਹੀ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪ੍ਰਤੀ ਚਿੰਤਾ ਜ਼ਾਹਿਰ ਕੀਤੀ।

ਕਿਸਾਨਾਂ ਲਈ ਸਰਕਾਰ ਦੇ ਦਰਵਾਜ਼ੇ ਖੁੱਲ੍ਹੇ

ਇਸ ਤੋਂ ਇਲਾਵਾ ਜਗਮੀਤ ਬਾਰੜ ਨਵੀਂ ਖੇਤੀ ਪਾਲਿਸੀ ਵਿਚ ਜਿਹੜੇ ਨੁਕਤੇ ਕਿਸਾਨਾਂ ਦੇ ਖਦਸ਼ੇ ਬਣੇ ੳੇੁਹਨਾਂ 'ਤੇ ਦੁਬਾਰਾ ਵਿਚਾਰ ਕਰਨ ਲਈ ਹਮੇਸ਼ਾ ਕੇਂਦਰ ਸਰਕਾਰ ਤਤਪਰ ਹੈ ਅਤੇ ਰਹੇਗੀ। ਜਿਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਿਸਾਨਾਂ ਲਈ ਹਮੇਸ਼ਾ ਬੂਹੇ ਖੁੱਲ੍ਹੇ ਹਨ। ਬਰਾੜ ਨੇ ਪਿਛਲੇ 10 ਮਹੀਨੇ ਤੋਂ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿੱਚ ਬਣੇ ਡੈੱਡਲਾਕ ਤੋਂ ਜਾਣੂ ਕਰਵਾਇਆ, ਜਿਸ ਤੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਵਚਨਬੱਧਤਾ ਦਿੰਦਿਆਂ ਕਿਹਾ ਕਿ ਅਗਲੇ ਕੁਝ ਦਿਨਾਂ ਨਹੀਂ ਬਲਕਿ ਘੰਟਿਆਂ ਵਿੱਚ ਇਸ ਡੈੱਡਲਾਕ ਨੂੰ ਤੋੜ ਕੇ ਨਵੀਂ ਸਵੇਰ ਦਾ ਆਗਾਜ਼ ਹੋਵੇਗਾ।

ABOUT THE AUTHOR

...view details