ਲੁਧਿਆਣਾ:ਬੀਤੇ ਦਿਨੀਂਸ਼ਿਵਰਾਤਰੀ ਦੇ ਤਿਉਹਾਰ ਮੌਕੇ ਲੁਧਿਆਣਾ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਥੇ ਵਿਸ਼ਵਕਰਮਾ ਦਰਬਾਰ ਦੇ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਅਤੇ ਲੋਕ ਭਲਾਈ ਦੀ ਕਾਮਨਾ ਕੀਤੀ ਉਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਮੌਜੁਦਾ ਹਲਾਤਾਂ ਉਤੇ ਚਿੰਤਾ ਵੀ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਵਿਧਾਨ ਸਭਾ ਦੇ ਹਾਲਾਤ ਵੇਖ ਕੇ ਬੇਹਦ ਪਰੇਸ਼ਾਨੀ ਹੋਈ। ਲੋਕ ਮਸਲਿਆਂ ਦੀ ਜਗਾ ਕੁਝ ਹੋਰ ਹੀ ਹੋ ਰਿਹਾ ਸੀ। ਨਾਲ ਹੀ ਉਹਨਾਂ ਤੋਂ ਬਜਟ ਪਾਸ ਕਰਨ ਮੌਕੇ ਮਹਿਲਾਵਾਂ ਅਣਗੌਲੇ ਜਾਣ 'ਤੇ ਪੁੱਛੇ ਸਵਾਲ ਦੇ ਜਵਾਬ 'ਚ ਉਹਨਾਂ ਬੋਲਦੇ ਕਿਹਾ ਕਿ ਨਾ ਹੀ ਮਹਿਲਾਵਾਂ ਲਈ ਬਜਟ ਦੇ ਵਿੱਚ ਹਜ਼ਾਰ ਰੁਪਏ ਦੀ ਤਜਵੀਜ਼ ਰੱਖੀ ਗਈ ਹੈ ਤੇ ਨਾ ਹੀ ਸਰਕਾਰ ਨੇ ਕੋਈ ਹੋਰ ਐਲਾਨ ਕੀਤੇ । ਉਹਨਾਂ ਕਿਹਾ ਕਿ ਸਰਕਾਰ ਪੰਜਾਬ ਦੇ ਸਿਰ 'ਤੇ ਕਰਜ਼ਾ ਚੜ੍ਹਾਈ ਜਾ ਰਹੀ ਹੈ ਹਰ ਰੋਜ਼ 100 ਕਰੋੜ ਰੁਪਏ ਦਾ ਸਰਕਾਰ ਕਰਜ਼ਾ ਲੈ ਰਹੀ ਹੈ।
ਸਰਕਾਰ ਦੀ ਹਾਲਤ ਖਰਾਬ ਹੋ ਚੁੱਕੀ ਹੈ: ਸਾਬਕਾ ਸੀ ਐਮ ਚੰਨੀ ਨੇ ਕਿਹਾ ਕਿ ਬਿਨਾਂ ਕਰਜੇ ਤੋਂ ਉਹ ਕੋਈ ਕੰਮ ਨਹੀਂ ਕਰ ਰਹੇ। ਸਰਕਾਰ ਦੀ ਹਾਲਤ ਖਰਾਬ ਹੋ ਚੁੱਕੀ ਹੈ ਉਹਨਾਂ ਕੋਲ ਕੰਮ ਕਰਵਾਉਣ ਦੇ ਲਈ ਫੰਡ ਹੀ ਨਹੀਂ ਹਨ। ਸਾਬਕਾ ਸੀਐਮ ਚੰਨੀ ਨੇ ਕਿਹਾ ਕਿ 'ਸਟੇਜ ਚਲਾਉਣ ਦੇ ਵਿੱਚ ਅਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਹੈ' ਅਤੇ ਉਹ ਪਹਿਲਾ ਤੋਂ ਇਹ ਗੱਲ ਕਹਿੰਦੇ ਆ ਰਹੇ ਹਨ। ਉਥੇ ਹੀ ਦੂਜੇ ਪਾਸੇ ਸੀਐਮ ਵੱਲੋਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਨਾਲ ਬਹਿਸ ਕਰਨ ਸਬੰਧੀ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਸਾਰੇ ਲੋਕ ਹੀ ਉਹਨਾਂ ਦੀ ਇਸ ਸ਼ਬਦਾਵਲੀ ਨੂੰ ਵੇਖ ਚੁੱਕੇ ਹਨ ਹੁਣ ਮੈਂ ਇਸ 'ਤੇ ਕੀ ਕਹਿ ਸਕਦਾ ਹਾਂ।
- ਹੁਸ਼ਿਆਰਪੁਰ 'ਚ ਵਿਜੀਲੈਂਸ ਬਿਊਰੋ ਦੀ ਕਾਰਵਾਈ, ਕਿਸਾਨ ਤੋਂ ਧੋਖੇ ਨਾਲ ਲੱਖਾਂ ਰੁਪਏ ਠੱਗਣ ਵਾਲੀ ਮਹਿਲਾ ਗ੍ਰਿਫ਼ਤਾਰ
- ਅਮਰੀਕਾ ਵਿੱਚ ਦਸੂਹਾ ਦੇ ਨੌਜਵਾਨਾਂ ਦੀ ਸੜਕ ਹਾਦਸੇ ਦੌਰਾਨ ਮੌਤ, ਇੱਕੋ ਪਿੰਡ ਦੇ ਸਨ ਦੋਵੇਂ ਮ੍ਰਿਤਕ ਨੌਜਵਾਨ, ਘਰਾਂ 'ਚ ਵਿਛੇ ਸੱਥਰ
- ਬਜਟ ਦੀ ਬਹਿਸ ’ਚੋਂ ਬਾਹਰ ਰਹਿਣ ਵਾਲੇ ਵਿਰੋਧੀਆਂ ਦੀ ਸਖ਼ਤ ਨਿਖੇਧੀ, ਸੀਐਮ ਮਾਨ ਨੇ ਕਿਹਾ- 'ਬਜਟ ਮਹਿਜ਼ ਇੱਕ ਕਿਤਾਬਚਾ ਨਹੀਂ, ਸਗੋਂ ...'