ਅੰਮ੍ਰਿਤਸਰ: ਜ਼ਿਲ੍ਹੇ ਦੇ ਬਟਾਲਾ ਰੋਡ ਮੁਸਤਫਾਬਾਦ ਬਿਜਲੀ ਘਰ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ, ਜਦੋਂ ਬਿਜਲੀ ਘਰ ਦੇ ਅੰਦਰ ਟਰਾਂਸਫਾਰਮਰ ਗੋਦਾਮ ਦੇ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਨਾਲ ਟ੍ਰਾਂਸਫਾਰਮਰ ਗੋਦਾਮ ਦੇ ਨਾਲ ਉੱਘੇ ਘਾਹ 'ਚ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਜਿਸ ਤੋਂ ਬਾਅਦ ਬਿਜਲੀ ਘਰ ਦੇ ਅੰਦਰ ਮੌਜੂਦ ਕਰਮਚਾਰੀਆਂ ਵੱਲੋਂ ਮੌਕੇ 'ਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਫੋਨ ਕੀਤਾ ਗਿਆ ਅਤੇ ਫਾਈਰ ਟੈਂਡਰ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ 'ਚ ਮਦਦ ਕੀਤੀ ਗਈ।
ਅੰਮ੍ਰਿਤਸਰ ਬਿਜਲੀ ਘਰ ਦੇ ਟ੍ਰਾਂਸਫਾਰਮਰ ਗੋਦਾਮ ਵਿੱਚ ਲੱਗੀ ਅੱਗ, ਵੱਡੇ ਨੁਕਸਾਨ ਤੋਂ ਬਚਾਅ - fire in transformer warehouse
ਅੰਮ੍ਰਿਤਸਰ ਬਟਾਲਾ ਰੋਡ 'ਤੇ ਬਣੇ ਬਿਜਲੀ ਘਰ ਦੇ ਟ੍ਰਾਂਸਫਾਰਮਰ ਗੋਦਾਮ 'ਚ ਸ਼ਾੱਟ ਸਰਕਟ ਕਾਰਨ ਅੱਗ ਲੱਗ ਗਈ। ਗਨੀਮਤ ਰਹੀ ਕਿ ਇਸ ਅੱਗ ਕਾਰਨ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਅਤੇ ਮੌਕਾ ਰਹਿੰਦੇ ਅੱਗ 'ਤੇ ਕਾਬੂ ਪਾ ਲਿਆ ਗਿਆ।
Published : May 14, 2024, 4:53 PM IST
ਟਰਾਂਸਫਰ ਤੋਂ ਸ਼ਾੱਟ ਸਰਕਟ ਨਾਲ ਅੱਗ: ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਜਲੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ 132 ਕੇਵੀ ਟਰਾਂਸਫਰ ਤੋਂ ਇਕਦਮ ਸ਼ਾੱਟ ਸਰਕਟ ਦੇ ਨਾਲ ਬਿਜਲੀ ਹੇਠਾਂ ਡਿੱਗੀ ਅਤੇ ਸੁੱਕੇ ਘਾਹ ਨੂੰ ਅੱਗ ਲੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਹਨਾਂ ਕਿਹਾ ਕਿ ਬਿਜਲੀ ਘਰ ਦੇ ਵਿੱਚ ਮੌਕੇ 'ਤੇ ਫਾਇਰ ਟੈਂਡਰ ਵੀ ਮੌਜੂਦ ਸੀ, ਜਿਸ ਕਰਕੇ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਟਰਾਂਸਫਾਰਮਰ ਦੀ ਜ਼ਮੀਨ ਵੀ ਗਿੱਲੀ ਰੱਖੀ ਹੋਈ ਸੀ, ਜਿਸ ਕਰਕੇ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਉਹਨਾਂ ਕਿਹਾ ਕਿ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੱਦਿਆ ਗਿਆ ਅਤੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਮਦਦ ਦੇ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਤੇ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।
ਮੌਕਾ ਰਹਿੰਦੇ ਅੱਗ 'ਤੇ ਕਾਬੂ ਪਾਇਆ:ਦੂਜੇ ਪਾਸੇ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਬਟਾਲਾ ਰੋਡ ਬਿਜਲੀ ਘਰ ਦੇ ਅੰਦਰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਹ ਅੱਗ ਟਰਾਂਸਫਾਰਮਰ ਹਾਊਸ ਦੇ ਅੰਦਰ ਲੱਗੀ ਸੀ, ਪਰ ਗਨੀਮਤ ਇਹ ਰਹੀ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਮੌਕੇ 'ਤੇ ਇਸ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਫਾਇਰ ਬ੍ਰਿਗੇਡ ਅਧਿਕਾਰੀ ਨੇ ਕਿਹਾ ਕਿ ਦੋ ਫਾਇਰ ਟੈਂਡਰਾਂ ਦੀ ਮਦਦ ਦੇ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
- ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਹਿਲਾ ਕਮਿਸ਼ਨ ਵੱਲੋਂ ਭੇਜੇ ਨੋਟਿਸ 'ਤੇ ਭੜਕੇ ਰਾਜਾ ਵੜਿੰਗ, ਸੁਣੋ ਜ਼ਰਾ ਕੀ ਕਿਹਾ...
- ਬਠਿੰਡਾ 'ਚ ਕੰਧਾਂ ਉੱਤੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਤਿੰਨ ਮੁਲਜ਼ਮ ਕਾਬੂ, ਗੁਰਪਤਵੰਤ ਪੰਨੂ ਦੇ ਗੁਰਗੇ ਦੱਸੇ ਜਾ ਰਹੇ ਨੇ ਮੁਲਜ਼ਮ
- ਪੁਰਾਣੀ ਰੰਜਿਸ਼ ਦੇ ਚੱਲਦਿਆਂ ਬਠਿੰਡਾ 'ਚ ਸ਼ਖ਼ਸ ਦਾ ਗੋਲੀ ਮਾਰ ਕੇ ਕਤਲ, ਪੁਲਿਸ ਹਮਲਾਵਰਾਂ ਦੀ ਕਰ ਰਹੀ ਭਾਲ