ਪੰਜਾਬ

punjab

ETV Bharat / state

ਲਾਡੋਵਾਲ ਟੋਲ ਪਲਾਜ਼ੇ ਨੂੰ ਪੱਕਾ ਤਾਲਾ ਲਾਉਣ ਚੱਲੀਆਂ ਕਿਸਾਨ ਜਥੇਬੰਦੀਆਂ, ਇਹ ਦਿਨ ਕੀਤਾ ਤੈਅ - permanent lock Ladowal Toll Plaza - PERMANENT LOCK LADOWAL TOLL PLAZA

Ladowal Toll Plaza of Ludhiana: ਲਾਡੋਵਾਲ ਟੋਲ ਪਲਾਜ਼ਾ ਦੀਆਂ ਦਰਾਂ ਘੱਟ ਕਰਨ ਨੂੰ ਲੈਕੇ ਅਤੇ ਹੋਰ ਮੰਗਾਂ ਸਬੰਧੀ ਕਿਸਾਨ ਜਥੇਬੰਦੀਆਂ ਨੇ ਕਈ ਦਿਨਾਂ ਤੋਂ ਧਰਨਾ ਲਗਾਇਆ ਹੋਇਆ ਤੇ ਟੋਲ ਮੁਫ਼ਤ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਮੰਗਾਂ ਪੂਰੀਆਂ ਨਾ ਹੁੰਦੀਆਂ ਦੇਖ ਹੁਣ ਕਿਸਾਨ ਜਥੇਬੰਦੀਆਂ ਪੱਕੇ ਤੌਰ 'ਤੇ ਟੋਲ ਪਲਾਜ਼ਾ ਨੂੰ ਤਾਲਾ ਲਗਾਉਣ ਜਾ ਰਹੀਆਂ ਹਨ।

ਲਾਡੋਵਾਲ ਟੋਲ ਪਲਾਜ਼ਾ ਬੰਦ
ਲਾਡੋਵਾਲ ਟੋਲ ਪਲਾਜ਼ਾ ਬੰਦ (ETV BHARAT)

By ETV Bharat Punjabi Team

Published : Jun 27, 2024, 7:29 PM IST

ਲੁਧਿਆਣਾ:ਪੰਜਾਬ 'ਚ ਟੋਲ ਟੈਕਸਾਂ ਰਾਹੀ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਹਨ। ਉਥੇ ਹੀ ਸੂਬੇ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਬੰਦ ਹੈ। ਇਸ ਦੌਰਾਨ ਟੋਲ ਤੋਂ ਲੰਘਣ ਵਾਲੇ ਵਾਹਨ ਚਾਲਕ ਮੁਫ਼ਤ 'ਚ ਉਥੋਂ ਆ ਜਾ ਰਹੇ ਹਨ। ਦੱਸ ਦਈਏ ਕਿ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਅਤੇ ਸਟੇਟ ਦੇ ਲੱਗਭਗ 42 ਤੋਂ ਵੱਧ ਟੋਲ ਪਲਾਜ਼ਾ ਹਨ, ਜੋ ਪੂਰੇ ਪੰਜਾਬ ਭਰ ਦੇ ਵਿੱਚ ਫੈਲੇ ਹੋਏ ਹਨ। ਪੰਜਾਬੀਆਂ ਨੂੰ ਇਹਨਾਂ ਟੋਲ ਟੈਕਸਾਂ ਤੋਂ ਲੰਘਣ ਲਈ ਆਪਣੀ ਜੇਬ੍ਹ ਢਿੱਲੀ ਕਰਨੀ ਪੈਂਦੀ ਹੈ।

ਕਿਸਾਨਾਂ ਨੇ ਰੱਖੀਆਂ ਸੀ ਇਹ ਮੰਗਾਂ: ਲੁਧਿਆਣਾ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਹੈ, ਜਿਸ ਦੀ ਇੱਕ ਪਾਸੇ ਦੀ ਫੀਸ 220 ਰੁਪਏ ਹੈ ਅਤੇ ਜੇਕਰ ਤੁਹਾਡੇ ਕੋਲ ਫਾਸਟੈਗ ਨਹੀਂ ਹੈ ਤਾਂ 400 ਤੋਂ ਵੱਧ ਦੀ ਕੀਮਤ ਵਸੂਲੀ ਜਾਂਦੀ ਹੈ। ਇਸੇ ਕਰਕੇ ਇਸ ਟੋਲ ਪਲਾਜ਼ਾ ਨੂੰ ਪਿਛਲੇ ਕਈ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਵਲੋਂ ਮੁਫ਼ਤ ਕੀਤਾ ਗਿਆ ਸੀ। ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਟੋਲ ਪਲਾਜ਼ਾ ਜਾਂ ਤਾਂ ਬੰਦ ਕੀਤਾ ਜਾਵੇ ਜਾਂ ਫਿਰ ਇਸ ਦੀਆਂ ਕੀਮਤਾਂ ਘਟਾਈਆਂ ਜਾਣ ਕਿਉਂਕਿ ਸੁਵਿਧਾਵਾਂ ਦੇ ਨਾਂ 'ਤੇ ਇੱਥੇ ਕੁਝ ਨਹੀਂ ਹੈ। ਉਥੇ ਹੀ ਮੰਗਾਂ ਪੂਰੀਆਂ ਨਾ ਹੁੰਦੀਆਂ ਦੇਖ ਹੁਣ ਕਿਸਾਨ ਜਥੇਬੰਦੀਆਂ ਵੱਡਾ ਐਕਸ਼ਨ ਕਰਨ ਦੀ ਤਿਆਰੀ 'ਚ ਹਨ।

ਲਾਡੋਵਾਲ ਟੋਲ ਪਲਾਜ਼ਾ ਬੰਦ (ETV BHARAT)

ਟੋਲ ਨੂੰ ਪੱਕਾ ਤਾਲਾ ਲਾਉਣ ਦੀ ਤਿਆਰੀ: ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਦੇ ਚੱਲਦੇ ਉਨ੍ਹਾਂ ਵੱਡਾ ਐਲਾਨ ਕੀਤਾ ਹੈ। ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ 30 ਜੂਨ ਐਤਵਾਰ ਵਾਲੇ ਦਿਨ 11 ਵਜੇ ਸਾਰੇ ਜਥੇਬੰਦੀਆਂ ਮਿਲ ਕੇ ਲਾਡੋਵਾਲ ਟੋਲ ਪਲਾਜ਼ਾ ਨੂੰ ਪੱਕੇ ਤੌਰ 'ਤੇ ਤਾਲੇ ਲਗਾ ਦੇਣਗੀਆਂ। ਇਸ ਨੂੰ ਲੈ ਕੇ ਬਕਾਇਦਾ ਕਿਸਾਨ ਯੂਨੀਅਨਾਂ ਵੱਲੋਂ ਪੈਂਫਲਟ ਵੀ ਛਪਾਏ ਗਏ ਹਨ। ਜੋ ਕਿ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਸ ਸਬੰਧੀ ਭਾਰਤੀ ਕਿਸਾਨ ਮਜਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਹੋਰ ਜਥੇਬੰਦੀਆਂ ਅਤੇ ਕਿਸਾਨਾਂ ਨੂੰ ਵੱਧ ਚੜ ਕੇ 30 ਜੂਨ ਨੂੰ ਲਾਡੋਵਾਲ ਟੋਲ ਪਲਾਜ਼ਾ 'ਤੇ ਪਹੁੰਚਣ ਦੀ ਅਪੀਲ ਕੀਤੀ ਹੈ।

ਲਾਡੋਵਾਲ ਟੋਲ ਟੈਕਸ ਦੇ ਰੇਟ: ਦੱਸ ਦਈਏ ਕਿ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਸਤਲੁਜ ਦਰਿਆ 'ਤੇ ਲੱਗਿਆ ਹੋਇਆ ਹੈ ਅਤੇ ਜੋ ਲੁਧਿਆਣਾ ਅਤੇ ਜਲੰਧਰ ਦੇ ਵਿਚਕਾਰ ਸਥਿਤ ਹੈ ਲੁਧਿਆਣਾ ਤੋਂ ਜਾਣ ਵਾਲਾ ਸਾਰਾ ਹੀ ਟਰੈਫਿਕ ਇਸੇ ਟੋਲ ਪਲਾਜ਼ਾ ਤੋਂ ਹੋ ਕੇ ਲੰਘਦਾ ਹੈ ਅਤੇ ਇਹ ਟੋਲ ਪਲਾਜ਼ਾ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਵਿੱਚੋਂ ਇੱਕ ਹੈ। ਛੋਟੀ ਕਾਰ ਦਾ ਇੱਕ ਸਾਈਡ ਦਾ ਕਿਰਾਇਆ 220 ਰੁਪਏ ਜਦੋਂ ਕਿ ਆਉਣ-ਜਾਣ ਦਾ ਕਿਰਾਇਆ 330 ਰੁਪਏ ਹੈ। ਇਸੇ ਤਰਾਂ ਮਹੀਨੇ ਦਾ ਪਾਸ 7360 ਰੁਪਏ ਹੈ। ਇਸੇ ਤਰਾਂ ਹੈਵੀ ਵ੍ਹੀਕਲ ਜਿਵੇਂ ਮਿੰਨੀ ਬੱਸ ਕਮਰਸ਼ੀਅਲ ਵਾਹਨ ਦਾ ਕਿਰਾਇਆ ਇੱਕ ਪਾਸੇ ਦਾ 355 ਰੁਪਏ ਦੋਵੇਂ ਪਾਸੇ 535 ਰੁਪਏ 11885 ਦਾ ਪਾਸ ਬਣਦਾ ਹੈ। ਇਸੇ ਤਰ੍ਹਾਂ ਬੱਸ ਜਾਂ ਫਿਰ ਟਰੱਕ ਡਬਲ ਐਕਸਐਲ ਦਾ ਕਿਰਾਇਆ 745 ਰੁਪਏ ਇੱਕ ਪਾਸੇ ਦਾ ਰਾਊਂਡ ਟਰਿੱਪ 1120 ਅਤੇ ਮਹੀਨਾਵਰ ਪਾਸ 24,905 ਰੁਪਏ ਦਾ ਬਣਦਾ ਹੈ।

ABOUT THE AUTHOR

...view details