ਅੰਮ੍ਰਿਤਸਰ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਟ ਰਜ਼ਾਦਾ ਵਿਖੇ ਰਾਵੀ ਦਰਿਆ ਵਿੱਚ ਆਰਜੀ ਢੋਲਾਂ ਵਾਲਾ ਪੁਲ ਦੁਬਾਰਾ ਨਾ ਲਗਾਉਣ ਨੂੰ ਲੈ ਕੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜੀ ਕੀਤੀ। ਦੱਸ ਦਈਏ ਕੀ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਇਸ ਰਾਵੀ ਦਰਿਆ ਪਾਰ ਕਰਕੇ ਬਹੁਤ ਸਾਰੇ ਕਿਸਾਨ ਖੇਤੀ ਕਰਨ ਜਾਂਦੇ ਹਨ ਅਤੇ ਹੜਾਂ ਦੇ ਸੀਜ਼ਨ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਆਰਜੀ ਢੋਲਾ ਵਾਲੇ ਪੁੱਲ ਨੂੰ ਉਤਾਰਿਆ ਗਿਆ ਸੀ। ਪਰ ਦੁਬਾਰਾ ਇਸ ਪੁਲ ਨੂੰ ਨਹੀਂ ਲਗਾਇਆ ਗਿਆ। ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਹੈ ਕਿਉਂਕਿ ਕਿਸਾਨਾਂ ਦੀ ਫਸਲ ਰਾਵੀ ਦਰਿਆ ਪਾਰ ਪੱਕ ਕੇ ਤਿਆਰ ਖੜੀ ਹੈ ਅਤੇ ਢੋਲਾ ਵਾਲਾ ਪੁੱਲ ਨਾ ਹੋਣ ਕਰਕੇ ਕਿਸਾਨ ਆਪਣੀ ਫਸਲ ਰਵੀ ਦਰਿਆ ਪਾਰ ਨਹੀਂ ਲੈ ਕੇ ਆ ਸਕਦੇ।
ਢੋਲਾ ਵਾਲਾ ਪੁਲ ਦੁਬਾਰਾ ਨਾ ਲਗਾਉਣ ਨੂੰ ਲੈਕੇ ਕਿਸਾਨਾਂ 'ਚ ਰੋਸ (AMRITSAR REPORTER) ਪ੍ਰਸ਼ਾਸਨ ਨੂੰ ਚੇਤਾਵਨੀ
ਜਿਸ ਚਲਦੇ ਕਿਸਾਨਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ, ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜਲਦ ਤੋਂ ਜਲਦ ਇਸ ਪੁੱਲ ਨੂੰ ਲਗਾਇਆ ਜਾਵੇ ਜੇਕਰ ਪੁੱਲ ਨੂੰ ਜਲਦ ਨਹੀਂ ਲਗਾਇਆ ਜਾਂਦਾ ਤਾਂ ਐਸਡੀਐਮ ਅਜਨਾਲਾ ਦੇ ਦਫਤਰ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਬਹੁਤ ਸਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਰਾਵੀ ਦਰਿਆ ਪਾਰ ਕਰਕੇ ਖੇਤੀ ਕਰਨ ਬਹੁਤ ਸਾਰੇ ਕਿਸਾਨ ਜਾਂਦੇ ਹਨ ਅਤੇ ਰਾਵੀ ਪਾਰ ਉਹਨਾਂ ਵੀ ਫਸਲ ਪੱਕ ਕੇ ਤਿਆਰ ਖੜੀ ਹੈ ਪਰ ਆਰਜੀ ਢੋਲ ਵਾਲਾ ਪੁੱਲ ਨਾ ਹੋਣ ਕਰਕੇ ਕੰਬਾਈਨ ਉਧਰ ਨਹੀਂ ਜਾ ਪਾ ਰਹੀ ਨਾ ਹੀ ਉਧਰੋਂ ਫਸਲ ਇਧਰ ਆ ਪਾ ਰਹੀ ਹੈ, ਜਿਸ ਦੇ ਚਲਦੇ ਕਿਸਾਨਾਂ ਨੂੰ ਬਹੁਤ ਸਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਪ੍ਰਸ਼ਾਸਨ ਨੂੰ ਤਾੜਨਾ ਦਿੱਤੀ ਕਿ ਜਲਦ ਤੋਂ ਜਲਦ ਇਸ ਪੁੱਲ ਨੂੰ ਲਗਾਇਆ ਜਾਵੇ। ਜੇਕਰ ਪੁੱਲ ਨਹੀਂ ਲਗਾਇਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਵੱਲੋਂ ਐਸਡੀਐਮ ਦਫਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।