ਬਠਿੰਡਾ:ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਦੇ ਮੁਤਾਬਿਕ ਹੁਣ ਸ਼ਹਿਰਾਂ ਦੇ ਵਿੱਚ ਵੀ ਕ੍ਰਾਈਮ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਮਹੱਲਾ ਡਿਫੈਂਸ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਦੀ ਸ਼ੁਰੂਆਤ ਬਠਿੰਡਾ ਦੇ ਵੀਰ ਕਲੋਨੀ ਇਲਾਕੇ ਦੇ ਵਿੱਚੋਂ ਖੁਦ ਐਸਐਸਪੀ ਅਮਨੀਤ ਕੌਂਡਲ ਦੇ ਵੱਲੋਂ ਕੀਤੀ ਗਈ ਹੈ। ਇਸ ਦੌਰਾਨ ਮੁਹੱਲਾ ਨਿਵਾਸੀਆਂ ਦੇ ਵੱਲੋਂ ਐਸਐਸਪੀ ਬਠਿੰਡਾ ਨੂੰ ਆਪਣੀਆਂ ਸਮੱਸਿਆਵਾਂ ਅਤੇ ਨਸ਼ੇ ਕਾਰਨ ਵਧ ਰਹੇ ਕ੍ਰਾਈਮ ਵਿੱਚ ਦੇ ਬਾਰੇ ਖਰੀਆਂ ਖਰੀਆਂ ਸੁਣਾਈਆਂ ਗਈਆਂ। ਉਹਨਾਂ ਦਾ ਕਹਿਣਾ ਹੈ ਕਿ ਮੁਹੱਲੇ ਵਿੱਚ ਨਸ਼ੇੜੀਆਂ ਅਤੇ ਚੋਰਾਂ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਰੱਖਿਆ ਹੈ ,ਔਰਤਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੈ। ਪਾਰਕਾਂ ਦੇ ਵਿੱਚ ਸ਼ਰੇਆਮ ਨਸ਼ੇੜੀ ਟੀਕੇ ਲਾਉਂਦੇ ਅਤੇ ਭੱਦੀ ਸ਼ਬਦਾਬਲੀ ਵਰਦੇ ਹਨ।
ਮੁਹੱਲਾ ਨਿਵਾਸੀਆਂ ਨੇ ਐੱਸਐੱਸਪੀ ਨੂੰ ਵੱਧ ਰਹੇ ਕ੍ਰਾਈਮ ਤੋਂ ਕਰਵਾਇਆ ਜਾਣੂ, ਐੱਸਐੱਸਪੀ ਨੇ ਦਿੱਤਾ ਹੱਲ ਦਾ ਭਰੋਸਾ - CRIME IN BATHINDA
ਬਠਿੰਡਾ ਵਿੱਚ ਪੁਲਿਸ ਨੇ ਮੁਹੱਲਾ ਵਾਸੀਆਂ ਨਾਲ ਮੀਟਿੰਗ ਕੀਤੀ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਉਜਾਗਰ ਹੋਈਆਂ। ਪੁਲਿਸ ਨੇ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ ਹੈ।
Published : Nov 15, 2024, 3:59 PM IST
ਇੱਕ ਮਹਿਲਾ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਗਲੀ ਦੇ ਵਿੱਚ ਆਉਣ ਵਾਲੇ ਸਬਜ਼ੀ ਵਿਕਰੇਤਾ ਨਾਲ ਵੀ ਲੁੱਟਖੋਹ ਦੀ ਵਾਰਦਾਤ ਉਹਨਾਂ ਦੇ ਅੱਖਾਂ ਦੇ ਸਾਹਮਣੇ ਵਾਪਰੀ ਪਰ ਫਿਰ ਵੀ ਉਹ ਕੁਝ ਨਹੀਂ ਕਰ ਪਾਏ। ਜਿਸ ਤੋਂ ਬਾਅਦ ਐਸਐਸਪੀ ਬਠਿੰਡਾ ਦੇ ਵੱਲੋਂ ਪੁਲਿਸ ਦੀ ਗਸ਼ਤ ਵਧਾਉਣ ਦੇ ਲਈ ਆਦੇਸ਼ ਦਿੱਤੇ ਗਏ ਹਨ। ਜਿਸ ਤੋਂ ਮੁਹੱਲਾ ਵਾਸੀ ਵੀ ਸੰਤੁਸ਼ਟ ਨਜ਼ਰ ਆ ਰਹੇ ਹਨ। ਇਸ ਦੌਰਾਨ ਐਸਐਸਪੀ ਬਠਿੰਡਾ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਦੇ ਮੁਤਾਬਕ ਪਹਿਲਾਂ ਪਿੰਡਾਂ ਦੇ ਵਿੱਚ ਨਸ਼ਾ ਰੋਕੋ ਕਮੇਟੀਆਂ ਬਣਾਈਆਂ ਗਈਆਂ ਸਨ ਤਾਂ ਹੁਣ ਸ਼ਹਿਰਾਂ ਦੇ ਵਿੱਚ ਵੀ ਅਜਿਹੀਆਂ ਕਮੇਟੀਆਂ ਕੰਮ ਕਰਨਗੀਆਂ, ਜਿਸ ਦੇ ਵਿੱਚ ਮੁਹੱਲਾ ਨਿਵਾਸੀਆਂ ਦਾ ਸਹਿਯੋਗ ਹੋਵੇਗਾ ਅਤੇ ਪੁਲਿਸ ਦੇ ਨਾਲ ਹੋਰ ਨੇੜਤਾ ਦਾ ਵਧੇਗੀ ਜਿਸ ਨਾਲ ਅਸੀਂ ਕ੍ਰਾਈਮ ਨੂੰ ਰੋਕਣ ਦੇ ਲਈ ਆਪਣੀ ਹੋਰ ਵਧੀਆ ਭੂਮਿਕਾ ਨਿਭਾ ਪਾਵਾਂਗੇ।
ਮੁਹੱਲਾ ਡਿਫੈਂਸ ਕਮੇਟੀ ਦਾ ਗਠਨ
ਇਸ ਦੌਰਾਨ ਐਸਐਸਪੀ ਬਠਿੰਡਾ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਉੱਤੇ ਹਾਈਟੈੱਕ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ। ਜਿਸ ਰਾਹੀਂ ਸ਼ਰਾਰਤੀ ਅਨਸਰਾਂ ਉੱਤੇ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਮਹੱਲਾ ਨਿਵਾਸੀਆਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਪੁਲਿਸ ਸੁਰੱਖਿਆ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਵੇਗਾ। ਸ਼ਿਕਾਇਤ ਮਿਲਣ ਉੱਤੇ ਪੁਲਿਸ ਫੌਰੀ ਤੌਰ ਉੱਤੇ ਐਕਸ਼ਨ ਲੈ ਸਕੇਗੀ। ਇਸੇ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਬਠਿੰਡਾ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਦੇ ਵਿੱਚ ਲੋਕਾਂ ਦੀ ਸਮੱਸਿਆਵਾਂ ਅਤੇ ਵਧ ਰਹੇ ਕ੍ਰਾਈਮ ਨੂੰ ਰੋਕਣ ਦੇ ਲਈ ਮੁਹੱਲਾ ਡਿਫੈਂਸ ਕਮੇਟੀ ਬਣਾਈ ਜਾਵੇਗੀ ਅਤੇ ਮੁਹੱਲਾ ਪੱਧਰੀ ਪੁਲਿਸ ਕੰਮ ਕਰੇਗੀ।