ਹੈਦਰਾਬਾਦ:ਲਾਰੈਂਸ ਬਿਸ਼ਨੋਈ ਸਲਮਾਨ ਖਾਨ ਦੇ ਹੱਥ ਧੋ ਕੇ ਪਿੱਛੇ ਪੈ ਗਿਆ ਹੈ। ਇੱਕ ਤੋਂ ਬਾਅਦ ਇੱਕ ਗੈਂਗ ਅਤੇ ਲਾਰੈਂਸ ਵੱਲੋਂ ਮੁੜ-ਮੁੜ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇੱਕ ਪਾਸੇ ਤਾਂ ਹਰ ਕੋਈ ਦੀਵਾਲੀ ਦੀ ਧੂਮ 'ਚ ਮਸਤ ਹੈ ਤਾਂ ਦੂਜੇ ਪਾਸੇ ਲਾਰੈਂਸ ਨੇ ਸਲਮਾਨ ਖਾਨ ਦੀ ਰਾਤਾਂ ਦੀ ਨੀਂਦ ਉੱਡਾ ਰੱਖੀ ਹੈ।ਹਰ ਕੋਈ ਦੀਵਾਲੀ ਮੌਕੇ ਜਿੱਥੇ ਸੁੱਖ ਸਾਂਤੀ ਦੀ ਪ੍ਰਾਥਨ ਕਰਦਾ ਹੈ ਤਾਂ ਦੂਜੇ ਪਾਸੇ ਤਾਂ ਲਾਰੈਂਸ ਦਾ ਬਸ ਇੱਕੋ -ਇੱਕ ਨਿਸ਼ਾਨ ਸਲਮਾਨ ਦਾ ਕਤਲ ਕਰਨ ਹੈ।
ਹੱਥ ਧੋ ਸਲਮਾਨ ਦੇ ਪਿੱਛੇ ਪਿਆ ਲਾਰੈਂਸ ਕਿਹਾ-"ਇੱਕ ਦਿਨ ਮੈਂ ਹੀ ਕਰਾਂਗਾ ਕਤਲ", ਦੀਵਾਲੀ ਮੌਕੇ ਪੋਸਟ ਸ਼ੇਅਰ ਕਰ ਮੁੜ ਦਿੱਤੀ ਧਮਕੀ
ਦੀਵਾਲੀ 'ਤੇ ਵੀ ਲਾਰੈਂਸ ਵੱਲੋਂ ਸਲਮਾਨ ਖਾਨ ਨੂੰ ਧਮਕੀ, ਸੋਸ਼ਲ ਮੀਡੀਆ 'ਤੇ ਪਾਈ ਪੋਸਟ
Published : 4 hours ago
ਪਹਿਲਾਂ ਪੁਲਿਸ ਦੀ ਹਿਰਾਸਤ 'ਚ ਫਿਰ ਜੇਲ੍ਹ 'ਚ ਅਤੇ ਹੁਣ ਦੀਵਾਲੀ ਮੌਕੇ ਵੀ ਜਿੱਥੇ ਲਾਰੈਂਸ ਨੇ ਸਭ ਨੂੰ ਦੀਵਾਲੀ ਦੀ ਵਧਾਈ ਦਿੱਤੀ ਉੱਥੇ ਹੀ ਸਲਮਾਨ ਖਾਨ ਨੂੰ ਆਖਿਆ ਕਿ ਇਸ ਦਾ ਕਤਲ ਤਾਂ ਮੈਂ ਹੀ ਇੱਕ ਦਿਨ ਕਰਨਾ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਰ ਈਟੀਵੀ ਭਾਰਤ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।ਇਸ ਪੋਸਟ 'ਚ ਲਾਰੈਂਸ ਨੇ ਕਿਹਾ ਕਿ "
ਸਲਮਾਨ ਦੇ ਘਰ ਹੋ ਚੁੱਕੀ ਫਾਇਰਿੰਗ
ਕਾਬਲੇਜ਼ਿਕਰ ਹੈ ਕਿ ਸਲਮਾਨ ਖਾਨ ਦੀ ਰੇਕੀ ਵੀ ਹੋ ਚੁੱਕੀ ਹੈ। ਇਸ ਦੇ ਨਾਲ ਉਸ ਦੇ ਘਰ 'ਤੇ ਗੋਲੀਆਂ ਵੀ ਚਲਾਈਆਂ ਜਾ ਚੁੱਕੀਆਂ ਹਨ।ਇਸੇ ਕਾਰਨ ਸਲਮਾਨ ਦੀ ਸੁਰੱਖਿਆ 'ਚ ਵਾਧਾ ਕੀਤਾ ਗਿਆ ਹੈ। ਤੁਹਾਨੂੰ ਯਾਦ ਹੋਵੇਗਾ ਕਿ ਕਰਣੀ ਸੈਨਾ ਵੱਲੋਂ ਲਾਰੈਂਸ ਦਾ ਐਨਕਾਊਂਟਰ ਕਰਨ ਵਾਲੇ ਲਈ ਇੱਕ ਕਰੋੜ ਦਾ ਇਨਾਮ ਵੀ ਰੱਖਿਆ ਗਿਆ ਹੈ।ਇਸ ਦੇ ਨਾਲ ਹੀ ਲਾਰੈਂਸ ਦੇ ਗੈਂਗ ਵੱਲੋਂ ਹਰ ਉਸ ਵਿਅਕਤੀ ਨੂੰ ਟਾਰਗੇਟ ਕੀਤਾ ਜਾ ਰਿਹਾ ਜੋ ਸਲਮਾਨ ਦਾ ਕਰੀਬੀ ਹੈ। ਕਾਲੇ ਹਿਰਨ ਦੇ ਸ਼ਿਕਾਰ ਤੋਂ ਚੱਲੀ ਆ ਰਹੀ ਇਸ ਦੁਸ਼ਮਣੀ ਕਾਰਨ ਸਲਮਾਨ ਖਾਨ ਸਜ਼ਾ ਵੀ ਕੱਟ ਚੁੱਕੇ ਨੇ ਪਰ ਲਾਰੈਂਸ ਅਤੇ ਬਿਸ਼ਨੋਈ ਭਾਈਚਾਰੇ ਦਾ ਕਹਿਣਾ ਹੈ ਕਿ ਸਲਮਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ, ਜਦਕਿ ਸਲਮਾਨ ਖਾਨ ਦੇ ਪਿਤਾ ਆਖ ਚੁੱਕੇ ਨੇ ਕਿ ਸਲਮਾਨ ਸਜ਼ਾ ਕੱਟ ਚੁੱਕ ਹੈ ਇਸ ਲਈ ਉਹ ਮੁਆਫ਼ੀ ਨਹੀਂ ਮੰਗੇਗਾ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਕੀ ਨਿਕਲ ਕੇ ਸਾਹਮਣੇ ਆਵੇਗਾ।