ਹੁਸ਼ਿਆਰਪੁਰ : ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਇੱਕ ਹੋਰ ਜਹਾਜ਼ 119 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਏਅਰਪੋਰਟ ਉੱਤੇ ਆ ਰਿਹਾ ਹੈ। ਡਿਪੋਰਟ ਭਾਰਤੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕਈ ਵੱਡੇ ਆਗੂ ਲੈਣ ਲਈ ਪਹੁੰਚੇ ਹੋਏ ਹਨ ਤੇ ਸੁਰੱਖਿਆ ਦੇ ਵੀ ਪੁਖਤਾਂ ਇਤਜ਼ਾਮ ਕੀਤੇ ਹੋਏ ਹਨ। ਡਿਪੋਰਟ ਭਾਰਤੀਆਂ ਵਿੱਚ ਹੁਸ਼ਿਆਰਪੁਰ ਦੇ ਪਿੰਡ ਕੁਰਾਲਾ ਕਲਾਂ ਦਾ ਨੌਜਵਾਨ ਦਲਜੀਤ ਸਿੰਘ ਵੀ ਸ਼ਾਮਲ ਹੈ।
ਢਾਈ ਸਾਲ ’ਚ ਅਮਰੀਕਾ ਪਹੁੰਚਿਆ ਸੀ ਹੁਸ਼ਿਆਰਪੁਰ ਦਾ ਦਲਜੀਤ ਸਿੰਘ (ETV Bharat) ‘ਢਾਈ ਸਾਲ ’ਚ ਪਹੁੰਚਿਆ ਸੀ ਅਮਰੀਕਾ’
ਹੁਸ਼ਿਆਰਪੁਰ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਕੁਰਾਲਾ ਕਲਾਂ ਦਾ ਨੌਜਵਾਨ ਦਲਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਜੋ ਢਾਈ ਸਾਲ ਪਹਿਲਾਂ ਅਪਣੀ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਅਪਣੇ ਬਜ਼ੁਰਗ ਮਾਂ-ਪਿਓ, ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਅਮਰੀਕਾ ਗਿਆ ਸੀ, ਉਸਨੂੰ ਅਮਰੀਕਾ ਪਹੁੰਚਣ ਲਈ ਕਰੀਬ ਢਾਈ ਸਾਲ ਲੱਗ ਗਏ ਸਨ, ਪਰ ਅੱਜ ਵਾਪਿਸ ਆ ਰਿਹਾ ਹੈ।
ਜ਼ਮੀਨ ਵਾਪਸ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ
ਦਲਜੀਤ ਸਿੰਘ ਦੀ ਪਤਨੀ ਨੇ ਦੱਸਿਆ ਕਿ ਜਦੋਂ ਅਸੀਂ ਏਜੰਟ ਨਾਲ ਵਿਦੇਸ਼ ਭੇਜਣ ਦੀ ਗੱਲ ਕੀਤੀ ਸੀ ਤਾਂ ਉਸ ਨੇ ਕਿਹਾ ਸੀ ਕਿ ਅਸੀਂ ਦਲਜੀਤ ਨੂੰ ਕਾਨੂੰਨੀ ਢੰਗ ਨਾਲ ਸਿੱਧਾ ਜਹਾਜ਼ ਰਾਹੀਂ ਅਮਰੀਕਾ ਭੇਜਿਆ ਜਾਵੇਗਾ। ਪਰ ਉਸ ਨੇ ਸਾਡੇ ਨਾਲ ਧੋਖਾ ਕੀਤਾ ਹੈ। ਏਜੰਟ ਨੇ ਸਾਡੀ 5 ਕਿੱਲੇ ਜ਼ਮੀਨ ਦੀ ਪਾਵਰ ਆਫ ਅਟਰੀ ਵੀ ਆਪਣੇ ਨਾਂ ਕਰਵਾ ਲਈ ਹੈ। ਦਲਜੀਤ ਸਿੰਘ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਾਡੀ ਜ਼ਮੀਨ ਵਾਪਿਸ ਕਰਵਾਈ ਜਾਵੇ ਅਤੇ ਏਜੰਟ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।