ਪੰਜਾਬ

punjab

ETV Bharat / state

ਲੁਧਿਆਣਾ 'ਚ ਅੱਜ ਪਿਆ ਤੇਜ਼ ਮੀਂਹ, 7 ਸਤੰਬਰ ਤੋਂ ਬਾਅਦ ਮੌਸਮ ਹੋਵੇਗਾ ਸਾਫ, ਫਸਲਾਂ ਲਈ ਮੌਸਮ ਲਾਹੇਵੰਦ - heavy rain in Ludhiana

HEAVY RAIN IN LUDHIANA : ਲੁਧਿਆਣਾ ਵਿੱਚ ਅੱਜ ਤੇਜ਼ ਮੀਂਹ ਪਿਆ ਅਤੇ ਮੌਸਮ ਵਿਗਿਆਨੀ ਦਾ ਕਹਿਣਾ ਹੈ ਕਿ ਮੀਂਹ ਫਸਲਾਂ ਲਈ ਲਾਹੇਵੰਦ ਹੈ ਪਰ ਜ਼ਿਆਦਾ ਮੀਂਹ ਨੁਕਸਾਨ ਕਰ ਸਕਦਾ ਹੈ ਇਸ ਲਈ ਕਿਸਾਨਾਂ ਨੂੰ ਖਾਸ ਖਿਆਲ ਰੱਖਣ ਦੀ ਲੋੜ ਹੈ। ਇਸ ਤੋਂ ਇਲਾਵਾ 7 ਸਤੰਬਰ ਤੋਂ ਬਾਅਦ ਮੌਸਮ ਸਾਫ ਰਹਿਣ ਦੀ ਉਮੀਦ ਹੈ।

RAIN IN LUDHIANA
ਲੁਧਿਆਣਾ 'ਚ ਪਿਆ ਤੇਜ਼ ਮੀਂਹ (ETV BHARAT PUNJAB (ਰਿਪੋਟਰ ਲੁਧਿਆਣਾ))

By ETV Bharat Punjabi Team

Published : Sep 6, 2024, 4:00 PM IST

ਫਸਲਾਂ ਲਈ ਮੌਸਮ ਲਾਹੇਵੰਦ (ETV BHARAT PUNJAB (ਰਿਪੋਟਰ ਲੁਧਿਆਣਾ))

ਲੁਧਿਆਣਾ: ਪੰਜਾਬ ਦੇ ਕਈ ਹਿੱਸਿਆਂ ਵਿੱਚ ਸਤੰਬਰ ਮਹੀਨੇ ਦੀ ਸ਼ੁਰੂਆਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਉੱਥੇ ਹੀ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਅੱਜ ਲੁਧਿਆਣਾ ਦੇ ਵਿੱਚ ਦੁਪਹਿਰ ਬਾਅਦ ਕਾਫੀ ਮੀਂਹ ਵੇਖਣ ਨੂੰ ਮਿਲਿਆ। ਤੇਜ ਬਾਰਿਸ਼ ਕਰਕੇ ਜਿੱਥੇ ਤਾਪਮਾਨ ਹੇਠਾਂ ਚਲਾ ਗਿਆ। ਉੱਥੇ ਹੀ ਦੂਜੇ ਪਾਸੇ ਪੂਰੇ ਸ਼ਹਿਰ ਵੀ ਜਲ-ਥਲ ਹੁੰਦੀ ਵਿਖਾਈ ਦਿੱਤਾ।


ਸਾਰੇ ਜ਼ਿਲ੍ਹਿਆਂ 'ਚ ਨਹੀਂ ਹੋ ਰਿਹਾ ਮੀਂਹ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮੁਤਾਬਿਕ ਤਾਪਮਾਨ ਵੀ ਆਮ ਨਾਲੋਂ ਕਾਫੀ ਘੱਟ ਚੱਲ ਰਹੇ ਹਨ। ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਵੀ ਕੁਝ ਰਾਹਤ ਜਰੂਰ ਮਿਲੀ ਹੈ ਪਰ ਨਾਲ ਹੀ ਉਹਨਾਂ ਕਿਹਾ ਕਿ ਸੱਤ ਤਰੀਕ ਤੋਂ ਬਾਅਦ ਮੌਸਮ ਸਾਫ ਹੋਵੇਗਾ। ਉਹਨਾਂ ਕਿਹਾ ਕਿ ਇਹ ਮੀਂਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਹੀਂ ਪੈ ਰਿਹਾ ਹੈ, ਕਿਸੇ ਜ਼ਿਲ੍ਹੇ ਵਿੱਚ ਜ਼ਿਆਦਾ ਅਤੇ ਕਿਸੇ ਜ਼ਿਲ੍ਹੇ ਵਿੱਚ ਘੱਟ ਮੀਂਹ ਪੈ ਰਿਹਾ। ਮੌਨਸੂਨ ਫਿਲਹਾਲ ਦੋ ਹਫਤਿਆਂ ਲਈ ਹੋਰ ਐਕਟਿਵ ਰਹੇਗਾ, ਉਸ ਤੋਂ ਬਾਅਦ ਮੌਨਸੂਨ ਦੀ ਮੂਵਮੈਂਟ ਖਤਮ ਹੋ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਲਈ ਇਹ ਬਾਰਿਸ਼ ਲਾਹੇਵੰਦ ਹੈ ਪਰ ਫਿਰ ਵੀ ਉਹ ਫਸਲਾਂ ਦੇ ਵਿੱਚ ਜਿਆਦਾ ਪਾਣੀ ਖੜਾ ਨਾ ਹੋਣ ਦੇਣ ਅਤੇ ਲੋੜ ਮੁਤਾਬਿਕ ਹੀ ਫਸਲ ਨੂੰ ਪਾਣੀ ਲਾਉਣ।


ਤਾਪਮਾਨ ਵਿੱਚ ਗਿਰਾਵਟ:ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ। ਜੇਕਰ ਦਿਨ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 28 ਤੋਂ 30 ਡਿਗਰੀ ਦੇ ਨੇੜੇ ਉੱਥੇ ਹੀ ਦੂਜੇ ਪਾਸੇ ਰਾਤ ਦਾ ਪਾਰਾ ਵੀ 24 ਤੋਂ 25 ਡਿਗਰੀ ਦੇ ਨੇੜੇ ਚੱਲ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਉਹਨਾਂ ਕਿਹਾ ਕਿ ਦਿਨ ਵੇਲੇ ਨਮੀ ਦੀ ਮਾਤਰਾ ਵੀ ਕਾਫੀ ਜ਼ਿਆਦਾ ਰਹਿੰਦੀ ਹੈ ਹਾਲਾਂਕਿ ਰਾਤ ਨੂੰ ਜਰੂਰ ਲੋਕਾਂ ਨੂੰ ਕੁਝ ਰਾਹਤ ਮਿਲਦੀ ਹੈ।

ABOUT THE AUTHOR

...view details