ਬਰਨਾਲਾ:ਦੇਸ਼ ਦੇ ਗ੍ਰਹਿ ਮੰਤਰੀ ਵਲੋਂ ਡਾ.ਅੰਬੇਡਕਰ ਪ੍ਰਤੀ ਸੰਸਦ ਵਿੱਚ ਕੀਤੀ ਗਈ ਟਿੱਪਣੀ ਨੂੰ ਲੈਕੇ ਅੱਜ ਬਰਨਾਲਾ ਵਿੱਚ ਕਾਂਗਰਸ ਪਾਰਟੀ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀ ਆਗੂਆਂ ਵਲੋਂ ਭਾਜਪਾ ਅਤੇ ਗ੍ਰਹਿ ਮੰਤਰੀ ਦੀ ਅਰਥੀ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਅਮਿਤ ਸ਼ਾਹ ਦੀ ਟਿੱਪਣੀ ਨੂੰ ਐਸਸੀ ਸਮਾਜ ਪ੍ਰਤੀ ਭਾਜਪਾ ਦੀ ਸੋਚ ਬਾਹਰ ਆਉਣ ਦਾ ਕਾਂਗਰਸੀਆਂ ਨੇ ਦਾਅਵਾ ਕੀਤਾ ਅਤੇ ਅਜਿਹੀ ਟਿੱਪਣੀ ਨੂੰ ਨਾ ਬਰਦਾਸ਼ਤ ਕਰਨ ਦੀ ਗੱਲ ਆਖੀ ਗਈ ।
ਕਾਂਗਰਸੀਆਂ ਨੇ ਅਮਿਤ ਸ਼ਾਹ ਦਾ ਪੁਤਲਾ ਸਾੜ ਕੇ ਕੀਤਾ ਪ੍ਰਦਰਸ਼ਨ (Etv Bharat ਪੱਤਰਕਾਰ ਬਰਨਾਲਾ) ਅਮਿਤ ਸ਼ਾਹ ਦੇ ਬਿਆਨ ਨੂੰ ਲੈਕੇ ਪ੍ਰਦਰਸ਼ਨ
ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਸੰਵਿਧਾਨ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਪ੍ਰਤੀ ਬਹੁਤ ਭੱਦੀ ਸ਼ਬਦਾਵਲੀ ਵਰਤੀ ਹੈ। ਜਿਸ ਕਰਕੇ ਪੂਰੇ ਦੇਸ਼ ਵਿੱਚ ਗ੍ਰਹਿ ਮੰਤਰੀ ਪ੍ਰਤੀ ਰੋਸ ਹੈ। ਜਿਸ ਕਰਕੇ ਅੱਜ ਬਰਨਾਲਾ ਵਿਖੇ ਐਸਸੀ ਭਾਈਚਾਰਾ ਅਤੇ ਕਾਂਗਰਸੀ ਵਰਕਰਾਂ ਵਲੋਂ ਕਾਂਗਰਸ ਹਾਈਕਮਾਨ ਦੇ ਸੱਦੇ 'ਤੇ ਇਕੱਠੇ ਹੋ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫ਼ੂਕਿਆ ਗਿਆ ਹੈ।
ਕਾਂਗਰਸੀਆਂ ਨੇ ਸਾੜਿਆ ਅਮਿਤ ਸ਼ਾਹ ਦਾ ਪੁਤਲਾ
ਉਹਨਾਂ ਕਿਹਾ ਕਿ ਡਾ.ਅੰਬੇਡਕਰ ਨੇ ਸਾਡੇ ਦੇਸ਼ ਦਾ ਸੰਵਿਧਾਨ ਰਚਿਆ ਹੈ। ਉਹਨਾਂ ਐਸਸੀ ਸਮਾਜ ਨੂੰ ਉਪਰ ਚੁੱਕਿਆ ਅਤੇ ਸਾਡੇ ਦੇਸ਼ ਦੇ ਸਮਾਜਿਕ ਢਾਂਚੇ ਦੀ ਸਥਾਪਨਾ ਕੀਤੀ ਹੈ। ਉਹਨਾਂ ਪ੍ਰਤੀ ਇਹ ਮਾੜੀ ਸ਼ਬਦਾਵਲੀ ਬਹੁਤ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਅਮਿਤ ਸ਼ਾਹ ਦੇ ਇਸ ਬਿਆਨ ਨਾਲ ਭਾਜਪਾ ਦੀ ਐਸਸੀ ਭਾਈਚਾਰੇ ਪ੍ਰਤੀ ਚੋਣ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਅੱਜ ਜਿਹੜੇ ਭਾਜਪਾ ਲੀਡਰ ਡਾ.ਬੀ ਆਰ ਅੰਬੇਡਕਰ ਪ੍ਰਤੀ ਟਿੱਪਣੀਆਂ ਕਰ ਰਹੀ ਹੈ, ਉਹ ਡਾ. ਅੰਬੇਡਕਰ ਵਰਗੇ ਸਾਰੀ ਉਮਰ ਨਹੀਂ ਬਣ ਸਕਦੇ। ਸਿਰਫ਼ ਆਪਣੇ ਆਪ ਨੂੰ ਵੱਡਾ ਸ਼ੋਅ ਕਰਨ ਲਈ ਦੇਸ਼ ਦੀਆਂ ਮਹਾਨ ਸ਼ਖ਼ਸੀਅਤਾਂ ਨੂੰ ਨੀਵਾਂ ਦਿਖਾਉਣ ਦਾ ਯਤਨ ਕਰ ਰਹੇ ਹਨ।
ਭਾਜਪਾ 'ਤੇ ਸੰਵਿਧਾਨ ਤੋੜਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ
ਕਾਂਗਰਸ ਆਗੂਆਂ ਨੇ ਕਿਹਾ ਕਿ ਭਾਜਪਾ ਹੁਣ ਡਾ.ਅੰਬੇਡਕਰ ਵਲੋਂ ਬਣਾਏ ਸੰਵਿਧਾਨ ਨੂੰ ਤੋੜ ਕੇ ਨਵਾਂ ਸੰਵਿਧਾਨ ਬਨਾਉਣਾ ਚਾਹੁੰਦੀ ਹੈ, ਜਿਸ ਕਦੇ ਇਸ ਕੰਮ ਵਿੱਚ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਮਿਤ ਸ਼ਾਹ ਦੀ ਡਾ.ਅੰਬੇਡਕਰ ਪ੍ਰਤੀ ਵਰਤੀ ਸ਼ਬਦਾਵਲੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਜਿਸ ਕਰਕੇ ਭਾਜਪਾ ਨੂੰ ਤੁਰੰਤ ਅਮਿਤ ਸ਼ਾਹ ਨੂੰ ਕੇਂਦਰੀ ਕੈਬਨਿਟ ਵਿੱਚੋਂ ਕਢਿਆ ਜਾਣਾ ਚਾਹੀਦਾ ਹੈ।