ਪੰਜਾਬ

punjab

ETV Bharat / state

ਪਠਾਨਕੋਟ 'ਚ ਪਿਓ-ਧੀ ਨਾਲ ਵਾਪਰਿਆ ਹਾਦਸਾ; ਨਹਿਰ 'ਚ ਡਿੱਗੀ ਗੱਡੀ, ਧੀ ਦੀ ਮੌਤ ਤੇ ਪਿਤਾ ਜ਼ਖ਼ਮੀ, ਪੁਲਿਸ ਪਿਓ ਤੋਂ ਕਰ ਰਹੀ ਪੁੱਛ-ਗਿੱਛ - CAR FALLS INTO CANAL

ਪਠਾਨਕੋਟ 'ਚ ਇੱਕ ਗੱਡੀ ਨਹਿਰ 'ਚ ਡਿੱਗ ਗਈ ਜਿਸ ਨਾਲ ਗੱਡੀ 'ਚ ਸਵਾਰ ਧੀ ਦੀ ਮੌਤ ਹੋ ਗਈ, ਜਦਕਿ ਪਿਓ ਜ਼ਖ਼ਮੀ ਹੋ ਗਿਆ।

Etv Bharat
Etv Bharat (Etv Bharat)

By ETV Bharat Punjabi Team

Published : Nov 29, 2024, 10:40 AM IST

Updated : Nov 29, 2024, 5:28 PM IST

ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਦੇ ਪਿੰਡ ਜਸਵਾਲੀ ਨੇੜੇ ਹਾਦਸਾ ਵਾਪਰ ਗਿਆ। ਬਟਾਲਾ ਦੇ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਮੱਥਾ ਟੇਕ ਕੇ ਜਦੋਂ ਪਿਓ ਤੇ ਧੀ ਆਪਣੇ ਘਰ ਪਰਤ ਰਹੇ ਸਨ ਤਾਂ ਪਿੰਡ ਜਸਵਾਲੀ ਨੇੜੇ ਉਨ੍ਹਾਂ ਦੀ ਕਾਰ ਯੂਵੀਡੀਸੀ ਨਹਿਰ ਵਿੱਚ ਡਿੱਗ ਗਈ। ਜਿਸ ਕਾਰਨ ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਿਓ ਨੂੰ ਜ਼ਖ਼ਮੀ ਹਾਲਤ 'ਚ ਬਾਹਰ ਕੱਢ ਲਿਆ ਗਿਆ।

ਨਹਿਰ 'ਚ ਡਿੱਗੀ ਗੱਡੀ, ਧੀ ਮੌਤ ਤੇ ਪਿਤਾ ਜ਼ਖ਼ਮੀ (ETV Bharat, ਪੱਤਰਕਾਰ, ਪਠਾਨਕੋਟ)

ਪਿਓ ਨੂੰ ਬਚਾਇਆ, ਧੀ ਦੀ ਹੋਈ ਮੌਤ

ਜਿਵੇਂ ਹੀ ਸਥਾਨਕ ਲੋਕਾਂ ਨੂੰ ਇਸ ਦਾ ਪਤਾ ਲੱਗਾ, ਤਾਂ ਉਹ ਤੁਰੰਤ ਉਨ੍ਹਾਂ ਨੂੰ ਬਚਾਉਣ ਲਈ ਨਹਿਰ ਦੇ ਕੰਢੇ ਪਹੁੰਚ ਗਏ। ਜਿੱਥੋਂ ਉਨ੍ਹਾਂ ਨੇ ਪਿਤਾ ਨੂੰ ਜ਼ਿੰਦਾ ਬਾਹਰ ਕੱਢ ਲਿਆ, ਪਰ ਧੀ ਜਿਸ ਦੀ ਉਮਰ 18 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਉਸ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਨਹਿਰ 'ਚ ਪਾਣੀ ਰੋਕ ਕੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਪਾਣੀ 'ਚੋਂ ਬਾਹਰ ਕੱਢਿਆ। ਉਥੇ ਹੀ ਜਿਸ ਵਿਅਕਤੀ ਨੂੰ ਲੋਕਾਂ ਨੇ ਬਚਾਇਆ ਸੀ ਉਹ ਪੰਜਾਬ ਪੁਲਿਸ ਵਿੱਚ ਏ.ਐਸ.ਆਈ. ਤੈਨਾਤ ਹੈ। ਇਸ ਤੋਂ ਬਾਅਦ ਕਰੇਨ ਦੀ ਮਦਦ ਨਾਲ ਕਾਰ ਨੂੰ ਵੀ ਨਹਿਰ 'ਚੋਂ ਬਾਹਰ ਕੱਢਿਆ ਗਿਆ।

ਨਹਿਰ 'ਚ ਗੱਡੀ ਡਿੱਗਣ ਦੀ ਜਾਣਕਾਰੀ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜਸਵਾਲੀ ਨੇੜੇ ਇੱਕ ਕਾਰ ਯੂ.ਵੀ.ਡੀ.ਸੀ. ਨਹਿਰ ਵਿੱਚ ਡਿੱਗ ਗਈ ਹੈ, ਜਿਸ ਵਿੱਚ ਦੋ ਵਿਅਕਤੀ ਸਵਾਰ ਸਨ, ਜੋ ਕਿ ਪਿਉ-ਧੀ ਦੱਸੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਵੱਲੋਂ ਪਿਤਾ ਨੂੰ ਤਾਂ ਬਚਾ ਲਿਆ ਗਿਆ ਹੈ ਪਰ ਬੇਟੀ ਦੀ ਮੌਤ ਹੋ ਗਈ ਹੈ।

ਪੁਲਿਸ 'ਚ ASI ਹੈ ਕਾਰ ਸਵਾਰ

ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਬਚਾਇਆ ਗਿਆ ਹੈ, ਉਹ ਪੁਲਿਸ ਵਿੱਚ ਏਐਸਆਈ ਵਜੋਂ ਤਾਇਨਾਤ ਹੈ।ਉਨ੍ਹਾਂ ਦੱਸਿਆ ਜਾਣਕਾਰੀ ਅਨੁਸਾਰ ਪਿਓ ਤੇ ਧੀ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਮੱਥਾ ਟੇਕਣ ਆਏ ਸੀ ਅਤੇ ਵਾਪਸ ਘਰ ਜਾਂਦੇ ਸਮੇਂ ਇਹ ਹਾਦਸਾ ਵਾਪਰਿਆ। ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕਾਰ ਨਹਿਰ 'ਚ ਕਿਵੇਂ ਡਿੱਗੀ।

ਬੀਤੇ ਦਿਨੀ ਹੋਏ ਕਾਰ ਹਾਦਸੇ ਦੇ ਵਿੱਚ ਲੜਕੀ ਦੀ ਹੋਈ ਮੌਤ ਤੋਂ ਬਾਅਦ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿੱਥੇ ਕੱਲ ਤੱਕ ਇਸ ਨੂੰ ਇੱਕ ਹਾਦਸਾ ਮੰਨਿਆ ਜਾ ਰਿਹਾ ਸੀ ਉਹ ਇੱਕ ਸੋਚੀ ਸਮਝੀ ਸਾਜਿਸ਼ ਤਾਂ ਨਹੀਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਪੁਲਿਸ ਨੂੰ ਉਸ ਇਲਾਕੇ ਵਿਚ ਆਪਣੀ ਤਫਤੀਸ਼ ਵਿਚ ਕੁਝ ਐਸੇ ਲੋਕ ਵੀ ਮਿਲੇ ਹਨ ਜਿੰਨਾਂ ਨੇ ਦੱਸਿਆ ਹੈ ਕਿ ਇਹ ਪਿਓ ਧੀ ਕਾਰ ਦੇ ਵਿੱਚ ਲੜਦੇ ਆ ਰਹੇ ਸਨ ਅਤੇ ਕਾਫੀ ਉੱਚੀ ਉੱਚੀ ਬੋਲ ਰਹੇ ਸਨ ਅਤੇ ਇੰਜ ਲੱਗ ਰਿਹਾ ਸੀ ਕਿ ਕਿਸੇ ਮਸਲੇ ਨੂੰ ਲੈ ਕੇ ਇਹਨਾਂ ਦੀ ਆਪਸੀ ਲੜਾਈ ਚੱਲ ਰਹੀ ਹੈ। ਜਿਸ ਤੋਂ ਬਾਅਦ ਇਹ ਕਾਰ ਨਹਿਰ ਵਿੱਚ ਡਿੱਗ ਗਈ। ਜਿਸ ਦੇ ਚਲਦੇ ਪੁਲਿਸ ਮ੍ਰਿਤਕ ਲੜਕੀ ਦੇ ਪਿਤਾ ਕੋਲੋ ਵੀ ਪੁੱਛ-ਗਿੱਛ ਕਰ ਰਹੀ ਹੈ ਜੋ ਕਿ ਪੰਜਾਬ ਪੁਲਿਸ ਵਿਚ ਹੀ ਏਐਸਆਈ ਤੈਨਾਤ ਹੈ ਪਰ ਹਜੇ ਤੱਕ ਪੁਲਿਸ ਨੇ ਇਸ ਮਾਮਲੇ ਦੇ ਵਿਚ ਕੋਈ ਖੁਲਾਸਾ ਨਹੀਂ ਕੀਤਾ ਹੈ ਕਿ ਇਹ ਹਾਦਸਾ ਹੈ ਜਾਂ ਫਿਰ ਸੋਚੀ ਸਮਝੀ ਸਾਜਿਸ਼।

Last Updated : Nov 29, 2024, 5:28 PM IST

ABOUT THE AUTHOR

...view details