ਅੰਮ੍ਰਿਤਸਰ:ਪਿੱਛਲੇ ਦਿਨੀ ਰਮਦਾਸ ਚ 5 ਕਰੋੜ ਦੀ ਫਿਰੋਤੀ ਨਾ ਦੇਣ ਤੇ ਆੜਤੀ ਦੇ ਮਾਰੀਆਂ ਸਨ ਗੋਲੀਆ। ਆੜਤੀ ਸੁਰਜੀਤ ਸਿੰਘ ਗੋਲੀ ਲੱਗਣ ਕਰਕੇ ਗੰਭੀਰ ਰੂਪ'ਚ ਜ਼ਖਮੀ ਹੋ ਗਿਆ ਸੀ। ਜਿਸ ਦੇ ਚਲਦੇ ਸੁਰਜੀਤ ਸਿੰਘ ਨੂੰ ਅੰਮ੍ਰਿਤਸਰ ਵਿੱਖੇ ਹਸਪਤਾਲ਼ ਵਿਚ ਦਾਖ਼ਿਲ ਕਰਵਾਈਆ ਗਿਆ। ਜਿਸਦੇ ਚਲਦੇ ਅੱਜ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆੜਤੀ ਸੁਰਜੀਤ ਸਿੰਘ ਦੇ ਘਰ ਪੁੱਜੇ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆੜਤੀ ਦਾ ਹਾਲ ਚਾਲ ਪੁੱਛਿਆ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ । ਇਸ ਮੌਕੇ ਉਹਨਾਂ ਕਿਹਾ ਕਿ ਸੁਰਜੀਤ ਸਿੰਘ ਸਾਡੇ ਪਰਿਵਾਰ ਚੋਂ ਹੀ ਹੈ ਤੇ ਪੰਜਾਬ ਸਰਕਾਰ ਇਸ ਦੇ ਨਾਲ ਖੜ੍ਹੀ ਹੈ।
ਦੋਸ਼ੀਆਂ ਨੂੰ ਜਲਦੀ ਕੀਤਾ ਜਾਵੇਗਾ ਕਾਬੂ : ਉਥੇ ਹੀਆੜ੍ਹਤੀ ਸੁਰਜੀਤ ਸਿੰਘ ਨੇ ਕਿਹਾ ਕਿ ਅੱਜ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੇਰਾ ਹਾਲ ਚਾਲ ਜਾਣਨ ਦੇ ਲਈ ਮੇਰੇ ਘਰ ਆਏ ਸਨ ਅਤੇ ਉਹਨਾਂ ਵਿਸ਼ਵਾਸ ਦਵਾਇਆ ਕਿ ਜਲਦੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ। ਉਥੇ ਹੀ ਪਿਛਲੇ ਦਿਨੇ ਥਾਣਾ ਰਮਦਾਸ ਦੇ ਐਸਐਚ ਓ ਨੂੰ ਇੱਕ ਗੈਂਗਸਟਰ ਨੂੰ ਜਿਹੜੀ ਧਮਕੀ ਦੇਣ ਦੀ ਆਡੀਓ ਵਾਇਰਲ ਹੋਈ ਸੀ। ਉਸ ਉੱਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹੋ ਜਿਹੀਆਂ ਕਈ ਆਡੀਓ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਪਹਿਲਾਂ ਵੀ ਮਿਲ ਚੁਕੀਆਂ ਹਨ ਧਮਕੀਆਂ: ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਾਮਦਾਸ ਵਿਖ਼ੇ ਗੈਂਗਸਟਰ ਰਿੰਦਾ ਨੂੰ 5 ਕਰੋੜ ਰੁਪਏ ਦੀ ਫਿਰੋਤੀ ਨਾਂ ਦੇਣ ਦੇ ਚੱਲਦੇ ਆੜ੍ਹਤੀ ਸੁਰਜੀਤ ਸਿੰਘ ਉਪਰ ਗੰਨਮੈਂਨਾਂ ਦੀ ਹਾਜ਼ਰੀ ਵਿੱਚ ਹੀ 2 ਬਾਈਕਸਵਾਰ ਗੋਲੀਆਂ ਮਾਰਕੇ ਫਰਾਰ ਹੋ ਗਏ ਸਨ, ਜ਼ਖਮੀ ਆੜਤੀ ਸੁਰਜੀਤ ਸਿੰਘ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ । ਇਸ ਮੌਕੇ ਆੜਤੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਵਿਦੇਸ਼ੀ ਨੰਬਰ ਤੋਂ ਗੈਂਗਸਟਰ ਰਿੰਦਾ ਅਤੇ ਹੈਪੀ ਦੇ ਫਿਰੋਤੀ ਲਈ ਫੋਨ ਆ ਰਹੇ ਹਨ। ਜਿਸ ਦੇ ਚੱਲਦੇ ਉਸ ਵੱਲੋਂ ਥਾਣਾ ਰਾਮਦਾਸ ਵਿਖ਼ੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।
- ਇੱਕ ਸਾਲ ਤੋਂ ਲਵਾਰਿਸ ਹਾਲਤ ਦੇ ਵਿੱਚ ਘੁੰਮ ਰਿਹਾ ਹੈ ਇਹ ਨੌਜਵਾਨ, ਨਰਕ ਭਰੀ ਜ਼ਿੰਦਗੀ ਕਰ ਰਿਹਾ ਬਤੀਤ, ਵੀਡੀਓ ਦੇਖ ਕੇ ਭਰ ਆਉਣਗੀਆਂ ਅੱਖਾਂ - Amritsar News
- ਪੰਜਾਬ ਦੇ ਦੋ ਨੌਜਵਾਨਾਂ ਦੀ ਅਮਰੀਕਾ 'ਚ ਹੋਈ ਮੌਤ, ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੀਆਂ ਮ੍ਰਿਤਕ ਦੇਹਾਂ - 2 youths from Punjab died America
- ਫ਼ਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਇੱਕ ਹੀ ਦਿਨ 'ਚ ਕਾਬੂ ਕੀਤੇ ਪੰਜ ਨਸ਼ਾ ਤਸਕਰ - Ferozepur Crime News