ਅੰਮ੍ਰਿਤਸਰ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਹੋਏ ਹਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭਾਜਪਾ ਖ਼ਤਮ ਕਰਨਾ ਚਾਹੁੰਦੀ ਹੈ। ਉਹਨਾਂ ਉੱਤੇ ਲਗਾਤਾਰ ਹਮਲੇ ਕਰਵਾਏ ਜਾ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਪਹਿਲਾਂ ਬਿੰਨਾ ਵਜ੍ਹਾ ਉਹਨਾਂ ਨੂੰ ਜੇਲ੍ਹ 'ਚ ਰੱਖਿਆ। ਫਿਰ ਇਸ ਤੋਂ ਬਾਅਦ ਉਹਨਾਂ ਦਾ ਡਾਕਟਰੀ ਇਲਾਜ ਵੀ ਬੰਦ ਕੀਤਾ ਗਿਆ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਭਾਜਪਾ ਇੱਕ ਇਮਾਨਦਾਰ ਇਨਸਾਨ ਨੂੰ ਖਤਮ ਕਰਨ ਉੱਤੇ ਤੁਲੀ ਹੈ ਪਰ ਅਜਿਹਾ ਹੋਵੇਗਾ ਨਹੀਂ। ਕੇਜਰੀਵਾਲ ਨੂੰ ਰੋਕਿਆ ਨਹੀਂ ਜਾ ਸਕਦਾ, ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਵੀ ਫਤਵਾ ਦਿੱਤਾ ਸੀ ਅਤੇ ਹੁਣ ਵੀ ਦੇਣਗੇ।
ਕੇਜਰੀਵਾਲ 'ਤੇ ਹਮਲੇ 'ਤੇ ਕੈਬਨਟ ਮੰਤਰੀ ਧਾਲੀਵਾਲ ਦਾ ਵੱਡਾ ਬਿਆਨ,ਕਿਹਾ - ਭਾਜਪਾ ਦੇ ਗੁੰਡਿਆਂ ਨੇ ਕੀਤੀ ਕੋਝੀ ਹਰਕਤ (ਅੰਮ੍ਰਿਤਸਰ ਪੱਤਰਕਾਰ (ਈਟੀਵੀ ਭਾਰਤ)) 'ਆਪ' ਦੇ ਭਾਜਪਾ 'ਤੇ ਇਲਜ਼ਾਮ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਡਾ. ਸੰਦੀਪ ਪਾਠਕ ਨੇ ਵੀ ਕੇਜਰੀਵਾਲ ’ਤੇ ਹਮਲੇ ਦੀ ਨਿਖੇਧੀ ਕੀਤੀ। ਪਾਠਕ ਨੇ ਇਲਜ਼ਾਮ ਲਗਾਇਆ ਹੈ ਕਿ ਵਿਕਾਸਪੁਰੀ ’ਚ ਪੈਦਲ ਯਾਤਰਾ ਦੌਰਾਨ ਭਾਜਪਾ ਦੇ ਲੋਕਾਂ ਨੇ ਕੇਜਰੀਵਾਲ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ‘ਆਪ’ ਨੇ ਕਿਹਾ ਕਿ ਹਮਲਾ ਕਰਨ ਲਈ ਭਾਜਪਾ ਦੇ ਲੋਕ ਕੇਜਰੀਵਾਲ ਦੇ ਨਜ਼ਦੀਕ ਤੱਕ ਕਿਵੇਂ ਪਹੁੰਚੇ, ਪੁਲਿਸ ਨੇ ਉਨ੍ਹਾਂ ਨੂੰ ਕਿਉਂ ਨਹੀਂ ਰੋਕਿਆ?
ਭਾਜਪਾ ਨੇ ਦਿੱਤਾ ਜਵਾਬ
ਉੱਧਰ ਕੇਜਰੀਵਾਲ 'ਤੇ ਹੋਏ ਹਮਲੇ ਦੇ ਲੱਗ ਰਹੇ ਇਲਜ਼ਾਮਾਂ ਤੋਂ ਬਾਅਦ ਭਾਜਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਜਿਸ ਨੂੰ 'ਆਪ' ਭਾਜਪਾ ਨੂੰ ਹਮਲਾਵਰ ਦਸ ਕੇ ਬਦਨਾਮ ਕਰ ਰਹੀ ਹੈ ਉਹ ਹਮਲਾ ਨਹੀਂ ਹੈ ਬਲਕਿ ਲੋਕਾਂ ਦਾ ਕੇਜਰੀਵਾਲ ਪ੍ਰਤੀ ਰੋਸ ਹੈ। ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ,ਉੱਥੇ ਹੀ ਪੱਛਮੀ ਦਿੱਲੀ ਦੇ ਡੀਸੀਪੀ ਨੇ ਵਿਕਾਸਪੁਰੀ ’ਚ ਕੇਜਰੀਵਾਲ ਨਾਲ ਅਜਿਹੀ ਕੋਈ ਘਟਨਾ ਹੋਣ ਤੋਂ ਇਨਕਾਰ ਕੀਤਾ ਹੈ।