ਪੰਜਾਬ

punjab

ETV Bharat / state

ਬੀਐਸਐਫ ਅਤੇ ਪੁਲਿਸ ਹੱਥ ਲੱਗੀ ਸਫ਼ਲਤਾ, 2 ਡਰੋਨ ਅਤੇ 508 ਗ੍ਰਾਮ ਹੈਰੋਇਨ ਬਰਾਮਦ - recovered drones and grams heroin - RECOVERED DRONES AND GRAMS HEROIN

recovered drones and grams heroin: ਹਲਕਾ ਖੇਮਕਰਨ ਦੇ ਪਿੰਡ ਕਾਲੀਆ ਤੋਂ ਬੀਐਸਐਫ ਅਤੇ ਪੰਜਾਬ ਪੁਲਿਸ ਸਾਂਝੇ ਸਰਚ ਆਪਰੇਸ਼ਨ ਦੌਰਾਨ ਦੋ ਡਰੋਨਾਂ ਸਮੇਤ 508 ਹੈਰੋਇਨ ਬਰਾਮਦ ਕਰਕੇ ਸਫਲਤਾ ਹਾਸਿਲ ਕੀਤੀ ਹੈ।

RECOVERED DRONES AND GRAMS HEROIN
ਡਰੋਨ ਅਤੇ ਗ੍ਰਾਮ ਹੈਰੋਇਨ ਬਰਾਮਦ (ETV Bharat Taran Tarn)

By ETV Bharat Punjabi Team

Published : Jul 9, 2024, 3:57 PM IST

ਡਰੋਨ ਅਤੇ ਗ੍ਰਾਮ ਹੈਰੋਇਨ ਬਰਾਮਦ (ETV Bharat Taran Tarn)

ਤਰਨਤਾਰਨ: ਪਾਕਿਸਤਾਨ ਵੱਲੋਂ ਆਏ ਦਿਨ ਭਾਰਤ ਦਾ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਡਰੋਨ ਰਾਹੀਂ ਹਥਿਆਰ ਅਤੇ ਨਸ਼ੇ ਵਾਲੇ ਪਦਾਰਥ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨੂੰ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ 'ਤੇ ਪੰਜਾਬ ਪੁਲਿਸ ਵੱਲੋਂ ਨਾਕਾਮ ਕੀਤਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਬੀਤੀ ਦਿਨ ਭਾਰਤ-ਪਾਕਿਸਤਾਨ ਸਰਹੱਦ 'ਤੇ ਪੈਂਦੇ ਹਲਕਾ ਖੇਮਕਰਨ ਦੇ ਪਿੰਡ ਕਾਲੀਆ ਤੋਂ ਬੀਐਸਐਫ ਅਤੇ ਪੰਜਾਬ ਪੁਲਿਸ ਸਾਂਝੇ ਸਰਚ ਆਪਰੇਸ਼ਨ ਦੌਰਾਨ ਦੋ ਡਰੋਨਾਂ ਸਮੇਤ 508 ਹੈਰੋਇਨ ਬਰਾਮਦ ਕਰਕੇ ਸਫ਼ਲਤਾ ਹਾਸਿਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਪ੍ਰੀਤਇੰਦਰ ਸਿੰਘ ਭਿੱਖੀਵਿੰਡ ਨੇ ਦੱਸਿਆ ਮਿਲੀ ਸੂਚਨਾ 'ਤੇ ਪੰਜਾਬ ਪੁਲਿਸ ਅਤੇ ਬੀਐਸਐਫ ਨੇ ਪਿੰਡ ਕਾਲੀਆਂ ਦੇ ਕਿਸਾਨ ਦੇ ਘਰ ਦਰੱਖਤ ਉੱਪਰ ਅੜਿਆ ਤਲਾਸ਼ੀ ਮੁਹਿੰਮ ਦੌਰਾਨ ਇਕ ਡਰੋਨ ਡੀਜੀ ਮੈਵਿਕ ਕਲਾਸਿਕ 3 ਬਰਾਮਦ ਕੀਤਾ ਪਰ ਸਾਂਝੀ ਤਲਾਸ਼ੀ ਦੌਰਾਨ ਕੋਈ ਨਸ਼ੀਲੇ ਪਦਾਰਥ ਬਰਾਮਦ ਨਹੀਂ ਹੋਇਆ। FIR ਨੰਬਰ 56 ਮਿਤੀ 9/7/24 ਅਧੀਨ 10,11,12 ਏਅਰਕ੍ਰਾਫਟ ਐਕਟ 1934 PS ਵਲਟੋਹਾ ਦਰਜ ਕੀਤਾ ਗਿਆ। ਇਸ ਦੌਰਾਨ ਇਕ ਹੋਰ ਸੂਚਨਾ ਮਿਲੀ ਕਿ ਇਕ ਪੈਕਟ ਵਾਲਾ ਇਕ ਹੋਰ ਡਰੋਨ ਪਿਆ ਹੈ।

ਪਿੰਡ ਕਾਲੀਆ ਦੇ ਖੇਤਾਂ ਵਿੱਚੋਂ ਸੂਚਨਾ ਮਿਲਣ 'ਤੇ ਪੁਲਿਸ ਬੀਐਸਐਫ ਦੇ ਨਾਲ ਮੌਕੇ 'ਤੇ ਪਹੁੰਚੀ ਅਤੇ 508 ਗ੍ਰਾਮ ਹੈਰੋਇਨ ਅਤੇ ਡਰੋਨ ਡੀਜੇਆਈ ਮੈਵਿਕ ਕਲਾਸਿਕ 3 ਬਰਾਮਦ ਕੀਤਾ। ਇਸ ਸਬੰਧੀ ਨੰਬਰ 57 ਮਿਤੀ 09.07.2024 ਅਧੀਨ 21-ਸੀ ਐਨਡੀਪੀਐਸ ਐਕਟ, 10,11,12,13 ਏਅਰਕ੍ਰਾਫਟ ਐਕਟ ਪੀ.ਐਸ.ਵਲਟੋਹਾ 'ਤੇ ਦਰਜ ਕੀਤਾ ਹੈ। ਘਟਨਾ ਨੂੰ ਲੈ ਕੇ ਬੀਐੱਸਐੱਫ ਦੇ ਨਾਲ ਇੱਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਗਈ, ਪਰ ਕੁਝ ਵੀ ਸ਼ੱਕੀ ਨਹੀਂ ਮਿਲੀ ਡੀ ਐਸ ਪੀ ਨੇ ਦੱਸਿਆ ਕਿ ਪੁਲਿਸ ਖੁਫੀਆ ਜਾਣਕਾਰੀ ਇਕੱਠੀ ਕਰ ਰਹੀ ਹੈ ਅਤੇ ਡਰੋਨ ਗਤੀਵਿਧੀਆਂ ਵਿਚ ਸ਼ਾਮਲ ਦੋਸ਼ੀਆਂ ਦਾ ਪਤਾ ਲਗਾਉਣ ਲਈ ਵਿਗਿਆਨਕ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details