ਪੰਜਾਬ

punjab

ETV Bharat / state

ਲੁਧਿਆਣਾ ਦਾ ਸਿਵਲ ਹਸਪਤਾਲ ਬਣਿਆ ਜੰਗ ਦਾ ਮੈਦਾਨ, ਦੋ ਧਿਰਾਂ ਵਿਚਕਾਰ ਹੋਈ ਖੂਨੀ ਝੜਪ - Bloody clash between two groups - BLOODY CLASH BETWEEN TWO GROUPS

Bloody Clash In Hospital : ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦੋ ਪਰਿਵਾਰ ਵਿਚਕਾਰ ਜ਼ਬਰਦਸਤ ਝੜਪ ਵੇਖਣ ਨੂੰ ਮਿਲੀ ਹੈ। ਪਰਿਵਾਰਾਂ ਵਿਚਾਲੇ ਕੁੜੀ ਅਤੇ ਮੁੰਡੇ ਦਾ ਰਿਸ਼ਤਾ ਤੋੜਨ ਨੂੰ ਲੈਕੇ ਵਿਵਾਦ ਹੋਇਆ ਅਤੇ ਮਗਰੋਂ ਖੂਨੀ ਝੜਪ ਵੇਖਣ ਨੂੰ ਮਿਲੀ।

Etv Bharat
Etv Bharat (Etv Bharat)

By ETV Bharat Punjabi Team

Published : Aug 20, 2024, 1:33 PM IST

ਲੁਧਿਆਣਾ ਦਾ ਸਿਵਲ ਹਸਪਤਾਲ ਬਣਿਆ ਜੰਗ ਦਾ ਮੈਦਾਨ (ETV BHARAT (ਰਿਪੋਟਰ,ਲੁਧਿਆਣਾ))

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦਾ ਸਿਵਲ ਹਸਪਤਾਲ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਹੈ। ਸੋਮਵਾਰ ਦੇਰ ਰਾਤ ਲੁਧਿਆਣਾ ਦਾ ਸਿਵਲ ਹਸਪਤਾਲ ਉਸ ਵੇਲੇ ਜੰਗ ਦਾ ਮੈਦਾਨ ਬਣ ਗਿਆ ਜਦੋਂ ਦੋ ਧਿਰਾਂ ਦੇ ਵਿਚਕਾਰ ਖੂਨੀ ਝੜਪ ਹੋ ਗਈ ਅਤੇ ਦੋਵਾਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਿਕ ਇਹ ਝਗੜਾ ਕੁੜੀ ਅਤੇ ਮੁੰਡੇ ਵਾਲਿਆਂ ਦੇ ਘਰ ਦੇ ਪਰਿਵਾਰਕ ਮੈਂਬਰਾਂ ਵਿੱਚ ਹੋਇਆ ਹੈ। ਸਿਵਿਲ ਹਸਪਤਾਲ ਦੇ ਐਮਰਜੰਸੀ ਵਾਰਡ ਵਿੱਚ ਦੋਵਾਂ ਧਿਰਾਂ ਨੂੰ ਲੜਦਿਆਂ ਵਿਖਾਈ ਦਿੱਤੀਆਂ। ਦੋਵੇਂ ਹੀ ਧਿਰਾਂ ਲੁਧਿਆਣਾ ਦੇ ਅਮਰਪੁਰਾ ਦੇ ਰਹਿਣ ਵਾਲੇ ਹਨ।


ਦੋਵਾਂ ਪਰਿਵਾਰਾਂ ਦੇ ਵਿੱਚ ਰੰਜਿਸ਼: ਜ਼ਖ਼ਮੀ ਹੋਏ ਪਰਿਵਾਰ ਮੁਤਾਬਿਕ ਉਨ੍ਹਾਂ ਦੀ ਕੁੜੀ ਸਪਨਾ ਦਾ ਰਿਸ਼ਤਾ ਕੁਝ ਹੀ ਦੂਰੀ ਉੱਤੇ ਰਹਿਣ ਵਾਲੇ ਭਵਨ ਦੇ ਨਾਲ ਕੀਤਾ ਗਿਆ ਸੀ, ਪਰ ਦੋਵਾਂ ਪਰਿਵਾਰਾਂ ਦੇ ਵਿਚਕਾਰ ਕਿਸੇ ਗੱਲ ਕਰਕੇ ਰਿਸ਼ਤਾ ਸਿਰੇ ਨਹੀਂ ਚੜ ਸਕਿਆ। ਜਿਸ ਤੋਂ ਬਾਅਦ ਦੋਵਾਂ ਪਰਿਵਾਰਾਂ ਦੇ ਵਿੱਚ ਰੰਜਿਸ਼ ਵੱਧ ਗਈ ਅਤੇ ਇੱਕ ਪਰਿਵਾਰ ਵੱਲੋਂ ਦੂਜੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਇਸ ਦੌਰਾਨ ਦੋਵਾਂ ਵਿਚਕਾਰ ਵਿਵਾਦ ਜਦੋਂ ਵਧਿਆ ਤਾਂ ਜ਼ਖਮੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਦੂਜੀ ਧਿਰ ਨੇ ਕੁਝ ਹੋਰ ਸਾਥੀ ਇਹਦੇ ਨਾਲ ਹਮਲਾ ਕਰ ਦਿੱਤਾ ਅਤੇ ਦੋਵਾਂ ਧਿਰਾਂ ਦੇ ਵਿਚਕਾਰ ਜ਼ਬਰਦਸਤ ਲੜਾਈ ਹੋਈ।

ਖੂਨੀ ਝੜਪ: ਇਸ ਦੌਰਾਨ ਸਿਵਲ ਹਸਪਤਾਲ ਦੇ ਵਿੱਚ ਸੁਰੱਖਿਆ ਲਈ ਤਾਇਨਾਤ ਮੁਲਾਜ਼ਮ ਵੀ ਪਰਿਵਾਰਾਂ ਨੂੰ ਹਟਾਉਂਦੇ ਹੋਏ ਵਿਖਾਈ ਦਿੱਤੇ ਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਦੂਜੇ ਉੱਤੇ ਪਰਿਵਾਰਕ ਮੈਂਬਰਾਂ ਨੇ ਹਮਲਾ ਕਰ ਦਿੱਤਾ ਅਤੇ ਦੋਵੇਂ ਹੀ ਧਿਰਾਂ ਦੇ ਲੋਕ ਜ਼ਖਮੀ ਹੋ ਗਏ। ਇਸ ਖੂਨੀ ਝੜਪ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੋਵੇਂ ਧਿਰਾਂ ਵਿਚਕਾਰ ਝਗੜਾ ਹੋ ਰਿਹਾ ਹੈ ਅਤੇ ਹਸਪਤਾਲ ਦੇ ਵਿੱਚ ਹੀ ਹੰਗਾਮਾ ਹੋ ਰਿਹਾ ਹੈ। ਇਸ ਦੌਰਾਨ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਗਏ ਹਨ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details