ਪੰਜਾਬ

punjab

ETV Bharat / state

ਜਾਣੋ ਮੁਆਫ ਕਰਨ ਵਾਲਿਆਂ ਲਈ ਕਿਵੇਂ ਦਾ ਰਹੇਗਾ ਸਾਲ 2025, ਰਾਜਨੀਤੀ ਵੀ ਹੋ ਸਕਦੀ ਹੈ ਉਥਲ ਪੁਥਲ, ਜਾਣੋ ਕਿਵੇਂ... - LAL KITAB EXPERT

ਬਠਿੰਡਾ ਤੋਂ ਲਾਲ ਕਿਤਾਬ ਮਾਹਿਰ ਬਿਕਰਮ ਕੁਮਾਰ ਲਵਲੀ ਨੇ ਦੱਸਿਆ ਕਿ 2025 ਹੈ ਮੰਗਲ ਦਾ ਸਾਲ...

2025 IS YEAR OF MARS
ਕਿਵੇਂ ਦਾ ਰਹੇਗਾ ਸਾਲ 2025 (ETV Bharat (ਬਠਿੰਡਾ, ਪੱਤਰਕਾਰ))

By ETV Bharat Punjabi Team

Published : Dec 31, 2024, 10:17 PM IST

ਬਠਿੰਡਾ:ਲਾਲ ਕਿਤਾਬ 2025 ਤੁਹਾਨੂੰ ਦੱਸੇਗਾ ਕਿ ਸਾਲ 2025 ਵਿੱਚ ਤੁਹਾਡੇ ਜੀਵਨ ਦੇ ਕਿਹੜੇ ਖੇਤਰਾਂ ਵਿੱਚ ਤੁਹਾਨੂੰ ਨਵੀਆਂ ਉਮੀਦਾਂ ਮਿਲਣਗੀਆਂ, ਕਿਹੜੇ ਖੇਤਰਾਂ ਵਿੱਚ ਤੁਸੀਂ ਤਰੱਕੀ ਕਰੋਗੇ ਅਤੇ ਸਾਲ 2025 ਵਿੱਚ ਤੁਹਾਡੇ ਲਈ ਕਿਹੜੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਇਸ ਨਾਲ ਤੁਹਾਨੂੰ ਇਹ ਫਾਇਦਾ ਹੋਵੇਗਾ ਕਿ ਤੁਸੀਂ ਨਵੇਂ ਸਾਲ ਦੀ ਤਿਆਰੀ ਪਹਿਲਾਂ ਹੀ ਕਰ ਸਕੋਗੇ ਅਤੇ ਜਿਹੜੇ ਖੇਤਰਾਂ ਵਿੱਚ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਉਨ੍ਹਾਂ ਲਈ ਤੁਸੀਂ ਹੌਸਲਾ ਵੀ ਇਕੱਠਾ ਕਰ ਸਕੋਗੇ। ਇਹ ਲਾਲ ਕਿਤਾਬ ਰਾਸ਼ੀਫਲ ਇਸੇ ਉਦੇਸ਼ ਨਾਲ ਬਣਾਇਆ ਗਿਆ ਹੈ ਕਿ ਤੁਸੀਂ ਆਪਣੇ ਜੀਵਨ ਨੂੰ ਹੋਰ ਵਧੀਆ ਢੰਗ ਨਾਲ ਜੀ ਸਕੋ।

ਕਿਵੇਂ ਦਾ ਰਹੇਗਾ ਸਾਲ 2025 (ETV Bharat (ਬਠਿੰਡਾ, ਪੱਤਰਕਾਰ))

2025 ਮੰਗਲ ਦਾ ਸਾਲ

ਦੱਸ ਦੇਈਏ ਕਿ ਨਵੇਂ ਸਾਲ ਦਾ ਆਗਾਜ਼ ਹੋਣ ਜਾ ਰਿਹਾ ਹੈ ਅਤੇ ਨਵੇਂ ਸਾਲ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਜਾਹਿਰ ਕੀਤੇ ਜਾ ਰਹੇ ਹਨ। ਸਾਲ 2025 ਕਿਹੋ ਜਿਹਾ ਰਹੇਗਾ, ਜਦੋਂ ਇਹ ਜਾਨਣ ਲਈ ਬਠਿੰਡਾ ਤੋਂ ਲਾਲ ਕਿਤਾਬ ਮਾਹਿਰ ਬਿਕਰਮ ਕੁਮਾਰ ਲਵਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਲ 2025 ਮੰਗਲ ਦਾ ਸਾਲ ਹੈ, ਅੰਕ ਜੋਤਿਸ਼ ਅਨੁਸਾਰ ਕੁੱਲ ਅੰਕ ਨੌ ਬਣਦਾ ਹੈ, ਮੰਗਲ ਹਨੂਮਾਨ ਜੀ ਦਾ ਕਾਰਕ ਹੈ, ਮੰਗਲ ਹੋਣ ਕਰਕੇ ਇਹ ਸਾਹਸ ਦਾ ਸਾਲ ਹੈ। ਇਸ ਲਈ ਇਸ ਸਾਲ ਵਿੱਚ ਸਾਹਸ ਨਾਲ ਫੈਸਲੇ ਲਏ ਜਾਣਗੇ। 2025 ਵਿੱਚ ਪ੍ਰਿਆਗਰਾਜ ਵਿਖੇ ਮਹਾਂ ਕੁੰਭ ਹੋ ਰਿਹਾ ਹੈ।

ਕਿਵੇਂ ਰਹੇਗੀ ਨਵੇਂ ਸਾਲ ਦੀ ਸ਼ੁਰੂਆਤ

ਲਾਲ ਕਿਤਾਬ ਦੇ ਮਾਹਿਰ ਬਿਕਰਮ ਕੁਮਾਰ ਲਵਲੀ ਨੇ ਦੱਸਿਆ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਮਹਾਂ ਕੁੰਭ ਹੋਣ ਵੱਡੀ ਗਿਣਤੀ ਵਿੱਚ ਲੋਕ ਇਸ਼ਨਾਨ ਕਰਨਗੇ। ਇਹ ਮਹਾਂਕੁੰਭ 12 ਸਾਲ ਬਾਅਦ ਆਉਂਦਾ ਹੈ, ਮੰਗਲ ਦਾ ਸਾਲ ਹੋਣ ਕਾਰਨ ਇਹ ਮੰਗਲ ਕਾਰਜਾਂ ਲਈ ਸ਼ੁਭ ਹੈ। ਇਸ ਸਾਲ ਵਿੱਚ ਵੱਡੀਆਂ-ਵੱਡੀਆਂ ਕਥਾਵਾਂ ਅਤੇ ਸਮਾਗਮ, ਵੱਡੇ-ਵੱਡੇ ਜਗਰਾਤੇ ਹੋਣਗੇ। ਜਿੰਨਾਂ ਦੇ ਵਿਆਹ ਪਿਛਲੇ ਲੰਮੇ ਸਮੇਂ ਤੋਂ ਰੁਕੇ ਹੋਏ ਸਨ, ਉਹ ਇਸ ਸਾਲ ਵਿੱਚ ਹੋਣਗੇ। ਉਨ੍ਹਾਂ ਦੇ ਘਰਾਂ ਵਿੱਚ ਖੁਸ਼ੀਆਂ ਆਉਣਗੀਆਂ ਮੰਗਲ ਕੰਮ ਹੋਣਗੇ। ਇਹ ਸਾਲ ਸ਼ੁਭ ਕੰਮ ਵੱਡੀ ਗਿਣਤੀ ਵਿੱਚ ਵੇਖਣ ਨੂੰ ਮਿਲਣਗੇ। ਉਨ੍ਹਾਂ ਨੇ ਦੱਸਿਆ ਕਿ ਜਿੰਨਾਂ ਦੇ ਵਿਆਹ ਦੇ ਕਾਰਜ ਰੁਕੇ ਹੋਏ ਹਨ, ਜਿੰਨਾਂ ਦੇ ਵਿਆਹ ਦੇ ਕਾਰਜਾਂ ਵਿੱਚ ਕੋਈ ਨਾ ਕੋਈ ਰੁਕਾਵਟਾਂ ਹੋ ਰਹੀਆਂ ਹਨ।

ਦਿੱਲੀ ਦੀਆਂ ਚੋਣਾਂ 'ਤੇ ਹੋਵੇਗਾ ਵੱਡਾ ਫੇਰਬਦਲ

ਮੰਗਲ ਦਾ ਸਾਲ ਹੋਣ ਕਾਰਨ ਪੰਜਾਬ ਅਤੇ ਦੇਸ਼ ਦੀ ਰਾਜਨੀਤੀ ਵਿੱਚ ਵੱਡੇ ਫੈਸਲੇ ਹੋਣਗੇ ਅਤੇ ਫਿਰ ਬਦਲ ਹੋਵੇਗਾ ਜਿਸ ਦਾ ਅਸਰ ਆਮ ਜਨਤਾ 'ਤੇ ਵੇਖਣ ਨੂੰ ਮਿਲੇਗਾ। ਕਿਸਾਨ ਅੰਦੋਲਨ ਨੂੰ ਲੈ ਕੇ ਵੀ ਵੱਡਾ ਫੈਸਲਾ ਆਵੇਗਾ। ਦਿੱਲੀ ਦੀਆਂ ਚੋਣਾਂ 'ਤੇ ਵੀ ਇਸ ਸਾਲ ਵੱਡਾ ਫੇਰਬਦਲ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਵਿੱਚ ਜੋ ਵੀ ਵਿਅਕਤੀ ਆਪਣੇ ਮਨ ਵਿੱਚੋਂ ਮੈਲ ਕੱਢ ਕੇ ਆਪਣੇ ਰਿਸ਼ਤੇਦਾਰ ਭਰਾਵਾਂ ਨਾਲ ਵਧੀਆ ਵਰਤ ਵਰਤਈਆ ਰੱਖੇਗਾ। ਉਸ ਲਈ ਇਹ ਸਾਲ ਬਹੁਤ ਵਧੀਆ ਲੰਘੇਗਾ ਜੋ ਵਿਅਕਤੀ ਆਪਣੇ ਰਿਸ਼ਤੇਦਾਰ ਅਤੇ ਸਕੇ ਭਰਾ ਨਾਲ ਮਨ ਮਟਾ ਕਰਕੇ ਚੱਲੇਗਾ ਉਸ ਲਈ ਇਹ ਸਾਲ ਬਹੁਤਾ ਚੰਗਾ ਨਹੀਂ ਰਹੇਗਾ।

ਰਾਜਨੀਤੀ ਵਿੱਚ ਹੋਵੇਗਾ ਵੱਡਾ ਉਲਟਫੇਰ

ਲਾਲ ਕਿਤਾਬ ਦੇ ਮਾਹਿਰ ਨੇ ਕਿਹਾ ਕਿ ਇਸ ਸਾਲ ਰਾਜਨੀਤੀ ਵਿੱਚ ਵੱਡੀ ਉਥਲ ਪੁਥਲ ਦੇਖਣ ਨੂੰ ਮਿਲੇਗੀ ਅਤੇ ਕਿਸਾਨਾਂ ਦੇ ਹੱਕ ਵਿੱਚ ਵੱਡੇ ਫੈਸਲੇ ਲਏ ਜਾਣਗੇ। ਇਹ ਵੀ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਉਲਟ ਫੇਰ ਵੀ ਹੋਵੇਗਾ, ਕਿਉਂਕਿ ਇਸ ਸਾਲ ਵਿੱਚ ਲਏ ਜਾਣ ਵਾਲੇ ਫੈਸਲਿਆਂ ਦਾ ਅਸਰ ਪੂਰੇ ਦੇਸ਼ ਵਿੱਚ ਵੇਖਣ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਸਰਕਾਰ ਆਪਣੇ ਵੱਡੇ ਅਦਾਰਿਆ ਅਤੇ ਲੋਕਾਂ ਲਈ ਕੋਈ ਨਾ ਕੋਈ ਵੱਡੇ ਫੈਸਲੇ ਲੈ ਸਕਦੀ ਹੈ, ਤਾਂ ਕਹਿ ਸਕਦੇ ਹਾਂ ਕਿ ਇਹ ਸਾਲ ਲੋਕਾਂ ਵਿੱਚ ਬਹੁਤ ਪਰਿਵਰਤਨ ਲੈ ਕੇ ਆਵੇਗਾ। ਉਨ੍ਹਾਂ ਨੇ ਇਹ ਵੀ ਜਿਕਰ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਪੰਜਾਬ ਲਈ ਕੋਈ ਵੱਡਾ ਫੈਸਲਾ ਲੈ ਸਕਦੇ ਹਨ।

ਮਨੁੱਖੀ ਜੀਵਨ ਵਿੱਚ ਮੰਗਲ ਦਾ ਕਾਰਿਆ

ਲਾਲ ਕਿਤਾਬ ਦੇ ਮਾਹਿਰ ਨੇ ਕਿਹਾ ਕਿ ਮਨੁੱਖੀ ਜੀਵਨ ਮੰਗਲ ਹੈ ਜੋ ਕਿ ਇੱਕ ਸਾਹਸ ਦਾ ਪ੍ਰਤੀਕ ਹੈ। ਜਿਹੜਾ ਆਪਣੇ ਸਹੀਰ ਵਿੱਚ ਖੂਨ ਵਹਿ ਰਿਹਾ ਹੈ ਉਹ ਵੀ ਇੱਕ ਮੰਗਲ ਦਾ ਕਾਰਕ ਹੈ। ਮਨੁੱਖੀ ਜੀਵਨ ਵਿੱਚ ਮੰਗਲ ਦਾ ਇਹ ਕਾਰਜ ਹੈ ਕਿ ਲੋਕਾਂ ਦੇ ਵੱਚ ਭਰਭੂਰ ਸਾਹਸ ਆਵੇਗਾ। ਉਹ ਵੱਧ ਚੜ ਕੇ ਫੈਸਲੇ ਲੈਣਗੇ। ਉਨ੍ਹਾਂ ਵਿੱਚ ਪਾਜ਼ੀਟਿਵ ਐਨਰਜੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਜੇਕਰ ਉਹ ਆਪਣੀ ਪਾਜ਼ੀਟਿਵ ਐਨਰਜੀ ਨੂੰ ਧਾਰਮਿਕ ਕੰਮਾਂ ਵਿੱਚ ਲਗਾਉਦੇਂ ਹਨ ਤਾਂ ਉਹ ਲੋਕਾਂ ਲਈ ਬਹੁਤ ਹੀ ਲਾਭਦਾਇਕ ਰਹੇਗਾ ਅਤੇ ਇਸ ਦਾ ਲੋਕਾਂ ਨੂੰ ਬਹੁਤ ਵਧੀਆਂ ਫਲ ਮਿਲੇਗਾ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕ ਆਪਣੇ ਮੰਗਲ ਨੂੰ ਬੁਰੇ ਕੰਮਾਂ ਵਿੱਚ ਲਗਾਊਣਗੇ ਜਿਵੇਂ ਲੜਾਈ ਝਗੜੇ, ਬੁਰਾ ਬੋਲਣਾਂ, ਪਿਆਰ ਨਾਲ ਨਾ ਬੋਲਣਾਂ, ਮਨ ਵਿੱਚ ਬੁਰੇ ਵਿਚਾਰ ਪੈਦਾ ਕਰਨੇ ਆਦਿ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਮੰਗਲ ਖਰਾਬ ਹੀ ਹੋਵੇਗਾ। ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀ ਆਪਣੇ ਭਰਾ , ਮਾਤਾ ਪਿਤਾ, ਯਾਰ ਦੋਸਤ, ਰਿਸ਼ਤੇਦਾਰ ਉਨ੍ਹਾਂ ਨਾਲ ਰਲ ਮਿਲ ਕੇ ਬੈਠ ਕੇ ਖਾਓਗੇ, ਉਨ੍ਹਾਂ ਨਾਲ ਵਧੀਆਂ ਰਿਸ਼ਤਾ ਬਣਾ ਕੇ ਚੱਲੋਗੇ ਤਾਂ ਤੁਹਾਡਾ ਮੰਗਲ ਹਮੇਸ਼ਾਂ ਸ਼ੁੱਭ ਹੀ ਰਹੇਗਾ।

ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਪ੍ਰਤੀ ਦਿਲ ਵਿੱਚ ਈਰਖਾ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਨੂੰ ਸਾਰਿਆਂ ਨੂੰ ਮੁਆਫ ਕਰਕੇ ਹੀ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਨਸਾਨ ਕਿਸੇ ਨੂੰ ਮੁਆਫ ਕਰਦਾ ਹੈ, ਉਹ ਹਮੇਸ਼ਾਂ ਤਰੱਕੀ ਕਰਦਾ ਹੈ। ਕਿਹਾ ਕਿ ਜਿਹੜਾ ਇਨਸਾਨ ਕਿਸੇ ਨੂੰ ਮੁਆਫ ਕਰਨਾ ਸਿੱਖ ਜਾਂਦਾ ਹੈ ਅਤੇ ਆਪਣੇ ਭੈਣ-ਭਰਾ ਨਾਲ ਹਮੇਸ਼ਾਂ ਪਿਆਰ ਦਾ ਰਿਸ਼ਤਾ ਬਣਾ ਕੇ ਚੱਲਦੇ ਹਨ, ਤਾਂ ਉਨ੍ਹਾਂ ਦਾ ਮੰਗਲ ਹਮੇਸ਼ਾਂ ਚੰਗਾ ਹੀ ਰਹਿੰਦਾ ਹੈ।

ABOUT THE AUTHOR

...view details