ਪੰਜਾਬ

punjab

By ETV Bharat Punjabi Team

Published : May 19, 2024, 6:16 PM IST

Updated : May 31, 2024, 10:49 AM IST

ETV Bharat / state

ਜਾਣੋ, ਪੰਜਾਬ ਦੀਆਂ 13 ਸੀਟਾਂ 'ਤੇ ਕਿਸ ਦਾ ਚੱਲੇਗਾ ਬੱਲਾ, 4 ਜੂਨ ਨੂੰ ਕਿਸ ਦੇ ਘਰ ਵੱਜਣਗੇ ਢੋਲ ਤੇ ਪੈਣਗੇ ਭੰਗੜੇ, ਪੜ੍ਹੋ ਈਟੀਵੀ ਦੀ ਖਾਸ ਰਿਪੋਰਟ... - Big fight punjab 13 lok sabha seats

ਪੰਜਾਬ 'ਚ ਇੱਕ ਪਾਸੇ ਤਾਂ ਗਰਮ ਲੂ ਦੇ ਨਾਲ ਲੋਕਾਂ ਦਾ ਬੁਰਾ ਹਾਲ ਹੈ ਤਾਂ ਦੂਜੇ ਪਾਸੇ ਸਿਆਸੀ ਗਰਮੀ ਨੇ ਵੱਟ ਕੱਢ ਰੱਖੇ ਹਨ। 1 ਜੂਨ ਨੂੰ ਪੈਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੀ ਪੂਰੀ ਤਾਕਤ ਜਿੱਤਣ ਅਤੇ ਵੋਟਰਾਂ ਨੂੰ ਲੁਭਾਉਣ ਲਈ ਲਾਈ ਜਾ ਰਹੀ ਹੈ। ਇਸ ਵਾਰ ਤਾਂ ਹਰ ਇੱਕ ਸੀਟ 'ਤੇ ਬੇਹੱਦ ਤਕੜਾ ਮੁਕਾਬਲਾ ਵੇਖਣ ਨੂੰ ਮਿਲੇਗਾ ਕਿਉਂਕਿ ਇੱਕ ਪਾਸੇ ਪੰਜਾਬ ਦੀ ਸੱਤਾ 'ਤੇ ਕਾਬਜ਼ 'ਆਪ' ਸਰਕਾਰ ਹੈ ਤਾਂ ਦੂਜੇ ਪਾਸੇ ਵਿਰੋਧੀ ਪਾਰਟੀਆਂ ਜੋ ਸਰਕਾਰ ਨੂੰ ਘੇਰਨ ਦਾ ਇੱਕ ਵੀ ਮੌਕਾ ਨਹੀਂ ਛੱਡ ਰਹੀਆਂ। ਪੜ੍ਹੋ ਖਾਸ ਈਟੀਵੀ ਦੀ ਖਾਸ ਰਿਪੋਰਟ...

Big fight punjab 13 lok sabha seats, who is king 2024
ਜਾਣੋਂ ਪੰਜਾਬ ਦੀਆਂ 13 ਸੀਟਾਂ ਦੇ ਸਿਆਸੀ ਦਾਅ ਪੇਚ, ਕੌਣ ਕਿੱਥੋਂ ਮਾਰੇਗਾ ਬਾਜ਼ੀ? (punjab 13 lok sabha seats)

ਹੈਦਰਾਬਾਦ ਡੈਸਕ:ਪੂਰੇ ਦੇਸ਼ ਦੀ ਨਜ਼ਰ ਅਕਸਰ ਹੀ ਪੰਜਾਬ ਅਤੇ ਪੰਜਾਬ ਦੀ ਸਿਆਸਤ 'ਤੇ ਰਹਿੰਦੀ ਹੈ। 7ਵੇਂ ਪੜਾਅ ਤਹਿਤ ਪੰਜਾਬ 'ਚ 1 ਜੂਨ ਨੂੰ ਵੋਟਿੰਗ ਹੋਵੇਗੀ ਅਤੇ 4 ਜੂਨ ਨੂੰ ਨਤੀਜੇ ਆਉਣਗੇ। ਅੱਜ ਪੰਜਾਬ ਦੀਆਂ 13 ਲੋਕਾਂ ਸਭਾ ਸੀਟਾਂ 'ਤੇ ਨਜ਼ਰ ਮਾਰਾਂਗੇ ਕਿ ਕਿੱਥੋਂ, ਕੌਣ, ਕਿਸ ਨੂੰ ਫਸਵੀਂ ਟੱਕਰ ਦੇ ਰਿਹਾ ਹੈ।

ਪਟਿਆਲਾ ਲੋਕ ਸਭਾ ਸੀਟਸਭ ਤੋਂ ਪਹਿਲਾਂ ਸ਼ਾਹੀ ਸ਼ਹਿਰ ਪਟਿਆਲਾ ਬਾਰੇ ਤੁਹਾਨੂੰ ਦੱਸਦੇ ਹਾਂ। ਕਾਂਗਰਸ ਨੇ ਡਾ.ਧਰਮਵੀਰ ਗਾਂਧੀ ਅਤੇ ਸ਼੍ਰੋ.ਅ.ਦ.ਵੱਲੋਂ ਐੱਨ.ਕੇ. ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ। ਜਦਕਿ 'ਆਪ' ਨੇ ਡਾ. ਬਲਬੀਰ ਸਿੰਘ, ਬਸਪਾ ਨੇ ਜਗਜੀਤ ਛੜਬੜ, ਭਾਜਪਾ ਵੱਲੋਂ ਪ੍ਰਨੀਤ ਕੌਰ ਅਤੇ ਸ਼੍ਰੋ.ਅ.ਦ.ਅ ਨੇ ਪ੍ਰੋ. ਮਹਿੰਦਰਪਾਲ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।ਪਟਿਆਲਾ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਪ੍ਰਨੀਤ ਕੌਰ ਦੇ ਭਾਜਪਾ 'ਚ ਜਾਣ ਮਗਰੋਂ ਪਟਿਆਲਾ ਦੇ ਲੋਕ ਕਿਸ ਕਾਂਗਰਸ ਪਾਰਟੀ ਨੂੰ ਵੋਟ ਪਾਉਣਗੇ ਜਾਂ ਫਿਰ ਕਿਸੇ ਹੋਰ ਉਮੀਦਵਾਰ ਦੇ ਸਿਰ ਜਿੱਤ ਦਾ ਤਾਜ ਸਜਾਉਣਗੇ।

ਸੰਗਰੂਰ ਲੋਕ ਸਭਾ ਸੀਟ:ਸੰਗਰੂਰ ਦੀ ਸੀਟ ਨੂੰ ਸਭ ਤੋਂ ਹੋਟ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਸੀਟ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਤੋਂ ਬਹੁਤ ਮਾਣ ਸਤਿਕਾਰ ਮਿਿਲਆ ਹੈ।ਇਸੇ ਕਾਰਨ ਆਪਣਾ ਮਾਣ ਬਚਾਉਣ ਲਈ 'ਆਪ' ਪਾਰਟੀ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਟਿਕਟ ਦੇ ਕੇ ਨਵਾਜਿਆ ਹੈ।ਜਦਕਿ ਵਿਰੋਧੀ ਪਾਰਟੀ ਚੋਂ ਕਾਂਗਰਸ ਨੇ ਸੁਖਪਾਲ ਸਿੰਘ ਖਹਿਰਾ, ਬਸਪਾ ਵੱਲੋਂ ਡਾ. ਮੱਖਣ ਸਿੰਘ, ਸ਼੍ਰੋ.ਅ.ਦ.ਅ. ਨੇ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੁੰਦਾ, ਭਾਜਪਾ ਨੇ ਅਰਵਿੰਦ ਖੰਨਾ ਅਤੇ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਸ਼ਿੱਪੀ ਸ਼ਰਮਾ ਭਗਵੰਤ ਮਾਨ ਨੂੰ ਟੱਕਰ ਦੇਣ ਲਈ ਚੋਣ ਮੈਦਾਨ 'ਚ ਉਤਰੇ ਹਨ।

ਜਾਣੋਂ ਪੰਜਾਬ ਦੀਆਂ 13 ਸੀਟਾਂ ਦੇ ਸਿਆਸੀ ਦਾਅ ਪੇਚ, ਕੌਣ ਕਿੱਥੋਂ ਮਾਰੇਗਾ ਬਾਜ਼ੀ? (punjab 13 lok sabha seats)

ਹੁਸ਼ਿਆਰਪੁਰ: ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਹੁਸ਼ਿਆਰਪੁਰ ਦੀ ਸੀਟ 'ਤੇ ਵੀ ਫਸਵਾਂ ਮੁਕਾਬਲਾ ਦੇਖਣ ਨੂੰ ਮਿਲੇਗਾ ਕਿਉਂਕਿ ਦਲ ਬਦਲੀ ਕਾਰਨ ਰਾਜ ਕੁਮਾਰ ਚੱਬੇਵਾਲ ਕਾਂਗਰਸ ਨੂੰ ਅਲਵਿਦਾ ਆਖ 'ਆਪ' 'ਚ ਸ਼ਾਮਿਲ ਹੋ ਗਏ ਨੇ। ਜਦਕਿ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਅਕਾਲੀ ਦਲ ਨੇ ਸੋਹਣ ਸਿੰਘ ਠੰਡਲ ਨੂੰ ਚੋਣ ਮੈਦਾਨ 'ਚ ਨੇ ਉਤਾਰਿਆ ਹੈ। ਦੂਜੇ ਪਾਸੇ ਬਸਪਾ ਵੱਲੋਂ ਐਡਵੋਕੇਟ ਰਣਜੀਤ ਕੁਮਾਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਸਵੰਤ ਸਿੰਘ ਬਾਕੀ ਉਮੀਦਵਾਰਾਂ ਨੂੰ ਟੱਕਰ ਦੇਣ ਲਈ ਤਿਆਰ ਹਨ।

ਜਾਣੋ, ਪੰਜਾਬ ਦੀਆਂ 13 ਸੀਟਾਂ 'ਤੇ ਕਿਸ ਦਾ ਚੱਲੇਗਾ ਬੱਲਾ, 4 ਜੂਨ ਨੂੰ ਕਿਸ ਦੇ ਘਰ ਵੱਜਣਗੇ ਢੋਲ ਤੇ ਪੈਣਗੇ ਭੰਗੜੇ, ਪੜ੍ਹੋ ਈਟੀਵੀ ਦੀ ਖਾਸ ਰਿਪੋਰਟ... (punjab 13 lok sabha seats)

ਫਿਰੋਜ਼ਪੁਰ:ਹੁਣ ਗੱਲ ਫਿਰੋਜ਼ਪੁਰ ਦੀ ਲੋਕ ਸਭਾ ਸੀਟ ਦੀ ਕਰਦੇ ਹਾਂ।ਇਸ ਸੀਟ ਨੂੰ ਇਸ ਵਾਰ ਕਾਫ਼ੀ ਹੋਟ ਸੀਟ ਮੰਨਿਆ ਜਾ ਰਿਹਾ ਹੈ। ਇਸ ਕਾਰਨ ਮੌਜੂਦਾ ਹਾਲਤ ਹਨ। ਜਿੰਨ੍ਹਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੂੰ ਟਿਕਟ ਦਿੱਤੀ ਹੈ।ਉਧਰ ਕਾਂਗਰਸ ਨੇ ਆਪਣਾ ਦਾਅ ਖੇਡਦੇ ਹੋਏ ਸ਼ੇਰ ਸਿੰਘ ਘੁਬਾਇਆ ਨੂੰ ਚੋਣ ਮੈਦਾਨ 'ਚ ਉਤਾਰਿਆ ਜਦਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਰਦੇਵ ਸਿੰਘ ਬੌਬੀ ਮਾਨ ਅਤੇ ਭਾਜਪਾ ਨੇ ਰਾਣਾ ਗੁਰਮੀਤ ਸਿੰਘ ਸੋਢੀ 'ਤੇ ਭਰੋਸਾ ਜਤਾਇਆ ਹੈ।

ਜਾਣੋ, ਪੰਜਾਬ ਦੀਆਂ 13 ਸੀਟਾਂ 'ਤੇ ਕਿਸ ਦਾ ਚੱਲੇਗਾ ਬੱਲਾ, 4 ਜੂਨ ਨੂੰ ਕਿਸ ਦੇ ਘਰ ਵੱਜਣਗੇ ਢੋਲ ਤੇ ਪੈਣਗੇ ਭੰਗੜੇ, ਪੜ੍ਹੋ ਈਟੀਵੀ ਦੀ ਖਾਸ ਰਿਪੋਰਟ... (punjab 13 lok sabha seats)

ਬਠਿੰਡਾ: ਹਮੇਸ਼ਾ ਤੋਂ ਹੀ ਸੁਰਖੀਆਂ 'ਚ ਰਹੀ ਬਠਿੰਡਾ ਸੀਟ ਇਸ ਸਮੇਂ ਵੀ ਖੂਬ ਚਰਚਾ ਹੈ। ਇਸ ਦੇ ਕਈ ਕਾਰਨ ਨੇ ਜਿੰਨ੍ਹਾਂ ਕਰਕੇ ਇਹ ਸੀਟ ਬਾਕੀ ਸਭ ਲੋਕ ਸਭਾ ਸੀਟਾਂ ਤੋਂ ਦਿਲਚਸਪ ਹੈ।ਪਹਿਲਾ ਕਾਰਨ ਹੈ ਕਿ ਬਠਿੰਡਾ ਨੂੰ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ ਹੈ ਇਸੇ ਗੜ੍ਹ ਨੂੰ ਸੰਨ੍ਹ ਲਗਾਉਣ ਲਈ ਲੱਖਾ ਸਿਧਾਣਾ ਨੂੰ ਚੋਣ ਮੈਦਾਨ 'ਚ ਉਤਰਿਆ, ਵੈਸੇ ਤਾਂ ਲੱਖਾ ਸਿਧਾਣ ਆਜ਼ਾਦ ਉਮੀਦਵਾਰ ਹੈ ਪਰ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਉਸ ਨੂੰ ਸਮਰਥਨ ਦਿੱਤਾ ਗਿਆ। ਉਧਰ ਦੂਜੇ ਪਾਸੇ 'ਆਪ' ਨੇ ਕੈਬਨਿਟ ਗੁਰਮੀਤ ਸਿੰਘ ਖੁੱਡੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਹਰਸਿਮਰਤ ਕੌਰ ਬਾਦਲ ਨੂੰ ਟਿਕਟ ਦਿੱਤੀ ਹੈ।ਜਦਕਿ ਹਰਸਿਮਰਤ ਕੌਰ ਬਾਦਲ ਹੈਟ੍ਰਿਕ ਲਗਾਉਣ ਲਈ ਤਿਆਰ ਨੇ ਪਰ ਇਸ ਵਾਰ ਮੁਕਾਬਲਾ ਬੇਹੱਦ ਰੋਚਕ ਹੋਵੇਗਾ ਕਿਉਂਕਿ ਭਾਜਪਾ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਮਲੂਕਾ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ।ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੀਆਂ ਵੋਟਾਂ 'ਤੇ ਵੱਡਾ ਅਸਰ ਪਵੇਗਾ।

ਜਾਣੋ, ਪੰਜਾਬ ਦੀਆਂ 13 ਸੀਟਾਂ 'ਤੇ ਕਿਸ ਦਾ ਚੱਲੇਗਾ ਬੱਲਾ, 4 ਜੂਨ ਨੂੰ ਕਿਸ ਦੇ ਘਰ ਵੱਜਣਗੇ ਢੋਲ ਤੇ ਪੈਣਗੇ ਭੰਗੜੇ, ਪੜ੍ਹੋ ਈਟੀਵੀ ਦੀ ਖਾਸ ਰਿਪੋਰਟ... (punjab 13 lok sabha seats)

ਫਰੀਦਕੋਟ: ਬਾਬਾ ਫਰੀਦ ਦੀ ਧਰਤੀ 'ਤੇ 2024 ਦੀਆਂ ਲੋਕ ਸਭਾ ਚੋਣਾਂ 'ਚ ਬੇਹੱਦ ਰੌਚਕ ਮੁਕਾਬਲਾ ਵੇਖਣ ਨੂੰ ਮਿਲੇਗਾ।ਸਾਰੀਆਂ ਪਾਰਟੀਆਂ ਨੇ ਆਪਣੇ ਇੱਕ ਤੋਂ ਵੱਧ ਇੱਕ ਦਿੱਗਜ਼ਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।ਇੱਕ ਪਾਸੇ ਕਾਂਗਰਸ ਵੱਲੋਂ ਬੀਬੀ ਅਮਰਜੀਤ ਕੌਰ ਸਾਹੋਕੇ ਨੇ ਤਾਂ ਦੂਜੇ ਪਾਸੇ 'ਆਪ' ਨੇ ਪੰਜਾਬੀ ਕਾਲਾਕਾਰ ਕਰਮਜੀਤ ਅਨਮੋਲ 'ਤੇ ਦਾਅ ਖੇਡਿਆ ਹੈ।ਜਦਕਿ ਭਾਜਪਾ ਨੇ ਹੰਸ ਰਾਜ ਹੰਸ ਨੂੰ ਟਿਕਟ ਦਿੱਤੀ ਹੈ। ਹੰਸ ਰਾਜ ਹੰਸ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਹਰ ਰੋਜ਼ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ, ਬਸਪਾ ਵੱਲੋਂ ਗੁਰਬਖ਼ਸ਼ ਸਿੰਘ ਚੌਹਾਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਲਦੇਵ ਸਿੰਘ ਗਗੜਾ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਜਾਣੋ, ਪੰਜਾਬ ਦੀਆਂ 13 ਸੀਟਾਂ 'ਤੇ ਕਿਸ ਦਾ ਚੱਲੇਗਾ ਬੱਲਾ, 4 ਜੂਨ ਨੂੰ ਕਿਸ ਦੇ ਘਰ ਵੱਜਣਗੇ ਢੋਲ ਤੇ ਪੈਣਗੇ ਭੰਗੜੇ, ਪੜ੍ਹੋ ਈਟੀਵੀ ਦੀ ਖਾਸ ਰਿਪੋਰਟ... (punjab 13 lok sabha seats)

ਅੰਮ੍ਰਿਤਸਰ:ਜੇਕਰ ਗੱਲ ਗੁਰੂ ਨਗਰੀ ਅੰਮ੍ਰਿਤਸਰ ਦੀ ਕਰੀਏ ਤਾਂ ਕਾਂਗਰਸ ਨੇ ਮੁੜ ਤੋਂ ਗੁਰਜੀਤ ਔਜਲਾ 'ਤੇ ਯਕੀਨ ਕਰਦੇ ਹੋਏ ਟਿਕਟ ਦਿੱਤੀ ਹੈ।ਉਧਰ 'ਆਪ' ਨੇ ਕੁਲਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨੀਲ ਜੋਸ਼ੀ 'ਤੇ ਦਾਅ ਖੇਡਿਆ ਗਿਆ ਹੈ। ਅੰਮ੍ਰਿਤਸਰ ਮਾਨ ਨੇ ਈਮਾਨ ਸਿੰਘ ਮਾਨ, ਭਾਜਪਾ ਨੇ ਤਰਨਜੀਤ ਸਿੰਘ ਸੰਧੂ ਅਤੇ ਆਜ਼ਾਦ ਤੌਰ 'ਤੇ ਸੰਦੀਪ ਸਿੰਘ ਸੰਨੀ ਆਪਣੇ ਹੱਕਾਂ ਲਈ ਚੋਣ ਮੈਦਾਨ 'ਚ ਡਟੇ ਹਨ।

ਜਾਣੋ, ਪੰਜਾਬ ਦੀਆਂ 13 ਸੀਟਾਂ 'ਤੇ ਕਿਸ ਦਾ ਚੱਲੇਗਾ ਬੱਲਾ, 4 ਜੂਨ ਨੂੰ ਕਿਸ ਦੇ ਘਰ ਵੱਜਣਗੇ ਢੋਲ ਤੇ ਪੈਣਗੇ ਭੰਗੜੇ, ਪੜ੍ਹੋ ਈਟੀਵੀ ਦੀ ਖਾਸ ਰਿਪੋਰਟ... (punjab 13 lok sabha seats)

ਜਲੰਧਰ ਸੀਟ:ਜਲੰਧਰ ਦੀ ਲੋਕ ਸਭਾ ਸੀਟ ਆਪਣੇ 'ਆਪ' ਚ ਇੱਕ ਅਹਿਮ ਸੀਟ ਹੈ।ਇਸ ਸੀਟ 'ਤੇ ਕਾਂਗਰਸ ਨੇ ਦਲਿਤ ਕਾਰਡ ਖੇਡਦੇ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਿੱਤੀ ਹੈ। ਇਸ ਦੇ ਉਲਟ 'ਆਪ' ਨੇ ਅਕਾਲੀ ਦਲ ਤੋਂ 'ਆਪ' 'ਚ ਸ਼ਾਮਿਲ ਹੋਏ ਪਵਨ ਕੁਮਾਰ ਟੀਨੂੰ ਨੂੰ ਚੋਣ ਮੈਦਾਨ 'ਚ ਉਤਾਰਿਆ।ਸ਼੍ਰੋਮਣੀ ਅਕਾਲੀ ਦਲ ਨੇ ਮੁਹਿੰਦਰ ਸਿੰਘ ਕੇਪੀ ਜਦਕਿ ਭਾਜਪਾ ਨੇ 'ਆਪ' ਨੂੰ ਅਲ਼ਵਿਦਾ ਆਖ ਕੇ ਭਾਜਪਾ 'ਚ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦੇ ਕੇ ਮੁਕਾਬਲਾ ਹੋਰ ਵੀ ਫ਼ਸਵਾਂ ਕਰ ਦਿੱਤਾ ਹੈ।

ਜਾਣੋ, ਪੰਜਾਬ ਦੀਆਂ 13 ਸੀਟਾਂ 'ਤੇ ਕਿਸ ਦਾ ਚੱਲੇਗਾ ਬੱਲਾ, 4 ਜੂਨ ਨੂੰ ਕਿਸ ਦੇ ਘਰ ਵੱਜਣਗੇ ਢੋਲ ਤੇ ਪੈਣਗੇ ਭੰਗੜੇ, ਪੜ੍ਹੋ ਈਟੀਵੀ ਦੀ ਖਾਸ ਰਿਪੋਰਟ... (punjab 13 lok sabha seats)

ਫਤਿਹਗੜ੍ਹ ਲੋਕ ਸਭਾ ਸੀਟ:ਹੁਣ ਗੱਲ ਧਾਰਮਿਕ ਅਤੇ ਇਤਿਹਾਸਿਕ ਸੀਟ ਫਤਿਹਗੜ੍ਹ ਸਾਹਿਬ ਦੀ ਕਰਦੇ ਹਾਂ। ਇਸ ਹਲਕੇ ’ਚ ਲੋਕ ਸਭਾ ਦੀ ਚੌਥੀ ਵਾਰ ਚੋਣ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਇੱਥੇ ਪਹਿਲੀ ਵਾਰ 2009 ਵਿੱਚ ਲੋਕ ਸਭਾ ਚੋਣਾਂ ਹੋਈਆਂ ਸਨ। ਫਤਿਹਗੜ੍ਹ ਸਾਹਿਬ ਵਿੱਚ ਪਹਿਲੀ ਵਾਰ ਕਾਂਗਰਸ ਨੇ ਚੋਣ ਜਿੱਤੀ ਸੀ। ਜਨਤਾ ਪਾਰਟੀ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਵੱਖਰੇ ਤੌਰ ’ਤੇ ਚੋਣ ਮੈਦਾਨ ’ਚ ਹੈ। ਕਾਂਗਰਸ ਵੱਲੋਂ ਡਾ.ਅਮਰ ਸਿੰਘ, 'ਆਪ' ਵੱਲੋਂ ਗੁਰਪ੍ਰੀਤ ਸਿੰਘ ਜੇਪੀ, ਸ਼੍ਰੋ.ਅ.ਦ. ਬਿਕਰਮਜੀਤ ਸਿੰਘ ਖਾਲਸਾ, ਬਸਪਾ ਨੇ ਕੁਲਵੰਤ ਸਿੰਘ ਮੈਹਤੋਂ, ਭਾਜਪਾ ਵੱਲੋਂ ਗੇਜਾ ਰਾਮ ਜਦਕਿ ਸ਼੍ਰੋ.ਅ.ਦ.ਅ. ਨੇਰਾਜ ਜਤਿੰਦਰ ਸਿੰਘ ਬਿੱਟੂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

ਜਾਣੋ, ਪੰਜਾਬ ਦੀਆਂ 13 ਸੀਟਾਂ 'ਤੇ ਕਿਸ ਦਾ ਚੱਲੇਗਾ ਬੱਲਾ, 4 ਜੂਨ ਨੂੰ ਕਿਸ ਦੇ ਘਰ ਵੱਜਣਗੇ ਢੋਲ ਤੇ ਪੈਣਗੇ ਭੰਗੜੇ, ਪੜ੍ਹੋ ਈਟੀਵੀ ਦੀ ਖਾਸ ਰਿਪੋਰਟ... (punjab 13 lok sabha seats)

ਗੁਰਦਾਸਪੁਰ ਲੋਕ ਸਭਾ ਸੀਟ:ਗੁਰਦਾਸਪੁਰ ਦੇ ਲੋਕ 2019 'ਚ ਹੋਈਆਂ ਚੋਣਾਂ 'ਚ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਹੱਥੋਂ ਲੁੱਟੇ ਹੋਏ ਮਹਿਸੂਸ ਕਰ ਰਹੇ ਹਨ।ਇਸ ਕਰਕੇ ਭਾਜਪਾ ਦਾ ਦਾਅ ਇੱਥੇ ਚੱਲਣਾ ਮੁਸ਼ਕਿਲ ਲੱਗ ਰਿਹਾ ਹੈ। ਫਿਰ ਵੀ ਭਾਜਪਾ ਨੇ ਦਿਨੇਸ਼ ਕੁਮਾਰ ਬੱਬੂ, ਕਾਂਗਰਸ ਵੱਲੋਂ ਸੁਖਜਿੰਦਰ ਰੰਧਾਵਾ, 'ਆਪ' ਨੇ ਅਮਨ ਸ਼ੇਰ ਸਿੰਘ ਕਲਸੀ 'ਤੇ ਦਾਅ ਖੇਡਿਆ।ਜਦ ਕਿ ਸ਼੍ਰੋਮਣੀ ਅਕਾਲੀ ਦਲ ਨੇ ਡਾ. ਦਲਜੀਤ ਸਿੰਘ ਚੀਮਾ ਅਤੇ ਬਸਪਾ ਨੇ ਵੱਲੋਂ ਰਾਜਕੁਮਾਰ ਜਨੋਤਰਾ 'ਤੇ ਭਰੋਸਾ ਜਤਾਇਆ ਗਿਆ ਹੈ। ਕੁੱਲ ਮਿਲਾ ਕੇ ਇਸ ਸੀਟ 'ਤੇ ਵੀ ਕਰੜੀ ਟੱਕਰ ਦੇਣਖ ਨੂੰ ਮਿਲੇਗੀ।

ਜਾਣੋ, ਪੰਜਾਬ ਦੀਆਂ 13 ਸੀਟਾਂ 'ਤੇ ਕਿਸ ਦਾ ਚੱਲੇਗਾ ਬੱਲਾ, 4 ਜੂਨ ਨੂੰ ਕਿਸ ਦੇ ਘਰ ਵੱਜਣਗੇ ਢੋਲ ਤੇ ਪੈਣਗੇ ਭੰਗੜੇ, ਪੜ੍ਹੋ ਈਟੀਵੀ ਦੀ ਖਾਸ ਰਿਪੋਰਟ... (punjab 13 lok sabha seats)

ਖਡੂਰ ਸਾਹਿਬ: ਪੰਜਾਬ ਦੇ ਸਾਰੇ ਲੋਕ ਸਭਾ ਹਲਕੇ ਆਪਣੇ ਆਪ ਵਿੱਚ ਮਹੱਤਵਪੂਰਨ ਥਾਂ ਰੱਖੇ ਹਨ ਚਾਹੇ ਉਹ ਸਿਆਸੀ ਹੋਣ ਜਾਂ ਫਿਰ ਇਤਿਹਾਸਕ ਪਰ ਖਡੂਰ ਸਾਹਿਬ ਲੋਕ ਸਭਾ ਸੀਟ ਸਿੱਖ ਇਤਿਹਾਸ ਵਿੱਚ ਇੱਕ ਵੱਖਰੀ ਥਾਂ ਰੱਖਦਾ ਹੈ। ਜਿਸ ਕਰਕੇ ਇਸ ਸੀਟ ਨੂੰ ਸਿਆਸੀ ਗਲਿਆਰਿਆ ਵਿੱਚ ਪੰਥਕ ਸੀਟ ਵਜੋ ਜਾਣਿਆ ਜਾਂਦਾ ਹੈ।ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਮੌਜੂਦਾ ਕੈਬਨਿਟ ਮੰਤਰੀ 'ਤੇ ਦਾਅ ਖੇਡਦੇ ਹੋਏ ਲਾਲਜੀਤ ਸਿੰਘ ਭੁੱਲਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।ਜਦਕਿ ਬੀਜੇਪੀ ਨੇ ਇਸ ਸੀਟ ਤੋਂ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੀ ਹੈ, ਜਿਸ ਨੇ ਮਨਜੀਤ ਸਿੰਘ ਮੰਨਾ ਨੂੰ ਟਿਕਟ ਦਿੱਤੀ ਹੈ। ਕਾਂਗਰਸ ਪਾਰਟੀ ਨੇ ਆਪਣੇ ਮੌਜੂਦਾ ਸੰਸਦ ਮੈਬਰ ਦੀ ਟਿਕਟ ਕੱਟ ਕੇ ਨੌਜਵਾਨ ਆਗੂ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਪੰਥਕੇ ਹਲਕੇ ਤੋਂ ਟਿਕਟ ਦਿੱਤੀ। ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋ ਚੋਣ ਲੜੇ ਰਹੇ ਨੇ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਬਸਪਾ ਨੇ ਇੰਜੀਨੀਅਰ ਸਤਨਾਮ ਸਿੰਘ ਤੂੜ ਵਿਰੋਧੀਆਂ ਨੂੰ ਟੱਕਰ ਦੇਣ ਲਈ ਤਿਆਰ ਹਨ।

ਜਾਣੋ, ਪੰਜਾਬ ਦੀਆਂ 13 ਸੀਟਾਂ 'ਤੇ ਕਿਸ ਦਾ ਚੱਲੇਗਾ ਬੱਲਾ, 4 ਜੂਨ ਨੂੰ ਕਿਸ ਦੇ ਘਰ ਵੱਜਣਗੇ ਢੋਲ ਤੇ ਪੈਣਗੇ ਭੰਗੜੇ, ਪੜ੍ਹੋ ਈਟੀਵੀ ਦੀ ਖਾਸ ਰਿਪੋਰਟ... (punjab 13 lok sabha seats)

ਅਨੰਦਪੁਰ ਸਾਹਿਬ ਸੀਟ:ਇਹ ਹਲਕਾ ਸਾਲ 2009 'ਚ ਹੋਂਦ ਵਿੱਚ ਆਇਆ ਸੀ। ਇਸ ਤੋਂ ਪਹਿਲਾਂ ਰੋਪੜ ਲੋਕ ਸਭਾ ਹਲਕਾ ਹੁੰਦਾ ਸੀ। ਜਿਸ ਨੂੰ ਸਾਲ 2009 ਤੋਂ ਅਨੰਦਪੁਰ ਸਾਹਿਬ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਜਦੋਂ ਅਨੰਦਪੁਰ ਸਾਹਿਬ ਹਲਕਾ ਹੋਂਦ ਵਿਚ ਆਇਆ ਤਾਂ ਇਸ ਸੀਟ ਤੇ ਤਿੰਨ ਵਾਰ ਚੋਣ ਹੋ ਚੁੱਕੀ ਹੈ, ਜਿਸ ਤੇ ਦੋ ਵਾਰ ਕਾਂਗਰਸ ਅਤੇ ਇੱਕ ਵਾਰ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ।ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਵਲੋਂ ਪਾਰਟੀ ਦੇ ਸੀਨੀਅਰ ਬੁਲਾਰੇ ਅਤੇ ਹਲਕਾ ਇੰਚਾਰਜ ਮਲਵਿੰਦਰ ਸਿੰਘ ਕੰਗ ਨੂੰ ਟਿਕਟ ਦਿੱਤੀ ਗਈ ਹੈ।ਸ਼੍ਰੋਮਣੀ ਅਕਾਲੀ ਦਲ ਨੇ ਤੀਜੀ ਵਾਰ ਫਿਰ ਤੋਂ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ 'ਤੇ ਦਾਅ ਖੇਡਿਆ ਹੈ। ਕਾਂਗਰਸ ਪਾਰਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਵਿਜੇ ਇੰਦਰ ਸਿੰਗਲਾ 'ਤੇ ਭਰੋਸਾ ਜਤਾਇਆ। ਉਧਰ ਬੀਜੇਪੀ ਗਠਜੋੜ ਟੁੱਟਣ ਤੋਂ ਬਾਅਦ ਇਸ ਸੀਟ ਤੋਂ ਆਪਣਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੰਜੀਨੀਅਰ ਕੁਸ਼ਲਪਾਲ ਸਿੰਘ ਮਾਨ ਜਦਕਿ ਬਸਪਾ ਦੇੇ ਜਸਵੀਰ ਸਿੰਘ ਗੜੀ ਵਿਰੋਧੀਆਂ ਨੂੰ ਟੱਕਰ ਦੇਣਗੇ।

ਜਾਣੋ, ਪੰਜਾਬ ਦੀਆਂ 13 ਸੀਟਾਂ 'ਤੇ ਕਿਸ ਦਾ ਚੱਲੇਗਾ ਬੱਲਾ, 4 ਜੂਨ ਨੂੰ ਕਿਸ ਦੇ ਘਰ ਵੱਜਣਗੇ ਢੋਲ ਤੇ ਪੈਣਗੇ ਭੰਗੜੇ, ਪੜ੍ਹੋ ਈਟੀਵੀ ਦੀ ਖਾਸ ਰਿਪੋਰਟ... (punjab 13 lok sabha seats)

ਲੁਧਿਆਣਾ ਲੋਕ ਸਭਾ ਸੀਟ: ਲੁਧਿਆਣਾ ਹਲਕੇ 'ਚ 1951 ਤੋਂ ਲੈ ਕੇ 2019 ਤੱਕ 17 ਵਾਰ (ਜਿਮਨੀ ਚੋਣ) ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 9 ਵਾਰ ਅਤੇ 8 ਵਾਰ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਤੋਂ ਜੇਤੂ ਰਹੀ ਹੈ। ਇਸ ਸੀਟ ਤੋਂ ਸਭ ਤੋਂ ਵੱਧ ਵਾਰ ਕਾਂਗਰਸ ਦੇ ਦਵਿੰਦਰ ਸਿੰਘ ਗਰਚਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਮਰੀਕ ਸਿੰਘ ਆਲੀਵਾਲ ਨੇ ਲਗਾਤਾਰ ਦੋ ਵਾਰ ਇਸ ਸੀਟ 'ਤੇ ਜਿੱਤ ਹਾਸਲ ਕੀਤੀ।ਭਾਜਪਾ ਇਸ ਸੀਟ ਤੇ ਲੰਬੇ ਸਮੇਂ ਤੋਂ ਬਾਅਦ ਚੋਣ ਲੜ ਰਹੀ ਹੈ। ਪਾਰਟੀ ਨੇ ਲੁਧਿਆਣਾ ਤੋਂ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਇੱਥੋਂ ਟਿਕਟ ਦਿੱਤੀ ਹੈ। ਜਿਨ੍ਹਾਂ ਕੁੱਝ ਸਮਾਂ ਪਹਿਲਾਂ ਹੀ ਕਾਂਗਰਸ ਨੂੰ ਅਲਵਿਦਾ ਆਖਿਆ ਸੀ। ਰਵਨੀਤ ਸਿੰਘ ਬਿੱਟੂ ਦੇ ਬੀਜੇਪੀ ਵਿੱਚ ਜਾਣ ਤੋਂ ਬਾਅਦ ਕਾਂਗਰਸ ਨੇ ਇਸ ਸੀਟ ਤੋਂ ਪੰਜਾਬ ਕਾਂਗਰਸ ਦੇ ਮੌਜੂਦ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਤੋਂ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਢਿੱਲੋ ਨੂੰ ਟਿਕਟ ਦਿੱਤੀ ਹੈ।ਲੁਧਿਆਣਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਵਿਧਾਇਕ ਅਸ਼ੋਕ ਕੁਮਾਰ ਪਰਾਸ਼ਰ ਪੱਪੀ ਨੂੰ ਟਿਕਟ ਦਿੱਤੀ ਗਈ ਹੈ। ਅਕਾਲੀ ਦਲ (ਅ) ਨੇ ਅੰਮ੍ਰਿਤਪਾਲ ਸਿੰਘ ਛੰਦੜਾ ਅਤੇ ਬਸਪਾ ਨੇ ਦਵਿੰਦਰ ਸਿੰਘ ਰਾਮਗੜੀਆ ਨੂੰ ਟਿਕਟ ਦਿਤੀ ਹੈ।

Last Updated : May 31, 2024, 10:49 AM IST

ABOUT THE AUTHOR

...view details