ਬਰਨਾਲਾ: ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ੍ਰੀ ਰਾਜਿੰਦਰ ਗੁਪਤਾ ਅਤੇ ਸਤਿਕਾਰਯੋਗ ਮੈਡਮ ਮਧੂ ਗੁਪਤਾ ਦੇ ਨਿਰਦੇਸ਼ਾਂ ਤਹਿਤ ਚੱਲ ਰਹੇ ਟਰਾਈਡੈਂਟ ਫਾਊਡੇਸ਼ਨ ਉਹ ਸੰਸਥਾ ਹੈ; ਜੋ ਲੋਕਾਂ ਦੇ ਜੀਵਣ ਪੱਧਰ ਨੂੰ ਉਚਾ ਚੁੱਕਣ ਲਈ ਸਿੱਖਿਆ, ਸਹਿਤ ਵਾਤਾਵਰਣ ਅਤੇ ਹੁਨਰਮੰਦ ਲੋਕਾਂ ਦੇ ਹੁਨਰ ਨੂੰ ਰੁਜਗਾਰ ਉਪਲਬਧ ਕਰਵਾਉਣ ਦੇ ਹਮੇਸ਼ਾ ਉਪਰਾਲੇ ਕਰਦੀ ਹੈ। ਇਸੇ ਮਿਸ਼ਨ ਤਹਿਤ ਟਰਾਈਡੈਂਟ ਫਾਊਡੇਸ਼ਨ ਵੱਲੋਂ ਪਿੰਡ ਧੌਲਾ ਦੇ ਸਰਕਾਰੀ ਮਿਡਲ ਸਕੂਲ ਦੇ ਫਰਸ਼, ਖਾਣੇ ਵਾਲਾ ਸੈਡ, ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਪਾਣੀ ਵਾਲੀ ਟੈਂਕੀ ਦਾ ਨਵੀਨੀਕਰਨ ਕਰਦਿਆਂ ਨਵਾਂ ਰੂਪ ਦਿੱਤਾ ਹੈ।
ਟਰਾਈਡੈਂਟ ਫਾਊਡੇਸ਼ਨ ਵਲੋ 6 ਲੱਖ ਰੂਪਏ ਦੀ ਰਾਸ਼ੀ ਨਾਲ ਨੇੜਲੇ ਪਿੰਡ ਦੇ ਸਰਕਾਰੀ ਸਕੂਲ ਦੀ ਬਦਲੀ ਨੁਹਾਰ - Trident Group School Update
ਟਰਾਈਡੈਂਟ ਫਾਊਡੇਸ਼ਨ ਵਲੋ ਪਿੰਡ ਧੌਲਾ ਦੇ ਸਰਕਾਰੀ ਮਿਡਲ ਸਕੂਲ ਦਾ ਨਵੀਨੀਕਰਨ ਕਰਦਿਆਂ ਨਵਾਂ ਰੂਪ ਦਿੱਤਾ ਹੈ।
Published : Oct 6, 2024, 7:31 PM IST
ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦਾ ਫਰਸ਼ ਨੀਵਾ ਹੋਣ ਕਰਕੇ ਮੀਂਹ ਸਮੇਂ ਜਿੱਥੇ ਪਾਣੀ ਭਰ ਜਾਂਦਾ ਸੀ ਤੇ ਸਕੂਲ ਵਿਚ ਪੜ੍ਹਦੇ ਬੱਚਿਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਥੇ ਸ਼ੈਡ ਦੀ ਖਰਾਬ ਹਾਲਤ ਕਾਰਨ ਬੱਚਿਆਂ ਲਈ ਸਾਫ਼ ਤੇ ਵਧੀਆ ਖਾਣਾ ਬਣਾਉਣ ਚ ਵੀ ਬਹੁਤ ਸਮੱਸਿਆ ਆਉਂਦੀ ਸੀ। ਇਸਤੋਂ ਇਲਾਵਾ ਪਾਣੀ ਵਾਲੀ ਟੈਂਕੀ ਵੀ ਨਾ ਵਰਤਣਯੋਗ ਸੀ।
ਜਦੋਂ ਇਹ ਮਾਮਲਾ ਸਕੂਲ ਕਮੇਟੀ ਵਲੋਂ ਟਰਾਈਡੈਂਟ ਫਾਊਡੇਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਤੁਰੰਤ ਕੰਮ ਸ਼ੁਰੂ ਕਰਦਿਆਂ ਸਕੂਲ ਨੂੰ ਨਵਾਂ ਰੂਪ ਦਿੱਤਾ। ਧੌਲਾ ਸਕੂਲ ਦੇ ਪ੍ਰਿਸੀਪਲ ਵਰਿੰਦਰ ਕੁਮਾਰ ਵਲੋਂ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ੍ਰੀ ਰਾਜਿੰਦਰ ਗੁਪਤਾ ਅਤੇ ਸਤਿਕਾਰਯੋਗ ਮੈਡਮ ਮਧੂ ਗੁਪਤਾ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਟਰਾਈਡੈਂਟ ਫਾਉਡੇਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਰੁਪਿੰਦਰ ਗੁਪਤਾ ਨੇ ਕਿਹਾ ਕਿ ਟਰਾਈਡੈਂਟ ਫਾਊਂਡੇਸ਼ਨ ਅੱਗੇ ਤੋਂ ਵੀ ਸਮਾਜ ਚ ਸੁਚੱਜਾ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਦੀ ਯੋਗ ਮਦਦ ਕਰਦੀ ਰਹੇਗੀ ।