ਸ੍ਰੀ ਮੁਕਤਸਰ ਸਾਹਿਬ :ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਲਾਇ ਜਿਥੇ ਵੱਖੋ ਵੱਖ ਪਾਰਟੀਆਂ ਵੱਲੋਂ ਤਿਆਰੀ ਖਿੱਚੀ ਜਾ ਰਹੀ ਹੈ। ਲੋਕਾਂ ਦੇ ਮਨ ਪ੍ਰਚਾਵੇ ਲਈ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਜਾ ਰਹੇ ਹਨ। ਉਥੇ ਹੀ ਭਾਜਪਾ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਕਿਓਂਕਿ ਕਿਸਾਨ ਅੰਦੋਲਨ ਨੂੰ ਲੈਕੇ ਭਾਜਪਾ ਖਿਲਾਫ ਕਿਸਾਨਾਂ ਦਾ ਗੁਸਾ ਅਜੇ ਸ਼ਾਂਤ ਨਹੀਂ ਹੋਇਆ ਅਤੇ ਕਿਸਾਨਾਂ ਨੇ ਭਾਜਪਾ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਰੂ ਤੋਂ ਅਤੇ ਦੌਲਾ ਵਿੱਚ। ਜਿਥੇ ਲੋਕਾਂ ਵੱਲੋਂ ਬੀਜੇਪੀ ਖਿਲਾਫ ਚੇਤਾਵਨੀ ਬੋਰਡ ਲਾਏ ਜਾ ਰਹੇ ਹਨ।
ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ 'ਚ ਭਾਜਪਾ ਆਗੂਆਂ ਦੀ ਐਂਟਰੀ 'ਤੇ ਲੱਗਾ ਬੈਨ, ਕਿਸਾਨਾਂ ਨੇ ਲਾਏ ਚਿਤਾਵਨੀ ਭਰੇ ਬੈਨਰ - Entry ban for BjP leaders
ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ। ਆਗੂਆਂ ਦਾ ਇਕ ਪਾਰਟੀ ਤੋਂ ਦੂਜੀ ਪਾਰਟੀ ਜਾਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ। ਪੰਜਾਬ 'ਚ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦੇ ਐਲਾਨ ਤੋਂ ਬਾਅਦ ਆਗੂਆਂ ਦੇ ਦਾਖ਼ਲੇ ‘ਤੇ ਪਾਬੰਦੀ ਵਾਲੇ ਪੋਸਟਰ ਵੀ ਲੱਗਣੇ ਸ਼ੁਰੂ ਹੋ ਗਏ ਹਨ।
Published : Apr 7, 2024, 12:52 PM IST
ਪਿੰਡਾਂ ਵਿੱਚ ਭਾਜਪਾ ਆਗੂਆਂ ਦਾ ਆਉਣਾ ਕੀਤਾ ਬੈਨ :ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਦਿੱਲੀ ਨਹੀਂ ਜਾ ਸਕਦੇ ਤਾਂ ਭਾਜਪਾ ਵਾਲੇ ਪਿੰਡਾਂ ਵਿੱਚ ਨਹੀਂ ਆ ਸਕਦੇ। ਪਿੰਡ ਗਿੱਦੜਬਾਹਾ ਪਿੰਡ ਦੌਲਾ ਵਾਸੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਸਿੱਧੀ ਸਿੱਧੀ ਚੇਤਾਵਨੀ ਦਿੱਤੀ ਹੈ। ਇਸ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ ਮਾਨਸਾ ਪੰਜਾਬ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਦੌਲਾ ਵਿਖੇ ਮੀਟਿੰਗ ਕੀਤੀ ਗਈ। ਜਿਸ ਦੀ ਅਗਵਾਈ ਗੁਰਸੇਵਕ ਸਿੰਘ ਦੌਲਾ ਬਲਾਕ ਪ੍ਰਧਾਨ ਗਿੱਦੜਬਾਹਾ ਭਾਰਤੀ ਕਿਸਾਨ ਯੂਨੀਅਨ ਮਾਨਸਾ ਪੰਜਾਬ ਨਿਰਮਲ ਸਿੰਘ ਦੌਲਾ ਜਨਰਲ ਸਕੱਤਰ ਤੇਜਾ ਸਿੰਘ ਨਾਹਰ ਸਿੰਘ ਖਾਲਸਾ ਜਗਦੇਵ ਸਿੰਘ ਦੌਲਾ ਸਾਧੂ ਸਿੰਘ ਦੌਲਾ ਆਦਿ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੁਰਸੇਵਕ ਸਿੰਘ ਦੌਲਾ ਨੇ ਦੱਸਿਆ ਕਿ ਜੇਕਰ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਹੈ ਤਾਂ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਪਿੰਡਾਂ ਵਿੱਚ ਆਉਣਾ ਬੰਦ ਹੈ।
- ਕਸ਼ਮੀਰ ਨੂੰ ਲੈ ਕੇ ਖੜਗੇ ਦੇ ਭਾਸ਼ਣ 'ਤੇ ਭੜਕੇ ਅਮਿਤ ਸ਼ਾਹ, ਕਿਹਾ- ਅਜਿਹੇ ਬਿਆਨਾਂ ਨਾਲ ਦੇਸ਼ ਭਗਤਾਂ ਨੂੰ ਠੇਸ ਪਹੁੰਚਦੀ ਹੈ - Union Home Minister Amit Shah
- ਭਾਜਪਾ ਨੇ ਲੋਕ ਸਭਾ ਚੋਣਾਂ 'ਚ ਅੰਮ੍ਰਿਤਾ ਰੇਅ ਨੂੰ ਬਣਾਇਆ ਆਪਣਾ ਉਮੀਦਵਾਰ, ਜਾਣੋ ਮੀਰ ਜਾਫਰ ਨਾਲ ਕੀ ਹੈ ਸਬੰਧ - Lok Sabha Election 2024
- ਜੇਲ੍ਹ ਪ੍ਰਸ਼ਾਸਨ ਦਾ ਦਾਅਵਾ- ਜੇਲ੍ਹ 'ਚ ਵਧਿਆ ਸੰਜੇ ਸਿੰਘ ਦਾ 6 ਕਿੱਲੋ ਭਾਰ, ਸਿਹਤ ਰਿਪੋਰਟ ਕੀਤੀ ਜਾਰੀ - Sanjay Singh Health Report
ਭਾਜਪਾ ਆਗੂਆਂ ਦਾ ਕੀਤਾ ਜਾਵੇਗਾ ਵਿਰੋਧ : ਅੱਜ ਸਮੂਹ ਨਗਰ ਪਿੰਡ ਦੌਲਾ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਪੂਰਨ ਤੌਰ 'ਤੇ ਪਿੰਡ ਦੌਲਾ ਵੱਲੋਂ ਬਾਈਕਾਟ ਕੀਤਾ ਜਾਂਦਾ ਹੈ। ਜੇਕਰ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਲੀਡਰ ਯਾ ਵਰਕਰ ਪ੍ਰਚਾਰ ਕਰਨ ਪਿੰਡ ਵਿੱਚ ਆਉਂਦਾ ਹੈ ਤਾਂ ਸਮੂਹ ਨਗਰ ਪਿੰਡ ਦੌਲਾ ਵੱਲੋਂ ਉਸ ਦਾ ਤਿੱਖਾ ਵਿਰੋਧ ਕੀਤਾ ਜਾਏਗਾ। ਇਸ ਸਬੰਧ ਵਿੱਚ ਪਿੰਡ ਦੌਲਾ ਵਿਖੇ ਚੇਤਾਵਨੀ ਬੋਰਡ ਦੀ ਲਗਾਏ ਗਏ ਹਨ। ਇਸ ਮੌਕੇ ਬਲਰਾਜ ਸਿੰਘ, ਕਾਕੂ ਸਿੰਘ, ਹਰਜਿੰਦਰ ਸਿੰਘ ,ਕਾਲਾ ਸਿੰਘ, ਦਰਸ਼ਨ ਸਿੰਘ, ਭਿੰਦਰ ਸਿੰਘ, ਨਾਹਰ ਸਿੰਘ, ਅਸ਼ੋਕ ਸਿੰਘ ਰਾਜਦੀਪ ਸਿੰਘ ਸਣੇ ਕਈ ਮੋਹਤਵਰ ਅਤੇ ਕਿਸਾਨ ਹਾਜ਼ਰ ਸਨ।